ਨਜ਼ਮ: ਵਿਸ਼ਾਲਤਾ.....

ਵਿਸ਼ਾਲਤਾ

ਸਮਿਆਂ ਤੋਂ

ਜਿਹੜੀ ਕਸ਼ਮਕਸ਼,

ਮੇਰੇ ਜਜ਼ਬਾਤ ਦੇ ਘੇਰੇ ਨੂੰ

ਤੋੜਨ ਦੀ ਕੋਸ਼ਿਸ਼ ਵਿੱਚ ਸੀ,

ਉਹ ਅੱਜ ਕਾਮਯਾਬ ਹੋ ਗਈ ਏ!

ਅੱਜ ਸੱਚ,

ਮੇਰੇ ਮਨ ਦੀ

ਦਹਿਲੀਜ਼ ਨੂੰ ਪਾਰ ਕਰਨ ਵਿੱਚ

ਕਾਮਯਾਬ ਹੋ ਰਿਹਾ ਏ।

ਲੈ ਸੁਣ,

ਨਿਆਰੀ ਜ਼ਿੰਦਗੀ

ਕਾਸ਼!

ਤੂੰ ਬੁਝਾਰਤ

ਨਾ ਹੋ ਕੇ

ਖੁੱਲੀ ਕਿਤਾਬ ਹੁੰਦੀ!

ਜਾਂ ਪੱਲਰਦੀ ਆਸ ਹੁੰਦੀ!

ਹੋਰ ਸੁਣ,

ਪਿਆਰੀ ਜ਼ਿੰਦਗੀ

ਕਾਸ਼!

ਤੂੰ ਚੁੱਪ ਦੀ ਚੀਕ

ਨਾ ਹੋ ਕੇ,

ਪ੍ਰੀਤ ਦਾ ਗੀਤ ਹੁੰਦੀ!

ਜਾਂ

ਸਾਹਾਂ ਦੀ ਪ੍ਰੀਤ ਹੁੰਦੀ!

ਜਾਂ

ਮਿੱਠਾ ਜਿਹਾ ਮੀਤ ਹੁੰਦੀ!

ਪਰ

ਭੁੱਲ ਕੇ

ਕਦੀ ਵੀ

ਰੀਤ

ਨਾ ਹੁੰਦੀ!

ਨਿਰੀ ਰੀਤ

ਨਾ ਹੁੰਦੀ!

ਬਲਕਿ 

ਹਾਂ ਇਕ

ਮਾਣਮੱਤਾ ਮੋਹ ਭਰਿਆ

ਪਿਆਰਾ ਜਿਹਾ

ਨਿਆਰਾ ਜਿਹਾ

ਗੀਤ ਹੁੰਦੀ!


Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....