Posts

ਕੁਝ ਸ਼ਿਅਰ.........

ਤੂੰ ਛੱਡ ਪਰ੍ਹੇ 'ਕੰਗ' ਇਸ਼ਕੇ ਨੂੰ, ਕੀ ਲੈਣਾ ਯਾਰ ਮੁਹੱਬਤਾਂ ਤੋਂ, ਕੁਝ ਸਿੱਖ ਲੈ ਤੂੰ ਵੀ ਲੋਕਾਂ ਤੋਂ, ਜੋ ਵਾਰਨ ਜਾਨ ਨਫ਼ਰਤਾਂ ਤੋਂ। * ਗਿਲ਼ਾ ਪਰਾਇਆਂ ਉੱਤੇ ਰੱਬਾ, ਦੱਸ ਤਾਂ ਕਾਹਦਾ ਕਰੀਏ ਵੇ ਜਦ ਨਾ ਬੋਲੇ ਪਿਆਰ ਅਸਾਡਾ, ਜੀਂਦੇ ਜੀਅ ਹਾਏ ਮਰੀਏ ਵੇ ਕਿਸ ਦੇ ਮੋਢੇ ਤੇ ਸਿਰ ਦੱਸ ਸਹੀ, ਰੱਬਾ ਹੁਣ ਅਸੀਂ ਧਰੀਏ ਵੇ ਹੋਣਾ ਕੋਈ ਕਸੂਰ ਹੀ 'ਕੰਗ' ਦਾ, ਤਾਂਹੀਓ ਦੁੱਖ ਅੱਜ ਭਰੀਏ ਵੇ। * ਦਿਲ ਆਸ਼ਕੀਆਂ ਕਰਦਾ ਏ, ਤਿਲ਼ ਤਿਲ਼ ਕਰ ਕੇ ਮਰਦਾ ਏ ਮਗਰੋਂ ਸਾਰੀ ਉਮਰ ਹੀ ਯਾਰੋ, 'ਕੰਗ' ਜੁਰਮਾਨੇ ਭਰਦਾ ਏ।

ਗੀਤ: ਪੈਂਤੀ.........

ਮਾਂ ਬੋਲੀ ਪੰਜਾਬੀਏ , ਤੈਨੂੰ ਸੀਸ ਨਿਵਾਵਾਂ , ਵਸ ਕੇ ਵਿੱਚ ਪਰਦੇਸ ਵੀ , ਤੈਨੂੰ ਹਰ ਪਲ ਚਾਹਵਾਂ ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ..... ਊੜਾ ਐੜਾ ਈੜੀ ਸੱਸਾ , ਹਾਹਾ ਹਰ ਦਮ ਯਾਦ ਕਰਾਂ , ਕੱਕਾ ਖੱਖਾ ਗੱਗਾ ਘੱਗਾ , ਙੰਙੇ ਨੂੰ ਫਰਿਆਦ ਕਰਾਂ ਚੱਚਾ ਛੱਛਾ ਸੋਹਣੀਏ , ਮੈਂ ਗਲ਼ ਨੂੰ ਲਾਵਾਂ ਮਾਂ ਬੋਲੀ ਪੰਜਾਬੀਏ , ਤੈਨੂੰ ਸੀਸ ਨਿਵਾਵਾਂ , ਵਸ ਕੇ ਵਿੱਚ ਪਰਦੇਸ ਵੀ , ਤੈਨੂੰ ਹਰ ਪਲ ਚਾਹਵਾਂ ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ..... ਜੱਜਾ ਝੱਜਾ ਞੱਈਆਂ ਮੈਨੂੰ , ਸਾਹਾਂ ਤੋਂ ਵੀ ਪਿਆਰੇ ਨੇ , ਟੈਂਕਾ ਠੱਠਾ ਡੱਡਾ ਢੱਡਾ , ਣਾਣਾ ਰਾਜ ਦੁਲਾਰੇ ਨੇ ਤੱਤੇ ਥੱਥੇ ਬਿਨਾਂ ਮੈਂ ਪਲ ਵਿੱਚ ਮਰ ਜਾਵਾਂ ਮਾਂ ਬੋਲੀ ਪੰਜਾਬੀਏ , ਤੈਨੂੰ ਸੀਸ ਨਿਵਾਵਾਂ , ਵਸ ਕੇ ਵਿੱਚ ਪਰਦੇਸ ਵੀ , ਤੈਨੂੰ ਹਰ ਪਲ ਚਾਹਵਾਂ ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ..... ਦੱਦਾ ਧੱਦਾ ਨੱਨਾ ਪੱਪਾ , ਪੈਂਤੀ ਦਾ ਪਰਵਾਰ ਨੇ , ਫੱਫਾ ਬੱਬਾ ਭੱਬਾ ਮੱਮਾ , ਸਾਡੇ ਪਹਿਰੇਦਾਰ ਨੇ ਯੱਈਏ ਨਾਲ਼ ਮੈਂ ਯਾਰੀਆਂ ਜੀਅ ਤੋੜ ਚੜਾਵਾਂ ਮਾਂ ਬੋਲੀ ਪੰਜਾਬੀਏ , ਤੈ

