Posts

Showing posts from August, 2007

ਕਵਿਤਾ: ਰੱਖੜੀ....

ਰੱਖੜੀਭੈਣ ਵੀਰ ਲਈ ਕਰੇ ਦੁਆਵਾਂ,ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ,ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ,ਦੂਰ ਵੇ ਤੈਥੋਂ ਰਹਿਣ ਬਲਾਵਾਂ।……………ਵੀਰ ਕਰੇ ਰੱਬ ਨੂੰ ਅਰਜੋਈ,ਭੈਣ ਬਿਨਾਂ ਨਾ ਕੋਈ ਖੁਸ਼ਬੋਈ,ਰੱਬਾ ਮਾਪੇ ਸਮਝ ਲੈਣ ਜੇ,ਕੁੱਖ ਵਿੱਚ ਭੈਣ ਮਰੇ ਨਾ ਕੋਈ।……………ਰੱਖੜੀ ਦਾ ਦਿਨ ਜਦ ਵੀ ਆਉਂਦਾ,ਭੈਣ ਭਰਾ ਦਾ ਪਿਆਰ ਵਧਾਉਂਦਾ,ਵਿਛੜੇ ਵੀਰ ਤੇ ਭੈਣਾਂ ਨੂੰ ਵੀ,ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ।……………

ਸ਼ਿਅਰ....

ਸ਼ਿਅਰਵਸਦੀਆਂ ਰਹਿਣ ਵੇ ਧੀਆਂ ਰੱਬਾ,ਕੋਮਲ ਕਲੀਆਂ ਖਿਲਦੀਆਂ ਰਹਿਣ।ਹਾਸਿਆਂ ਭਰੀਆਂ ਮੋਹ ਦੀਆਂ ਗੱਲਾਂ,ਇਨ੍ਹਾਂ ਦੇ ਮੁੱਖ ਤੇ ਛਿੜਦੀਆਂ ਰਹਿਣ,ਇਨ੍ਹਾਂ ਦੇ ਮੁੱਖ 'ਚੋਂ ਕਿਰਦੀਆਂ ਰਹਿਣ।।

ਸ਼ਿਅਰ.....

ਸ਼ਿਅਰਮੌਤ ਨੂੰ ਚਿੱਤ ਦੇ ਵਿੱਚ ਰੱਖੀਏ ਜੇ, ਸਾਹਵਾਂ ਦਾ ਕੀ ਹੁੰਦਾ ਏ,ਮੰਜ਼ਿਲ ਨੂੰ ਨਾ ਭੁੱਲੀਏ ਸੱਜਣਾ,ਰਾਹਵਾਂ ਦਾ ਕੀ ਹੁੰਦਾ ਏ,ਭਾਵੇਂ ਵਸੀਏ ਕੋਹਾਂ ਦੂਰ ਤੇ,ਓਹਲੇ ਰਹੀਏ ਅੱਖੀਆਂ ਤੋਂ,ਦਿਲ ਤੋਂ ਦੂਰ ਨਾ ਹੋਈਏ ਵੇ 'ਕੰਗ',ਥਾਵਾਂ ਦਾ ਕੀ ਹੁੰਦਾ ਏ,ਥਾਵਾਂ ਦਾ ਕੀ ਹੁੰਦਾ ਏ।।

ਨਜ਼ਮ: ਅਮਰ ਰੂਹਾਂ......

