ਕਵਿਤਾ - ਜੇੜ੍ਹੇ ਫੁੱਲ......

ਜੇੜ੍ਹੇ ਫੁੱਲ ਖੁਸ਼ਬੋਅ ਨਹੀਂ ਦਿੰਦੇ, ਸਾਡੇ ਵਿਹੜੇ ਉੱਗਣ ਨਾ
ਜੇੜ੍ਹੇ ਬੋਲ ਵਫ਼ਾ ਨਹੀਂ ਕਰਦੇ, ਸਾਨੂੰ 'ਕੰਗ' ੳੁਹ ਪੁੱਗਣ ਨਾ

ਆਪਣਾ ਆਪਾ ਖੋਰ ਖੋਰ ਕੇ, ਤੈਨੂੰ ਇੰਨਾ ਹਸਾਇਆ ਮੈਂ
ਖੰਜਰ ਵੀ ਕੀ ਦੁੱਖ ਦੇਣਗੇ, ਉਹ ਵੀ ਹੁਣ ਤਾਂ ਚੁੱਭਣ ਨਾ

ਦੂਰ ਗ਼ਮਾਂ ਤੋਂ ਜਿੰਨਾ ਰਹਿ ਲਾਂ, ਕੋਲ਼ੇ ਕੋਲ਼ੇ ਆੳੁਂਦੇ ਨੇ
ਇਸ਼ਕ ਦੇ ਝੱਖੜ ਸੁਣ ਓ ਰੱਬਾ, ਹੋਰ ਦਿਲਾਂ 'ਤੇ ਝੁੱਲਣ ਨਾ

ਇੱਕ ਛੱਤ ਥੱਲੇ ਰਹਿਨੇਂ ਆਂ, ਨਿੱਤ ਸੁਣਦੇ ਨਿੱਤ ਕਹਿਨੇਂ ਆਂ
ਫਿਰ ਵੀ ਤੇਰੇ ਦਿਲ ਤੋਂ ਮੇਰੇ, ਦਿਲ ਦੀਆਂ ਦੂਰੀਆਂ ਮੁੱਕਣ ਨਾ

ਸਾਰੀ ਜ਼ਿੰਦਗੀ ਗ਼ਮੀ ਕਮਾੲੀ, ਤੇ ਕੁਝ ਕੂਲ਼ੀਆਂ ਯਾਦਾਂ ਵੀ
ਜਾਂ ਕੁਝ ਐਸੇ ਯਾਰ ਕਮਾੲੇ, ਜੇੜ੍ਹੇ ਕਦੀ ਵੀ ਭੁੱਲਣ ਨਾ

ਇਸ਼ਕ ਕਿਤਾਬਾਂ ਫੋਲ ਫੋਲ ਕੇ, ਸਾਰੇ ਵਰਕੇ ਪਾੜ ਲੲੇ
ਯਾਰ ਨੂੰ ਮਿਲਣਾ ਕਿੰਝ 'ਕਮਲ', ਡਿੱਗੇ ਪਰਦੇ ੳੁਠਣ ਨਾ

ਦਸੰਬਰ ੨੦੧੫

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....