Posts

ਕਿਸਾਨ ਜਿੱਤਿਆ - ਗੀਤ

ਤੇਰੀ ਹਾਰ ਗੲੀ ਏ ਦਿੱਲੀ ਵੇਖ ਮੋਦੀਆ, ਜੰਗ ਤਾਂ ਕਿਸਾਨ ਜਿੱਤਿਆ ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ, ਜੰਗ ਇਨਸਾਨ ਜਿੱਤਿਆ ਐਨਾ ਕਰੀ ਦਾ ਨਹੀਂ ਕਦੇ ਵੀ ਹੰਕਾਰ ਜ਼ਾਲਮਾਂ, ਸਾਨੂੰ ਅੰਬਰਾਂ ਤੋਂ ਹੇਠਾਂ ਬਾਜ਼ ਲਾਹੁਣੇ ਆਉਂਦੇ ਆ ਜਿਹੜਾ ਭੁੱਲ ਜਾਵੇ ਆਪਣੀ ਅੌਕਾਤ ਵੈਰੀਆ, ਓਹਦੇ ਗਲ਼ਮੇਂ ਚੇ ਹੱਥ ਸਾਨੂੰ ਪਾਉਣੇ ਆਉਂਦੇ ਆ ਹੋਈ ਹਾਰ ਹੈ ਮੋਦੀ ਦੇ ਕੋਰੇ ਝੂਠ ਦੀ, ਸੱਚ ਸ਼ਰੇਆਮ ਜਿੱਤਿਆ ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ, ਜੰਗ ਇਨਸਾਨ ਜਿੱਤਿਆ ਜੰਗ ਓਏ ਕਿਸਾਨ ਜਿੱਤਿਆ.... ਕੁੱਤੀ ਰਲ਼ ਕੇ ਚੋਰਾਂ 'ਨ ਜੇੜ੍ਹੀ ਪਾੜ ਪਾਉਂਦੀ ਸੀ, ਅੱਜ ਕਰਨੋਂ ਵੀ ਵੇਖੋ ਚੂੰ-ਚਾਂ ਹੱਟ ਗਈ ਜੜ੍ਹ ਆਪਣੀ ਤਾਂ ਲੋਕਾਂ ਤੋਂ ਪਟਾਉਣੀ ਵੱਖਰੀ, ਕੲੀ ਲੂੰਬੜਾਂ ਨੂੰ ਆਪਣੇ ਵੀ ਨਾਲ਼ ਪੱਟ ਗੲੀ ਘਰ ਕਿਰਤੀ ਬਚਾਇਆ 'ਕੰਗ' ਆਪਣਾ, ਲੋਕਾਂ ਦਾ ਤੂਫ਼ਾਨ ਜਿੱਤਿਆ ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ, ਜੰਗ ਇਨਸਾਨ ਜਿੱਤਿਆ ਜੰਗ ਓਏ ਕਿਸਾਨ ਜਿੱਤਿਆ.... ਜੰਗਾਂ ਰਹਿੰਦੀਆਂ ਨੇ ਲੜਨੇ ਲੲੀ ਅਜੇ ਸੋਹਣਿਓਂ, ਅਜੇ ਹੰਭਲੇ ਅਸੀਂ ਨੇ ਬੜੇ ਹੋਰ ਮਾਰਨੇ ਕੁਝ ਚੰਡਣੇ ਨੇ ਓਹ ਵੀ ਜਿਹੜੇ ਲੁਕ ਕੇ ਖੜ੍ਹੇ, ਬਾਕੀ ਮਨਾਂ ਵਿੱਚ ਬੈਠੇ ਪੰਜ ਚੋਰ ਮਾਰਨੇ ਤੁਸੀਂ ਸਭ ਹੋ ਸਿਆਣੇ ਉਂਝ 'ਕਮਲ' ਦੇ ਨਾਲੋਂ, ਸੱਚ ਤੇ ਇਮਾਨ ਜਿੱਤਿਆ ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ, ਜੰਗ ਇਨਸਾਨ ਜਿੱਤਿਆ ਤੇਰੀ ਹਾਰ ਗੲੀ ਏ ਦਿੱਲੀ ਵੇਖ ਮੋਦੀਆ, ਜੰਗ ਤਾਂ ਕਿਸਾਨ ਜਿੱਤਿਆ ਜੰਗ ਓਏ ਕਿਸਾਨ ਜਿੱਤਿਆ ਜੰ

