Posts

ਬੋਲੀ: ਮਾਹੀਆ ਮੇਰਾ.....

ਬੋਲੀ ਮਾਹੀਆ ਮੇਰਾ ਏਅਰ ਪੋਰਟ ਤੇ, ਟੈਕਸੀ ਨਿੱਤ ਚਲਾਉਂਦਾ ਗੋਰੇ ਨੂੰ ਕਹਿੰਦਾ ਪਿੱਛੇ ਬਹਿ ਜਾ, ਗੋਰੀ ਨਾਲ ਬਿਠਾਉਂਦਾ ਜੇਹੜਾ ਦਿੰਦਾ ਟਿੱਪ ਤੇ ਰਹਿੰਦਾ, ਓਹਦੇ ਹੀ ਗੁਣ ਗਾਉਂਦਾ ਜੇਹੜਾ ਦੇਵੇ ਮਸਾਂ ਕਿਰਾਇਆ, ਗਾਲ਼ਾਂ ਓਹਨੂੰ ਸੁਣਾਉਂਦਾ ਮੂੰਹ ਹਨੇਰ੍ਹੇ ਘਰ ਤੋਂ ਜਾਵੇ, ਸ਼ਾਮੀਂ ਦੇਰ 'ਨਾ ਆਉਂਦਾ ਜਾਨ ਤੋੜ ਕੇ ਲੰਮੀਆਂ ਸ਼ਿਫਟਾਂ, ਰਹੇ ਵਿਚਾਰਾ ਲਾਉਂਦਾ ਆਉਂਦਾ ਘਰ ਜਦੋਂ ਕੈਸ਼ ਕਮਾ ਕੇ, ਮੈਨੂੰ ਨੋਟ ਫੜਾਉਂਦਾ ਨੀ ਮੈਂ ਮਰ ਜਾਣੀ ਨੂੰ, 'ਕੰਗ' ਤਾਂ ਬੜਾ ਹੀ ਚਾਹੁੰਦਾ ਨੀ ਮੈਂ ਮਰ ਜਾਣੀ ਨੂੰ, 'ਕਮਲ' ਬੜਾ ਹੀ ਚਾਹੁੰਦਾ ਨੀ ਮੈਂ ਮਰ ਜਾਣੀ ਨੂੰ----

ਨਜ਼ਮ: ਸਾਜ਼ਸ਼ (ਪਾਸ਼ ਨੂੰ ਸਮਰਪਿਤ)......

ਸਾਜ਼ਸ਼ (ਪਾਸ਼ ਨੂੰ ਸਮਰਪਿਤ) “ਪਾਸ਼ ਨੂੰ ਪੜ੍ਹਿਆ?” ਜਦ ਮੇਰੇ ਦੋਸਤ ਨੇ ਪੁੱਛਿਆ ਸੀ, ਤਾਂ ਮੇਰੀ ਪੜ੍ਹਾਈ ਦੀ ਕਾਲਜ ਜਾਣ ਤੋਂ ਪਹਿਲਾਂ ਹੀ ਮੌਤ ਹੋ ਜਾਣ ਕਰਕੇ, ਹੈਰਾਨੀ ਭਰੇ ਹਾਵ ਭਾਵ ਮੇਰੇ ਚਿਹਰੇ ਉਤੇ ਉਭਰੇ ਵੇਖ, ਉਹ ਸਮਝ ਗਿਆ ਸੀ ਕਿ ਜਵਾਬ “ਨਹੀਂ” ਹੈ. ------------- ਇਸ ਗੱਲ ਤੋਂ ਬਾਅਦ ਮੈਂ ‘ਪਾਸ਼L’ ਲੱਭਿਆ! ਪੜ੍ਹਿਆ!! ਫਿਰ ਸਮਝ ਆਈ, ਕਿ ਕਿਉਂ, ਨਹੀਂ ਸੀ ਪਤਾ 'ਤੇਰੇ' ਵਾਰੇ। ੧੦ + ੨ ਤੱਕ ਕਦੀ ਕਿਸੇ ਸਲੇਬਸ ਦੀ ਕਿਤਾਬ 'ਚੋਂ ਤੇਰੀ ਨਜ਼ਮ ਦਾ ਮੁੱਖ ਕਿਉਂ ਨਹੀਂ ਸੀ ਤੱਕਿਆ? ਤੇਰੀ ਤਿੱਖੀ ਸੋਚ ਦੀ ਮਹਿਕ ਕਿਉਂ ਨਹੀਂ ਸੀ ਆਈ? ਮੁਰਦੇ ਵਿੱਚ ਜਾਨ ਪਾਉਣ ਵਾਲੇ ਸ਼ਬਦਾਂ ਦਾ ਤੀਰ ਮੇਰੀ ਹਿੱਕ ਵਿੱਚ ਕਿਉਂ ਨਹੀਂ ਸੀ ਖੁੱਭਿਆ? ----------------- ਹਾਂ, ਹੁੰਦਾ ਵੀ ਕਿਵੇਂ? ਜਿਸ ‘ਸੋਚ’ ਖਿਲਾਫ ਤੇਰੀ ਲੜਾਈ ਸੀ ਓਸ ਸੋਚ ਦੇ ਪੈਰਾਂ ਵਿੱਚ ਹੀ ਤਾਂ ਸਕੂਲਾਂ ਦੇ ਸਲੇਬਸ ਦੀਆਂ ਕਿਤਾਬਾਂ ਰੁਲ਼ਦੀਆਂ ਫਿਰਦੀਆਂ ਹਨ! ਜਿਹੜੀਆਂ ਜੰਮਦੀਆਂ ਕਲੀਆਂ ਨੂੰ ਮਹਿਕ ਵਿਹੂਣਾ ਹੀ ਰੱਖਣਾ ਲੋਚਦੀਆਂ ਨੇ! ਸਿਰਫ਼ ਕੁਰਸੀ ਦੀਆਂ ਲੱਤਾਂ ਵਾਰੇ ਹੀ ਸੋਚਦੀਆਂ ਨੇ!! ----------------- ਅੱਜ ਫਿਰ ਓਸ ਗੱਲ ਤੋਂ ਬਾਅਦ ਤੇਰੇ ਜਨਮ ਦਿਨ ਤੇ ਮੇਰੀਆਂ ਸੋਚਾਂ ਦੇ ਝਰਨੇ 'ਚੋਂ ਇਹ ਖਿਆਲ ਕਿਰਿਆ ਕਿ ਪਤਾ ਨਹੀਂ, ਐਨੇ ਸਾਲਾਂ ਬਾਅਦ ਅੱਜ ਵੀ ਤੇਰਾ ਨਾਮ ਪੁੰਗਰਦੇ ਪੱਤਿਆਂ ਤੇ ਤ੍ਰੇਲ ਦੀਆਂ ਬੂੰਦਾਂ ਵਾਂਗ ਚਮਕਦਾ ਹੋਵੇਗਾ ਕਿ ਨਹੀਂ? ਜੰਮਦੀਆਂ ਕਿਰਨਾਂ ਦੇ ਮੁੱਖ ਤੇ

