Posts

ਕਵਿਤਾ - ਪੰਜਾਬ.....

ਪੰਜਾਬ ਦੱਸਿਆ ਸੀ ਤੈਨੂੰ, ਕਿ ਆਵਾਂਗਾ ਮੁੜ ਕੇ ਚੁੱਪ ਨਹੀਂ ਰਹਾਂਗਾ, ਮੈਂ ਗਾਵਾਂਗਾ ਮੁੜ ਕੇ ਤੂੰ ਕਰ ਬੈਠਾ ਜੋ ਤੈਂ, ਕਰਨਾ ਸੀ ਕਾਤਿਲ ਜ਼ਿੰਦਗੀ ਦੀ ਲੋਅ ਨੂੰ, ਜਗਾਵਾਂਗਾ ਮੁੜ ਕੇ ਨਾ ਮਰਦੇ ਓਹ ਮਾਰੇ, ਨਾ ਸੜਦੇ ਓਹ ਸਾੜੇ ਤੂੰ ਭੁੱਲਿਆ ਸੀ, ਤੈਨੂੰ, ਦਿਖਾਵਾਂਗਾ ਮੁੜ ਕੇ ਕਈ ਬਾਬਰ ਭਜਾਏ, ਕਈ ਨਾਦਰ ਦੌੜਾਏ ਇਤਿਹਾਸ ਮਾਣਮੱਤਾ, ਦੁਹਰਾਵਾਂਗਾ ਮੁੜ ਕੇ ਜੋ ਅਣਖ਼ਾਂ ਦੀ ਖ਼ਾਤਰ, ਤਸੀਹੇ ਨੇ ਝੱਲ ਦੇ ਉਹ ਬੂਟੇ, ਬਿਰਖ਼ ਮੈਂ, ਉਗਾਵਾਂਗਾ ਮੁੜ ਕੇ ਲਹੂ ਮੇਰਾ ਕਦੀ "ਕੰਗ", ਪਾਣੀ ਨਹੀਂ ਬਣਦਾ ਵੇਖੀਂ ਇੱਕੀਆਂ ਦੇ 'ਕੱਤੀ, ਪਾਵਾਂਗਾ ਮੁੜ ਕੇ ਨਵੰਬਰ 2015

ਗੀਤ - ਸੱਚੀਆਂ ਮੁਹੱਬਤਾਂ.......

ਸੱਚੀਆਂ ਮੁਹੱਬਤਾਂ ਭੇਤ ਸੱਚੀਆਂ ਮੁਹੱਬਤਾਂ ਦੇ ਖੁੱਲ੍ਹ ਗਏ,  ਸੱਜਣ ਜੀ ਕੀ ਕਰੀਏ ਹੰਝੂ ਰੱਤ ਰੰਗੇ ਗੱਲ੍ਹਾਂ ਉੱਤੇ ਡੁੱਲ੍ਹ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ… ਪਿਆਰ ਦਿਆਂ ਵੈਰੀਆਂ ਨੇ, ਸੂਹ ਕਿੱਥੋਂ ਕੱਢ ਲਈ ਚੰਗੇ ਭਲੇ ਮਾਣਦੇ ਸੀ, ਮੌਜਾਂ ਜਦੋਂ ਬਿੱਜ ਪਈ ਅਸੀਂ ਚੰਦਰੇ ਜਮਾਨੇ ਨੂੰ ਸੀ ਭੁੱਲ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ… ਸੋਚਿਆ ਨਹੀਂ ਸੀ ਦਿਨ, ਇਹੋ ਜਿਹੇ ਆਉਣਗੇ ਖਾਬ ਜੋ ਅਧੂਰੇ ਰਹਿਗੇ, ਮਿੱਟੀ 'ਚ ਮਿਲਾਉਣਗੇ ਲੋਕੀਂ ਪੈਰਾਂ ਹੇਠ ਰੋਲ਼ਣੇ ਤੇ ਤੁੱਲ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ… ਭਾਵੇਂ ਇੱਕ ਥਾਂ ਤੇ ਰਹੀਏ, ਭਾਵੇਂ ਵੱਖ ਵੱਖ 'ਕੰਗ' ਸਾਡੀ ਇੱਕ ਜ਼ਿੰਦ-ਜਾਨ, ਸਾਡੇ ਇੱਕੋ ਰੰਗ ਢੰਗ ਸਾਨੂੰ ਵੰਡਣੇ ਵਾਲੇ ਤਾਂ ਖੁਦ ਰੁਲ਼ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ ਦੇ ਖੁੱਲ੍ਹ ਗਏ,  ਸੱਜਣ ਜੀ ਕੀ ਕਰੀਏ ਹੰਝੂ ਰੱਤ ਰੰਗੇ ਗੱਲ੍ਹਾਂ ਉੱਤੇ ਡੁੱਲ੍ਹ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ…

