ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਨਜ਼ਮ: ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ
ਜੇ ਕਦੇ ਆਪਣੇ ਦੇਸ,
ਤੁਸੀਂ ਵਾਪਸ ਜਾਵੋਂ,
ਆਪਣਿਆਂ ਤੋਂ ਅੱਖ ਬਚਾ,
ਦੇਸ'ਚ ਜਾ ਕੇ ਵੇਖੋਂ

ਤੁਹਾਡੀ ਵਿਚਾਰਧਾਰਾ ਦਾ ਰੰਗ?
ਤੁਹਾਡੇ ਖਿਆਲਾਂ ਦੀਆਂ ਬਿਜਲੀਆਂ?
ਤੁਹਾਡੀਆਂ ਸੋਚਾਂ ਦਾ ਖੁੱਲਾ ਅਸਮਾਨ?
ਅਤੇ ਅਜ਼ਾਦੀ ਨੂੰ ਮਾਣਨ ਵਾਲਾ ਸਰੂਰ?
ਕੁਝ ਵੀ ਤਾਂ ਨਹੀਂ ਦਿਸਣਾ,
ਓਸ ਦੇਸ ਵਿੱਚ।
ਬੱਸ! ਹਾਕਮਾਂ ਦਾ ਰੰਗ ਹੀ ਬਦਲਿਆ,
ਦਿਲ ਤਾਂ ਫਰੰਗੀਆਂ ਦੇ ਦਿਲਾਂ ਵਰਗੇ ਹੀ ਨੇ
ਤਾਂ ਹੀ ਤਾਂ ਤੁਹਾਡੇ ਵੀਰ ਮੁੜ ਗੋਰਿਆਂ ਦੇ
ਵਤਨਾਂ'ਚ ਦਿਨ ਕੱਟਦੇ ਨੇ,
ਧਰਮਾਂ ਦੇ ਨਾਂ ਤੇ ਅੱਗੇ ਵਾਂਗ ਹੀ ਮਨੁੱਖ,
ਮਨੁੱਖ ਨੂੰ ਵੱਢਦੇ ਨੇ,
ਗਰੀਬ ਪਾਣੀ ਲਈ ਵੀ ਤਰਸਦੇ,
ਤਰਸਦੇ ਮਰਦੇ ਨੇ,
ਮਾਡਰਨ ਸੋਚਾਂ ਦੇ, ਔਰਤ ਉੱਪਰ ਉਵੇਂ ਹੀ,
ਜੁ਼ਲਮ ਵਰ੍ਹਦੇ ਨੇ।
ਪਰ ਤੁਹਾਡੀਆਂ ਸ਼ਹਾਦਤਾਂ
ਅਜਾਈ ਨਹੀਂ ਜਾਣਗੀਆਂ,
ਸਮਾਂ ਬੜਾ ਤਾਕਤਵਰ ਹੁੰਦਾ ਹੈ,
ਕ੍ਰਾਂਤੀ ਪੁਰਾਣੀ ਨਹੀਂ ਹੁੰਦੀ ਕਦੇ!
ਹੋਰ ਭਗਤ ਸਿੰਘ ਉਠਣਗੇ,
ਹੋਰ ਸੁਖਦੇਵ ਆਉਣਗੇ,
ਹੋਰ ਰਾਜਗੁਰੂ ਫਾਂਸੀਆਂ ਚੁੰਮਣਗੇ,
ਭਾਰਤ ਮਾਂ ਨੂੰ ਅਜ਼ਾਦ ਕਰਾਉਣਗੇ,
ਪਰ ਇਸ ਵਾਰੀ ਭਾਰਤ ਮਾਤਾ,
ਬਦੇਸ਼ੀਆਂ ਦੇ ਕਬਜ਼ੇ'ਚ ਨਹੀਂ,
ਇਸ ਵਾਰ ਉਹ ਆਪਣੇ ਹੀ ਪੁੱਤਰਾਂ ਵਿਚਕਾਰ,
ਬੇਵੱਸ ਨਜ਼ਰ ਆ ਰਹੀ ਹੈ!!!

Popular posts from this blog

ਕਵਿਤਾ: ਦੇਸ ਪੰਜਾਬ.....

ਗੀਤ - ਤੁਸੀਂ ਹੁਣ ਓ ਨਾ ਰਹੇ…