ਕਵਿਤਾ: ਅਮਰ ਰੂਹਾਂਉਹ ਮੇਰੇ ਵੱਲ ਵੇਖਦੀ,ਮੁਸਕਰਾਉਂਦੀ ਹੈ,ਤੇ ਹੁਣੇ ਹੀ ਪਲ ਵਿੱਚਅੱਖਾਂ ਲਾਲ ਕਰਮੁੱਖ ਤੇ ਲੋਹੜੇ ਦੀ ਲਾਲੀ ਲਿਆਗੁੱਸੇ ਭਰਿਆ ਅੰਦਾਜ਼ ਬਣਾ,ਤੱਕਣ ਲਗਦੀ ਹੈ।………ਮੈਂ ਤਾਂ ਸਿਰਫਉਸਨੂੰ ਇੰਨਾ ਹੀ ਕਿਹਾ ਸੀਕਿ, ਸੁਣ!“ਦਿਲ ਦੀ ਗੱਲ ਕਹਿਣ ਲੱਗਾ ਹਾਂ,ਅੱਜ ਤੈਨੂੰ ਮੁਦੱਤ ਬਾਅਦਬਿਨਾਂ ਸ਼ਬਦਾਂ ਤੋਂ ‘ਹਾਂ’ ਵਿੱਚ ਸਿਰ ਹਿਲਾਉਂਦੀ ਨੇਗੱਲ ਕਰਨ ਦਾਇਸ਼ਾਰਾ ਕੀਤਾ ਸੀ।………“ਮੈਨੂੰ ਰੂਹਾਂ ਦਿਸਦੀਆਂ ਨੇ”ਮੇਰੇ ਇੰਨਾ ਕਹਿਣ ਬਾਅਦਉਸ ਨੇ ਇੰਨਾ ਸੁਣਨ ਬਾਅਦ“ਕਿੱਥੇ?”ਜਰੂਰ ਕਿਹਾ ਸੀ…“ਮੇਰੀ ਲਾਇਬਰੇਰੀ ਵਿੱਚ”ਜਦੋਂ ਇਹ ਬੋਲ ਮੈਂ ਕਹੇ ਸੀ ਤਾਂ,ਉਸਦੇ ਨੈਣ ਕਟੋਰੇ ਖਾਰੇ ਹੰਝੂਆਂ ਨਾਲਉਪਰ ਤੱਕ ਭਰੇ, ਛਲਕ ਰਹੇ ਸਨ।………“ਕੀ ਤੂੰ ਹੁਣ ਇਨ੍ਹਾਂ ਨਾਲ ਰਲ਼ਣਾ ਚਾਹੁੰਦਾ ਏਂ?”ਸਵਾਲ ਹਵਾ ਦੀਆਂ ਲਹਿਰਾਂ ਪਾਰ ਕਰ ਕੇਕੰਨਾਂ ਤੱਕ ਪੁੱਜ ਚੁੱਕਾ ਸੀ।“ਹਾਂ”ਇੰਨਾ ਹੀ ਕਹਿ ਸਕਿਆ ਸਾਂ ਉਸਨੂੰ।………“ਇਹ ਉਮਰਾਂ ਦੀ ਸਾਧਨਾ ਦਾ ਫਲ਼,ਤੂੰ ਬਿੰਦ ਝੱਟ ਵਿੱਚ ਪਾਉਣਾ ਚਾਹੁੰਨਾ ਏਂ?ਸਵਾਲਾਂ ਦੀ ਝੜੀ ਲਾਈ ਜਾ ਰਹੀ ਸੀ ਉਹ।“ਹਾਂ”ਮੈਂ ਡਰਦੇ ਡਰਦੇ ਆਖਿਆ ਸੀ।“ਇਹ ਕਿੰਝ ਹੋ ਸਕਦਾ ਏ?”ਨਵਾਂ ਪ੍ਰਸ਼ਨ ਸੀ ਮੇਰੇ ਲਈ।“ਤੇਰੇ ਹੁੰਦਿਆਂ ਹੋਇਆਂ ਵੀ ਨਹੀਂ?”ਉਲਟਾ ਉਸ ਨੂੰ ਪੁੱਛਿਆ ਸੀ ਮੈਂ।“ਸ਼ਾਇਦ…”‘ਕਲਮ’ ਦਾ ਜਵਾਬ ਸੀ।

ਨਜ਼ਮ: ਰੇਤ ਅਤੇ ਰੱਤ....