ਗੀਤ - ਤੂੰ ਬਣਕੇ ਸਾਧ…

ਤੂੰ ਬਣਕੇ ਸਾਧ… ਗਾਇਕਾ: ਬੈਠਾ ਰਹਿਨਾਂ ਘਰ ਵਿੱਚ ਵੜ ਕੇ ਕੀ ਮਿਲਿਆ ਵੇ ਐਨਾ ਪੜ੍ਹ ਕੇ ਜੇ ਨਹੀਂ ਮਿਲੀ ਨੌਕਰੀ ਤੈਨੂੰ, ਹੋਰ ਕੋਈ ਜੁਗਤ ਲੜਾ ਲੈ ਵੇ ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ ਤੂੰ ਬਣ ਕੇ ਸਾਧ… ਗਾਇਕ: ਮੇਰਾ ਅਜੇ ਜ਼ਮੀਰ ਨਹੀਂ ਮੋਇਆ ਤੇਰੀ ਮੱਤ ਨੂੰ ਕੀ ਏ ਹੋਇਆ ਕੋਈ ਕਰ ਤੂੰ ਗੱਲ ਨੀ ਚੰਗੀ, ਮੈਂ ਕੋਈ ਮਾੜਾ ਨਹੀਂ ਮਰਦਾ ਇਹਨਾਂ ਪੁੱਠੇ ਕੰਮਾਂ ਬਾਝੋਂ, ਨੀ ਮੇਰਾ ਉਂਝ ਹੀ ਹੈ ਸਰਦਾ ਇਹਨਾਂ ਪੁੱਠੇ ਕੰਮਾਂ… ਗਾਇਕਾ: ਚੇਲੇ ਰੱਖ ਲੈ ਤੂੰ ਪੰਜ ਸੱਤ ਵੇ, ਛੱਡੀ ਚੱਲ ਗੱਪਾਂ ਦੇ ਸੱਪ ਵੇ ਮਿਲਜੂ ਸੇਵਾ ਦਾ ਵੀ ਫਲ਼ ਵੇ, ਕੁੱਟੀ ਜਾਓ ਢੋਲਕੀ ਰਲ਼ ਕੇ ਗਲ਼ ਪਾ ਮਣਕਿਆਂ ਦੀ ਮਾਲ਼ਾ, ਸਿਰ ਦੇ ਵਾਲ਼ ਵਧਾ ਲੈ ਵੇ ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ ਤੂੰ ਬਣ ਕੇ ਸਾਧ… ਗਾਇਕ: ਮੇਰੇ ਮੂੰਹ ਵੱਲ ਜਰਾ ਤੂੰ ਵੇਖ, ਐਂਵੇ ਲਾ ਨਾ ਰੇਖ 'ਚ ਮੇਖ ਮੈਨੂੰ ਪੈ ਜਾਣਾ ਫਿਰ ਭੱਜਣਾ, ਮੈਂਥੋਂ ਵਾਜਾ ਨਹੀਂਓ ਵੱਜਣਾ ਮੈਂ ਅਮਲੀ ਹੋ ਗਿਆਂ ਚਿਰ ਦਾ, ਲਾਉਣਾ ਪੈਂਦਾ ਹੈ ਜਰਦਾ ਇਹਨਾਂ ਪੁੱਠੇ ਕੰਮਾਂ ਬਾਝੋਂ, ਨੀ ਮੇਰਾ ਉਂਝ ਹੀ ਹੈ ਸਰਦਾ ਇਹਨਾਂ ਪੁੱਠੇ ਕੰਮਾਂ… ਗਾਇਕਾ: ਬੋਲ ਸਟੇਜ ਤੇ ਵਾਂਗ ਸਪੀਕਰ, ਬਣ ਜਾਣਾ ਫਿਰ ਤੂੰ ਲੀਡਰ ਜਦ ਮਿਲ਼ ਗਈ ਤੈਨੂੰ ਸੀਟ, ਮਿਲ਼ ਜਾਣੀ ਏ ਇੱਕ ਜੀਪ ਗੰਨ ਮੈਨ ਨੂੰ ਲੈ ਕੇ ਨਾਲ, ਵੇ ਬੱਤੀ ਲਾਲ ਜਗਾ ਲੈ ਵੇ ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ ਤੂੰ ਬਣ ਕੇ ਸਾਧ… ਗਾਇਕ: ਲੀਡਰ ਬਣਨਾਂ ਨਹੀਂ ਏ ਸੌ

