ਨਜ਼ਮ - ਬੀਜ

ਬੀਜ

ਜ਼ਿਹਨ ਦੀ ਨਦੀ
ਤੈਰਦੇ ਹੋਏ ਲਫ਼ਜ਼
ਜਜ਼ਬਾਤਾਂ ਦੇ ਕੰਢੇ, 
ਭੁਰਨ ਕਿਨਾਰੇ
ਖੁਰਨ ਕਿਨਾਰੇ
ਕੰਢੇ ਖੁਰੇ
ਲਫ਼ਜ਼ ਤੁਰੇ
ਭਾਲ਼
ਕਿਸਦੀ?
ਸ਼ਬਦ ਸਮੁੰਦਰ ਦੀ!

ਜ਼ਿਹਨ ਦਾ ਹਾਲ
ਲਫ਼ਜ਼ਾਂ ਦਾ ਕਾਲ
ਕੁਝ ਹੀ ਪਲਾਂ ਵਿੱਚ
ਅਚਾਨਕ
ਪੈੜ ਉੱਭਰ ਆਈ
ਸੋਚ ਦਾ ਬੀਜ
ਦਿਲ ਚ ਸਮਾਈ।
ਜ਼ਿਹਨ ਦੀ ਨਦੀ
ਤੈਰਦੇ ਹੋਏ ਲਫ਼ਜ਼
ਜਜ਼ਬਾਤਾਂ ਦੇ ਕੰਢੇ, 
ਭੁਰਨ ਕਿਨਾਰੇ
ਖੁਰਨ ਕਿਨਾਰੇ!



ਕਮਲ ਕੰਗ

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....