ਸੁਣਿਆ ਹੁਣ ਪਿੰਡ ਦੇ ਗੱਭਰੂ.... ਗੀਤ

ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ, ਇੱਕੀਆਂ ਦੇ ਕਹਿੰਦੇ 'ਕੱਤੀ, ਪਾਉਣੇ ਵੀ ਆਉਂਦੇ ਨੇ, ਸੁਣਿਆ ਮੇਰੇ ਪਿੰਡ ਦੇ ਗੱਭਰੂ.... ਸ਼ੇਰਾਂ ਨੇ ਘੇਰ ਲਈ ਦਿੱਲੀ, ਬੈਠੀ ਜਿਉਂ ਭਿੱਜੀਓ ਬਿੱਲੀ ਕਹਿੰਦੇ ਇੱਕ ਪਾਸਾ ਕਰਨਾ, ਗਿੱਦੜ ਘਬਰਾਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਬਈ ਪਿੰਡ ਦੇ ਗੱਭਰੂ... ਜ਼ਾਲਮ ਨੇ ਅੱਤ ਸੀ ਚੁੱਕੀ, ਚੋਰਾਂ ਨਾਲ ਰਲ਼ ਗਈ ਕੁੱਤੀ ਖੇਤਾਂ ਦਾ ਹੋਇਆ ਏਕਾ, ਵਾੜਾਂ ਨੂੰ ਢਾਹੁੰਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਮੇਰੇ ਪਿੰਡ ਦੇ ਗੱਭਰੂ... ਵੰਡ ਕੇ ਹੈ ਛਕਣਾ ਸਿੱਖਿਆ, ਕੰਗ ਨੇ ਵੀ ਸੱਚ ਹੀ ਲਿਖਿਆ ਹੱਕਾਂ ਨੂੰ ਲੈ ਕੇ ਮੁੜਨਾ, ਯੋਧੇ ਫੁਰਮਾਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਮੇਰੇ ਪਿੰਡ ਦੇ ਗੱਭਰੂ, ਦਿੱਲੀ ਦਬਕਾਉਂਦੇ ਨੇ ਇੱਕੀਆਂ ਦੇ ਕਹਿੰਦੇ'ਕੱਤੀ, ਪਾਉਣੇ ਵੀ ਆਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ.... ਕਮਲ ਕੰਗ ੭ ਜਨਵਰੀ ੨੦੨੧

ਗੀਤ - ਮੇਰੇ ਸ਼ਹਿਰ ਵਿੱਚ ਤੇਰਾ ਸਤਿਕਾਰ ਦੋਸਤਾ....

ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਤੇਰੇ ਪੈਰਾਂ ਹੇਠ ਫੁੱਲ ਯਾਰਾ, ਖੁਸ਼ੀ ਦੇ ਵਿਛਾਵਾਂ ਮੈਂ ਤੇਰੀ ਪੈੜ ਵਾਲੀ ਮਿੱਟੀ ਚੁੱਕ ਮੱਥੇ ਨੂੰ ਛੁਹਾਵਾਂ ਮੈਂ ਤੇਰੇ ਆਉਣ ਨਾਲ ਆ ਗਈ ਏ, ਬਹਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਵਰਿੵਅਾਂ ਤੋਂ ਪਈਆਂ ਸੀ ਇਹ ਨਜ਼ਰਾਂ ਪਿਆਸੀਆਂ ਸੱਧਰਾਂ ਦੇ ਮੁੱਖੜੇ ਤੇ ਛਾਈਆਂ ਸੀ ਉਦਾਸੀਆਂ ਹੁਣ ਲੱਗੇ ਜਾਊ ਬਦਲੀ, ਨੁਹਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਪੁੱਛਦੀ ਹਵਾ ਸੀ ਮੈਂਨੂੰ, ਕਿੱਥੇ ਤੇਰਾ ਫੁੱਲ ਵੇ ਕਰਦਾ ਏ ਯਾਦ ਤੈਨੂੰ ਜਾਂ ਉਹ ਗਿਆ ਭੁੱਲ ਵੇ ਪਰ ਤੇਰੇ ਸੱਚੇ, ਕੌਲ ਤੇ, ਕਰਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਬਿਰਖਾਂ ਦੇ ਗਲ ਲੱਗ, ਰੋਇਆ ਤੇਰੇ ਮਗਰੋਂ ਮੈਂ ਟੁੱਟੇ ਟਾਹਣਾਂ ਵਾਗੂੰ ਜਦੋਂ ਮੋਇਆ ਤੇਰੇ ਮਗਰੋਂ ਮੈਂ ਕਿਸੇ ਤੇਰੇ ਜਿਹਾ ਦਿੱਤਾ ਨਾ, ਪਿਆਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ 'ਕਮਲ' ਨਿਮਾਣੇ ਵਿੱਚ, ਤੇਰਾ ਜੋ ਯਕੀਨ ਏਂ ਤੇਰੇ ਹੀ ਸਹਾਰੇ ਓਦ੍ਹੀ ਜ਼ਿੰਦਗੀ ਹੁਸੀਨ ਏਂ 'ਕੰਗ' ਭੁੱਲਦਾ ਨਹੀਂ ਤੇਰਾ, ਉਪਕਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾ

ਗੀਤ - ਜਦੋਂ ਦੀ ਤੂੰ....

ਥੋੜ੍ਹ ਵੀ ਨਾ ਰਹੀ ਏ ਤੇ ਮੌਜ ਲੱਗ ਗਈ ਏ ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ ਥੋੜ੍ਹ ਵੀ ਨਾ… ਤੇਰੇ ਨਾਲ ਜ਼ਿੰਦਗੀ'ਚ, ਆ ਗਈਆਂ ਬਹਾਰਾਂ ਨੇ ਰਾਹ ਛੱਡ ਦਿੱਤੇ ਸਾਡੇ, ਅੱਜ ਸਾਰੇ ਖਾਰਾਂ ਨੇ ਨੇਰ ਭਰੇ ਰਾਹਵਾਂ ਵਿੱਚ ਲੋਅ ਚੜ੍ਹ ਪਈ ਏ ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ ਥੋੜ੍ਹ ਵੀ ਨਾ… ਕੱਲ੍ਹ ਸਾਨੂੰ ਕਰਦੀ ਸੀ, ਦੁਨੀਆਂ ਇਹ ਟਿੱਚਰਾਂ ਵਿਹੜਾ ਅੱਜ ਭਰਿਆ ਏ, ਵੇਖ ਕਿੰਝ ਮਿੱਤਰਾਂ ਵੇਖ ਖੁਸ਼ੀਆਂ ਦੀ ਕਿੰਝ ਬਰਸਾਤ ਹੋ ਰਈ ਏ ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ ਥੋੜ੍ਹ ਵੀ ਨਾ… ਪਿਆਰ ਵਿੱਚ ਖੁੱਭ ਖੁੱਭ, ਲਿਖਦਾ ਏ 'ਕੰਗ' ਨੀ ਤੇਰੇ ਆਉਣ ਨਾਲ ਆਏ, ਘਰ ਵਿੱਚ ਰੰਗ ਨੀ ਬਾਦ ਮੁੱਦਤਾਂ ਦੇ ਅੱਜ, ਵੇਖ ਦਾਰੂ ਚੜ੍ਹ ਗਈ ਏ ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ ਥੋੜ੍ਹ ਵੀ ਨਾ… ੨੮ ਮਈ ੨੦੦੫

