ਗੀਤ - ਜਦੋਂ ਦੀ ਤੂੰ....

ਥੋੜ੍ਹ ਵੀ ਨਾ ਰਹੀ ਏ ਤੇ ਮੌਜ ਲੱਗ ਗਈ ਏ
ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ
ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ
ਥੋੜ੍ਹ ਵੀ ਨਾ…

ਤੇਰੇ ਨਾਲ ਜ਼ਿੰਦਗੀ'ਚ, ਆ ਗਈਆਂ ਬਹਾਰਾਂ ਨੇ
ਰਾਹ ਛੱਡ ਦਿੱਤੇ ਸਾਡੇ, ਅੱਜ ਸਾਰੇ ਖਾਰਾਂ ਨੇ
ਨੇਰ ਭਰੇ ਰਾਹਵਾਂ ਵਿੱਚ ਲੋਅ ਚੜ੍ਹ ਪਈ ਏ
ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ
ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ
ਥੋੜ੍ਹ ਵੀ ਨਾ…

ਕੱਲ੍ਹ ਸਾਨੂੰ ਕਰਦੀ ਸੀ, ਦੁਨੀਆਂ ਇਹ ਟਿੱਚਰਾਂ
ਵਿਹੜਾ ਅੱਜ ਭਰਿਆ ਏ, ਵੇਖ ਕਿੰਝ ਮਿੱਤਰਾਂ
ਵੇਖ ਖੁਸ਼ੀਆਂ ਦੀ ਕਿੰਝ ਬਰਸਾਤ ਹੋ ਰਈ ਏ
ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ
ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ
ਥੋੜ੍ਹ ਵੀ ਨਾ…

ਪਿਆਰ ਵਿੱਚ ਖੁੱਭ ਖੁੱਭ, ਲਿਖਦਾ ਏ 'ਕੰਗ' ਨੀ
ਤੇਰੇ ਆਉਣ ਨਾਲ ਆਏ, ਘਰ ਵਿੱਚ ਰੰਗ ਨੀ
ਬਾਦ ਮੁੱਦਤਾਂ ਦੇ ਅੱਜ, ਵੇਖ ਦਾਰੂ ਚੜ੍ਹ ਗਈ ਏ
ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ
ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ
ਥੋੜ੍ਹ ਵੀ ਨਾ…


੨੮ ਮਈ ੨੦੦੫

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....