Posts

Showing posts from September, 2007

ਕਵਿਤਾ: ਭਗਤ ਸਿੰਘ ਇਨਸਾਨ ਸੀ!

ਭਗਤ ਸਿੰਘ ਇਨਸਾਨ ਸੀ!
ਭਗਤ ਸਿੰਘ ਤੂਫ਼ਾਨ ਸੀ,
ਉਹ ਯੋਧਾ ਬਲਵਾਨ ਸੀ,
ਸਿੱਖ, ਹਿੰਦੂ ਦੇ ਨਾਲੋਂ ਪਹਿਲਾਂ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਬੱਸ ਕਰੋ ਹੁਣ ਫਿਰਕਪ੍ਰਸਤੋ,
ਬੰਦ ਕਰੋ ਹੁਣ ਡੌਰੂ ਆਪਣਾ,
ਅਜੇ ਤਾਂ ਆਖੋ ਸਿੱਖ ਜਾਂ ਹਿੰਦੂ,
ਆਖੋਂਗੇ ? ਮੁਸਲਮਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਧਰਮ ਅਫੀਮ ਹੈ ਕਹਿਣਾ ਉਸਦਾ,
ਜਿਸਦੇ ਨਾਂ ਤੇ ਵੰਡੀਆਂ ਪਾਵੋਂ,
ਸੋਚ, ਸਿਧਾਤਾਂ ਦੀ ਖਾਤਰ ਜੋ,
ਹੋਇਆ ਕੱਲ ਕੁਰਬਾਨ ਸੀ,
ਉਹ ਯਾਰੋ ਇਨਸਾਨ ਸੀ,
ਉਹ ਚੰਗਾ ਇਨਸਾਨ ਸੀ!

ਸਭ ਨੂੰ ਪਤਾ ਹੈ ਮਕਸਦ ਥੋਡਾ,
ਹੁਣ ਇਹ ਰਹਿਣਾ ਪਿਆ ਅਧੂਰਾ,
ਭੁੱਲ ਜਾਵੋ ਕਿ ਚਾਲ ਤੁਹਾਡੀ,
ਤਿੱਖੀ ਕੋਈ ਕਿਰਪਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਸਾਡੇ ਦਿਲ ਵਿੱਚ ਅੱਜ ਵੀ ਜੀਂਦੇ,
ਬਿਜਲੀ ਬਣਕੇ ਉਸਦੇ ਖਿਆਲ,
ਕਰਨਾ ਹੈ ਅਸੀਂ ਰਲ਼ ਕੇ ਪੂਰਾ,
ਜੋ ਉਸਦਾ ਅਰਮਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਖੁੱਲੇ ਅੰਬਰ ਵਰਗੀਆਂ ਸੋਚਾਂ,
ਦਾ ਮਾਲਕ ਸੀ ਭਗਤ ਸਿੰਘ,
ਇਸ ਧਰਤੀ ਤੇ ਕੰਧਾਂ ਦੀ ਥਾਂ,
ਉਹ ਚਾਹੁੰਦਾ ਮੈਦਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਉਸਦੇ ਅੱਖਰ ਲਟ ਲਟ ਬਲ਼ਦੇ,
ਲੁਕਣੀ ਨਾ ਹੁਣ ਉਸਦੀ ਲੋਅ,
ਵਿੱਚ ਮਨੁੱਖਤਾ ਇਕਸਾਰਤਾ,
ਉਸਦਾ ਇਹ ਪੈਗ਼ਾਮ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਫਾਂਸੀ, ਫਾਹੇ ਜੋ ਵੀ ਹੋਵਣ,
'ਮਿੱਟੀ' ਬੱਸ ਮੁਕਾ ਸਕਦੇ,
ਅੱਜ ਵੀ ਉਸਦੀ 'ਸੋਚ' ਜਵਾਨ,
ਪਹਿਲਾਂ ਜਿਵੇਂ ਜਵਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!!