ਗੀਤ - ਇੱਕ ਤੇਰਾ ਅਹਿਸਾਨ....

ਜਦ ਵੀ ਤੇਰੀ ਯਾਦ ਸਤਾਉਂਦੀ, ਮੈਨੂੰ ਮੇਰੇ ਹੋਸ਼ ਭੁਲਾਉਂਦੀ ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ ਤੂੰ ਰਾਣੀ ਤੇ ਮੈਂ ਸੀ ਰਾਜਾ, ਪਿਆਰ ਦਾ ਸਿਰ ਤੇ ਤਾਜ ਸੀ ਹੁੰਦਾ ਫੁੱਲ ਤੇ ਭੌਰੇ ਵਾਲਾ ਅੜੀਏ, ਸਾਡਾ ਵੀ ਕਦੀ ਸਾਥ ਸੀ ਹੁੰਦਾ ਸਾਭੇਂ ਮੈਂ ਯਾਦਾਂ ਦੇ ਮੋਤੀ, ਕਦੀ ਵੀ ਮੈਂ ਨਾ ਕੋਈ ਗਵਾਇਆ ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ ਅੰਬਰਾਂ ਤੇ ਜਦ ਚਮਕਣ ਤਾਰੇ, ਕਦੀ ਕਦੀ ਕੋਈ ਟੁੱਟ ਜਾਂਦਾ ਏ ਮੇਰੇ ਵਾਗੂੰ ਹੱਸਦਾ ਵੱਸਦਾ, ਕਦੀ ਕਦੀ ਕੋਈ ਲੁੱਟ ਜਾਂਦਾ ਏ ਤੇਰੀ ਯਾਦ ਤੇ ਹੰਝੂ ਮੇਰੇ, ਰਹਿ ਗਿਆ ਹੁਣ ਇਹੀ ਸਰਮਾਇਆ ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ ਤਪਦੇ ਦਿਲ ਨੂੰ ਠਾਰਨ ਦੇ ਲਈ, ਕੌਣ ਹੈ ਅੱਜ ਝਨਾਂਅ ਤਰਦਾ ਖ਼ਤ ਤਸਵੀਰਾਂ ਛੱਲੇ ਮੁੰਦੀਆਂ, ਦਾ ਮੈਂ ਹੁਣ ਦੱਸ ਕੀ ਕਰਦਾ ਰੋੜ੍ਹ ਕੇ ਵਿੱਚ ਮੈਂ ਵਗਦੇ ਪਾਣੀ, ਪਾਣੀ ਦਾ ਘੁੱਟ ਮੂੰਹ ਨੂੰ ਲਾਇਆ ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ ਪਿਆਰ'ਚ ਅਕਲਾਂ ਕੰਮ ਨਾ ਦਿੰਦੀਆਂ, ਨਈਂ ਤਾਂ 'ਕੰਗ' ਕੁਝ ਸੋਚ ਹੀ ਲੈਂਦਾ ਬੇ ਦਰਦੀ ਜਹੇ ਯ

ਗੀਤ - ਆ ਰੂਹਾਂ ਦੀ ....