ਰੇਤ ਅਤੇ ਰੱਤਕੀ ਰੇਤ ਵੀ ਆਪਣੀਰੱਤ ਪੀਂਦੀ ਏ?ਜਿਉਂ ਨੈਣ ਆਪਣੇ ਹੰਝੂਆਪ ਹੀ ਪੀਂਦੇ ਨੇ!ਇਰਾਕ ਦੀ ਰੇਤਪੰਜਾਬ ਦੀ ਰੇਤਅਫ਼ਗਾਨਿਸਤਾਨ ਦੀ ਰੇਤਵੀਅਤਨਾਮ ਦੀ ਰੇਤਪਤਾ ਨਹੀਂ ਕਿੱਥੋਂ ਕਿੱਥੋਂ ਦੀ ਰੇਤ!ਜ਼ਾਲਮ ਤੇ ਜੰਗ ਦਾ ਮੇਲ਼,ਮਜ਼ਲੂਮ ਦੀ ਮੌਤ ਦਾ ਖੇਲਤੇ ਜਦੋਂ ਵੀ,ਸ਼ਾਤ ਵਸਦੀ ਜਗ੍ਹਾ ਦੀ ਰੇਤ ਦਾ,ਪਿਆ ਜ਼ਾਲਮ ਨਾਲ ਗੂੜ੍ਹਾ ਸਬੰਧਤੇ ਉਦੋਂ ਹੀ ਹੋ ਜਾਂਦਾ ਏ,ਮਿੱਟੀ ਵਿੱਚ ਰੁਲ਼ਦੀਆਂ ਲਾਸ਼ਾਂ ਦੇ ਲਹੂ ਦਾ,ਰੇਤ ਵਲੋਂ ਪੀਣ ਦਾ ਪ੍ਰਬੰਧ।ਇਹ ਕਿੰਨੀ ਕੁ ਹੋਰ ਪਿਆਸੀ?ਸੋਚਦਾ ਹਾਂ ਤੇ ਬੱਸਉਦਾਸੀ ਹੀ ਉਦਾਸੀਤੇ ਇੰਨੇ ਹੀ ਚਿਰ 'ਚੇ,ਕਿਸੇ ਦੀ ਜੀਵਨ ਤੋਂ ਖ਼ਲਾਸੀ?ਰੇਤ ਵਿੱਚੋਂ ਅਵਾਜ਼ ਆਈਆਦਮ ਬੋ! ਆਦਮ ਬੋ!ਮਨੁੱਖਤਾ ਦੇ ਮਾਸ ਨਾਲੋਂ ਨਾਹੋਰ ਚੰਗੀ ਕੋਈ ਖ਼ੁਸ਼ਬੋਅ!ਮੌਤ ਵੀ ਕਤਲ ਹੋ ਗਈਜ਼ਿੰਦਗੀ ਅਪੰਗ ਹੋ ਗਈਪਰ ਰੇਤ ਅਜੇ ਵੀ ਪਿਆਸੀ?ਇਹ ਜਨਮਾਂ ਦੀ ਪਿਆਸ ਇਸ ਦੀਪਤਾ ਨਹੀਂ ਕਦੋਂ ਬੁਝਣੀ ਏ?ਰੇਤ ਅਤੇ ਰੱਤ ਦੀ ਯਾਰੀਪਤਾ ਨਹੀਂ ਕਿੰਨਾ ਚਿਰਅਜੇ ਹੋਰ ਨਿਭਣੀ ਏ?ਹਾਏ ਕਦੇ ਤਾਂ,ਮਨੁੱਖਤਾ ਦੀ ਸੋਚ ਜਾਗੇ,ਹਾੜੇ! ਹਾੜੇ! ਰੱਬ ਖੈਰ ਕਰੇਕਦੇ ਤਾਂ ਮਨੁੱਖ,ਮਨੁੱਖਤਾ ਦੇ ਦਿਲ 'ਚੋਂਦੂਰ ਵੈਰ ਕਰੇ!ਆਮੀਨ!!

ਨਜ਼ਮ: ਸੱਚ ਦੀ ਲਾਸ਼....

