ਓਹਦੇ ਦਿਲ ਵਿੱਚ ਕੀ - ਗੀਤ

ਓਹਦੇ ਦਿਲ ਵਿੱਚ ਕੀ

ਦੇਖ ਦੇਖ ਕੇ, ਹੱਸਦੀ ਏ ਓਹ,
ਅੱਖੀਆਂ 'ਚੇ ਹਾਏ, ਵੱਸਦੀ ਏ ਓਹ
ਹੋ ਗਈ ਵੱਸੋਂ ਬਾਹਰੀ ਗੱਲ ਹੁਣ, ਲੱਗਦਾ ਨਾ ਮੇਰਾ ਜੀਅ
ਕਾਸ਼ ਮੈਨੂੰ ਹੁਣ ਓਹ ਵੀ ਦੱਸ ਦਏ, ਓਹਦੇ ਦਿਲ ਵਿੱਚ ਕੀ
ਹਾਂ, ਓਹਦੇ ਦਿਲ ਵਿੱਚ ਕੀ
ਓਹ ਰੱਬਾ ਓਹਦੇ ਦਿਲ ਵਿੱਚ ਕੀ

ਵਾਲ਼ ਸੁਨਹਿਰੀ, ਰੰਗ ਦੁਪਹਿਰੀ, ਅੱਖੀਆਂ ਨੀਲਾ ਸਾਗਰ ਨੇ,
ਤੁਰਦੀ ਏ ਜਦੋਂ, ਮੋਰ ਝੂਮਦੇ, ਪਤਲਾ ਲੱਕ ਜਿਓਂ ਗਾਗਰ ਏ
ਓਹਦੇ ਬਿਨ ਮੇਰੀ ਉਮਰ ਹੈ ਥੋੜੀ,
ਰੱਬ ਬਣਾ ਦਏ ਸਾਡੀ ਜੋੜੀ
ਆ ਜਏ ਰੁੱਤ ਵਸਲ ਦੀ ਹੁਣ ਤਾਂ, ਹਿਜਰ 'ਚ ਰੱਖਿਆ ਕੀ
ਕਾਸ਼ ਮੈਨੂੰ ਹੁਣ ਓਹ ਵੀ ਦੱਸ ਦਏ, ਓਹਦੇ ਦਿਲ ਵਿੱਚ ਕੀ
ਹਾਂ, ਓਹਦੇ ਦਿਲ ਵਿੱਚ ਕੀ
ਓਹ ਰੱਬਾ ਓਹਦੇ ਦਿਲ ਵਿੱਚ ਕੀ

ਕੋਈ ਅਰਸ਼ਾਂ ਦੀ, ਪਰੀ ਵੀ ਯਾਰੋ, ਓਹਦੇ ਰੂਪ ਨੂੰ ਝੱਲਦੀ ਨਹੀਂ,
ਤਾਰੇ ਚੰਦ ਤੇ, ਸੂਰਜ ਵੀ ਹਾਏ, ਓਹਦੇ ਸਾਹਵੇਂ ਕੁਝ ਵੀ ਨਹੀਂ
ਓਹ ਮੇਰੀ ਤਕਦੀਰ ਜੇ ਬਣ ਜਏ,
ਖ਼ਾਬਾਂ ਦੀ ਤਾਮੀਰ ਜੇ ਬਣ ਜਏ
ਸਾਰੀ ਕੁੜੱਤਣ ਇਸ ਜ਼ਿੰਦਗੀ ਦੀ, ਮੈਂ ਜਾਊਂ ਗਾ ਪੀ
ਕਾਸ਼ ਮੈਨੂੰ ਹੁਣ ਓਹ ਵੀ ਦੱਸ ਦਏ, ਓਹਦੇ ਦਿਲ ਵਿੱਚ ਕੀ
ਹਾਂ, ਓਹਦੇ ਦਿਲ ਵਿੱਚ ਕੀ
ਓਹ ਰੱਬਾ ਓਹਦੇ ਦਿਲ ਵਿੱਚ ਕੀ

ਰੱਬ ਦੀ ਰਹਿਮਤ, ਹੋ ਜਾਵੇ ਜੇ, ਯਾਰ ਵੀ ਹੋ ਸਹਿਮਤ ਹੋ ਜਾਊਗਾ
'ਕੰਗ' ਦੇ ਖ਼ਾਬੀਂ, ਸੱਚੇ ਸੁਪਨੇ, ਸੱਚ ਵੀ ਨਿਹਮਤ ਹੋ ਜਾਊਗਾ
'ਕਮਲ' ਨੂੰ ਰਾਹੇ ਪਾ ਜਾ ਆ ਕੇ,
ਰੂਹ ਨੂੰ ਚੈਨ ਦਿਵਾ ਜਾ ਆ ਕੇ
ਕਈ ਜਨਮਾਂ ਦੀ ਜ਼ਿੰਦ ਤੜਫ਼ਦੀ, ਤੇਰੇ ਹਿਜਰ 'ਚ ਨੀ
ਕਾਸ਼ ਮੈਨੂੰ ਹੁਣ ਓਹ ਵੀ ਦੱਸ ਦਏ, ਓਹਦੇ ਦਿਲ ਵਿੱਚ ਕੀ
ਹਾਂ, ਓਹਦੇ ਦਿਲ ਵਿੱਚ ਕੀ
ਓਹ ਰੱਬਾ ਓਹਦੇ ਦਿਲ ਵਿੱਚ ਕੀ

ਕਮਲ ਕੰਗ (15 ਜੁਲਾਈ 2008-21 ਨਵੰਬਰ 2013)

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....