Posts

ਨਜ਼ਮ: ਆਪਾ ਅਤੇ ਆਪਣੇ

ਤੇਰੇ ਮਹਿਲ ਦੇ ਗੁੰਬਦ ਤੇ, ਜਿਹੜਾ ਕਾਲ਼ੀ ਅੱਖਾ, ਹੱਥ ਲਾਇਆ ਮੈਲ਼ਾ ਹੋਣ ਵਾਲ਼ਾ ਬੱਗਾ ਕਬੂਤਰ ਬੈਠਾ ਹੈ, ਏਹਦੇ ਪੈਰਾਂ 'ਚ ਸੋਨੇ ਰੰਗੀਆਂ ਝਾਂਜਰਾਂ ਮੈਂ ਪਾਈਆਂ ਸਨ 'ਮੰਡਾਲ਼ੀ' ਦੇ ਮੇਲੇ ਤੋਂ ਲਿਆ ਕੇ। ਏਹੀ ਕਬੂਤਰ ਜਦੋਂ ਮੇਰੇ ਘਰ ਦੇ ਉੱਤੇ ਉੱਡਦਾ ਹੈ, ਅਸਮਾਨ 'ਚ 'ਤਾਰਾ' ਬਣ ਕੇ ਤਾਂ ਮੈਨੂੰ ਨਿੱਕਾ ਜਿਹਾ ਦਿਖਾਈ ਦਿੰਦਾ ਹੈ, ਪਰ ਅੱਜ ਤੇਰੇ ਮਹਿਲ ਦੇ ਗੋਲ਼, ਨੁਕੀਲੇ, ਵੱਡੇ, ਵਿਸ਼ਾਲ ਗੁੰਬਦ ਤੇ ਬੈਠਾ ਓਹੀ ਕਬੂਤਰ 'ਚੰਦ' ਲੱਗਦਾ ਹੈ। ਇਹਦੀ ਕਾਲ਼ੀ ਅੱਖ 'ਚੋਂ ਮੈਂ ਆਪਣੀ ਰੂਹ ਤੇ ਸਦੀਆਂ ਤੋਂ ਜੰਮੇ ਹੋਏ ਕਾਲ਼ੇ ਦਾਗ਼ ਨੂੰ ਜਦੋਂ ਤੱਕਿਆ ਸੀ, ਤਾਂ ਬੱਗਾ ਕਬੂਤਰ ਮੇਰੇ ਵੱਲ ਵੇਖ ਹੰਝੂ ਕੇਰਦਾ ਹੋਇਆ, ਮੈਨੂੰ ਕੁਝ ਬੋਲਦਾ ਜਾਪਿਆ, ਜਿਵੇਂ ਕਹਿ ਰਿਹਾ ਹੋਵੇ, ਕਦੇ ਮੈਂ ਵੀ 'ਮੰਡਾਲ਼ੀ' ਦੇ ਮੇਲੇ ਤੋਂ, 'ਸਾਂਈ' ਦੇ ਪੈਰਾਂ ਦੀ ਮਿੱਟੀ ਲੈ ਕੇ ਆਵਾਂ, ਤੇਰੇ ਕਾਲ਼ੇ ਦਾਗ਼ ਨੂੰ ਮਿਟਾਉਣ ਲਈ! ਕਦੀ ਕਦੀ, ਜਦੋਂ ਏਹਦੀ ਸੰਦਲੀ ਰੰਗ ਦੀ ਚੁੰਝ ਮੇਰੀ ਤਲ਼ੀ ਤੋਂ ਚੋਗ ਚੁਗਦੀ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਇਹ ਮੇਰਾ ਭਾਰ, ਹੌਲ਼ਾ ਕਰ ਰਿਹਾ ਹੋਵੇ!!

ਨਜ਼ਮ- ਵਾਪਸੀ

ਓਹਨੂੰ ਮੇਰਾ ਅੱਜ ਖਿਆਲ ਆਇਆ। ਮੇਰੇ ਮੁੱਖ ਤੇ ਅੱਜ ਜਲਾਲ ਆਇਆ। ਬਾਦ ਮੁੱਦਤ, ਸ਼ਾਮ ਰੰਗੀਨ ਹੋਈ, ਵਾਪਸ ਦਿਲ ਦਾ ਹੈ ਹਾਲ ਆਇਆ।

ਗੀਤ- ਰੁੱਤ ਵੋਟਾਂ ਦੀ ਆਈ.....

ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ ਝੂਠੇ ਵਾਅਦੇ, ਕੋਰੇ ਭਾਸ਼ਣ, ਆਪਣੇ ਨਾਲ ਲਿਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਹਾਥੀ ਦੇ ਦੰਦ ਖਾਣ ਦੇ ਹੋਰ ਤੇ, ਹੁੰਦੇ ਹੋਰ ਦਿਖਾਉਣੇ ਲਈ ਪਾਉਣੀ ਕੁੰਡੀ, ਸਿੱਟਣੀ ਬੋਟੀ, ਵੋਟਰ ਨੂੰ ਫੁਸਲਾਉਣੇ ਲਈ ਝੁਕ ਝੁਕ ਹੋਣੀਆਂ ਅਜੇ ਸਲਾਮਾਂ, ਖੜਕਣਗੇ ਜਾਮ ਪਈਆਂ ਸ਼ਾਮਾਂ ਕਰਕੇ ਹੋਸ਼, ਦਿਮਾਗ ਵਰਤਕੇ, ਕਰ ਲਈਂ ਕੋਈ ਚਤੁਰਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਸੁਣ ਸੁਣ ਨਾਹਰੇ ਘਸੇ ਪੁਰਾਣੇ, ਕੰਨ ਤੇਰੇ ਭਾਂ ਭਾਂ ਕਰਨੇ ਤੇਰੇ ਦਿੱਤੇ, ਟੈਕਸ ’ਚੋਂ ਸੱਜਣਾ, ਕਿਸੇ ਹੋਰ ਆ ਬੁੱਕ ਭਰਨੇ ਹਰ ਪਾਸੇ ਹੁਣ ਚੱਲਣੇ ਚਰਚੇ, ਸ਼ਰਾਬ ਸ਼ਬਾਬ ਤੇ ਹੋਣੇ ਖਰਚੇ ਇੱਕ ਹੱਥ ਦੇਣਾ, ਇੱਕ ਹੱਥ ਲੈਣਾ, ਕੇਹੀ ਰੀਤ ਚਲਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਹਰ ਪਾਸੇ ਹੀ ਚਮਚੇ ਫਿਰਦੇ, ਲੋਕਾਂ ਦਾ ਅੱਜ ਆਇਆ ਚੇਤਾ ਦੇਖੋ ਲੋਕੋ, ਆ ਕੇ ਦੇਖੋ, ਸਾਡੇ ਪਿੰਡ ਅੱਜ ਆਇਆ ਨੇਤਾ ਲੱਗਦਾ ਇਸ ਨੂੰ ਰਸਤਾ ਭੁੱਲਿਆ, ਦੇਖੋ ਕਿਵੇਂ ਪਸੀਨਾ ਡੁੱਲ੍ਹਿਆ ਏ ਸੀ ਕਾਰ ਤੇ, ਕੱਚੀਆਂ ਸੜਕਾਂ, ਕਾਰ ਫਿਰੇ ਬੁੰਦਲ਼ਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਕਿਤੇ ਹੈ ਨੀਲਾ ਕਿਤੇ ਹੈ ਚਿੱਟਾ, ਉੱਡਦਾ ਏ ਕਿਤੇ ਭਗਵਾਂ ਰੰਗ ਸਾਰੇ ਕਰਦੇ ਕੋਸ਼ਿਸ਼ ਨੇ ਕਿ, ਲੋਕ ਤਾਂ ਆਪਾਂ ਕਰਨੇ ਨੰਗ ਇਸ ਵਾਰੀ ਆਊ ਸਾਡੀ ਵਾਰੀ, ਵੇਖੋ ਬਣ ਗਈ

ਨਜ਼ਮ- ਬਗੋਚਾ.....

