Posts

Showing posts from January, 2009

ਨਜ਼ਮ-ਮਨੋਰਥ....

ਇਹ ਜ਼ਿੰਦਗੀ ਮਿਲ਼ੀ ਏ ਬੰਦਗੀ ਲਈ,
ਆ ਇਸ ਨੂੰ ਯਾਰ ਨਿਭਾ ਲਈਏ ਕੁਝ ਖੱਟ ਲਈਏ, ਦਿਨ ਖੱਟਣ ਦੇ ਆ ਰੱਬ ਨਾਲ਼ ਨੈਣ ਮਿਲ਼ਾ ਲਈਏ ਤੁਰ ਜਾਵਾਂਗੇ, ਇਕ ਦਿਨ ਏਥੋਂ, ਜਿਓਂ ਖਾਲੀ ਹੱਥ ਅਸੀਂ ਆਏ ਸੀ ਆ ਯਾਰਾ ਉੱਠ ਹੁਣ ਕਰ ਹਿੰਮਤ, ਇਸ ਮਨ ਨੂੰ ਕੁਝ ਸਮਝਾ ਲਈਏ, ਗੱਲ ਅਸਲੀ ਹੁਣ ਸਮਝਾ ਲਈਏ!

ਨਜ਼ਮ-ਕੁਝ ਗੱਲਾਂ ਹੁੰਦੀਆਂ ਨੇ........

ਕੁਝ ਗੱਲਾਂ ਹੁੰਦੀਆਂ ਨੇ
ਜੋ ਦਿਲ ਦੀ ਗਹਿਰਾਈ 'ਚ
ਜਦ ਜਨਮਦੀਆਂ ਨੇ
ਤਾਂ ਸੁਨਾਮੀ ਬਣ ਕੇ,
ਪਰ ਮਰ ਜਾਂਦੀਆਂ ਨੇ
ਇਹ ਕੁਝ ਗੱਲਾਂ,
ਸ਼ਾਂਤ, ਦਮ ਤੋੜਦੀ ਹੋਈ
ਲਹਿਰ ਵਾਂਗਰਾਂ,
ਜਦ ਬੁੱਲ੍ਹਾਂ ਦੇ ਕੰਢਿਆਂ ਤੇ
ਪੈਰ ਧਰਦੀਆਂ ਹਨ।
ਮਨੁੱਖ
ਸਾਰੀ ਜ਼ਿੰਦਗੀ
ਉਨ੍ਹਾਂ ਦੀ ਲਾਸ਼ ਆਪਣੇ ਪਿੰਡੇ ਤੇ
ਲੱਦੀ,
ਅਹਿਸਾਸਾਂ ਨੂੰ
ਦੱਬੀ,
ਜਿਉਂਦਾ ਰਹਿੰਦਾ ਹੈ,
ਮਰਿਆਂ ਹੋਇਆਂ ਵਾਂਗ!