Posts

ਗੀਤ - ਤੂੰ ਬਣਕੇ ਸਾਧ…

ਤੂੰ ਬਣਕੇ ਸਾਧ… ਗਾਇਕਾ: ਬੈਠਾ ਰਹਿਨਾਂ ਘਰ ਵਿੱਚ ਵੜ ਕੇ ਕੀ ਮਿਲਿਆ ਵੇ ਐਨਾ ਪੜ੍ਹ ਕੇ ਜੇ ਨਹੀਂ ਮਿਲੀ ਨੌਕਰੀ ਤੈਨੂੰ, ਹੋਰ ਕੋਈ ਜੁਗਤ ਲੜਾ ਲੈ ਵੇ ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ ਤੂੰ ਬਣ ਕੇ ਸਾਧ… ਗਾਇਕ: ਮੇਰਾ ਅਜੇ ਜ਼ਮੀਰ ਨਹੀਂ ਮੋਇਆ ਤੇਰੀ ਮੱਤ ਨੂੰ ਕੀ ਏ ਹੋਇਆ ਕੋਈ ਕਰ ਤੂੰ ਗੱਲ ਨੀ ਚੰਗੀ, ਮੈਂ ਕੋਈ ਮਾੜਾ ਨਹੀਂ ਮਰਦਾ ਇਹਨਾਂ ਪੁੱਠੇ ਕੰਮਾਂ ਬਾਝੋਂ, ਨੀ ਮੇਰਾ ਉਂਝ ਹੀ ਹੈ ਸਰਦਾ ਇਹਨਾਂ ਪੁੱਠੇ ਕੰਮਾਂ… ਗਾਇਕਾ: ਚੇਲੇ ਰੱਖ ਲੈ ਤੂੰ ਪੰਜ ਸੱਤ ਵੇ, ਛੱਡੀ ਚੱਲ ਗੱਪਾਂ ਦੇ ਸੱਪ ਵੇ ਮਿਲਜੂ ਸੇਵਾ ਦਾ ਵੀ ਫਲ਼ ਵੇ, ਕੁੱਟੀ ਜਾਓ ਢੋਲਕੀ ਰਲ਼ ਕੇ ਗਲ਼ ਪਾ ਮਣਕਿਆਂ ਦੀ ਮਾਲ਼ਾ, ਸਿਰ ਦੇ ਵਾਲ਼ ਵਧਾ ਲੈ ਵੇ ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ ਤੂੰ ਬਣ ਕੇ ਸਾਧ… ਗਾਇਕ: ਮੇਰੇ ਮੂੰਹ ਵੱਲ ਜਰਾ ਤੂੰ ਵੇਖ, ਐਂਵੇ ਲਾ ਨਾ ਰੇਖ 'ਚ ਮੇਖ ਮੈਨੂੰ ਪੈ ਜਾਣਾ ਫਿਰ ਭੱਜਣਾ, ਮੈਂਥੋਂ ਵਾਜਾ ਨਹੀਂਓ ਵੱਜਣਾ ਮੈਂ ਅਮਲੀ ਹੋ ਗਿਆਂ ਚਿਰ ਦਾ, ਲਾਉਣਾ ਪੈਂਦਾ ਹੈ ਜਰਦਾ ਇਹਨਾਂ ਪੁੱਠੇ ਕੰਮਾਂ ਬਾਝੋਂ, ਨੀ ਮੇਰਾ ਉਂਝ ਹੀ ਹੈ ਸਰਦਾ ਇਹਨਾਂ ਪੁੱਠੇ ਕੰਮਾਂ… ਗਾਇਕਾ: ਬੋਲ ਸਟੇਜ ਤੇ ਵਾਂਗ ਸਪੀਕਰ, ਬਣ ਜਾਣਾ ਫਿਰ ਤੂੰ ਲੀਡਰ ਜਦ ਮਿਲ਼ ਗਈ ਤੈਨੂੰ ਸੀਟ, ਮਿਲ਼ ਜਾਣੀ ਏ ਇੱਕ ਜੀਪ ਗੰਨ ਮੈਨ ਨੂੰ ਲੈ ਕੇ ਨਾਲ, ਵੇ ਬੱਤੀ ਲਾਲ ਜਗਾ ਲੈ ਵੇ ਤੂੰ ਬਣ ਕੇ ਸਾਧ ਜਾਂ ਲੀਡਰ, ਕੋਰੇ ਨੋਟ ਬਣਾ ਲੈ ਵੇ ਤੂੰ ਬਣ ਕੇ ਸਾਧ… ਗਾਇਕ: ਲੀਡਰ ਬਣਨਾਂ ਨਹੀਂ ਏ ਸੌ