ਨਜ਼ਮ: ਆਪਾ ਅਤੇ ਆਪਣੇ

ਤੇਰੇ ਮਹਿਲ ਦੇ ਗੁੰਬਦ ਤੇ, ਜਿਹੜਾ ਕਾਲ਼ੀ ਅੱਖਾ, ਹੱਥ ਲਾਇਆ ਮੈਲ਼ਾ ਹੋਣ ਵਾਲ਼ਾ ਬੱਗਾ ਕਬੂਤਰ ਬੈਠਾ ਹੈ, ਏਹਦੇ ਪੈਰਾਂ 'ਚ ਸੋਨੇ ਰੰਗੀਆਂ ਝਾਂਜਰਾਂ ਮੈਂ ਪਾਈਆਂ ਸਨ 'ਮੰਡਾਲ਼ੀ' ਦੇ ਮੇਲੇ ਤੋਂ ਲਿਆ ਕੇ। ਏਹੀ ਕਬੂਤਰ ਜਦੋਂ ਮੇਰੇ ਘਰ ਦੇ ਉੱਤੇ ਉੱਡਦਾ ਹੈ, ਅਸਮਾਨ 'ਚ 'ਤਾਰਾ' ਬਣ ਕੇ ਤਾਂ ਮੈਨੂੰ ਨਿੱਕਾ ਜਿਹਾ ਦਿਖਾਈ ਦਿੰਦਾ ਹੈ, ਪਰ ਅੱਜ ਤੇਰੇ ਮਹਿਲ ਦੇ ਗੋਲ਼, ਨੁਕੀਲੇ, ਵੱਡੇ, ਵਿਸ਼ਾਲ ਗੁੰਬਦ ਤੇ ਬੈਠਾ ਓਹੀ ਕਬੂਤਰ 'ਚੰਦ' ਲੱਗਦਾ ਹੈ। ਇਹਦੀ ਕਾਲ਼ੀ ਅੱਖ 'ਚੋਂ ਮੈਂ ਆਪਣੀ ਰੂਹ ਤੇ ਸਦੀਆਂ ਤੋਂ ਜੰਮੇ ਹੋਏ ਕਾਲ਼ੇ ਦਾਗ਼ ਨੂੰ ਜਦੋਂ ਤੱਕਿਆ ਸੀ, ਤਾਂ ਬੱਗਾ ਕਬੂਤਰ ਮੇਰੇ ਵੱਲ ਵੇਖ ਹੰਝੂ ਕੇਰਦਾ ਹੋਇਆ, ਮੈਨੂੰ ਕੁਝ ਬੋਲਦਾ ਜਾਪਿਆ, ਜਿਵੇਂ ਕਹਿ ਰਿਹਾ ਹੋਵੇ, ਕਦੇ ਮੈਂ ਵੀ 'ਮੰਡਾਲ਼ੀ' ਦੇ ਮੇਲੇ ਤੋਂ, 'ਸਾਂਈ' ਦੇ ਪੈਰਾਂ ਦੀ ਮਿੱਟੀ ਲੈ ਕੇ ਆਵਾਂ, ਤੇਰੇ ਕਾਲ਼ੇ ਦਾਗ਼ ਨੂੰ ਮਿਟਾਉਣ ਲਈ! ਕਦੀ ਕਦੀ, ਜਦੋਂ ਏਹਦੀ ਸੰਦਲੀ ਰੰਗ ਦੀ ਚੁੰਝ ਮੇਰੀ ਤਲ਼ੀ ਤੋਂ ਚੋਗ ਚੁਗਦੀ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਇਹ ਮੇਰਾ ਭਾਰ, ਹੌਲ਼ਾ ਕਰ ਰਿਹਾ ਹੋਵੇ!!