ਸਵੇਰ ਸਾਰ ਦਿਨ ਚੜ੍ਹਦੇ ਹੀ, ਮੈਨੂੰ ਲੱਗਾ ਜਿਵੇਂ ਮੇਰੇ ਜਾਗਣ ਤੋਂ ਪਹਿਲਾਂ ਕੁਝ ਨਜ਼ਮਾਂ ਮੇਰੇ ਜ਼ਿਹਨ ਦੀ ਦਹਿਲੀਜ਼ ਟੱਪ ਚੁੱਕੀਆਂ ਸਨ ਮੇਰਾ ਅੰਦਰ, ਬੋਟੀ ਬੋਟੀ ਕਰ ਕੱਟ ਚੁੱਕੀਆਂ ਸਨ। ਅੱਖਰਾਂ ਦੇ ਸ਼ਬਦ ਸ਼ਬਦਾਂ ਦੀਆਂ ਸਤਰਾਂ ਸਤਰਾਂ ਦੀਆਂ ਨਜ਼ਮਾਂ! ਹੁਣ ਅੱਖ ਖੁੱਲ੍ਹੀ ਤਾਂ ਨਜ਼ਮਾਂ ਲਾਪਤਾ ਹੋ ਚੁੱਕੀਆਂ ਹਨ ਬਗੋਚਾ ਰਹੇਗਾ ਸਾਰੀ ਉਮਰ ਹੀ ਹੁਣ ਇਹਨਾਂ ਗੁਆਚ ਚੁੱਕੀਆਂ ਨਜ਼ਮਾਂ ਦਾ!

ਨਜ਼ਮ- ਮੁਲਾਕਾਤ ਵਾਲ਼ਾ ਦਿਨ....

"ਤੈਨੂੰ ਯਾਦ ਹੈ ਆਪਣੀ, ਪਹਿਲੀ ਮੁਲਾਕਾਤ? ਕਦੋਂ ਮਿਲੇ ਸਾਂ ਆਪਾਂ? ਪਹਿਲੀ ਵਾਰ", ਤੂੰ ਪੁੱਛਿਆ। "ਹਾਂ, ਕਿਉਂ ਨਹੀਂ? ਮੈਂ ਜਵਾਬ ਦਿੰਦਾ ਹੋਇਆ ਅਗਾਂਹ ਬੋਲਿਆ, "ਗੱਲ ਤਾਂ ਏਸੇ ਸਦੀ ਦੀ ਹੀ ਹੈ, ਦਿਨ, ਤਾਰੀਖ, ਮਹੀਨਾ, ਸਾਲ? ਹਾਂ ਯਾਦ ਆਇਆ, ਸ਼ਾਇਦ ਓਸ ਦਿਨ, ਅਮਰੀਕਾ ਵਿੱਚ 9/11 ਹੋਇਆ ਸੀ, ਜਾਂ ਫਿਰ ਓਸ ਦਿਨ ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ ਸੀ, ਨਹੀਂ ਨਹੀਂ ਓਸ ਦਿਨ ਤਾਂ ਲੰਡਨ ਵਿੱਚ ਬੰਬ ਧਮਾਕੇ ਹੋਏ ਸਨ, ਖੌਰੇ ਮੈਨੂੰ ਭੁਲੇਖਾ ਲੱਗਿਆ, ਓਸ ਦਿਨ ਤਾਂ ਸ਼ਾਇਦ ਬੰਬੇ, ਬੰਬ ਫਟੇ ਸਨ, ਜਾਂ ਫੇਰ ਮੈਂ ਟਪਲਾ ਖਾ ਗਿਆ ਲੱਗਦਾਂ! ਓਸ ਦਿਨ ਭਾਰਤ ਦੀਆਂ ਫੌਜਾਂ, ਪਾਕਿਸਤਾਨ ਤੇ ਹਮਲਾ ਕਰਨ ਚੜ੍ਹੀਆਂ ਸਨ, ਭਾਰਤੀ ਪਾਰਲੀਮਿੰਟ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ! ....... "ਨਹੀਂ!, ਇਨ੍ਹਾਂ ਦਿਨਾਂ 'ਚੋਂ, ਤਾਂ ਸ਼ਾਇਦ ਕੋਈ ਵੀ ਨਹੀਂ ਸੀ" ਤੂੰ ਸਹਿਜ ਸੁਭਾ ਆਖਿਆ! "ਅੱਛਾ, ਮੈਂ ਯਾਦ ਕਰਦਾਂ" ਮੈਂ ਫੇਰ ਸੋਚਾਂ ਦੇ ਆਰ ਲਾਈ.... "ਹਾਂ ਸ਼ਾਇਦ ਓਸ ਦਿਨ, ਪੰਜਾਬ ਦੇ ਇਕ ਖੂਹ 'ਚੋਂ, ਅਣਜੰਮੀਆਂ ਧੀਆਂ ਦੇ ਭਰੂਣ ਮਿਲੇ ਸਨ, ਜਾਂ ਓਸ ਦਿਨ ਸਾਡੇ ਮੁਲਖ ਦੀ ਇਕ ਹੋਰ, ਪੁਰਾਣੀ ਵਰਗੀ ਹੀ, ਨਵੀਂ ਸਰਕਾਰ ਬਣੀ ਸੀ, ਜਾਂ ਫੇਰ ਓਸ ਦਿਨ ਜੀ-8 ਦੇਸ਼ਾਂ ਦੀ ਸਾਂਝੀ ਵਾਰਤਾ ਹੋਈ ਸੀ ਕਿ, ਸਾਰੇ ਸੰਸਾਰ ਵਿੱਚ ਸ਼ਾਂਤੀ ਕਿਵੇਂ ਲਿਆਂਦੀ ਜਾਵੇ? ਹਾਂ ਸੱਚ ਇਹ ਦਿਨ ਹੋ ਸਕਦੈ! ਜਿਸ ਦਿਨ ਯੂ.ਐਨ.ਓ ਨੇ, ਇਰਾਕ ਹਮਲੇ ਤੋਂ