ਆ ਰੂਹਾਂ ਦੀ ਗੱਲ ਕੋਈ ਕਰੀਏ, ਪਿਆਰ ਦੀ ਆਜਾ ਪੌਡ਼ੀ ਚਡ਼੍ਹੀਏ ਦੁਨੀਆਂ ਕੋਲੋਂ ਹੁਣ ਨਾ ਡਰੀਏ, ਡੂੰਘੇ ਇਸ਼ਕ ਝਨਾਂ ਨੂੰ ਤਰੀਏ ਆ ਰੂਹਾਂ ਦੀ.... ਤੇਰੇ ਦਿਲ ਦਾ ਵਰਕਾ ਵਰਕਾ, ਮੈਂ ਤਾਂ ਅੱਜ ਪਡ਼੍ਹ ਲੈਣਾ ਏਂ ਤੇਰੇ ਨੈਣਾਂ ਵਿੱਚ ਮੈਂ ਡੁੱਬ ਕੇ, ਤੈਨੂੰ ਆਪਣਾ ਕਹਿਣਾ ਏਂ ਖ਼ਾਬ ਭਰੀ ਇਸ ਦੁਨੀਆਂ ਅੰਦਰ, ਸੁੱਚਾ ਸਬਕ ਇਸ਼ਕ ਦਾ ਪਡ਼੍ਹੀਏ ਆ ਖ਼ਾਬਾਂ ਨੂੰ ਆਪਾਂ ਫਡ਼ੀਏ ਆ ਰੂਹਾਂ ਦੀ.... ਸੱਤ ਜਨਮਾਂ ਦੀ ਗੱਲ ਹੈ ਖੋਟੀ, ਸਾਂਝ ਹੈ ਸਾਡੀ ਰੂਹਾਂ ਦੀ ਦੁਨੀਆ ਸਾਡੇ ਲਈ ਹੈ ਛੋਟੀ, ਕੌਣ ਕਰੇ ਗੱਲ ਜੂਹਾਂ ਦੀ ਜੀਣਾ ਮਰਨਾ ਸਾਥ ਅਸਾਡਾ, ਦੁੱਖ ਤੇ ਸੁੱਖ ਨੂੰ ਹੱਸ ਕੇ ਜਰੀਏ ਦੋਂਵੇਂ ਇਕ ਬਰਾਬਰ ਧਰੀਏ ਆ ਰੂਹਾਂ ਦੀ.... 'ਕੰਗ' ਅਮਾਨਤ ਪਿਆਰ ਦੀ ਹੀਰੇ, ਤੇਰੇ ਲੇਖੇ ਲਾ ਦੇਵੇ ਆਪਣਾ ਆਪਾ ਤੇਰੀ ਖਾਤਿਰ, ਤੇਰੇ ਉੱਤੋਂ ਲੁਟਾ ਦੇਵੇ ਇਕ ਦੂਜੇ ਵਿੱਚ ਐਦਾਂ ਖੋਈਏ, ਕਲਬੂਤਾਂ 'ਚੇ ਫਰਕ ਨਾ ਕਰੀਏ ਆਜਾ ਹੁਣ ਨੀ ਆਪਾਂ ਅਡ਼ੀਏ ਆ ਰੂਹਾਂ ਦੀ.... ੧੪ ਫਰਵਰੀ ੨੦੦੮

ਨਜ਼ਮ - ਗੱਲ ਗੱਲ ਤੇ ਨਜ਼ਮ...

ਗੱਲ ਗੱਲ ਤੇ ਨਜ਼ਮ ਫੁਰਦੀ, ਮਨ ਦਾ ਮੁਕਾਮ ਕੈਸਾ ਬਿਨ ਪੀਤਿਆਂ ਨਸ਼ਾ ਹੈ, ਸ਼ਬਦਾਂ ਦਾ ਜਾਮ ਕੈਸਾ ਲੱਗਦਾ ਹੁਣ ਮੇਰੀ ਰੂਹ ਤਾਂ, ਚਾਹੁੰਦੀ ਅਜ਼ਾਦ ਹੋਣਾ, ਹੈ ਜਿਸਮ ਸਾਰਾ ਜਲ਼ਦਾ, ਇਹ ਸ਼ਮਸ਼ਾਨ ਕੈਸਾ ਪੈਰ ਮੇਰੇ ਹਨ ਜਿਮੀਂ ਤੇ! ਪਰ ਮੈਨੂੰ ਨਹੀਂ ਯਕੀਨ, ਦਿਲ ਸੋਚਦਾ ਹੈ ਹਰ ਪਲ, ਇਹ ਅਸਮਾਨ ਕੈਸਾ ਤੂੰ ਆਪਣੀ ਲੋਅ 'ਚੋਂ ਮੈਨੂੰ, ਕੁਝ ਕਿਰਨਾਂ ਹੋਰ ਦੇ, ਮੈਂ ਤੇਰਾ ਹੀ ਰਹਾਂ ਗਾ, ਮੇਰਾ ਫ਼ੁਰਮਾਨ ਕੈਸਾ ਤੂੰ ਮੇਰੀ ਰੂਹ ਨੂੰ ਆਪਣਾ, ਕਦੀ ਕਹਿ ਕੇ ਮਹਿਰਮ ਵੇਖ, ਇਸ ਜਿਸਮ ਨੂੰ ਤਿਆਗਾਂ, ਦਿਲ ਦਾ ਅਰਮਾਨ ਕੈਸਾ ਮੈਂ, 'ਮੈਂ' ਦੀ ਵਲਗਣ ਵਿੱਚੋਂ, ਅਜ਼ਾਦ ਹੋਣਾ ਕਦ ਨੂੰ? ਜਦ ਰੂਹ ਨੇ 'ਤੂੰ' ਕਹਾਉਣਾ, ਪਾਉਣਾ ਸਨਮਾਨ ਕੈਸਾ ਅੱਜ ਕਰਦੇ ਸਲਾਮ ਲੋਕੀਂ, ਤੱਕ ਮੈਂ ਸੀ ਖੁਸ਼ ਹੋਇਆ, ਸੁਣ ਮੇਰੇ ਮਹਿਰਮਾਂ ਵੇ, ਤੇਰਾ ਹੈ ਨਾਮ ਕੈਸਾ ਕਰਦਾ ਹੈ ਸਭ ਕੁਝ ਉਹ ਹੀ, ਪਰ ਨਾਂ ਹੈ ਮੇਰਾ ਵੱਜਦਾ, ਉਹ ਕਰਦਾ ਕਿਹੜੇ ਵੇਲੇæ? ਹੈ ਗੁੰਮਨਾਮ ਕੈਸਾ "ਮਿੱਟੀ ਤੂੰ ਰੱਖ ਲੈ ਕੋਲ਼, ਰੂਹ ਮੈਨੂੰ ਭੇਜ ਦੇ ਹੁਣ", ਆਹ ਵੇਖੋ! ਮੌਤ ਦਾ ਬਈ, ਆਇਆ ਪੈਗ਼ਾਮ ਕੈਸਾ ਅੱਜ ਸ਼ਿਅਰਾਂ ਦੀਆਂ ਡਾਰਾਂ, ਹਨ ਕਿਹੜੇ ਪਾਸੇ ਤੁਰੀਆਂ? 'ਕੰਗ' ਬਣ ਗਿਆਂ ਏਂ ਰੁੱਖ ਤੂੰ? ਹੈ ਇਹ ਗੁਮਾਨ ਕੈਸਾ।

