Posts

Showing posts with the label ਸ਼ਿਅਰ

ਕੁਝ ਸ਼ਿਅਰ.....

ਕੁਝ ਨਵੇਂ ਬਣਾੲੇ ਯਾਰ ਅਸੀਂ,  ਕੁਝ ਸਾਹਵਾਂ ਵਿੱਚ ਨੇ ਰਚੇ ਹੋੲੇ ਬੱਸ ਓਨ੍ਹਾਂ ਕਰਕੇ ਹਾਲੇ ਤੲੀਂ, ਕੁਝ ਸਾਹ ਨੇ 'ਕੰਗ' ਦੇ ਬਚੇ ਹੋੲੇ! ***** 'ਕੰਗ' ਮਿਲਿਆ ਵਾਂਙ ਨਦੀ ਮੈਨੂੰ, ਫੁੱਲ ਖਿੜ ਪਏ ਪੀਲੇ ਬੰਜਰਾਂ 'ਚੇ ਬਣ ਹਾਸੇ, ਖੇੜੇ, ਸਾਹ ਆ ਗੲੇ, ਮਰ ਮੁੱਕੀਆਂ ਮੇਰੀਆਂ ਸੱਧਰਾਂ 'ਚੇ! ***** ਰੰਗ ਭਰ ਗੲੇ 'ਕੰਗ' ਦੇ ਲੇਖਾਂ 'ਚੇ, ਹੁਣ ਜ਼ਿੰਦਗੀ ਕੋੲੀ ਦੁਆ ਜਾਪੇ ਮਿਲ਼ ਜਾਵੇ ਮੁਰਸ਼ਦ ਜਦ ਸੱਚਾ, ਫਿਰ ਹਰ ਸ਼ੈਅ ਯਾਰ ਖੁਦਾ ਜਾਪੇ! ***** ਕੋੲੀ ਸੁੱਚੀ ਰੂਹ ਜਦ ਮਿਲ਼ਦੀ ੲੇ,  ਕੁਦਰਤ ਵੀ ਕੋਲ਼ੇ ਆ ਬਹਿੰਦੀ 'ਕੰਗ' ਰਹਿਮਤ ਬਣੇ ਨਿਆਮਤ ਜੀ, ਜਦ ਕਵਿਤਾ ਝੋਲ਼ੀ ਵਿੱਚ ਪੈਂਦੀ! ***** ਦਸੰਬਰ ੨੦੧੫

ਸ਼ਿਅਰ

ਚਿਹਰਿਆਂ ਦੇ ਪਿੱਛੇ ਲੁਕੇ ਜਾਂਦੇ ਹੋਏ ਚਿਹਰਿਆਂ ਨੂੰ, ਕਿੰਨਾ ਚਿਰ ਖੜ੍ਹਾ ਮੈਂ ਨਿਹਾਰਦਾ ਰਿਹਾ ਪਲ ਵੀ ਨਾ ਲਾਇਆ ਉਨ੍ਹਾਂ ਬਾਏ ਬਾਏ ਕਹਿਣ ਲੱਗੇ, ਜਿਨ੍ਹਾਂ ਲਈ ਸੀ 'ਕੰਗ' ਆਪਾ ਵਾਰਦਾ ਰਿਹਾ ਕਮਲ ਕੰਗ 09 ਜੁਲਾਈ 2014

ਸ਼ਿਅਰ: ਦਿੱਲੀਏ ਨੀ ਦਿਲ ਤੇਰਾ.....

ਦਿੱਲੀਏ ਨੀ ਦਿਲ ਤੇਰਾ, ਪਾਪਾਂ ਨਾਲ਼ ਭਰਿਆ, ਸਾਨੂੰ ਚੇਤਾ, ਜੋ ਜੋ ਸਾਡੇ ਨਾਲ਼ ਹੈ ਤੂੰ ਕਰਿਆ ਹਰ ਹੱਕ ਸਾਡਾ ਤੂੰ ਤਾਂ, ਪੈਰਾਂ 'ਚ ਲਤਾੜਿਆ, ਸਾਨੂੰ ਕਦੀ ਭਾਰਤ ਦਾ, ਅੰਗ ਨਾ ਤੂੰ ਜਾਣਿਆ ਲੁੱਟ ਲੁੱਟ ਖਾਈ ਜਾਵੇਂ, ਤੂੰ ਤਾਂ ਸਾਡਾ ਚੰਮ ਨੀ ਕਰਤਾ ਪੰਜਾਬ ਨੀ ਤੂੰ, ਹਰ ਪੱਖੋਂ ਨੰਗ ਨੀ ਡੇਰੇ ਵੀ ਬਣਾ ਛੱਡੇ, ਪਿੰਡ ਪਿੰਡ ਰੰਨੇ ਨੀ ਹਰ ਸਾਧ ਤੇਰੀ ਕਹਿੰਦੇ, ਲੱਤ ਥੱਲੋਂ ਲੰਘੇ ਨੀ ਰੋਲ਼ 'ਤੀ ਜਵਾਨੀ ਤੂੰ ਤਾਂ, ਨਸ਼ਿਆਂ ਦੇ ਵਿੱਚ ਨੀ ਜਾਣਦੇ ਨਾ ਤੇਰੇ ਮਿੱਤ, ਸਾਨੂੰ ਹੁਣ ਟਿੱਚ ਨੀ ਆਉਂਦੀ ਏ ਸ਼ਰਮ 'ਕੰਗ', ਆਖੋ ਨਾ ਅਜ਼ਾਦ ਹਾਂ ਘਰੋਂ ਦੂਰ ਬੈਠੇ ਹੋਏ, ਅਸੀਂ ਬਰਬਾਦ ਹਾਂ ਅਸੀਂ ਬਰਬਾਦ ਹਾਂ,,,,,,,,, - Posted using BlogPress from my iPhone