&qu…

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਨਜ਼ਮ: ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ
ਜੇ ਕਦੇ ਆਪਣੇ ਦੇਸ,
ਤੁਸੀਂ ਵਾਪਸ ਜਾਵੋਂ,
ਆਪਣਿਆਂ ਤੋਂ ਅੱਖ ਬਚਾ,
ਦੇਸ'ਚ ਜਾ ਕੇ ਵੇਖੋਂ

ਤੁਹਾਡੀ ਵਿਚਾਰਧਾਰਾ ਦਾ ਰੰਗ?
ਤੁਹਾਡੇ ਖਿਆਲਾਂ ਦੀਆਂ ਬਿਜਲੀਆਂ?
ਤੁਹਾਡੀਆਂ ਸੋਚਾਂ ਦਾ ਖੁੱਲਾ ਅਸਮਾਨ?
ਅਤੇ ਅਜ਼ਾਦੀ ਨੂੰ ਮਾਣਨ ਵਾਲਾ ਸਰੂਰ?
ਕੁਝ ਵੀ ਤਾਂ ਨਹੀਂ ਦਿਸਣਾ,
ਓਸ ਦੇਸ ਵਿੱਚ।
ਬੱਸ! ਹਾਕਮਾਂ ਦਾ ਰੰਗ ਹੀ ਬਦਲਿਆ,
ਦਿਲ ਤਾਂ ਫਰੰਗੀਆਂ ਦੇ ਦਿਲਾਂ ਵਰਗੇ ਹੀ ਨੇ
ਤਾਂ ਹੀ ਤਾਂ ਤੁਹਾਡੇ ਵੀਰ ਮੁੜ ਗੋਰਿਆਂ ਦੇ
ਵਤਨਾਂ'ਚ ਦਿਨ ਕੱਟਦੇ ਨੇ,
ਧਰਮਾਂ ਦੇ ਨਾਂ ਤੇ ਅੱਗੇ ਵਾਂਗ ਹੀ ਮਨੁੱਖ,
ਮਨੁੱਖ ਨੂੰ ਵੱਢਦੇ ਨੇ,
ਗਰੀਬ ਪਾਣੀ ਲਈ ਵੀ ਤਰਸਦੇ,
ਤਰਸਦੇ ਮਰਦੇ ਨੇ,
ਮਾਡਰਨ ਸੋਚਾਂ ਦੇ, ਔਰਤ ਉੱਪਰ ਉਵੇਂ ਹੀ,
ਜੁ਼ਲਮ ਵਰ੍ਹਦੇ ਨੇ।
ਪਰ ਤੁਹਾਡੀਆਂ ਸ਼ਹਾਦਤਾਂ
ਅਜਾਈ ਨਹੀਂ ਜਾਣਗੀਆਂ,
ਸਮਾਂ ਬੜਾ ਤਾਕਤਵਰ ਹੁੰਦਾ ਹੈ,
ਕ੍ਰਾਂਤੀ ਪੁਰਾਣੀ ਨਹੀਂ ਹੁੰਦੀ ਕਦੇ!
ਹੋਰ ਭਗਤ ਸਿੰਘ ਉਠਣਗੇ,
ਹੋਰ ਸੁਖਦੇਵ ਆਉਣਗੇ,
ਹੋਰ ਰਾਜਗੁਰੂ ਫਾਂਸੀਆਂ ਚੁੰਮਣਗੇ,
ਭਾਰਤ ਮਾਂ ਨੂੰ ਅਜ਼ਾਦ ਕਰਾਉਣਗੇ,
ਪਰ ਇਸ ਵਾਰੀ ਭਾਰਤ ਮਾਤਾ,
ਬਦੇਸ਼ੀਆਂ ਦੇ ਕਬਜ਼ੇ'ਚ ਨਹੀਂ,
ਇਸ ਵਾਰ ਉਹ ਆਪਣੇ ਹੀ ਪੁੱਤਰਾਂ ਵਿਚਕਾਰ,
ਬੇਵੱਸ ਨਜ਼ਰ ਆ ਰਹੀ ਹੈ!!!

ਗ਼ਜ਼ਲ: ਮੈਨੂੰ ਤੇਰਾ ਯਾਰ.....