ਕਵਿਤਾ - ਪਰਵਾਜ਼

ਪਰਵਾਜ਼ ਪਿੰਜਰੇ ਵੀ ਪਾ ਕੇ ਭਾਵੇਂ, ਤੂੰ ਰੱਖ ਲਈ ਹੁਣ ਪਰਵਾਜ਼ ਦੱਸ ਕੈਦ ਕਿੰਝ ਕਰੇਂਗਾ? ਹੁਣ ਤੂੰ ਉਸ ਦੀ ਅਵਾਜ਼ ਹੁਣ ਏਥੇ ਹਰ ਜਿਸਮ ਹੀ, ਬੇ-ਪਰਦ ਹੋ ਰਿਹਾ, ਕੀ ਮੁੱਕ ਜਾਊ ਮੇਰੀ ਹੋਂਦ? ਭੈ ਖਾਂਦਾ ਹੈ ਅੱਜ ਰਾਜ਼ ਤੂੰ ਪਿੱਛੇ ਮੁੜ ਕੇ ਵੇਖੀਂ, ਜਦ ਦੂਰ ਜਾਵੇਂ ਗਾ, ਤੇਰੇ ਨੈਣਾਂ 'ਚੋਂ ਚਿਰਾਗ , ਲੈ ਲਊ ਗੀ ਤੇਰੀ ਯਾਦ "ਕੀ ਤੇਰਾ ਵੀ ਲਹੂ ਲਾਲ? ਹਾਂ ਮੇਰਾ ਵੀ ਲਹੂ ਲਾਲ", ਅੱਜ 'ਗੋਰਾ' ਮਾਸ ਪੁੱਛਦਾ, ਹੈ ਦੱਸਦਾ 'ਕਾਲਾ' ਮਾਸ ਹੁਣ ਪੈਸਾ ਹੀ ਪਿਆਰਾ, ਲੱਗਦਾ ਹੈ ਹੋ ਗਿਆ, ਪਰ ਭੁੱਲਦਾ ਜਾ ਰਿਹਾ ਹਾਂ, ਮੈਂ ਇਨਸਾਂ ਦੀ ਜਾਤ ਮੋਤੀ ਤਾਂ ਸਾਗਰ ਵਿੱਚੋਂ, ਖੁਦ ਹੀ ਲੱਭਣੇ ਪੈਣੇ, ਨਾ ਕਰ ਹੁਣ ਪਰੇਸ਼ਾਂ, ਤੂੰ ਕੋਈ ਕਰਾਮਾਤ ਜਿਨ੍ਹਾਂ ਰਾਖੀ ਦਾ ਭਰਮ ਹੈ, ਮੇਰੇ ਦਿਲ ਵਿੱਚ ਪਾਲ਼ਿਆ, ਉਹ ਕੰਡੇ ਖਾ ਰਹੇ ਨੇ, ਅੱਜ ਮੇਰਾ ਗੁਲਾਬ ਜਿਸ ਸਾਜ਼ ਨੇ ਕਦੇ ਵੀ, ਅਵਾਜ਼ ਉੱਚੀ ਕੀਤੀ, ਸਜ਼ਾ ਫਿਰ ਹਾਕਮ ਹੱਥੋਂ, ਸਦਾ ਹੀ ਪਾਈ ਸਾਜ਼ ਏਥੇ ਚਿੜੀਆਂ ਤਾਂਈ ਸਾਰੇ, ਫੜ ਫੜ ਕੇ ਮਾਰਦੇ, 'ਕੰਗ' ਛੋਹ ਕੇ ਵੀ ਵੇਖੋ, ਕਦੀ ਤਾਂ ਜ਼ਾਲਿਮ ਬਾਜ਼।

ਕਵਿਤਾ - ਸਭ ਸਾਫ਼ ਸਾਫ਼...

