ਕਵਿਤਾ: ਖਿਆਲੀ ਘੋੜਾ......

ਖਿਆਲੀ ਘੋੜਾ

ਨੀਂਦ ਦੇ ਵਿੱਚ ਖਿਆਲੀ ਘੋੜਾ

ਐਧਰ ਨੂੰ ਕਦੀ ਓਧਰ ਮੋੜਾਂ

ਸੋਚਾਂ ਦਾ ਜੰਜ਼ਾਲ ਹੈ ਵਿਛਿਆ

ਕੋਈ ਨਹੀਂ ਸੁਣਦਾ ਮੇਰੀ ਵਿਥਿਆ

ਕਿੱਥੋਂ ਲੱਭਾਂ ਕਿਸ ਨੂੰ ਪੁੱਛਾਂ

ਪਈਆਂ ਹਰ ਪਾਸੇ ਹੀ ਥੋੜਾਂ

ਨੀਂਦ ਦੇ ਵਿੱਚ---

ਪਹੁੰਚਾ ਸੀ ਜਦ ਰੱਬ ਦੇ ਮੈਂ ਘਰ

ਵੇਖ ਕੇ ਮੈਨੂੰ ਭੇੜ ਲਿਆ ਦਰ

ਆਖਣ ਲੱਗਾ, ਪੁਜਾਰੀ ਮੈਨੂੰ

ਕਿਹੜੀ ਗੱਲ ਦੀ ਤੋਟ ਹੈ ਤੈਨੂੰ

ਜੇ ਆਖੇਂ ਤਾਂ ਕਰਾਂ ਨਿਬੇੜਾ?

ਮੇਰੇ ਹੱਥ ਵਿੱਚ ਸਭ ਦੀਆਂ ਡੋਰਾਂ

ਨੀਂਦ ਦੇ ਵਿੱਚ---

ਮੈਂ ਆਖਿਆ ਹੈ ਮਿਲਣਾ ਰੱਬ ਨੂੰ

ਜ਼ਿੰਦਗੀ ਦਿੰਦਾ ਹੈ ਜੋ ਸਭ ਨੂੰ

ਕਹਿਣ ਲੱਗਾ ਮੈਂ ਦੱਸਦਾਂ ਤੈਨੂੰ

ਰੱਬ 'ਬਿਜ਼ੀ' ਤੂੰ ਦੱਸ ਦੇ ਮੈਨੂੰ

ਉਹ ਤਾਂ ਮੇਰਾ ਕਹਿਣਾ ਮੰਨਦਾ

ਜਿੱਧਰ ਚਾਹਵਾਂ ਦਿਆਂ ਮਰੋੜਾ

ਨੀਂਦ ਦੇ ਵਿੱਚ---

ਕਿਸੇ ਵੀ ਪਾਸੇ ਜਦ ਨਾ ਲਾਇਆ

ਥੱਕ ਹਾਰ ਮੈਂ ਤਰਲਾ ਪਾਇਆ

ਕਹਿਣ ਲੱਗਾ ਫਿਰ ਅੰਤ ਪੁਜਾਰੀ

ਕਿਉਂ ਤੂੰ ਮੇਰੀ ਮੱਤ ਹੈ ਮਾਰੀ?

ਇੱਥੇ ਕੀ, ਉਹ ਸਭ ਥਾਂ ਰਹਿੰਦਾ

ਇਹ ਤਾਂ ਰੋਟੀ ਦਾ ਬੱਸ ਤੋਰਾ

ਨੀਂਦ ਦੇ ਵਿੱਚ ਖਿਆਲੀ ਘੋੜਾ

ਐਧਰ ਨੂੰ ਕਦੀ ਓਧਰ ਮੋੜਾਂ---

Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!