ਗੀਤ - ਸੱਚੀਆਂ ਮੁਹੱਬਤਾਂ.......

ਸੱਚੀਆਂ ਮੁਹੱਬਤਾਂ

ਭੇਤ ਸੱਚੀਆਂ ਮੁਹੱਬਤਾਂ ਦੇ ਖੁੱਲ੍ਹ ਗਏ, 
ਸੱਜਣ ਜੀ ਕੀ ਕਰੀਏ
ਹੰਝੂ ਰੱਤ ਰੰਗੇ ਗੱਲ੍ਹਾਂ ਉੱਤੇ ਡੁੱਲ੍ਹ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ…

ਪਿਆਰ ਦਿਆਂ ਵੈਰੀਆਂ ਨੇ, ਸੂਹ ਕਿੱਥੋਂ ਕੱਢ ਲਈ
ਚੰਗੇ ਭਲੇ ਮਾਣਦੇ ਸੀ, ਮੌਜਾਂ ਜਦੋਂ ਬਿੱਜ ਪਈ
ਅਸੀਂ ਚੰਦਰੇ ਜਮਾਨੇ ਨੂੰ ਸੀ ਭੁੱਲ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ…

ਸੋਚਿਆ ਨਹੀਂ ਸੀ ਦਿਨ, ਇਹੋ ਜਿਹੇ ਆਉਣਗੇ
ਖਾਬ ਜੋ ਅਧੂਰੇ ਰਹਿਗੇ, ਮਿੱਟੀ 'ਚ ਮਿਲਾਉਣਗੇ
ਲੋਕੀਂ ਪੈਰਾਂ ਹੇਠ ਰੋਲ਼ਣੇ ਤੇ ਤੁੱਲ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ…

ਭਾਵੇਂ ਇੱਕ ਥਾਂ ਤੇ ਰਹੀਏ, ਭਾਵੇਂ ਵੱਖ ਵੱਖ 'ਕੰਗ'
ਸਾਡੀ ਇੱਕ ਜ਼ਿੰਦ-ਜਾਨ, ਸਾਡੇ ਇੱਕੋ ਰੰਗ ਢੰਗ
ਸਾਨੂੰ ਵੰਡਣੇ ਵਾਲੇ ਤਾਂ ਖੁਦ ਰੁਲ਼ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ ਦੇ ਖੁੱਲ੍ਹ ਗਏ, 
ਸੱਜਣ ਜੀ ਕੀ ਕਰੀਏ
ਹੰਝੂ ਰੱਤ ਰੰਗੇ ਗੱਲ੍ਹਾਂ ਉੱਤੇ ਡੁੱਲ੍ਹ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ…
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!