ਗ਼ਜ਼ਲਮੈਨੂੰ ਤੇਰਾ ਯਾਰ ਗਵਾਚਾ ਲਗਦਾ ਹੈ।ਨੈਣਾਂ ਅੰਦਰ ਇਕ ਇਕਲਾਪਾ ਲਗਦਾ ਹੈ।
ਕਿਉਂ ਪੁੱਛਦਾਂ ਹਾਂ ਹਰ ਵੇਲ਼ੇ ਆਪਣੇ ਹਾਲਾਤ?ਕੀ ਮੈਨੂੰ ਕੋਈ ਪੈ ਗਿਆ ਘਾਟਾ ਲਗਦਾ ਹੈ?
ਹਿਜਰ ਤੇਰੇ ਦਾ ਦੀਵਾ ਜਦ ਵੀ ਜਗਿਆ ਹੈ,ਮੈਨੂੰ ਮੇਰੀ ਲੋਅ ਵਿੱਚ ਵਾਧਾ ਲਗਦਾ ਹੈ।
ਕਿੰਝ ਵਿਖਾਵਾਂ ਤੈਨੂੰ ਮਨ ਦੇ ਭਾਵ ਅਜੇ?ਮਨ ਮੇਰਾ ਤਾਂ ਸੋਚ ਨੇ ਖਾਧਾ ਲਗਦਾ ਹੈ।
ਭੁੱਖਾਂ ਪਿਆਸਾਂ ਅਜ ਕਲ੍ਹ ਸ਼ਬਦ ਮਿਟਾ ਦਿੰਦੇ,ਸ਼ਬਦਾਂ ਵਿੱਚ ਹੱਲ ਹਰ ਤਿ੍ਸ਼ਨਾ ਦਾ ਲਗਦਾ ਹੈ।
ਗ਼ਜ਼ਲਾਂ ਦਾ ਸਰਮਾਇਆ ਜਦ ਤੋਂ ਮਿਲਿਆ ਹੈ,ਹਰ ਸੌਦੇ ਵਿੱਚ 'ਕੰਗ' ਮੁਨਾਫ਼ਾ ਲਗਦਾ ਹੈ।

ਬੋਲੀ: ਮਾਹੀਆ ਮੇਰਾ.....

ਬੋਲੀ
ਮਾਹੀਆ ਮੇਰਾ ਏਅਰ ਪੋਰਟ ਤੇ, ਟੈਕਸੀ ਨਿੱਤ ਚਲਾਉਂਦਾ
ਗੋਰੇ ਨੂੰ ਕਹਿੰਦਾ ਪਿੱਛੇ ਬਹਿ ਜਾ, ਗੋਰੀ ਨਾਲ ਬਿਠਾਉਂਦਾ
ਜੇਹੜਾ ਦਿੰਦਾ ਟਿੱਪ ਤੇ ਰਹਿੰਦਾ, ਓਹਦੇ ਹੀ ਗੁਣ ਗਾਉਂਦਾ
ਜੇਹੜਾ ਦੇਵੇ ਮਸਾਂ ਕਿਰਾਇਆ, ਗਾਲ਼ਾਂ ਓਹਨੂੰ ਸੁਣਾਉਂਦਾ
ਮੂੰਹ ਹਨੇਰ੍ਹੇ ਘਰ ਤੋਂ ਜਾਵੇ, ਸ਼ਾਮੀਂ ਦੇਰ 'ਨਾ ਆਉਂਦਾ
ਜਾਨ ਤੋੜ ਕੇ ਲੰਮੀਆਂ ਸ਼ਿਫਟਾਂ, ਰਹੇ ਵਿਚਾਰਾ ਲਾਉਂਦਾ
ਆਉਂਦਾ ਘਰ ਜਦੋਂ ਕੈਸ਼ ਕਮਾ ਕੇ, ਮੈਨੂੰ ਨੋਟ ਫੜਾਉਂਦਾ
ਨੀ ਮੈਂ ਮਰ ਜਾਣੀ ਨੂੰ, 'ਕੰਗ' ਤਾਂ ਬੜਾ ਹੀ ਚਾਹੁੰਦਾ
ਨੀ ਮੈਂ ਮਰ ਜਾਣੀ ਨੂੰ, 'ਕਮਲ' ਬੜਾ ਹੀ ਚਾਹੁੰਦਾ
ਨੀ ਮੈਂ ਮਰ ਜਾਣੀ ਨੂੰ----

ਪਾਸ਼ ਦੇ ਜਨਮ ਦਿਨ ਤੇ ਵਿਸ਼ੇਸ਼.....

Image

ਨਜ਼ਮ: ਸਾਜ਼ਸ਼ (ਪਾਸ਼ ਨੂੰ ਸਮਰਪਿਤ)......

