ਕਵਿਤਾ: ਜਦ ਮੈਂ ਤੈਨੂੰ ਮਿਲ਼ਿਆ....

ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪਿੰਜਰੇ 'ਚ ਕੈਦ ਹੋ ਕੇ
ਜੀਅ ਨਹੀਂ ਸਕਦੀ
ਪਰ ਅਜ਼ਾਦ, ਮਰ ਸਕਦੀ ਏਂ!
ਮਹਿਕਦੀ ਫਿਜ਼ਾ ਵਿੱਚ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪੈਰੀਂ ਝਾਂਜਰਾਂ ਪਾ ਕੇ
ਬੈਠ ਨਹੀਂ ਸਕਦੀ
ਪਰ ਮੇਰੇ ਨਾਲ਼ ਤੁਰ ਸਕਦੀ ਏਂ!
ਸਾਰੀ ਉਮਰ ਤੱਕ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਮੌਨ ਵਰਤ ਰੱਖਿਐ!
ਬੋਲ ਨਹੀਂ ਸਕਦੀ
ਪਰ ਚੁੱਪ-ਚਾਪ ਸੁਣ ਸਕਦੀ ਏਂ!
ਨਾਦ ਦੀ ਧੁਨੀ ਵਾਂਗ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਖ਼ਾਬ ਕਹਿੰਦੇ ਝੂਠਾ ਹੁੰਦੈ!
ਸਹਿ ਨਹੀਂ ਸਕਦੀ
ਪਰ ਸੱਚ ਨਾਲ਼ ਜੁੜ ਸਕਦੀ ਏਂ!
ਮੰਜ਼ਿਲ ਪਾਉਣ ਲਈ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਸਦੀਆਂ ਤੋਂ ਤੂੰ ਕੀ ਲੈਣਾ
ਦੱਸ ਨਹੀਂ ਸਕਦੀ
ਪਰ ਪਲ ਪਲ ਗਿਣ ਸਕਦੀ ਏਂ!
ਉਂਗਲ਼ਾਂ ਦੇ ਪੋਟਿਆਂ ਤੇ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪਿੰਜਰੇ 'ਚ ਕੈਦ ਹੋ ਕੇ
ਜੀਅ ਨਹੀਂ ਸਕਦੀ
ਪਰ ਅਜ਼ਾਦ, ਮਰ ਸਕਦੀ ਏਂ!
ਮਹਿਕਦੀ ਫਿਜ਼ਾ ਵਿੱਚ....।
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!