Posts

Showing posts from June, 2014

ਗੀਤ - ਪੀਤਾ ਖੂਨ ਦਰਿੰਦਿਆਂ ਨੇ ਜਦ

ਕੁਝ ਸਾਲ ਪਹਿਲਾਂ ਇਹ ਸ਼ਬਦ ਜੂਨ 1984 ਦੇ ਸ਼ਹੀਦਾਂ ਸਨਮੁਖ ਅਰਪਣ ਕੀਤੇ ਸਨ, ਪੇਸ਼ ਹਨ ਤੁਹਾਡੀ ਨਜ਼ਰ:

ਪੀਤਾ ਖੂਨ ਦਰਿੰਦਿਆਂ ਨੇ
ਸ਼ਿਅਰ:
ਸੁੱਕਣੇ ਨਾ ਜ਼ਖ਼ਮ ਚੁਰਾਸੀ ਦੇ ਸਾਡੇ, 
ਲੱਖ ਮੱਲ੍ਹਮ ਵੀ ਭਾਂਵੇਂ ਲਗਾਵੇ ਜੀ ਕੋਈ
ਅੱਖ ਤਾਂ ਹਾਏ ਪਾਪੀ ਲੋਕਾਂ ਦੀ 'ਕੰਗ'ਵੇ,
ਨਾ ਰੋਣੀ ਕਦੇ ਵੀ ਨਾ ਪਹਿਲਾਂ ਹੀ ਰੋਈ
ਆਓ ਕਰੀਏ ਹਮੇਸ਼ਾਂ ਸ਼ਹੀਦਾਂ ਨੂੰ ਚੇਤੇ,
ਖਿੜ੍ਹਦੀ ਰਹੇਗੀ ਤਾਂਈਓ ਖੁਸ਼ਬੋਈ
ਚਮਕਣਗੇ ਸਿੱਖੀ ਤੇ ਤਾਰੇ ਉਹ ਬਣਕੇ,
ਜਿਨ੍ਹਾਂ ਜਾਨ ਸਿੱਖੀ ਦੇ ਮਹਿਲਾਂ ਵਿੱਚ ਬੋਈ

ਗੀਤ:
ਜ਼ਿੰਦਗੀਆਂ ਸੀ ਰਾਖ ਬਣਾਈਆਂ                                        
ਜੀਂਦੇ ਜੀਅ ਜਦ ਅੱਗਾਂ ਲਾਈਆਂ
ਮਾਵਾਂ ਭੈਣਾਂ ਸੀ ਤੜਫਾਈਆਂ, ਪੁੱਤਰ, ਵੀਰੇ ਕੋਹ ਕੋਹ ਕੇ
ਪੀਤਾ ਖੂਨ ਦਰਿੰਦਿਆਂ ਨੇ ਜਦ, ਆਂਦਰਾਂ ਕੋਲ਼ੋਂ ਖੋਹ ਖੋਹ ਕੇ
ਪੀਤਾ ਖੂਨ…

ਮਾਰ ਕੇ ਦੱਸ ਮਨੁੱਖਤਾ ਨੂੰ ਹਾਏ, ਕੀ ਜਰਵਾਣਿਓ ਪਾ ਲਿਆ ਸੀ
ਪਾਪ ਦੀ ਚੌਧਰ ਕੋਹੜ ਕਲੰਕ ਦਾ, ਮੱਥੇ ਤੇ ਲਗਵਾ ਲਿਆ ਸੀ
ਹੱਕ ਤੇ ਸੱਚ ਨੂੰ ਮਾਰਿਆ ਸੀ ਤੁਸੀਂ, ਖੂੰਜਾ ਖੂੰਜਾ ਟੋਹ ਟੋਹ ਕੇ
ਪੀਤਾ ਖੂਨ ਦਰਿੰਦਿਆਂ ਨੇ ਜਦ, ਆਂਦਰਾਂ ਕੋਲ਼ੋਂ ਖੋਹ ਖੋਹ ਕੇ
ਪੀਤਾ ਖੂਨ…

ਗਲ਼ ਵਿੱਚ ਪਾ ਪਾ ਟੈਰਾਂ ਨੂੰ ਹਾਏ, ਤੇਲ ਉੱਤੇ ਤੁਸੀਂ ਸੁੱਟਦੇ ਸੀ
ਕੰਜਕਾਂ ਕੂੰਜ ਕੁਆਰੀਆਂ ਦੀ ਪੱਤ, ਬਣ ਕੇ ਪਾਪੀ ਲੁੱਟਦੇ ਸੀ
ਬਚ ਗਈਆਂ ਜੋ ਭਾਂਬੜ ਵਿੱਚੋਂ, ਜੀਅ ਰਹੀਆਂ ਨੇ ਮੋਅ ਮੋਅ ਕੇ
ਪੀਤਾ ਖੂਨ ਦਰਿੰਦਿਆਂ ਨੇ ਜਦ, ਆਂਦਰਾਂ ਕੋਲ਼ੋਂ ਖੋਹ ਖੋਹ ਕੇ
ਪੀਤਾ ਖੂਨ…

ਬੁੱਢੇ ਬਾਪ ਦਾ ਖੋਹਿਆ ਸਹਾਰਾ, ਬਾਲਾਂ ਤੋਂ…
ਈਮਾਨਦਾਰੀ ਨੂੰ ਖਾ ਜਾਂਦੀ ਏ,
ਆਦਤ ਵੱਢੀ ਦੀ
ਜਿੰਨੀ ਦੇਰ ਤਈਂ ਸਾਹ ਚੱਲਦੇ ਨੇ,
ਆਸ ਨਈਂ ਛੱਡੀ ਦੀ