ਸੱਚ ਦੀ ਲਾਸ਼ਸ਼ਾਇਦ, ਥੋੜੇ ਜਿਹੇ ਸਾਹ ਤਾਂ ਅਜੇ ਬਚੇ ਹੋਏ ਹੀ ਹੋਣਗੇ?ਪਰ ਨਹੀਂ, ਮੈਂ ਗਲਤ ਹੀ ਸੋਚਦਾ ਸੀ!‘ਸੱਚ ਮਰ ਗਿਆ ਹੈ’ਪਰ ਫਿਰ ਵੀ, ਪਤਾ ਨਹੀਂ ਕਿਉਂ?ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ।ਐਪਰ ‘ਝੂਠ’ ਉੱਚੀ ਉੱਚੀ ਚੀਕ ਰਿਹਾ ਹੈ ਕਿ“ਮੈਥੋਂ ਸਿਵਾ ਕੋਈ ਨਹੀਂ ਹੈ ਇੱਥੇ ਹੁਣ,ਸਭ ਨੂੰ ਹੱਥੀਂ ਮਾਰਿਆ ਹੈ ਮੈਂ,ਮੁਹੱਬਤ, ਇਮਾਨ, ਯਕੀਨ, ਸੱਚ ਆਦਿਸਭ ਕੁਝ ਹੋਰ ਵੀ, ਜੋ ਇਨਸਾਨ ਬਣਨ ਲਈ ਲੋੜੀਂਦੇ ਨੇ,ਤੂੰ ਕਿੰਨਾ ਵੀ ਕਿਸੇ ਨੂੰ ਇਹ ਸਿੱਧ ਕਰ ਕਿਇਹ ਸਭ ਧਰਤੀ ਤੇ ਹੈ,ਪਰ ਨਹੀਂ, ਤੇਰੀ ਗੱਲ ਕੋਈ ਨਹੀਂ ਸੁਣੇਗਾ।”“ਮੇਰੀ ਗੱਲ ਮੰਨ”‘ਝੂਠ’ ਅਜੇ ਵੀ ਆਪਣੀ ਤਕਰੀਰ ਜਾਰੀ ਰੱਖ ਰਿਹਾ ਹੈ,“ਮੈਂ ਸੱਚ ਦੀ ਲਾਸ਼ ਆਪ ਆਪਣੇ ਹੱਥੀਂ ਦਫਨ ਕੀਤੀ ਹੈ।”ਪਰ ਪਤਾ ਨਹੀਂ ਕਿਉਂ?ਮੇਰੀ ਆਸ ਦੀ ਕਿਰਨ ਅਜੇ ਵੀ ਸਹਿਕਦੀ ਹੈ ਕਿਸ਼ਾਇਦ, ਸੱਚ ਦਾ ਕਤਰਾ, ਸਮੁੰਦਰ ਬਣਨ ਲਈਆਦਮੀ ਦੀ ਕੁੱਖ ਵਿੱਚ ਅਜੇ ਵੀ ਸ਼ਾਇਦ ਮਚਲ ਰਿਹਾ ਹੋਵੇ ਆਪਣੀ ਲਾਸ਼ ਨੂੰ ਜਿੰਦਗੀ ਵਿੱਚ ਬਦਲਣ ਦੀ ਤਾਕਤ ਰੱਖਦਾ ਹੋਵੇ!

ਲਾਲ ਸਿੰਘ 'ਦਿਲ' ਨੂੰ ਸ਼ਰਧਾਂਜਲੀ...

Image

ਨਜ਼ਮ: ਲਾਲ ਸਿੰਘ 'ਦਿਲ' ਨੂੰ ਸ਼ਰਧਾਂਜਲੀ...