ਸਾਜ਼ਸ਼ (ਪਾਸ਼ ਨੂੰ ਸਮਰਪਿਤ)“ਪਾਸ਼ ਨੂੰ ਪੜ੍ਹਿਆ?”ਜਦ ਮੇਰੇ ਦੋਸਤ ਨੇ ਪੁੱਛਿਆ ਸੀ, ਤਾਂਮੇਰੀ ਪੜ੍ਹਾਈ ਦੀ ਕਾਲਜ ਜਾਣ ਤੋਂ ਪਹਿਲਾਂ ਹੀ ਮੌਤ ਹੋ ਜਾਣ ਕਰਕੇ,ਹੈਰਾਨੀ ਭਰੇ ਹਾਵ ਭਾਵਮੇਰੇ ਚਿਹਰੇ ਉਤੇ ਉਭਰੇ ਵੇਖ,ਉਹ ਸਮਝ ਗਿਆ ਸੀ ਕਿ ਜਵਾਬ“ਨਹੀਂ” ਹੈ.-------------ਇਸ ਗੱਲ ਤੋਂ ਬਾਅਦਮੈਂ ‘ਪਾਸ਼L’ ਲੱਭਿਆ!ਪੜ੍ਹਿਆ!!ਫਿਰ ਸਮਝ ਆਈ, ਕਿ ਕਿਉਂ,ਨਹੀਂ ਸੀ ਪਤਾ 'ਤੇਰੇ' ਵਾਰੇ।੧੦ + ੨ ਤੱਕ ਕਦੀਕਿਸੇ ਸਲੇਬਸ ਦੀ ਕਿਤਾਬ 'ਚੋਂਤੇਰੀ ਨਜ਼ਮ ਦਾ ਮੁੱਖਕਿਉਂ ਨਹੀਂ ਸੀ ਤੱਕਿਆ?ਤੇਰੀ ਤਿੱਖੀ ਸੋਚ ਦੀ ਮਹਿਕਕਿਉਂ ਨਹੀਂ ਸੀ ਆਈ?ਮੁਰਦੇ ਵਿੱਚ ਜਾਨ ਪਾਉਣ ਵਾਲੇਸ਼ਬਦਾਂ ਦਾ ਤੀਰਮੇਰੀ ਹਿੱਕ ਵਿੱਚ ਕਿਉਂ ਨਹੀਂ ਸੀ ਖੁੱਭਿਆ?-----------------ਹਾਂ, ਹੁੰਦਾ ਵੀ ਕਿਵੇਂ?ਜਿਸ ‘ਸੋਚ’ ਖਿਲਾਫ ਤੇਰੀ ਲੜਾਈ ਸੀਓਸ ਸੋਚ ਦੇ ਪੈਰਾਂ ਵਿੱਚ ਹੀ ਤਾਂਸਕੂਲਾਂ ਦੇ ਸਲੇਬਸ ਦੀਆਂ ਕਿਤਾਬਾਂਰੁਲ਼ਦੀਆਂ ਫਿਰਦੀਆਂ ਹਨ!ਜਿਹੜੀਆਂ ਜੰਮਦੀਆਂ ਕਲੀਆਂ ਨੂੰਮਹਿਕ ਵਿਹੂਣਾ ਹੀ ਰੱਖਣਾਲੋਚਦੀਆਂ ਨੇ!ਸਿਰਫ਼ਕੁਰਸੀ ਦੀਆਂ ਲੱਤਾਂ ਵਾਰੇ ਹੀਸੋਚਦੀਆਂ ਨੇ!!-----------------ਅੱਜ ਫਿਰ ਓਸ ਗੱਲ ਤੋਂ ਬਾਅਦਤੇਰੇ ਜਨਮ ਦਿਨ ਤੇਮੇਰੀਆਂ ਸੋਚਾਂ ਦੇ ਝਰਨੇ 'ਚੋਂਇਹ ਖਿਆਲ ਕਿਰਿਆ ਕਿਪਤਾ ਨਹੀਂ,ਐਨੇ ਸਾਲਾਂ ਬਾਅਦ ਅੱਜ ਵੀਤੇਰਾ ਨਾਮਪੁੰਗਰਦੇ ਪੱਤਿਆਂ ਤੇਤ੍ਰੇਲ ਦੀਆਂ ਬੂੰਦਾਂ ਵਾਂਗਚਮਕਦਾ ਹੋਵੇਗਾ ਕਿ ਨਹੀਂ?ਜੰਮਦੀਆਂ ਕਿਰਨਾਂ ਦੇ ਮੁੱਖ ਤੇਤੇਰੇ ਮੱਚਦੇ ਸ਼ਬਦਾਂ ਦਾ ਗੀਤਰੁਮਕਦਾ ਹੋਵੇਗਾ ਕਿ ਨਹੀਂ?

