ਨਜ਼ਮ: ਦੁਬਿਧਾ....

ਦੁਬਿਧਾ
ਮਨੁੱਖ ਦੁਨੀਆ ਵਿੱਚ
ਆਪਣੀ
ਪਛਾਣ ਬਣਾਉਣੀ ਚਾਹੁੰਦਾ ਹੈ...
ਕੀ ਨਹੀਂ ਕਰਦਾ?
ਮਨੁੱਖ ਇਸ ਇੱਛਾ ਦੇ ਲਈ।
ਚੰਗਾ
ਬੁਰਾ
ਹੋਰ ਤਾਂ ਹੋਰ
ਮਨੁੱਖ,
ਆਪਣੇ ਮਨੁੱਖ ਹੋਣ ਦੀ
ਪਛਾਣ ਵੀ
ਗੁਆ
ਬਹਿੰਦਾ ਹੈ
ਅਤੇ
ਕਈ ਵਾਰ
'ਰੱਬ' ਦੀ
ਪਛਾਣ ਵੀ
ਕਮਾ
ਲੈਂਦਾ ਹੈ!
........................
(੨੭ ਜੂਨ ੨੦੦੮)
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!