Posts

ਦੋ ਸ਼ਿਅਰ....

ਮੈਂ ਓਹਨੂੰ ਕਦੇ ਨਹੀਂ ਕਹਿਣਾ, ਕਿ ਤੈਨੂੰ ਪਿਆਰ ਕਰਦਾ ਹਾਂ, ਜੇ ਇਸ਼ਕ ਵਿੱਚ ਅੱਗ ਹੋਈ, ਤਾਂ ਓਹ ਵੀ ਜਲ਼ ਹੀ ਜਾਵੇਗੀ! * ਇੰਨਾ ਕਰੀਂ ਯਕੀਨ ਨਾ ਸੱਜਣਾ ਮੇਰੇ ਤੇ, ਕਿ ਸ਼ਰਮਿੰਦਾ ਹੋਵਾਂ, ਇਕ ਦਿਨ ਮੈਂ ਤੈਥੋਂ ਰੱਬ ਨਹੀਂ ਹਾਂ, ਮੈਂ ਤਾਂ ਮਿੱਤਰਾ ਬੰਦਾ ਹਾਂ, ਖੁਦਗਰਜ਼ੀ ਦਾ ਪੱਲੜਾ ਭਾਰਾ ਹੈ ਮੈਥੋਂ!

ਕਵਿਤਾ: ਤੈਨੂੰ ਮਿਲ਼ਾਂਗਾ ਤਾਂ ਕਹਾਂਗਾ....

ਤੈਨੂੰ ਮਿਲ਼ਾਗਾਂ ਤਾਂ ਕਹਾਂਗਾ, ਆਜਾ 'ਕੱਠੇ ਜੀਅ ਲਈਏ ਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਕਿਤੇ ਬਹਿ ਲਈਏ, ਹੋਰ ਤੁਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲਾਂਗਾ ਤਾਂ ਕਹਾਂਗਾ, ਆਜਾ ਗੱਲਾਂ ਕਰ ਲਈਏ, ਚੁੱਪ ਰਹਿਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਖ਼ਾਬ ਕੋਈ ਬੁਣੀਏ, ਹੋਰ ਟੁੱਟਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਸਾਲ, ਸਦੀ ਬਣਾਈਏ, ਸਾਲ ਗਿਣਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਗਾਂ ਤਾਂ ਕਹਾਂਗਾ, ਆਜਾ 'ਕੱਠੇ ਜੀਅ ਲਈਏ ਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! *** ੦੭ ਅਗਸਤ ੨੦੦੮

ਸ਼ਿਅਰ.....

Image
ਸਾਂਭ ਕੇ ਰੱਖੀਂ ਜਿਗਰ ਮੇਰੇ ਨੂੰ, ਤੇਰੇ ਹੱਥ ਫੜਾ ਚੱਲਿਆ ਹਾਂ, 'ਕੰਗ' ਨੂੰ ਤੈਥੋਂ ਖੁਦ ਮਰਵਾ ਕੇ, ਖੁਦ ਨੂੰ ਮੈਂ ਦਫ਼ਨਾ ਚੱਲਿਆ ਹਾਂ ਮੇਰਾ ਦਿਲ ਜੇ ਤੈਥੋਂ ਝੱਲੀਏ, ਮੇਰੇ ਵਾਂਗਰ ਕਤਲ ਨਾ ਹੋਇਆ ਚੇਤੇ ਰੱਖੀਂ ਇਕ ਸੁਪਨਾ ਮੈਂ, ਤੇਰੇ ਨੈਣੀਂ ਪਾ ਚੱਲਿਆ ਹਾਂ....।।