ਕਵਿਤਾ: ਖਿਆਲੀ ਘੋੜਾ......

ਖਿਆਲੀ ਘੋੜਾਨੀਂਦ ਦੇ ਵਿੱਚ ਖਿਆਲੀ ਘੋੜਾਐਧਰ ਨੂੰ ਕਦੀ ਓਧਰ ਮੋੜਾਂਸੋਚਾਂ ਦਾ ਜੰਜ਼ਾਲ ਹੈ ਵਿਛਿਆਕੋਈ ਨਹੀਂ ਸੁਣਦਾ ਮੇਰੀ ਵਿਥਿਆਕਿੱਥੋਂ ਲੱਭਾਂ ਕਿਸ ਨੂੰ ਪੁੱਛਾਂਪਈਆਂ ਹਰ ਪਾਸੇ ਹੀ ਥੋੜਾਂਨੀਂਦ ਦੇ ਵਿੱਚ---ਪਹੁੰਚਾ ਸੀ ਜਦ ਰੱਬ ਦੇ ਮੈਂ ਘਰਵੇਖ ਕੇ ਮੈਨੂੰ ਭੇੜ ਲਿਆ ਦਰਆਖਣ ਲੱਗਾ, ਪੁਜਾਰੀ ਮੈਨੂੰਕਿਹੜੀ ਗੱਲ ਦੀ ਤੋਟ ਹੈ ਤੈਨੂੰਜੇ ਆਖੇਂ ਤਾਂ ਕਰਾਂ ਨਿਬੇੜਾ?ਮੇਰੇ ਹੱਥ ਵਿੱਚ ਸਭ ਦੀਆਂ ਡੋਰਾਂਨੀਂਦ ਦੇ ਵਿੱਚ---ਮੈਂ ਆਖਿਆ ਹੈ ਮਿਲਣਾ ਰੱਬ ਨੂੰਜ਼ਿੰਦਗੀ ਦਿੰਦਾ ਹੈ ਜੋ ਸਭ ਨੂੰਕਹਿਣ ਲੱਗਾ ਮੈਂ ਦੱਸਦਾਂ ਤੈਨੂੰਰੱਬ 'ਬਿਜ਼ੀ' ਤੂੰ ਦੱਸ ਦੇ ਮੈਨੂੰਉਹ ਤਾਂ ਮੇਰਾ ਕਹਿਣਾ ਮੰਨਦਾਜਿੱਧਰ ਚਾਹਵਾਂ ਦਿਆਂ ਮਰੋੜਾਨੀਂਦ ਦੇ ਵਿੱਚ---ਕਿਸੇ ਵੀ ਪਾਸੇ ਜਦ ਨਾ ਲਾਇਆਥੱਕ ਹਾਰ ਮੈਂ ਤਰਲਾ ਪਾਇਆਕਹਿਣ ਲੱਗਾ ਫਿਰ ਅੰਤ ਪੁਜਾਰੀਕਿਉਂ ਤੂੰ ਮੇਰੀ ਮੱਤ ਹੈ ਮਾਰੀ?ਇੱਥੇ ਕੀ, ਉਹ ਸਭ ਥਾਂ ਰਹਿੰਦਾਇਹ ਤਾਂ ਰੋਟੀ ਦਾ ਬੱਸ ਤੋਰਾਨੀਂਦ ਦੇ ਵਿੱਚ ਖਿਆਲੀ ਘੋੜਾਐਧਰ ਨੂੰ ਕਦੀ ਓਧਰ ਮੋੜਾਂ---

ਨਜ਼ਮ: ਫੁੱਲ ਦੀ ਆਸ.......