ਸਭ ਸਾਫ਼ ਸਾਫ਼ ਦੱਸਾਂ? ਉੱਭਰੀ ਲਕੀਰ ਵਾਂਗ ਦਰ ਤੇਰੇ ਤੇ ਆ ਖੜਾ ਹਾਂ, ਮੈਂ ਫਕੀਰ ਵਾਂਗ ਤੂੰ ਮੋੜੀਂ ਨਾ ਮੈਨੂੰ ਦਰ ਤੋਂ, ਰੁੱਠੜੀ ਤਕਦੀਰ ਵਾਂਗ ਅੱਜ ਭਰਦੇ ਮੇਰਾ ਕਾਸਾ, ਤੂੰ ਵਿੱਛੜੀ ਹੀਰ ਵਾਂਗ ਮੈਂ ਹਾਂ ਫਕੀਰ ਭਾਵੇਂ, ਪਰ ਫਿਰ ਵੀ ਨਹੀਂ ਗਰੀਬ, ਤੇਰੀ ਯਾਦ ਨੂੰ ਮੈਂ ਸਮਝਾਂ, ਕਿਸੇ ਜਾਗੀਰ ਵਾਂਗ ਜਦ ਯਾਦ ਕਰਾਂ ਪਲ ਓਹ, ਜਿਸ ਵਕਤ ਜੁਦਾ ਹੋਇਓਂ ਪਲ ਜ਼ਿਹਨ ਵਿੱਚ ਖੁੱਭਦਾ, ਕਿਸੇ ਕਰੀਰ ਵਾਂਗ ਹੋਈ ਦਿਲ ਦੀ ਛੱਤ ਬੋਝਲ, ਗ਼ਮਾਂ ਦੇ ਕੱਲਰ ਨਾਲ, ਲੱਗਦਾ ਹੈ ਜਿਸਮ ਟੁੱਟਣਾ, ਮਾੜੇ ਸ਼ਤੀਰ ਵਾਂਗ ਮੈਂ ਅੱਜ ਤੱਕ ਤੇਰੇ ਕੋਲੋਂ, ਕੁਝ ਵੀ ਤਾਂ ਨਹੀਂ ਲੁਕਾਇਆ, ਤੇਰੇ ਸਾਹਮਣੇ ਰਿਹਾ ਹਾਂ, ਨਿੱਤਰੇ ਹੋਏ ਨੀਰ ਵਾਂਗ ਲੱਖ ਮੋੜਿਆਂ ਨਹੀਂ ਮੁੜਦੇ, ਕੁਝ ਬੋਲ ਐਸੇ ਹੁੰਦੇ, ਮੁੜ ਚੜ੍ਹਦੇ ਨਾ ਕਮਾਨੀਂ, ਛੱਡੇ ਹੋਏ ਤੀਰ ਵਾਂਗ ਇਹ ਇੱਜ਼ਤਾਂ 'ਚ ਰੰਗੀਓ, ਹੁਣ ਚੁੰਨੀ ਸਾਂਭ ਸਿਰ ਤੇ, ਨਾ ਪੈਰਾਂ ਦੇ ਵਿੱਚ ਰੋਲ਼, ਕਿਸੇ ਪਾਟੀ ਲੀਰ ਵਾਂਗ ਉਹ ਤੁਰ ਪਿਆ ਸੀ ਆਪੇ, ਕਿਸੇ ਫਕੀਰ ਵਾਂਗ ਤੂੰ ਰੋਕਦਾ ਕਿਵੇਂ 'ਕੰਗ'? ਨੈਣਾਂ ਦੇ ਨੀਰ ਵਾਂਗ

ਗੀਤ: ਅਸੀਂ ਧਰਤੀ, ਪਾਣੀ ਵੰਡ ਲਏ ਨੇ.....

ਅਸੀਂ ਧਰਤੀ, ਪਾਣੀ ਵੰਡ ਲਏ ਨੇ, ਅਜੇ ਹੋਰ ਕੀ ਵੰਡਣਾ ਬਾਕੀ ਏ ਇਹ ਸਹਿਜ ਸੁਭਾਅ ਦਾ ਕਾਰਾ ਏ, ਜਾਂ ਨਫ਼ਰਤ ਭਰੀ ਚਲਾਕੀ ਏ ਅਸੀਂ ਧਰਤੀ, ਪਾਣੀ..... ਅਸੀਂ ਵੰਡੇ ਗਏ ਵਿੱਚ ਧਰਮਾਂ ਦੇ, ਅਸੀਂ ਵੰਡੇ ਗਏ ਵਿੱਚ ਰੰਗਾਂ ਦੇ ਅਸੀਂ ਜਾਤਾਂ ਦੇ ਵਿੱਚ ਬਿਖਰ ਗਏ, 'ਤੇ ਵੰਡੇ ਗਏ ਵਿੱਚ ਕੰਮਾਂ ਦੇ ਨਹੀਂ ਤੇਲ ਪਾਈਦਾ ਬਲ਼ਦੀ ਤੇ, ਇਹ ਬਹੁਤ ਬੁਰੀ ਗੁਸਤਾਖ਼ੀ ਏ ਅਸੀਂ ਧਰਤੀ, ਪਾਣੀ..... ਕੋਈ ਦੱਸਦਾ ਖ਼ੁਦ ਨੂੰ ਮਾਝੇ ਦਾ, ਕੋਈ ਫਿਰੇ ਦੁਆਬੀਆ ਜੱਟ ਬਣਿਆ ਅਸੀਂ ਰੋਗ ਨੂੰ ਨਹੀਂ ਪਛਾਣ ਸਕੇ, ਹਰ ਜ਼ਖ਼ਮ ਹੀ ਡੂੰਘਾ ਫੱਟ ਬਣਿਆ ਕਈ ਵਾਰੀ ਮੈਨੂੰ ਇੰਝ ਲੱਗਦਾ, ਜਿਓਂ ਵੈਦ ਵੀ ਸਾਥੋਂ ਆਕੀ ਏ ਅਸੀਂ ਧਰਤੀ, ਪਾਣੀ..... ਜਿਨ੍ਹਾਂ ਪਾਈਆਂ ਫੁੱਟਾਂ ਸਾਡੇ ਵਿੱਚ, ਓਹ ਖੁਸ਼ ਹੁੰਦੇ ਨੇ ਜਿੱਤਾਂ ਤੇ ਜੇ ਹੁਣ ਵੀ ਆਪਾਂ ਸੰਭਲੇ ਨਾ, ਰਹਿਣੇ ਵੱਜਦੇ ਡਾਕੇ ਹਿੱਤਾਂ ਤੇ ਕੁਝ ਗ਼ੈਰਾਂ ਨੇ ਕਿੜ ਕੱਢੀ ਆ, ਕੁਝ 'ਕੰਗ' ਵੀ ਕਰੀ ਨਲਾਇਕੀ ਏ ਅਸੀਂ ਧਰਤੀ, ਪਾਣੀ ਵੰਡ ਲਏ ਨੇ, ਅਜੇ ਹੋਰ ਕੀ ਵੰਡਣਾ ਬਾਕੀ ਏ ਇਹ ਸਹਿਜ ਸੁਭਾਅ ਦਾ ਕਾਰਾ ਏ, ਜਾਂ ਨਫ਼ਰਤ ਭਰੀ ਚਲਾਕੀ ਏ ਅਸੀਂ ਧਰਤੀ, ਪਾਣੀ ਵੰਡ ਲਏ ਨੇ, ਅਜੇ ਹੋਰ ਕੀ ਵੰਡਣਾ ਬਾਕੀ ਏ... .... ਕਮਲ ਕੰਗ ਜੁਲਾਈ ੨੦੧੯