ਗੀਤ - ਮੈਨੂੰ ਪਲ ਭਰ ਜੀਣ ਨਾ ਦੇਵੇ

ਮੈਨੂੰ ਪਲ ਭਰ ਜੀਣ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ, ਮੈਨੂੰ ਪਲ ਭਰ ਜੀਣ ਨਾ ਦੇਵੇ ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ ਨਾਲ਼ ਹਵਾ ਦੇ ਯਾਦ ਤੇਰੀ ਜਦ, ਆ ਬੂਹਾ ਖੜਕਾਵੇ ਉਠ ਮੈਂ ਵੇਖਾਂ ਕਿਤੇ ਵਿਚਾਰੀ, ਮੁੜ ਨਾ ਖਾਲੀ ਜਾਵੇ ਲੈ ਜਾਵੇ ਦੋ ਹੰਝੂ ਮੇਰੇ ਦੇ ਜਾਵੇ ਦੋ ਹਓਕੇ ਤੇਰੇ ਪਾਉਂਦੀ ਰਹੇ ਪਰ ਰੋਜ਼ ਹੀ ਫੇਰੇ ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ ਰੰਗਾਂ ਦੀ ਇਸ ਦੁਨੀਆਂ ਅੰਦਰ, ਬਿਨ ਰੰਗਾਂ ਤੋਂ ਬੈਠਾ ਹਾਂ ਤੂੰ ਹੀ ਮੰਗ ਸੀ ਮੇਰੀ ਇਕੋ, ਬਿਨ ਮੰਗਾਂ ਤੋਂ ਬੈਠਾ ਹਾਂ ਜਿੱਥੇ ਹੋਵੇਂ ਖੁਸ਼ ਤੂੰ ਹੋਵੇਂ ਮੇਰੇ ਵਾਂਗੂੰ ਦੁੱਖ ਨਾ ਰੋਵੇਂ ਖਾਬਾਂ ਵਿੱਚ ਆ ਕੋਲ਼ ਖਲੋਵੇਂ ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ ਸ਼ੀਸ਼ੇ ਅੱਗੇ ਜਦ ਵੀ ਖੜ੍ਹਦਾਂ, ਤੈਨੂੰ ਖੁਦ 'ਚੋਂ ਵੇਖਾਂ ਮੈਂ ਆਪਣੇ ਆਪ 'ਚ ਬਣਿਆਂ ਫਿਰਦਾ, ਆਪੇ 'ਕੰਗ' ਭੁਲੇਖਾ ਮੈਂ ਤੇਰੇ ਨਾਲ਼ ਹੀ ਮੇਰੇ ਸਾਹ ਨੇ ਸਾਹ ਹੀ ਤੇਰੇ ਯਾਰ ਗਵਾਹ ਨੇ ਯਾਦਾਂ ਦੇ ਇਹ ਖੈਰ-ਖੁਹਾਅ ਨੇ ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ, ਮੈਨੂੰ ਪਲ ਭਰ ਜੀਣ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ 21 ਜੁਲਾਈ 2008

ਸ਼ਿਅਰ

ਚਿਹਰਿਆਂ ਦੇ ਪਿੱਛੇ ਲੁਕੇ ਜਾਂਦੇ ਹੋਏ ਚਿਹਰਿਆਂ ਨੂੰ, ਕਿੰਨਾ ਚਿਰ ਖੜ੍ਹਾ ਮੈਂ ਨਿਹਾਰਦਾ ਰਿਹਾ ਪਲ ਵੀ ਨਾ ਲਾਇਆ ਉਨ੍ਹਾਂ ਬਾਏ ਬਾਏ ਕਹਿਣ ਲੱਗੇ, ਜਿਨ੍ਹਾਂ ਲਈ ਸੀ 'ਕੰਗ' ਆਪਾ ਵਾਰਦਾ ਰਿਹਾ ਕਮਲ ਕੰਗ 09 ਜੁਲਾਈ 2014

