Posts

ਸ਼ਿਅਰ.....

"ਮੈਨੂੰ ਯਾਦ ਕਰੀਂ ਪਰ ਰੋਵੀਂ ਨਾ, ਖੁਸ਼ੀਆਂ ਤੋਂ ਬੂਹਾ ਢੋਅਵੀਂ ਨਾ ਨਾ ਹਾਕਾਂ ਮਾਰੀਂ ਦਰਦਾਂ ਨੂੰ, ਸੁੱਖਾਂ ਤੋਂ ਮੁੱਖ ਲੁਕੋਵੀਂ ਨਾ ਇਸ ਪੀੜ ਤੋਂ ਪਾਸਾ ਵੱਟ ਲਵੀਂ, ਮੈਨੂੰ ਸਾਹਵਾਂ ਸੰਗ ਪਰੋਵੀਂ ਨਾ 'ਕੰਗ' ਆਖੇ ਏਸ ਵਿਛੋੜੇ ਦੀ, ਗੱਲ ਗੱਲ ਤੇ ਗੱਲ ਵੀ ਛੋਹਵੀਂ ਨਾ ਗੱਲ ਗੱਲ ਤੇ ਗੱਲ ਤੂੰ ਛੋਹਵੀਂ ਨਾ"

ਕਵਿਤਾ: ਕੁਝ ਲਹੂ ਤੇਰੇ ਦੀ ਲੋੜ ਪਈ....

ਯਾਰੋ ਮੈਂ ਪੰਜਾਬੀ ਬੋਲਦਾ, ਮੈਂ ਗਾਉਂਦਾ ਵਿੱਚ ਪੰਜਾਬੀ ਦੇ ਮੈਂ ਹੱਸਦਾ ਵਿੱਚ ਪੰਜਾਬੀ ਦੇ, ਮੈਂ ਰੋਦਾਂ ਵਿੱਚ ਪੰਜਾਬੀ ਦੇ ਮੈਂ ਤੁਰਦਾ ਵਿੱਚ ਪੰਜਾਬੀ ਦੇ, ਮੈਂ ਜੱਚਦਾ ਵਿੱਚ ਪੰਜਾਬੀ ਦੇ ਮੈਂ ਵਸਦਾ ਵਿੱਚ ਪੰਜਾਬੀ ਦੇ, 'ਤੇ ਨੱਚਦਾ ਵਿੱਚ ਪੰਜਾਬੀ ਦੇ ਮੈਂ ਪੜ੍ਹਦਾ ਰਹਾਂ ਪੰਜਾਬੀ ਨੂੰ, ਮੈਂ ਲਿਖਦਾ ਵਿੱਚ ਪੰਜਾਬੀ ਦੇ ਮੇਰੀ ਮਾਂ ਪੰਜਾਬੀ ਬੋਲੀ ਏ, ਮੈਂ ਸਿੱਖਦਾ ਵਿੱਚ ਪੰਜਾਬੀ ਦੇ ਮੇਰੀ ਭਾਸ਼ਾ ਰੱਬੋਂ ਆਈ ਏ, ਜੋ ਸ਼ਹਿਦ ਦੇ ਨਾਲੋਂ ਮਿੱਠੀ ਏ ਐਸੀ ਭਾਸ਼ਾ ਹੋਰ ਜਹਾਨ ਉੱਤੇ, ਅੱਜ ਤਾਂਈ ਕਿਸੇ ਨਾ ਡਿੱਠੀ ਏ ਇਹ ਭਾਸ਼ਾ ਸੱਚੇ ਨਾਨਕ ਦੀ, ਨਾਲ਼ੇ ਬੁੱਲੇ, ਵਾਰਸ, ਯਾਰ ਦੀ ਸ਼ਿਵ, ਪਾਸ਼, ਅੰਮ੍ਰਿਤਾ ਪੀਤਮ ਤੇ, ਮੋਹਨ ਸਿੰਘ ਸਰਦਾਰ ਦੀ ਧਨੀ ਰਾਮ ਤੇ ਭਾਈ ਵੀਰ ਸਿੰਘ, ਹਾਂ ਬਾਹੂ ਅਤੇ ਦਮੋਦਰ ਦੀ ਸੁਬਾਹ ਨੂੰ 'ਜਪੁ ਜੀ' ਪੜ੍ਹਦੇ ਹਾਂ, ਸ਼ਾਮ ਨੂੰ ਬਾਣੀ 'ਸੋ ਦਰ' ਦੀ ਅੱਜ ਮਾਂ ਬੋਲੀ ਦੀ ਇੱਜ਼ਤ ਲਈ, ਸ਼ਬਦਾਂ ਨੂੰ ਸੁੱਚਾ ਕਰਦੇ ਜੋ ਅੱਜ ਲੱਖਾਂ ਹੀਰੇ ਚਮਕਣ ਉਹ, ਨਾਂ ਇਸ ਦਾ ਉੱਚਾ ਕਰਦੇ ਜੋ ਕੁਝ ਮਾਂ ਤੋਂ ਨਾਬਰ ਵੀ ਹੋਏ, ਉਹ ਮੈਨੂੰ ਗੁਮਰਾਹ ਲੱਗਦੇ ਨੇ ਜੋ ਮਾਂ ਦੀ ਥਾਂ ਬਗਾਨੀ ਨੂੰ, ਹੁਣ ਆਪਣੀ ਮਾਂ ਹੀ ਦੱਸਦੇ ਨੇ ਮੁੜ ਆਓ ਹੁਣ ਵੀ ਘਰ ਵੱਲੇ, ਅਜੇ ਸ਼ਾਮ ਸਮੇਂ ਦੀ ਨਹੀਂ ਹੋਈ ਨਾ ਬੇਰ ਹੀ ਡੁੱਲ੍ਹੇ ਬਿਗੜੇ ਨੇ, ਨਾ ਮਾਂ ਹੀ ਸਾਡੀ ਹੈ ਮੋਈ ਮਾਂ ਜ਼ਖ਼ਮੀ ਆਪਣੇ ਹੱਥੀਂ ਹੀ, ਅਸੀਂ ਕਰ ਬੈਠੇ ਹਾਂ ਖੁਦ ਯਾਰੋ ਕਿਸੇ ਵੈਦ ਦੀ ਕੋਈ ਲੋੜ ਨਹੀਂ, ਬ