ਫੁੱਲ ਦੀ ਆਸਫੁੱਲ ਕੰਡਿਆਂ ਨਾਲ ਭਿੜਦਾ,ਭਿੜਦਾ ਭਿੜਦਾ ਹੈ ਖਿੜਦਾਕੰਡਿਆਂ ਦਾ ਕਾਰਜ ਤਾਂਹੈ ਉਸ ਦੀ ਰਖਵਾਲੀ ਕਰਨਾ,ਪਰ ਕਰਦੇ ਨੇ ਉਲਟ।ਪਰ ਫੁੱਲ ਦੀ ਸੋਚ ਇਨ੍ਹਾਂ ਤੋਂ ਹੈ ਵੱਖਰੀਕਿਉਂਕਿ ਉਸ ਦੀ ਝੋਲਨਹੀਂ ਹੈ ਸੱਖਣੀਉਸ ਵਿੱਚ ਖ਼ੁਸ਼ਬੋਅਕੁਝ ਰੰਗਥੋੜਾ ਸੁਹਜਥੋੜੀ ਸੁੰਦਰਤਾ।ਪਰ, ਕੰਡਿਆਂ ਨੂੰ ਸੰਵਾਰਨਾ ਨਹੀਂਵਿਗਾੜਨਾ ਹੀ ਆਉਂਦਾ ਏਫੁੱਲ ਮਾਣ ਤੋਂ ਰਹਿਤਆਪਣਾ ਆਪ ਲੁਟਾਉਣਾ ਜਾਣੇਆਸ'ਚ ਜਿਉਂਦਾ ਮਹਿਕ ਖਿਲਾਰੇ।ਕੰਡਿਆਂ ਵਿੱਚ ਪਲ਼ਦਾ,ਝੱਖੜਾਂ'ਚ ਵਧਦਾਤੁਫ਼ਾਨਾਂ, ਹਨੇਰੀਆਂ'ਚ,ਘਿਰਿਆ ਹੋਇਆ ਵੀਖਿੜਿਆ ਰਹਿੰਦਾ,ਚਹਿਕਦਾ ਰਹਿੰਦਾ,ਮਹਿਕਦਾ ਰਹਿੰਦਾ।ਜ਼ਿੰਦਗੀ ਦੇ ਬਾਗ'ਚਨਵੀਂਆਂ ਖਿੜਦੀਆਂ ਕਲੀਆਂ ਲਈ,ਅਧੂਰਾ ਕਰਮ ਛੱਡ,ਆਖਰ ਇਕ ਦਿਨ,ਮਿੱਟੀ ਦਾ ਕਣ ਹੋ ਨਿੱਬੜਦਾ,ਐਪਰ ਉਸ ਨੂੰ ਅਹਿਸਾਸ ਸੀਕਿ ਫੁੱਲ ਦੀ ਉਮਰ ਥੋੜੀ ਹੁੰਦੀ ਹੈ

ਨਜ਼ਮ: ਜੀਉਣ ਦਾ ਖਿਆਲ....

ਜੀਉਣ ਦਾ ਖਿਆਲਅੱਜ ਫੇਰ,ਦਿਲ ਕੀਤਾ,ਕਿ ਤੈਨੂੰ ਕੁਝ ਕਹਾਂ,ਜੋ ਚਿਰਾਂ ਦਾ ਅੰਦਰ ਹੀ ਅੰਦਰਮੇਰਾ ਆਪਾ ਖੋਰਦਾ ਰਿਹਾ ਸੀ!ਯਾਦ ਹੈ ਕਦੇਆਪਣਾ ਇਕੱਠਿਆਂ ਦਾ,ਸੁਪਨੇ ਨੂੰ ਅੱਖ ਦੇ ਕੈਮਰੇ 'ਚ ਕੈਦ ਕਰਨਾਖਲਾਅ ਵਿੱਚ ਬਿਨ ਪਰਾਂ ਤੋਂ ਤਰਨਾਨੀਂਦ ਨੂੰ ਅੱਖਾਂ 'ਚ ਭਰ ਕੇ ਖਰਨਾਜੀਂਦੇ ਜੀਅ ਕਦੀ ਕਦੀ ਮਰਨਾਕਦੀ ਬਹੁਤ ਦੂਰ ਆਪੇ ਤੋਂਚਲੇ ਜਾਣਾ, ਵਾਪਸ ਆ ਕੇਖਾਲੀ ਖਾਲੀ ਆਪੇ ਨੂੰ ਟੋਹਣਾ,ਅਧੂਰੇਪਣ ਜਿਹੇ ਨਾਲਭਖਦੇ ਜਿਸਮ ਨੂੰ ਛੋਹਣਾ।ਕਦੀ ਕਦੀ ਮਨ ਦਾਦੂਰ ਦਿਸਦੇ ਰੁੱਖ ਦੀ ਛਾਵੇਂ,ਬਹਿਣਾ ਲੋਚਣਾਕੱਲੇ ਹੋ ਕੁਝ ਸੋਚਣਾ'ਕੱਠੇ ਹੋ ਕੁਝ ਸੋਚਣਾਪਰਦਿਲ ਦਾ ਰਾਜ਼ਦਫ਼ਨ ਕਰਨਾ ਸਾਹਾਂ ਦੇ ਹੇਠਾਂ।ਕਦਮ ਨਾਲ ਕਦਮ ਮਿਲਾ,ਵਗਦੀ ਨਦੀ ਦੇਕੰਢੇ ਕੰਢੇ ਤੁਰਨਾ,ਤੁਰਨਾ ਜਾਂ ਭੁਰਨਾ,ਨੈਣਾਂ 'ਚ ਨੈਣ ਪਾ,ਵਾਪਸ ਮੁੜਨਾ।ਹਾਂ, ਯਾਦ ਆਇਆ,ਸੱਚ ਦੱਸੀਂ!ਤੂੰ ਉਸ ਦਿਨਮੇਰੇ ਤੋਂ ਓਹਲੇ ਹੋ ਕੇਏਸ ਨਦੀ ਨੂੰ ਕੀ ਕਿਹਾ ਸੀ?ਇਹ ਸੁੱਕ ਕਿਉਂ ਰਹੀ ਏ?ਇਹ ਮੁੱਕ ਕਿਉਂ ਰਹੀ ਏ?ਇਹ ਸਾਡੇ ਦੋਵਾਂ ਦੇਅੱਜ ਫੇਰ ਇੱਥੇ ਆਉਣ ਤੇਲੁਕ ਕਿਉਂ ਰਹੀ ਏ?ਸ਼ਾਇਦਤੇਰੇ ਬੋਲਣ ਤੋਂ ਪਹਿਲਾਂ,ਮਰਦੀ ਹੋਈ ਨਦੀ ਹੀ ਬੋਲ ਪਵੇ।ਜੇ ਆਪਾਂ ਆਪਣਾ ਸੁਪਨਾ ਇਸ ਨੂੰ ਦੇ ਦਈਏ,