ਗੀਤ - ਪੀਤਾ ਖੂਨ ਦਰਿੰਦਿਆਂ ਨੇ ਜਦ

ਕੁਝ ਸਾਲ ਪਹਿਲਾਂ ਇਹ ਸ਼ਬਦ ਜੂਨ 1984 ਦੇ ਸ਼ਹੀਦਾਂ ਸਨਮੁਖ ਅਰਪਣ ਕੀਤੇ ਸਨ, ਪੇਸ਼ ਹਨ ਤੁਹਾਡੀ ਨਜ਼ਰ: ਪੀਤਾ ਖੂਨ ਦਰਿੰਦਿਆਂ ਨੇ ਸ਼ਿਅਰ: ਸੁੱਕਣੇ ਨਾ ਜ਼ਖ਼ਮ ਚੁਰਾਸੀ ਦੇ ਸਾਡੇ,  ਲੱਖ ਮੱਲ੍ਹਮ ਵੀ ਭਾਂਵੇਂ ਲਗਾਵੇ ਜੀ ਕੋਈ ਅੱਖ ਤਾਂ ਹਾਏ ਪਾਪੀ ਲੋਕਾਂ ਦੀ 'ਕੰਗ'ਵੇ, ਨਾ ਰੋਣੀ ਕਦੇ ਵੀ ਨਾ ਪਹਿਲਾਂ ਹੀ ਰੋਈ ਆਓ ਕਰੀਏ ਹਮੇਸ਼ਾਂ ਸ਼ਹੀਦਾਂ ਨੂੰ ਚੇਤੇ, ਖਿੜ੍ਹਦੀ ਰਹੇਗੀ ਤਾਂਈਓ ਖੁਸ਼ਬੋਈ ਚਮਕਣਗੇ ਸਿੱਖੀ ਤੇ ਤਾਰੇ ਉਹ ਬਣਕੇ, ਜਿਨ੍ਹਾਂ ਜਾਨ ਸਿੱਖੀ ਦੇ ਮਹਿਲਾਂ ਵਿੱਚ ਬੋਈ ਗੀਤ: ਜ਼ਿੰਦਗੀਆਂ ਸੀ ਰਾਖ ਬਣਾਈਆਂ                                         ਜੀਂਦੇ ਜੀਅ ਜਦ ਅੱਗਾਂ ਲਾਈਆਂ ਮਾਵਾਂ ਭੈਣਾਂ ਸੀ ਤੜਫਾਈਆਂ, ਪੁੱਤਰ, ਵੀਰੇ ਕੋਹ ਕੋਹ ਕੇ ਪੀਤਾ ਖੂਨ ਦਰਿੰਦਿਆਂ ਨੇ ਜਦ, ਆਂਦਰਾਂ ਕੋਲ਼ੋਂ ਖੋਹ ਖੋਹ ਕੇ ਪੀਤਾ ਖੂਨ… ਮਾਰ ਕੇ ਦੱਸ ਮਨੁੱਖਤਾ ਨੂੰ ਹਾਏ, ਕੀ ਜਰਵਾਣਿਓ ਪਾ ਲਿਆ ਸੀ ਪਾਪ ਦੀ ਚੌਧਰ ਕੋਹੜ ਕਲੰਕ ਦਾ, ਮੱਥੇ ਤੇ ਲਗਵਾ ਲਿਆ ਸੀ ਹੱਕ ਤੇ ਸੱਚ ਨੂੰ ਮਾਰਿਆ ਸੀ ਤੁਸੀਂ, ਖੂੰਜਾ ਖੂੰਜਾ ਟੋਹ ਟੋਹ ਕੇ ਪੀਤਾ ਖੂਨ ਦਰਿੰਦਿਆਂ ਨੇ ਜਦ, ਆਂਦਰਾਂ ਕੋਲ਼ੋਂ ਖੋਹ ਖੋਹ ਕੇ ਪੀਤਾ ਖੂਨ… ਗਲ਼ ਵਿੱਚ ਪਾ ਪਾ ਟੈਰਾਂ ਨੂੰ ਹਾਏ, ਤੇਲ ਉੱਤੇ ਤੁਸੀਂ ਸੁੱਟਦੇ ਸੀ ਕੰਜਕਾਂ ਕੂੰਜ ਕੁਆਰੀਆਂ ਦੀ ਪੱਤ, ਬਣ ਕੇ ਪਾਪੀ ਲੁੱਟਦੇ ਸੀ ਬਚ ਗਈਆਂ ਜੋ ਭਾਂਬੜ ਵਿੱਚੋਂ, ਜੀਅ ਰਹੀਆਂ ਨੇ ਮੋਅ ਮੋਅ ਕੇ ਪੀਤਾ ਖੂਨ ਦਰਿੰਦਿਆਂ ਨੇ ਜਦ, ਆਂਦਰਾਂ ਕੋਲ਼ੋਂ ਖੋਹ ਖੋਹ ਕੇ ਪੀਤਾ ਖੂਨ… ਬੁੱਢੇ ਬਾਪ
ਈਮਾਨਦਾਰੀ ਨੂੰ ਖਾ ਜਾਂਦੀ ਏ, ਆਦਤ ਵੱਢੀ ਦੀ ਜਿੰਨੀ ਦੇਰ ਤਈਂ ਸਾਹ ਚੱਲਦੇ ਨੇ, ਆਸ ਨਈਂ ਛੱਡੀ ਦੀ