ਗੀਤ - ਤੂੰ ਬਣਕੇ ਸਾਧ…

ਤੂੰ ਬਣਕੇ ਸਾਧ…

ਗਾਇਕਾ:
ਬੈਠਾ ਰਹਿਨਾਂ ਘਰ ਵਿੱਚ ਵੜ ਕੇ
ਕੀ ਮਿਲਿਆ ਵੇ ਐਨਾ ਪੜ੍ਹ ਕੇ
ਜੇ ਨਹੀਂ ਮਿਲੀ ਨੌਕਰੀ ਤੈਨੂੰ, ਹੋਰ ਕੋਈ ਜੁਗਤ ਲੜਾ ਲੈ ਵੇ
ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ
ਤੂੰ ਬਣ ਕੇ ਸਾਧ…

ਗਾਇਕ:
ਮੇਰਾ ਅਜੇ ਜ਼ਮੀਰ ਨਹੀਂ ਮੋਇਆ
ਤੇਰੀ ਮੱਤ ਨੂੰ ਕੀ ਏ ਹੋਇਆ
ਕੋਈ ਕਰ ਤੂੰ ਗੱਲ ਨੀ ਚੰਗੀ, ਮੈਂ ਕੋਈ ਮਾੜਾ ਨਹੀਂ ਮਰਦਾ
ਇਹਨਾਂ ਪੁੱਠੇ ਕੰਮਾਂ ਬਾਝੋਂ, ਨੀ ਮੇਰਾ ਉਂਝ ਹੀ ਹੈ ਸਰਦਾ
ਇਹਨਾਂ ਪੁੱਠੇ ਕੰਮਾਂ…

ਗਾਇਕਾ:
ਚੇਲੇ ਰੱਖ ਲੈ ਤੂੰ ਪੰਜ ਸੱਤ ਵੇ,
ਛੱਡੀ ਚੱਲ ਗੱਪਾਂ ਦੇ ਸੱਪ ਵੇ
ਮਿਲਜੂ ਸੇਵਾ ਦਾ ਵੀ ਫਲ਼ ਵੇ,
ਕੁੱਟੀ ਜਾਓ ਢੋਲਕੀ ਰਲ਼ ਕੇ
ਗਲ਼ ਪਾ ਮਣਕਿਆਂ ਦੀ ਮਾਲ਼ਾ, ਸਿਰ ਦੇ ਵਾਲ਼ ਵਧਾ ਲੈ ਵੇ
ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ
ਤੂੰ ਬਣ ਕੇ ਸਾਧ…

ਗਾਇਕ:
ਮੇਰੇ ਮੂੰਹ ਵੱਲ ਜਰਾ ਤੂੰ ਵੇਖ,
ਐਂਵੇ ਲਾ ਨਾ ਰੇਖ 'ਚ ਮੇਖ
ਮੈਨੂੰ ਪੈ ਜਾਣਾ ਫਿਰ ਭੱਜਣਾ,
ਮੈਂਥੋਂ ਵਾਜਾ ਨਹੀਂਓ ਵੱਜਣਾ
ਮੈਂ ਅਮਲੀ ਹੋ ਗਿਆਂ ਚਿਰ ਦਾ, ਲਾਉਣਾ ਪੈਂਦਾ ਹੈ ਜਰਦਾ
ਇਹਨਾਂ ਪੁੱਠੇ ਕੰਮਾਂ ਬਾਝੋਂ, ਨੀ ਮੇਰਾ ਉਂਝ ਹੀ ਹੈ ਸਰਦਾ
ਇਹਨਾਂ ਪੁੱਠੇ ਕੰਮਾਂ…

ਗਾਇਕਾ:
ਬੋਲ ਸਟੇਜ ਤੇ ਵਾਂਗ ਸਪੀਕਰ,
ਬਣ ਜਾਣਾ ਫਿਰ ਤੂੰ ਲੀਡਰ
ਜਦ ਮਿਲ਼ ਗਈ ਤੈਨੂੰ ਸੀਟ,
ਮਿਲ਼ ਜਾਣੀ ਏ ਇੱਕ ਜੀਪ
ਗੰਨ ਮੈਨ ਨੂੰ ਲੈ ਕੇ ਨਾਲ, ਵੇ ਬੱਤੀ ਲਾਲ ਜਗਾ ਲੈ ਵੇ
ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ
ਤੂੰ ਬਣ ਕੇ ਸਾਧ…

ਗਾਇਕ:
ਲੀਡਰ ਬਣਨਾਂ ਨਹੀਂ ਏ ਸੌਖਾ,
ਇਹ ਕੰਮ ਬੜਾ ਏ ਔਖਾ
ਕਰਨੇ ਪੈਂਦੇ ਕਈ ਕਈ ਪੰਗੇ,
ਕਰਨੇ ਪੈਣ ਨਸ਼ੇ ਦੇ ਧੰਦੇ
ਲੋਕਾਂ ਨੂੰ ਧਰਮਾਂ ਦੇ ਨਾਂ ਤੇ, ਕੋਈ ਪਾਪੀ ਈ ਕਤਲ ਕਰਦਾ
ਇਹਨਾਂ ਪੁੱਠੇ ਕੰਮਾਂ ਬਾਝੋਂ, ਨੀ ਮੇਰਾ ਉਂਝ ਹੀ ਹੈ ਸਰਦਾ
ਇਹਨਾਂ ਪੁੱਠੇ ਕੰਮਾਂ…

ਗਾਇਕਾ:
'ਕੰਗ' ਬੰਦਾ ਬੜਾ ਨਵਾਬ ਤੂੰ,
ਕਰ ਕੰਮ ਕੋਈ ਲਾਜਵਾਬ ਤੂੰ
ਕਿੰਝ ਹੋਵੇਂਗਾ ਕਾਮਯਾਬ ਤੂੰ,
ਦੇਈ ਜਾਵੇਂ ਸਾਰੇ ਜਵਾਬ ਤੂੰ
ਮੇਰੀ ਮੰਨ ਕੇ ਗੱਲ ਵੇ ਮੈਨੂੰ, ਬਾਹਰ ਦੀ ਸੈਰ ਕਰਾ ਲੈ ਵੇ
ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ
ਤੂੰ ਬਣ ਕੇ ਸਾਧ…

ਗਾਇਕ:
ਮੇਰੇ ਵੱਸ ਤੋਂ ਬਾਹਰ ਦੀ ਗੱਲ,
ਛੱਡ ਦੇ ਤੂੰ ਨੀ ਆਪਣਾ ਝੱਲ
ਕਰਕੇ ਹੱਥੀਂ ਕਿਰਤ ਕਮਾਈ,
ਜਾਂਦੀ ਅੱਖ 'ਨ ਅੱਖ ਮਿਲਾਈ
ਨਾ ਮੁੜ ਕੇ 'ਕਮਲ' ਨੂੰ ਆਖੀਂ, ਮਰਣੀਂ ਮਰ ਜਊਗਾ ਮਰਦਾ
ਇਹਨਾਂ ਪੁੱਠੇ ਕੰਮਾਂ ਬਾਝੋਂ, ਨੀ ਮੇਰਾ ਉਂਝ ਹੀ ਹੈ ਸਰਦਾ
ਇਹਨਾਂ ਪੁੱਠੇ ਕੰਮਾਂ…

ਕਮਲ ਕੰਗ 08 ਜੂਨ 2005
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!