ਨਜ਼ਮ-ਮਨੋਰਥ....

ਇਹ ਜ਼ਿੰਦਗੀ ਮਿਲ਼ੀ ਏ ਬੰਦਗੀ ਲਈ, ਆ ਇਸ ਨੂੰ ਯਾਰ ਨਿਭਾ ਲਈਏ ਕੁਝ ਖੱਟ ਲਈਏ, ਦਿਨ ਖੱਟਣ ਦੇ ਆ ਰੱਬ ਨਾਲ਼ ਨੈਣ ਮਿਲ਼ਾ ਲਈਏ ਤੁਰ ਜਾਵਾਂਗੇ, ਇਕ ਦਿਨ ਏਥੋਂ, ਜਿਓਂ ਖਾਲੀ ਹੱਥ ਅਸੀਂ ਆਏ ਸੀ ਆ ਯਾਰਾ ਉੱਠ ਹੁਣ ਕਰ ਹਿੰਮਤ, ਇਸ ਮਨ ਨੂੰ ਕੁਝ ਸਮਝਾ ਲਈਏ, ਗੱਲ ਅਸਲੀ ਹੁਣ ਸਮਝਾ ਲਈਏ!

ਨਜ਼ਮ-ਕੁਝ ਗੱਲਾਂ ਹੁੰਦੀਆਂ ਨੇ........

ਕੁਝ ਗੱਲਾਂ ਹੁੰਦੀਆਂ ਨੇ ਜੋ ਦਿਲ ਦੀ ਗਹਿਰਾਈ 'ਚ ਜਦ ਜਨਮਦੀਆਂ ਨੇ ਤਾਂ ਸੁਨਾਮੀ ਬਣ ਕੇ, ਪਰ ਮਰ ਜਾਂਦੀਆਂ ਨੇ ਇਹ ਕੁਝ ਗੱਲਾਂ, ਸ਼ਾਂਤ, ਦਮ ਤੋੜਦੀ ਹੋਈ ਲਹਿਰ ਵਾਂਗਰਾਂ, ਜਦ ਬੁੱਲ੍ਹਾਂ ਦੇ ਕੰਢਿਆਂ ਤੇ ਪੈਰ ਧਰਦੀਆਂ ਹਨ। ਮਨੁੱਖ ਸਾਰੀ ਜ਼ਿੰਦਗੀ ਉਨ੍ਹਾਂ ਦੀ ਲਾਸ਼ ਆਪਣੇ ਪਿੰਡੇ ਤੇ ਲੱਦੀ, ਅਹਿਸਾਸਾਂ ਨੂੰ ਦੱਬੀ, ਜਿਉਂਦਾ ਰਹਿੰਦਾ ਹੈ, ਮਰਿਆਂ ਹੋਇਆਂ ਵਾਂਗ!