ਕਵਿਤਾ: ਇੱਕ ਕਿਸਮਤ ਵੀ...

ਇੱਕ ਕਿਸਮਤ ਵੀ
ਇੱਕ ਕਿਸਮਤ ਵੀ ਮੇਰੀ ਵੈਰਨ ਏ
ਦੂਜਾ ਰੱਬ ਵੀ ਮੇਰਾ ਯਾਰ ਨਹੀਂ
ਤੀਜਾ ਦੁਨੀਆਂ ਮੈਨੂੰ ਚਾਹੁੰਦੀ ਨਹੀਂ
ਬਾਕੀ ਤੂੰ ਵੀ ਤਾਂ ਵਫਾਦਾਰ ਨਹੀਂ
ਹਰ ਚੀਜ਼ ਨੇ ਮੈਨੂੰ ਡੰਗਿਆ ਏ
ਕੋਈ ਖਾਲੀ ਵੀ ਗਿਆ ਵਾਰ ਨਹੀਂ
ਪਰ ਫੇਰ ਵੀ ਹੌਂਸਲਾ ਕੀਤਾ ਏ
'ਕੰਗ' ਸਮਾਂ ਕਿਸੇ ਲਈ ਖਾਰ ਨਹੀਂ
ਫੁੱਲ, ਖਾਰ ਦੇ ਸੰਗ ਖਿੜਾਉਂਦਾ ਏ
ਇੱਥੇ ਮਰਦੀ ਕਦੇ ਬਹਾਰ ਨਹੀਂ
ਨਫਰਤ ਜੇ ਖੁੱਲੀ ਫਿਰਦੀ ਏ
ਫਿਰ ਕੈਦੀ ਵੀ ਇਹ ਪਿਆਰ ਨਹੀਂ!
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!