ਨਜ਼ਮ: ਵਿਸ਼ਾਲਤਾ.....

ਵਿਸ਼ਾਲਤਾਸਮਿਆਂ ਤੋਂਜਿਹੜੀ ਕਸ਼ਮਕਸ਼,ਮੇਰੇ ਜਜ਼ਬਾਤ ਦੇ ਘੇਰੇ ਨੂੰਤੋੜਨ ਦੀ ਕੋਸ਼ਿਸ਼ ਵਿੱਚ ਸੀ,ਉਹ ਅੱਜ ਕਾਮਯਾਬ ਹੋ ਗਈ ਏ!ਅੱਜ ਸੱਚ,ਮੇਰੇ ਮਨ ਦੀਦਹਿਲੀਜ਼ ਨੂੰ ਪਾਰ ਕਰਨ ਵਿੱਚਕਾਮਯਾਬ ਹੋ ਰਿਹਾ ਏ।ਲੈ ਸੁਣ,ਨਿਆਰੀ ਜ਼ਿੰਦਗੀਕਾਸ਼!ਤੌੰ ਬੁਝਾਰਤਨਾ ਹੋ ਕੇਖੁੱਲੀ ਕਿਤਾਬ ਹੁੰਦੀ!ਜਾਂ ਪੱਲਰਦੀ ਆਸ ਹੁੰਦੀ!ਹੋਰ ਸੁਣ,ਪਿਆਰੀ ਜ਼ਿੰਦਗੀਕਾਸ਼!ਤੂੰ ਚੁੱਪ ਦੀ ਚੀਕਨਾ ਹੋ ਕੇ,ਪ੍ਰੀਤ ਦਾ ਗੀਤ ਹੁੰਦੀ!ਜਾਂ ਸਾਹਾਂ ਦੀ ਪ੍ਰੀਤ ਹੁੰਦੀ!ਜਾਂ ਮਿੱਠਾ ਜਿਹਾ ਮੀਤ ਹੁੰਦੀ!ਪਰਭੁੱਲ ਕੇਕਦੀ ਵੀਰੀਤਨਾ ਹੁੰਦੀ!ਨਿਰੀ ਰੀਤਨਾ ਹੁੰਦੀ!!

ਨਜ਼ਮ: ਲੋਹੇ ਦੀ ਕੁਰਸੀ.....

