ਕਵਿਤਾ: ਮਾਂ......

ਮਾਂ

ਮਾਂ ਦਾ ਰੁਤਬਾ ਹੈ ਸਭ ਤੋਂ ਉਚਾ,

ਮਾਂ ਦਾ ਰਿਸ਼ਤਾ ਹੈ ਸਭ ਤੋਂ ਸੁੱਚਾ।

ਮਾਂ ਜੀਵਨ ਦਾਤੀ ਏ ਜੀਵਨ ਦੇਵੇ,

ਕੋਮਲ ਮਮਤਾ ਤਾਂ ਜਿਉਂ ਸੁੱਚੇ ਮੇਵੇ।

ਮਾਂ ਦਾ ਦਿਲ ਸਦਾ ਦਏ ਅਸੀਸਾਂ

ਬੱਚਿਆਂ ਲਈ ਝੱਲਦੀ ਤਕਲੀਫਾਂ।

ਬੱਚਿਆਂ ਲਈ ਸਦਾ ਜਾਨ ਵਾਰਦੀ,

ਜੋ ਦੁੱਖਾਂ ਵਿੱਚ ਨਾ ਕਦੇ ਹਾਰਦੀ।

ਮਾਂ ਤਾਂ ਘਰ ਵਿੱਚ ਹੈ ਇੱਕ ਮੰਦਿਰ,

ਸਵਰਗ ਹੈ ਮਾਂ ਦੀ ਬੁੱਕਲ ਅੰਦਰ।

ਮਾਂ ਦਾ ਪਿਆਰ ਜੋ ਖੁਦ ਠੁਕਰਾਉਂਦੇ,

ਉਹ ਏਸ ਜੱਗ ਨੂੰ ਕਦੇ ਨਾ ਭਾਉਂਦੇ।

ਜੋ ਆਪਣਾ 'ਕੰਗ' ਫਰਜ਼ ਨਿਭਾਉਂਦੇ,

ਜੱਗ ਵਿੱਚ ਉਹ ਸਦਾ ਸੋਭਾ ਪਾਉਂਦੇ।।

2 comments

Popular posts from this blog

ਕਵਿਤਾ: ਰੱਖੜੀ....

ਕਵਿਤਾ: ਔਰਤ...