ਕਵਿਤਾ: ਖਿਆਲੀ ਘੋੜਾ......

ਖਿਆਲੀ ਘੋੜਾ ਨੀਂਦ ਦੇ ਵਿੱਚ ਖਿਆਲੀ ਘੋੜਾ ਐਧਰ ਨੂੰ ਕਦੀ ਓਧਰ ਮੋੜਾਂ ਸੋਚਾਂ ਦਾ ਜੰਜ਼ਾਲ ਹੈ ਵਿਛਿਆ ਕੋਈ ਨਹੀਂ ਸੁਣਦਾ ਮੇਰੀ ਵਿਥਿਆ ਕਿੱਥੋਂ ਲੱਭਾਂ ਕਿਸ ਨੂੰ ਪੁੱਛਾਂ ਪਈਆਂ ਹਰ ਪਾਸੇ ਹੀ ਥੋੜਾਂ ਨੀਂਦ ਦੇ ਵਿੱਚ--- ਪਹੁੰਚਾ ਸੀ ਜਦ ਰੱਬ ਦੇ ਮੈਂ ਘਰ ਵੇਖ ਕੇ ਮੈਨੂੰ ਭੇੜ ਲਿਆ ਦਰ ਆਖਣ ਲੱਗਾ, ਪੁਜਾਰੀ ਮੈਨੂੰ ਕਿਹੜੀ ਗੱਲ ਦੀ ਤੋਟ ਹੈ ਤੈਨੂੰ ਜੇ ਆਖੇਂ ਤਾਂ ਕਰਾਂ ਨਿਬੇੜਾ? ਮੇਰੇ ਹੱਥ ਵਿੱਚ ਸਭ ਦੀਆਂ ਡੋਰਾਂ ਨੀਂਦ ਦੇ ਵਿੱਚ--- ਮੈਂ ਆਖਿਆ ਹੈ ਮਿਲਣਾ ਰੱਬ ਨੂੰ ਜ਼ਿੰਦਗੀ ਦਿੰਦਾ ਹੈ ਜੋ ਸਭ ਨੂੰ ਕਹਿਣ ਲੱਗਾ ਮੈਂ ਦੱਸਦਾਂ ਤੈਨੂੰ ਰੱਬ 'ਬਿਜ਼ੀ' ਤੂੰ ਦੱਸ ਦੇ ਮੈਨੂੰ ਉਹ ਤਾਂ ਮੇਰਾ ਕਹਿਣਾ ਮੰਨਦਾ ਜਿੱਧਰ ਚਾਹਵਾਂ ਦਿਆਂ ਮਰੋੜਾ ਨੀਂਦ ਦੇ ਵਿੱਚ--- ਕਿਸੇ ਵੀ ਪਾਸੇ ਜਦ ਨਾ ਲਾਇਆ ਥੱਕ ਹਾਰ ਮੈਂ ਤਰਲਾ ਪਾਇਆ ਕਹਿਣ ਲੱਗਾ ਫਿਰ ਅੰਤ ਪੁਜਾਰੀ ਕਿਉਂ ਤੂੰ ਮੇਰੀ ਮੱਤ ਹੈ ਮਾਰੀ? ਇੱਥੇ ਕੀ, ਉਹ ਸਭ ਥਾਂ ਰਹਿੰਦਾ ਇਹ ਤਾਂ ਰੋਟੀ ਦਾ ਬੱਸ ਤੋਰਾ ਨੀਂਦ ਦੇ ਵਿੱਚ ਖਿਆਲੀ ਘੋੜਾ ਐਧਰ ਨੂੰ ਕਦੀ ਓਧਰ ਮੋੜਾਂ---