ਲੋਹੇ ਦੀ ਕੁਰਸੀਬੇਦੋਸ਼ੇ ਖ਼ੂਨ 'ਚੋਂ ਨਿੱਕਲੀਆਂ ਚੀਕਾਂਇਹ ਨਹੀਂ ਸੁਣਦੀ,ਲੋਹੇ ਦੀ ਕੁਰਸੀ ਜਿਉਂ ਹੋਈ।ਪਰ ਇਹ ਹੈ ਦੁਨਿਆਵੀ,ਮਜ਼ਲੂਮਾਂ ਤੇ ਹਾਵੀ,ਵਰਤਾਉਂਦੀ ਭਾਵੀ।ਲਗਭਗ!ਸਾਰੇ ਹੀ ਜੀਵਾਂ 'ਨ ਇਸਦਾ ਹੈ ਵੈਰ,ਇਹ ਨਹੀਂ ਮੰਗਦੀ ਕਿਸੇ ਦੀ ਖੈਰ!ਬੰਬਾਂ ਦੇ ਢੇਰਾਂ ਤੋਂ ਵਾਹਵਾ ਦੁਰ,ਸੁਰੱਖਿਅਤ, ਮਹਿਫ਼ੂਜ਼ਹਥਿਆਰਾਂ 'ਚ ਘਿਰੀਓਅਰਾਮ ਫ਼ਰਮਾਅ ਰਹੀ ਹੈ।ਮਗਰ,ਮਜ਼ਲੂਮਾਂ ਦੀ ਹਿੱਕੜੀ ਤੇਡਾਹੀ ਗਈ ਏ, ਸਮੇਂ ਦੇ ਹਾਕਮ ਵਲੋਂ।ਹੌਕੇ, ਹੰਝੂ, ਹਾੜੇਨਹੀਂ ਪਿਘਲਾਅ ਸਕਦੇ ਇਸਨੂੰ,ਇਸਦਾ ਲੋਹਾ,ਟੈਂਕਾਂ ਅਤੇ ਬੰਬਾਂ ਦੇ ਲੋਹੇ ਨਾਲਹੂ-ਬਹੂ ਮਿਲਦਾ ਹੈ।ਵਹਿਸ਼ਤ, ਦਹਿਸ਼ਤ ਦਾ ਸੁਮੇਲ,ਖੂਨੀ,ਡਾਢੀ,ਬਗਾਨੀਲੋਹੇ ਦੀ ਕੁਰਸੀ!ਬੇਦਰਦਲੋਹੇ ਦੀ ਕੁਰਸੀ!!

ਕਵਿਤਾ: ਮਾਂ......

ਮਾਂਮਾਂ ਦਾ ਰੁਤਬਾ ਹੈ ਸਭ ਤੋਂ ਉਚਾ,ਮਾਂ ਦਾ ਰਿਸ਼ਤਾ ਹੈ ਸਭ ਤੋਂ ਸੁੱਚਾ।ਮਾਂ ਜੀਵਨ ਦਾਤੀ ਏ ਜੀਵਨ ਦੇਵੇ,ਕੋਮਲ ਮਮਤਾ ਤਾਂ ਜਿਉਂ ਸੁੱਚੇ ਮੇਵੇ।ਮਾਂ ਦਾ ਦਿਲ ਸਦਾ ਦਏ ਅਸੀਸਾਂਬੱਚਿਆਂ ਲਈ ਝੱਲਦੀ ਤਕਲੀਫਾਂ।ਬੱਚਿਆਂ ਲਈ ਸਦਾ ਜਾਨ ਵਾਰਦੀ,ਜੋ ਦੁੱਖਾਂ ਵਿੱਚ ਨਾ ਕਦੇ ਹਾਰਦੀ।ਮਾਂ ਤਾਂ ਘਰ ਵਿੱਚ ਹੈ ਇੱਕ ਮੰਦਿਰ,ਸਵਰਗ ਹੈ ਮਾਂ ਦੀ ਬੁੱਕਲ ਅੰਦਰ।ਮਾਂ ਦਾ ਪਿਆਰ ਜੋ ਖੁਦ ਠੁਕਰਾਉਂਦੇ,ਉਹ ਏਸ ਜੱਗ ਨੂੰ ਕਦੇ ਨਾ ਭਾਉਂਦੇ।ਜੋ ਆਪਣਾ 'ਕੰਗ' ਫਰਜ਼ ਨਿਭਾਉਂਦੇ,ਜੱਗ ਵਿੱਚ ਉਹ ਸਦਾ ਸੋਭਾ ਪਾਉਂਦੇ।।