ਮਹਾਨ ਕਵੀ ਲਾਲ ਸਿੰਘ 'ਦਿਲ' ਦੀ ਮਿੱਟੀ ਦੇ ਤੁਰ ਜਾਣ ਤੇ ਮੇਰੀ ਕਲਮ ਵਲੋਂ ਕੁਝ ਸ਼ਬਦ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ:ਦਿਲਤੂੰ ਗਿਆ!ਘੋਰ ਚੁੱਪ ਛਾ ਗਈ ਲਗਦੀ ਏਜਦ 'ਦਿਲ' ਹੀ ਧੜਕਣਾ ਬੰਦ ਕਰ ਦੇਵੇਤਾਂ, ਚੁੱਪ ਦਾ ਪਸਰ ਜਾਣਾ ਯਕੀਨਨ ਹੈ।ਹੁਣ,ਇਸ ਵਿਰਾਨਗੀ 'ਚੋਂਕਈ ਕਲਮਾਂ ਉਠਣਗੀਆਂ!ਲੰਮੇ ਲੰਮੇ ਵੈਣ ਪੈਣਗੇਜੁਦਾਈ ਦੇ ਨਾਂ ਤੇ।ਲਹੂ ਦੀ ਲੋਅ 'ਕੈਸ਼' ਕਰਨ ਲਈਕਾਗ਼ਜ਼ ਹੱਥ ਪੈਰ ਮਾਰਨਗੇਤੇਰੀ ਸੋਚ ਨਾਲੋਂ ਆਪਣੀ ਸਿਆਹੀ ਦਾ ਰੰਗਗੂੜ੍ਹਾ ਕਰਨ ਲਈ ਪੂਰਾ ਤਾਣ ਲਾਉਣਗੇ।ਪਰ ਤੇਰੇ ਲਹੂ ਦੇ ਵਗਦਿਆਂ ਹੋਇਆਂ,ਸ਼ਾਇਦ ਇਹ ਕਲਮਾਂ ਕਦੀ,ਤੇਰੇ ਖੋਖੇ ਤੇ ਚਾਹ ਪੀਣ ਵੀ ਨਹੀਂ ਸਨ ਆਈਆਂ ਹੋਣੀਆਂ!………………ਮੈਂ ਤੈਨੂੰ ਸਾਹਵੇਂ ਖੜ੍ਹ ਕੇ ਵੇਖਿਆ ਤਾਂ ਨਹੀਂ,ਪਰ ਤੇਰੇ ਕੁਝ ਅੱਖਰਾਂ ਨੂੰ ਜਰੂਰ ਵਾਚਿਆ ਸੀ,ਤੇਰੀਆਂ ਭਾਵਨਾਵਾਂ 'ਚੋਂ ਉੱਠਦਾ ਧੂੰਆ ਜਰੂਰ ਤੱਕਿਆ ਸੀ,ਲਹੂ ਦੇ ਜਲੌਅ ਵਿੱਚ ਕਿਰਚਾਂ ਮੱਚਦੀਆਂ ਮਹਿਸੂਸ ਕੀਤੀਆਂ ਸਨ!………………ਅੱਜ ਤੇਰੀ ਰੂਹਆਹ ਵੇਖ!ਮੇਰੇ ਸਾਹਵੇਂ ਖਲੋਤੀ,ਮੈਨੂੰ ਲਿਖਦੇ ਨੂੰ ਵੇਖ ਰਹੀ ਏ,'ਕਲਮ' ਦਾ ਫ਼ਰਜ਼ ਕੀ ਏ?ਯਾਦ ਕਰਾ ਰਹੀ ਏ!ਯਾਦ ਕਰਾ ਰਹੀ ਏ!!

ਨਜ਼ਮ: ਅਹਿ ਅਜ਼ਾਦੀ...