ਧੋਖੇ

ਧੋਖੇ ਪਿੱਛੋਂ ਧੋਖੇ ਖਾਧੇ, ਪੀੜਾਂ ਵੀ ਲੱਖ ਜਰੀਆਂ ਨੇ ਸੌ ਗ਼ਮ ਯਾਰ ਨੇ ਬਣ ਬੈਠੇ, ਜਦ ਦੀਆਂ ਰੀਝਾਂ ਮਰੀਆਂ ਨੇ ਕੁੱਝ ਲੋਕ ਬੇਦਰਦੀ ਸੱਦਦੇ ਨੇ, 'ਕੰਗ' ਦਿਲ ਵਿੱਚ ਸੂਲਾਂ ਮੜ੍ਹੀਆਂ ਨੇ ਕੋਈ ਲੋੜ ਨਹੀਂ ਕੁੱਝ ਕਹਿਣੇ ਦੀ, ਸਭ ਨਜ਼ਮਾਂ ਲਹੂ ਨਾਲ ਭਰੀਆਂ ਨੇ ਕਮਲ ਕੰਗ

ਸਿਰਨਾਵੇਂ

ਜੇੜ੍ਹੇ ਹੱਥੀਂ ਛਾਂਵਾਂ ਕਰਦੇ ਸੀ, ਉਨ੍ਹਾਂ ਬਦਲ ਲੲੇ ਪਰਛਾਵੇਂ ਵੀ, ਜੇੜ੍ਹੇ ਖੂਨ ਦਾ ਰਿਸ਼ਤਾ ਦੱਸਦੇ ਸੀ, ੳੁਨ੍ਹਾਂ ਬਦਲ ਲੲੇ ਸਿਰਨਾਂਵੇਂ ਵੀ! ਕਮਲ ਕੰਗ

ਕੁਝ ਸ਼ਿਅਰ.....

ਕੁਝ ਨਵੇਂ ਬਣਾੲੇ ਯਾਰ ਅਸੀਂ,  ਕੁਝ ਸਾਹਵਾਂ ਵਿੱਚ ਨੇ ਰਚੇ ਹੋੲੇ ਬੱਸ ਓਨ੍ਹਾਂ ਕਰਕੇ ਹਾਲੇ ਤੲੀਂ, ਕੁਝ ਸਾਹ ਨੇ 'ਕੰਗ' ਦੇ ਬਚੇ ਹੋੲੇ! ***** 'ਕੰਗ' ਮਿਲਿਆ ਵਾਂਙ ਨਦੀ ਮੈਨੂੰ, ਫੁੱਲ ਖਿੜ ਪਏ ਪੀਲੇ ਬੰਜਰਾਂ 'ਚੇ ਬਣ ਹਾਸੇ, ਖੇੜੇ, ਸਾਹ ਆ ਗੲੇ, ਮਰ ਮੁੱਕੀਆਂ ਮੇਰੀਆਂ ਸੱਧਰਾਂ 'ਚੇ! ***** ਰੰਗ ਭਰ ਗੲੇ 'ਕੰਗ' ਦੇ ਲੇਖਾਂ 'ਚੇ, ਹੁਣ ਜ਼ਿੰਦਗੀ ਕੋੲੀ ਦੁਆ ਜਾਪੇ ਮਿਲ਼ ਜਾਵੇ ਮੁਰਸ਼ਦ ਜਦ ਸੱਚਾ, ਫਿਰ ਹਰ ਸ਼ੈਅ ਯਾਰ ਖੁਦਾ ਜਾਪੇ! ***** ਕੋੲੀ ਸੁੱਚੀ ਰੂਹ ਜਦ ਮਿਲ਼ਦੀ ੲੇ,  ਕੁਦਰਤ ਵੀ ਕੋਲ਼ੇ ਆ ਬਹਿੰਦੀ 'ਕੰਗ' ਰਹਿਮਤ ਬਣੇ ਨਿਆਮਤ ਜੀ, ਜਦ ਕਵਿਤਾ ਝੋਲ਼ੀ ਵਿੱਚ ਪੈਂਦੀ! ***** ਦਸੰਬਰ ੨੦੧੫

ਕਵਿਤਾ - ਜੇੜ੍ਹੇ ਫੁੱਲ......

