ਨਜ਼ਮ: ਭਟਕਣ ਦਾ ਅੰਤ...

ਭਟਕਣ ਦਾ ਅੰਤ

ਕੋਈ ਦੂਰ ਹੋਇਆ ਮੈਥੋਂ
ਮੈਂ ਅਧੂਰਾ ਹੋ ਗਿਆ,
....
-ਜੇ ਸੂਰਜ ਹੈਂ ਤੂੰ
ਤਾਂ ਮੈਂ ਹਾਂ ਚੰਦ
ਤੇਰੇ ਬਿਨਾ ਮੇਰਾ ਸਫ਼ਰ
ਪਲ ਭਰ ’ਚੇ ਬੰਦ
ਤੂੰ ਪਰਤਿਆ ਖਲਾਅ ਵਿੱਚ
ਸਵੇਰਾ ਹੋ ਗਿਆ
ਤੂੰ ਹੋਇਆ ਅੱਖੋਂ ਓਝਲ
ਹਨੇਰਾ ਹੋ ਗਿਆ-
....
ਆਖਰ ਕਿੰਨਾ ਚਿਰ ਜੀਉਂਦਾ,
ਸਾਹਵਾਂ ਤੋਂ ਬਗੈਰ
ਅੰਤ,
ਮੈਂ ਪੂਰਾ ਹੋ ਗਿਆ।

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....