ਕੁਝ ਸ਼ਿਅਰ.....

"ਤੇਰੇ ਬਿਨ ਮੈਂ ਕੁਝ ਵੀ ਨਹੀਂ ਹਾਂ, ਸੁਣ ਓਏ ਮੇਰਿਆ ਯਾਰਾ, ਯਾਦਾਂ ਵਿੱਚ ਤਾਂ ਨਿੱਤ ਹੀ ਆਉਂਨੈ, ਕਦੀ ਸਾਹਵੇਂ ਆ ਦਿਲਦਾਰਾ" *** "ਤੇਰੇ ਬਿਨ ਮੈਂ ਟੁੱਟ ਗਿਆ ਹਾਂ, ਜਿਓਂ ਪਤਝੜ ਦਾ ਪੱਤਾ ਵੇ, ਆਜਾ ਬਣਕੇ ਹਵਾ ਦਾ ਬੁੱਲ੍ਹਾ, ਰੰਗ ਹੋਇਆ ਮੇਰਾ ਰੱਤਾ ਵੇ" ***

ਕਵਿਤਾ: ਤੌਖ਼ਲਾ.....

ਕਾਸ਼! ਆਪਾਂ ਉਦੋਂ ਮਿਲੇ ਹੁੰਦੇ, ਜਦੋਂ ਫੁੱਲ ਅਜੇ ਤਾਜ਼ੇ ਖਿਲੇ ਸਨ ਸਵੇਰ ਦੀ ਸੁਰਖ ਆਮਦ ਤੇ, ਪੰਛੀ, ਕਿਰਨ ਗਲ਼ੇ ਮਿਲੇ ਸਨ।

ਨਜ਼ਮ: ਮੌਤ ਦੇ ਅਰਥ...

ਕਈ ਵਾਰ ਜ਼ਿੰਦਗੀ, ਓਸ ਬਾਰਸ਼ ਦੀ ਬੂੰਦ ਵਰਗੀ ਹੁੰਦੀ ਹੈ, ਜੋ ਸਾਗਰ ਦਾ ਹਿੱਸਾ ਬਣਨਾ, ਲੋਚਦੀ ਲੋਚਦੀ ਰੇਗਿਸਤਾਨ ਦੇ ਤਪਦੇ ਟਿੱਲੇ ਤੇ ਜਾ ਕੇ, ਵਰ੍ਹ ਜਾਂਦੀ ਹੈ। ਰੇਤ ਵਿੱਚ ਜਜ਼ਬ ਹੋ ਕੇ ਆਖਰ ਮਰ ਜਾਂਦੀ ਹੈ।

ਸ਼ਿਅਰ....

ਮੈਂ ਹਰ ਰੋਜ਼ ਟੁੱਟ ਕੇ, ਫਿਰ ਜੁੜਦਾ ਹਾਂ। ਜਦ ਵਾਪਸ ਮੈਂ ਅਪਣੇ, ਘਰ ਮੁੜਦਾ ਹਾਂ।

ਸ਼ਿਅਰ...

ਰੱਬ ਦੇ ਦਿੰਦਾ ਮੈਨੂੰ, ਜੇ ਓਹਤੋਂ ਮੰਗ ਲੈਂਦਾ, ਪਰ ਕੀ ਕਰਾਂ ਮੈਨੂੰ, ਮੰਗਣਾ ਆਉਂਦਾ ਨਈਂ ਗੱਲ ਕਰਾਂ ਮੈਂ ਇਸ਼ਕ ਦੀ ਕਿੰਝ ਯਾਰਾ, ਓਹਦੇ ਦਰ 'ਚੋਂ ਹੀ, ਲੰਘਣਾ ਆਉਂਦਾ ਨਈਂ।