ਜੇੜ੍ਹੇ ਫੁੱਲ ਖੁਸ਼ਬੋਅ ਨਹੀਂ ਦਿੰਦੇ, ਸਾਡੇ ਵਿਹੜੇ ਉੱਗਣ ਨਾ ਜੇੜ੍ਹੇ ਬੋਲ ਵਫ਼ਾ ਨਹੀਂ ਕਰਦੇ, ਸਾਨੂੰ 'ਕੰਗ' ੳੁਹ ਪੁੱਗਣ ਨਾ ਆਪਣਾ ਆਪਾ ਖੋਰ ਖੋਰ ਕੇ, ਤੈਨੂੰ ਇੰਨਾ ਹਸਾਇਆ ਮੈਂ ਖੰਜਰ ਵੀ ਕੀ ਦੁੱਖ ਦੇਣਗੇ, ਉਹ ਵੀ ਹੁਣ ਤਾਂ ਚੁੱਭਣ ਨਾ ਦੂਰ ਗ਼ਮਾਂ ਤੋਂ ਜਿੰਨਾ ਰਹਿ ਲਾਂ, ਕੋਲ਼ੇ ਕੋਲ਼ੇ ਆੳੁਂਦੇ ਨੇ ਇਸ਼ਕ ਦੇ ਝੱਖੜ ਸੁਣ ਓ ਰੱਬਾ, ਹੋਰ ਦਿਲਾਂ 'ਤੇ ਝੁੱਲਣ ਨਾ ਇੱਕ ਛੱਤ ਥੱਲੇ ਰਹਿਨੇਂ ਆਂ, ਨਿੱਤ ਸੁਣਦੇ ਨਿੱਤ ਕਹਿਨੇਂ ਆਂ ਫਿਰ ਵੀ ਤੇਰੇ ਦਿਲ ਤੋਂ ਮੇਰੇ, ਦਿਲ ਦੀਆਂ ਦੂਰੀਆਂ ਮੁੱਕਣ ਨਾ ਸਾਰੀ ਜ਼ਿੰਦਗੀ ਗ਼ਮੀ ਕਮਾੲੀ, ਤੇ ਕੁਝ ਕੂਲ਼ੀਆਂ ਯਾਦਾਂ ਵੀ ਜਾਂ ਕੁਝ ਐਸੇ ਯਾਰ ਕਮਾੲੇ, ਜੇੜ੍ਹੇ ਕਦੀ ਵੀ ਭੁੱਲਣ ਨਾ ਇਸ਼ਕ ਕਿਤਾਬਾਂ ਫੋਲ ਫੋਲ ਕੇ, ਸਾਰੇ ਵਰਕੇ ਪਾੜ ਲੲੇ ਯਾਰ ਨੂੰ ਮਿਲਣਾ ਕਿੰਝ 'ਕਮਲ', ਡਿੱਗੇ ਪਰਦੇ ੳੁਠਣ ਨਾ ਦਸੰਬਰ ੨੦੧੫

ਕਵਿਤਾ - ਪੰਜਾਬ.....

ਪੰਜਾਬ ਦੱਸਿਆ ਸੀ ਤੈਨੂੰ, ਕਿ ਆਵਾਂਗਾ ਮੁੜ ਕੇ ਚੁੱਪ ਨਹੀਂ ਰਹਾਂਗਾ, ਮੈਂ ਗਾਵਾਂਗਾ ਮੁੜ ਕੇ ਤੂੰ ਕਰ ਬੈਠਾ ਜੋ ਤੈਂ, ਕਰਨਾ ਸੀ ਕਾਤਿਲ ਜ਼ਿੰਦਗੀ ਦੀ ਲੋਅ ਨੂੰ, ਜਗਾਵਾਂਗਾ ਮੁੜ ਕੇ ਨਾ ਮਰਦੇ ਓਹ ਮਾਰੇ, ਨਾ ਸੜਦੇ ਓਹ ਸਾੜੇ ਤੂੰ ਭੁੱਲਿਆ ਸੀ, ਤੈਨੂੰ, ਦਿਖਾਵਾਂਗਾ ਮੁੜ ਕੇ ਕਈ ਬਾਬਰ ਭਜਾਏ, ਕਈ ਨਾਦਰ ਦੌੜਾਏ ਇਤਿਹਾਸ ਮਾਣਮੱਤਾ, ਦੁਹਰਾਵਾਂਗਾ ਮੁੜ ਕੇ ਜੋ ਅਣਖ਼ਾਂ ਦੀ ਖ਼ਾਤਰ, ਤਸੀਹੇ ਨੇ ਝੱਲ ਦੇ ਉਹ ਬੂਟੇ, ਬਿਰਖ਼ ਮੈਂ, ਉਗਾਵਾਂਗਾ ਮੁੜ ਕੇ ਲਹੂ ਮੇਰਾ ਕਦੀ "ਕੰਗ", ਪਾਣੀ ਨਹੀਂ ਬਣਦਾ ਵੇਖੀਂ ਇੱਕੀਆਂ ਦੇ 'ਕੱਤੀ, ਪਾਵਾਂਗਾ ਮੁੜ ਕੇ ਨਵੰਬਰ 2015