ਅਹਿ ਅਜ਼ਾਦੀਅਹਿ ਅਜ਼ਾਦੀ!ਸੁਣ!ਤੈਨੂੰ ਭਾਰਤ ਆਈ ਨੂੰ ਅੱਜ,ਭਾਵੇਂ ੬੦ ਸਾਲ ਹੋ ਗਏ ਨੇਪਰ ਤੂੰ ਸਦਾ ਉਨ੍ਹਾਂ ਤੋਂ ਦੂਰ ਹੀ ਰਹੀਜਿਨ੍ਹਾਂ ਨੇ ਤੇਰੇ ਰਾਹਾਂ ਵਿੱਚ ਆਪਣੇ ਸਾਹ,ਫੁੱਲਾਂ ਦੀ ਥਾਵੇਂ ਵਿਛਾਏ ਸਨਜਿਨ੍ਹਾਂ ਨੇ ਆਪਣੇ ਖ਼ੂਨ ਨਾਲ ਤੇਰੇ ਝੰਡੇ ਉੱਪਰ, ਰੰਗ ਚੜ੍ਹਾਏ ਸਨ।ਪਰ,ਤੂੰ ਹਾਕਮ ਨਾਲ ਰਲ਼ ਕੇ ਪਤਾ ਨਹੀਂ,ਕਿਹੜੇ ਨਸ਼ੇ ਵਿੱਚ ਮਗਰੂਰ ਹੀ ਰਹੀ?ਤੂੰ ਆਈ ਸੀ ਮੁੱਹਬਤ ਹੋਰਾਂ ਦੀ ਬਣਕੇ,ਪਰ ਹਾਕਮ ਦੀ ਬਣੀ ਹੂਰ ਹੀ ਰਹੀਉਨ੍ਹਾਂ ਦੀ ਤੈਂ ਕਦੀ ਵੀ,ਪਰਵਾਹ ਨਹੀਂ ਕੀਤੀਜਿਨ੍ਹਾਂ ਦੇ ਖ਼ੂਨ ਨਾਲ ਲਬਰੇਜ਼ ਹੈ,ਤੇਰੀ ਧਰਤੀ ਦੀ ਜ਼ਰਖੇਜ਼ਤੇਰਾ ਕਣ ਕਣ, ਤੇਰਾ ਇਹ ਦੇਸਤੇਰੇ ਇਹ ਵਣ, ਤੇਰੇ ਇਹ ਖੇਤਜਰਾ ਜਰਾ ਤੇਰਾ,ਗਵਾਹ ਹੈ ਉਨ੍ਹਾਂ ਦੀ ਵਫ਼ਦਾਰੀ ਦਾ।ਕਦੇ ਤਾਂ ਆਪਣੀ ਬੁੱਕਲ ਦਾ ਨਿੱਘ,ਉਨ੍ਹਾਂ ਨੂੰ ਦੇਹ,ਜੋ ਇਸ ਦੇ ਅਸਲੀ ਹੱਕਦਾਰ ਨੇਅੱਜ ਵੀ, ਆਹ ਵੇਖ,ਤੇਰੀ ਛੋਹ ਲਈ ਤਰਸਦੇ ਨਿੱਕੇ ਨਿੱਕੇ ਹੱਥ,ਜਿਨ੍ਹਾਂ ਹੱਥਾਂ ਵਿੱਚ ਅੱਖਰਾਂ ਦੀ ਥਾਂ ਤੇਮਜਬੂਰੀਆਂ ਦੇ ਠੂਠੇ ਫੜੇ ਹੋਏ ਨੇਤੇਰੇ ਮੋਹ ਲਈ ਤਰਸਦੇ ਨੇਭੁੱਖੀਆਂ ਕਿਰਚਾਂ ਨਾਲ ਭਰੇ ਹੋਏ ਨੈਣਜਿਹੜੇ ਤੇਰੇ ਰਾਹ ਵਿੱਚ ਸਾਲਾਂ ਤੋਂਸਿਜਦੇ ਕਰਦੇ ਆ ਰਹੇ ਨੇ,ਰੋਟੀ ਦੇ ਇੱਕ ਟੁੱਕ ਦੀ ਖਾਤਿਰ।ਤੈਨੂੰ ਪਾਉਣ ਦੀ ਪਿਆਸਅਜੇ ਅਧੂਰੀ ਹੈ ਉਨ੍ਹਾਂ ਦਿਲਾਂ ਦੀ,ਜਿਹੜੇ ਤੇਰੀ ਲਾਟ ਉੱਤੇ ਲਟ ਲਟ ਕਰ ਕੇਬਲ਼ ਗਏ ਸੀ ਇੱਕ ਦਿਨ।ਸੱਚ ਹੈ ਸਦੀਆਂ ਦਾ ਕਿ,ਭਾਵੇਂ ਪਰਵਾਨਿਆਂ ਨੇ ਸ਼ਮ੍ਹਾ ਲਈ ਹਮੇਸ਼ਾਂਜਾਨ ਅਰਪਨ ਕੀਤੀ,ਪਰ ਸ਼ਮ੍ਹਾ ਹਮੇਸ਼ਾਂ ਬਲ਼ਦੀ ਰੱਖੀ…

ਕਵਿਤਾ: ਨੀ ਮੇਰੀ ਹੋਣ ਵਾਲੀਏ ਮਾਂਏ ਨੀ...

