Posts

Showing posts from July, 2009

ਨਜ਼ਮ: ਆਸ.......

ਕਿੰਨਾ ਚੰਗਾ ਹੁੰਦਾ!
....
ਜੋ ਆਪਾਂ ਚਾਹੁੰਦੇ ਹਾਂ,
....
ਗੁਜ਼ਰ ਰਿਹਾ ਹੁੰਦਾ!

ਕੁਝ ਸ਼ਿਅਰ.........

ਤੂੰ ਛੱਡ ਪਰ੍ਹੇ 'ਕੰਗ' ਇਸ਼ਕੇ ਨੂੰ, ਕੀ ਲੈਣਾ ਯਾਰ ਮੁਹੱਬਤਾਂ ਤੋਂ,
ਕੁਝ ਸਿੱਖ ਲੈ ਤੂੰ ਵੀ ਲੋਕਾਂ ਤੋਂ, ਜੋ ਵਾਰਨ ਜਾਨ ਨਫ਼ਰਤਾਂ ਤੋਂ।
*
ਗਿਲ਼ਾ ਪਰਾਇਆਂ ਉੱਤੇ ਰੱਬਾ, ਦੱਸ ਤਾਂ ਕਾਹਦਾ ਕਰੀਏ ਵੇ
ਜਦ ਨਾ ਬੋਲੇ ਪਿਆਰ ਅਸਾਡਾ, ਜੀਂਦੇ ਜੀਅ ਹਾਏ ਮਰੀਏ ਵੇ
ਕਿਸ ਦੇ ਮੋਢੇ ਤੇ ਸਿਰ ਦੱਸ ਸਹੀ, ਰੱਬਾ ਹੁਣ ਅਸੀਂ ਧਰੀਏ ਵੇ
ਹੋਣਾ ਕੋਈ ਕਸੂਰ ਹੀ 'ਕੰਗ' ਦਾ, ਤਾਂਹੀਓ ਦੁੱਖ ਅੱਜ ਭਰੀਏ ਵੇ।
*
ਦਿਲ ਆਸ਼ਕੀਆਂ ਕਰਦਾ ਏ, ਤਿਲ਼ ਤਿਲ਼ ਕਰ ਕੇ ਮਰਦਾ ਏ
ਮਗਰੋਂ ਸਾਰੀ ਉਮਰ ਹੀ ਯਾਰੋ, 'ਕੰਗ' ਜੁਰਮਾਨੇ ਭਰਦਾ ਏ।