ਨੀ ਮੇਰੀ ਹੋਣ ਵਾਲੀਏ ਮਾਂਏ ਨੀਮੇਰੀ ਭੋਲ਼ੀ ਮਾਂ ਮੇਰੀ ਸੁਣ ਫਰਿਆਦਤੂੰ ਭੁੱਲ ਜਏਂਗੀ ਮੈਨੂੰ ਕਰਕੇ ਯਾਦਜਿਸ ਦੁਨੀਆਂ ਵਿੱਚ ਤੂੰ ਵਸਦੀ ਏਂਜਿਹੜੇ ਚਮਨਾਂ ਵਿੱਚ ਤੂੰ ਹੱਸਦੀ ਏਂਜਿਸ ਹਵਾ 'ਚ ਸਾਹ ਤੂੰ ਲੈਨੀਂ ਏਂਜੀਹਨੂੰ ਬਾਗ ਬਹਾਰਾਂ ਕਹਿਨੀਂ ਏਂਇਹ ਦੁਨੀਆਂ ਮੈਨੂੰ ਵੀ ਤਕ ਲੈਣ ਦੇਮੈਨੂੰ ਕਦਮ ਧਰਤ ਤੇ ਰੱਖ ਲੈਣ ਦੇਮੈਨੂੰ ਕੁੱਖ ਵਿੱਚ ਕਤਲ ਕਰਾਵੀਂ ਨਾਨੀ ਮੈਂ ਜੀਣ ਜੋਗੀ ਮਰਵਾਵੀਂ ਨਾਨੀ ਮੈਂ ਜੀਣ---ਸੁਣ ਨੀ ਮੇਰੀ ਧੀਏ ਨੀ ਹਾਏ ਧੀਏ ਨੀਨੀ ਤੂੰ ਤਾਂ ਕੁਝ ਨਾ ਜਾਣਦੀ ਧੀਏ ਨੀਇਹ ਦੁਨੀਆਂ ਤੈਨੂੰ ਚਾਹੁੰਦੀ ਨਹੀਂਤੈਨੂੰ ਸਮਝ ਕਿਉਂ ਹਾਏ ਆਉਂਦੀ ਨਹੀਂਇਹ ਧੀਆਂ ਨੂੰ ਮਾਰ ਮੁਕਾਉਂਦੀ ਏਮੇਰੀ ਸੋਚ ਤੇ ਵਾਰ ਚਲਾਉਂਦੀ ਏਇਸ ਦੁਨੀਆਂ ਤੇ ਇੱਕ ਮਰਦ ਵੀ ਏਉਹ ਨਰਮ ਵੀ ਏ ਬੇਦਰਦ ਵੀ ਏਮੇਰੀ ਸੋਚ ਤੇ ਓਹਦਾ ਕਬਜ਼ਾ ਏਮੇਰੇ ਮਨ ਵਿੱਚ ਓਹਦਾ ਜਜ਼ਬਾ ਏਮੇਰੇ ਮਨ ਵਿੱਚ----ਨੀ ਸੁਣ ਤਾਂ ਮੇਰੀ ਅੰਮੜੀਏ ਨੀਮੇਰੀ ਹੋਣ ਵਾਲੀਏ ਅੰਮੜੀਏ ਨੀਤੈਨੂੰ ਕਲੀ ਨੂੰ ਕਿਸੇ ਖਿਲਾਇਆ ਏਕਿਸੇ ਮਾਂ ਵੀ ਤੈਨੂੰ ਜਾਇਆ ਏਇਹ ਧਰਤੀ ਵੀ ਤਾਂ ਮਾਂ ਬਣਦੀਕੀ ਇਹ ਵੀ ਸਾਰੇ ਪੁੱਤ ਜਣਦੀ?ਇਹ ਧੀਆਂ ਵੀ ਤਾਂ ਜਣਦੀ ਏਓਹਨਾਂ ਦੀ ਮਾਂ ਵੀ ਬਣਦੀ ਏਤੇਰਾ ਮੇਰੇ ਤੇ ਉਪਕਾਰ ਹੋਊਨਾਲੇ ਤੇਰਾ ਵੀ ਸਤਿਕਾਰ ਹੋਊਹਾਂ ਰੱਬ ਦੇ ਘਰ---ਨੀ ਮੇਰੀ ਅੱਧ ਖਿਲੀਏ ਕਲੀਏ ਨੀਸੁਣ ਮੇਰੀ ਵੀ ਤਾਂ ਭਲੀਏ ਨੀਮੇਰਾ ਇਹਦੇ 'ਚ ਨਾ ਕਸੂਰ ਕੋਈਮੈਂ ਡਾਹਢੀ ਹੀ ਮਜ਼ਬੂਰ ਹੋਈਇਸ ਸਮਾਜ ਤੇ ਚੌਧਰ ਮੇਰੀ ਨਹੀਂ

ਕਵਿਤਾ: ਮਹਿਬੂਬਾ...

ਮਹਿਬੂਬਾਜਦ ਕਦੀ ਉਹਦੀ ਜ਼ੁਲਫ ਦਾ ਕਾਲਾ ਸ਼ਾਹ ਵਾਲ ਟੁੱਟ ਕੇਮੇਰੇ ਜ਼ਿਹਨ ਦੀਆਂ ਬਿਖਰੀਆਂ ਤੰਦਾਂ ’ਚ ਫਸ ਜਾਂਦਾ ਏਮੈਂ ਉਦਾਸ ਹੋ ਜਾਂਦਾ ਹਾਂਜਦ ਕਦੀ ਉਹਦੇ ਛਲਕਦੇ ਨੈਣਾਂ ਦੇ ਪਿਆਲਿਆਂ ’ਚੋਂ ਸਵਾਂਤੀ ਬੂੰਦ ਜਿਹਾ ਹੰਝੂ ਸੋਚਾਂ ਦੀ ਹਥੇਲੀ ਤੇ ਡਿੱਗ ਪੈਂਦਾ ਏਮੈਂ ਉਦਾਸ …ਜਦ ਕਦੀ ਉਹਦੇ ਹੋਠਾਂ ਦਾ ਸੁਰਖ਼ ਰੰਗ, ਲਹੂ ਵਾਂਗ ਸਰੀਰ ਦੇ ਜਰੇ ਜਰੇ ਵਿੱਚ ਦੌੜਦਾ ਜਾਪਦਾ ਏ ਮੈਂ ਉਦਾਸ …ਜਦ ਕਦੀ ਉਹਦੇ ਸਹਿਮੇ ਹੋਏ ਮਦਹੋਸ਼ ਅੰਗਾਂ ’ਚਕੁਦਰਤ ਦੀ ਖੁਸ਼ਬੋਈ ਅਧਮੋਈ ਹੋਈ ਦਿਸਦੀ ਏ ਮੈਂ ਉਦਾਸ …ਜਦ ਕਦੀ ਓਸ ਦੀ ਇਬਾਦਤ ‘ਚ ਮੇਰੀ ਕਲਮ ਆਪ ਮੁਹਾਰੇਕੋਰੇ ਕਾਗ਼ਜ਼ ਦੀ ਹਿੱਕ ਤੇ ਤਾਜ਼ੇ ਜ਼ਖ਼ਮਾਂ ਨੂੰ ਝਰੀਟਦੀ ਏਮੈਂ ਉਦਾਸ …ਜਦ ਕਦੀ ਮੈਂ ਸੜਦੇ ਸ਼ਹਿਰ ਦੇ ਬਲ਼ਦੇ ਸਿਵਿਆਂ ‘ਚੋਂਉਸ ਨੂੰ ਧੂੰਆਂ ਬਣ ਕੇ ਉੱਡਦਾ ਹੋਇਆ ਤੱਕਦਾ ਹਾਂਮੈਂ ਉਦਾਸ …ਜਦ ਕਦੀ ਉਹਦੇ ਵਿਹੜੇ ਵਾਲੀ ਹਵਾ ‘ਚੋਂ ਵੈਣਾਂ ਦੀ ਵਾਸ਼ਨਾ ਮੇਰੇ ਮਨ ਦੇ ਵਿਹੜੇ ਨੂੰ ਅਣਭੋਲ ਹੀ ਤੁਰੀ ਆਉਂਦੀ ਏ ਮੈਂ ਉਦਾਸ …ਜਦ ਕਦੀ ਗੁੰਮਨਾਮ ਖ਼ਾਮੋਸ਼ੀਆਂ ਦੇ ਦਰਦ ਦਾ ਦਰਿਆਉਹਦੇ ਅਤੇ ਮੇਰੇ ਸੀਨੇ ਤੇ ਇੱਕ ਹੀ ਵਹਿਣ ‘ਚੇ ਵਗਦਾ ਏ ਮੈਂ ਉਦਾਸ ਹੋ ਜਾਂਦਾ ਹਾਂਹਰ ਵਕਤ ਉਸ ਦੀਆਂ ਯਾਦਾਂ ਦਾ ਆਲਮ ਮੇਰੇ ਸਾਹਵਾਂ ‘ਚ ਭਟਕਦੀ ਜਿੰਦਗੀ ਦਾ ਯਮਰਾਜ ਬਣ ਬੈਠਾ ਏ,ਕਿਉਂਕਿ,ਉਦਾਸੀ ਨੂੰ ਮੇਰੀ ਮਹਿਬੂਬਾ ਹੋਣ ਦਾ ਭਰਮ,ਸੱਚਾ ਖ਼ਾਬ ਬਣ ਬੈਠਾ ਏ।