ਗੀਤ - ਮੈਨੂੰ ਪਲ ਭਰ ਜੀਣ ਨਾ ਦੇਵੇ

ਮੈਨੂੰ ਪਲ ਭਰ ਜੀਣ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ, ਮੈਨੂੰ ਪਲ ਭਰ ਜੀਣ ਨਾ ਦੇਵੇ ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ ਨਾਲ਼ ਹਵਾ ਦੇ ਯਾਦ ਤੇਰੀ ਜਦ, ਆ ਬੂਹਾ ਖੜਕਾਵੇ ਉਠ ਮੈਂ ਵੇਖਾਂ ਕਿਤੇ ਵਿਚਾਰੀ, ਮੁੜ ਨਾ ਖਾਲੀ ਜਾਵੇ ਲੈ ਜਾਵੇ ਦੋ ਹੰਝੂ ਮੇਰੇ ਦੇ ਜਾਵੇ ਦੋ ਹਓਕੇ ਤੇਰੇ ਪਾਉਂਦੀ ਰਹੇ ਪਰ ਰੋਜ਼ ਹੀ ਫੇਰੇ ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ ਰੰਗਾਂ ਦੀ ਇਸ ਦੁਨੀਆਂ ਅੰਦਰ, ਬਿਨ ਰੰਗਾਂ ਤੋਂ ਬੈਠਾ ਹਾਂ ਤੂੰ ਹੀ ਮੰਗ ਸੀ ਮੇਰੀ ਇਕੋ, ਬਿਨ ਮੰਗਾਂ ਤੋਂ ਬੈਠਾ ਹਾਂ ਜਿੱਥੇ ਹੋਵੇਂ ਖੁਸ਼ ਤੂੰ ਹੋਵੇਂ ਮੇਰੇ ਵਾਂਗੂੰ ਦੁੱਖ ਨਾ ਰੋਵੇਂ ਖਾਬਾਂ ਵਿੱਚ ਆ ਕੋਲ਼ ਖਲੋਵੇਂ ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ ਸ਼ੀਸ਼ੇ ਅੱਗੇ ਜਦ ਵੀ ਖੜ੍ਹਦਾਂ, ਤੈਨੂੰ ਖੁਦ 'ਚੋਂ ਵੇਖਾਂ ਮੈਂ ਆਪਣੇ ਆਪ 'ਚ ਬਣਿਆਂ ਫਿਰਦਾ, ਆਪੇ 'ਕੰਗ' ਭੁਲੇਖਾ ਮੈਂ ਤੇਰੇ ਨਾਲ਼ ਹੀ ਮੇਰੇ ਸਾਹ ਨੇ ਸਾਹ ਹੀ ਤੇਰੇ ਯਾਰ ਗਵਾਹ ਨੇ ਯਾਦਾਂ ਦੇ ਇਹ ਖੈਰ-ਖੁਹਾਅ ਨੇ ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ, ਮੈਨੂੰ ਪਲ ਭਰ ਜੀਣ ਨਾ ਦੇਵੇ ਨੀ ਇਕ ਤੇਰੀ ਯਾਦ ਚੰਦਰੀ 21 ਜੁਲਾਈ 2008

ਸ਼ਿਅਰ

ਚਿਹਰਿਆਂ ਦੇ ਪਿੱਛੇ ਲੁਕੇ ਜਾਂਦੇ ਹੋਏ ਚਿਹਰਿਆਂ ਨੂੰ, ਕਿੰਨਾ ਚਿਰ ਖੜ੍ਹਾ ਮੈਂ ਨਿਹਾਰਦਾ ਰਿਹਾ ਪਲ ਵੀ ਨਾ ਲਾਇਆ ਉਨ੍ਹਾਂ ਬਾਏ ਬਾਏ ਕਹਿਣ ਲੱਗੇ, ਜਿਨ੍ਹਾਂ ਲਈ ਸੀ 'ਕੰਗ' ਆਪਾ ਵਾਰਦਾ ਰਿਹਾ ਕਮਲ ਕੰਗ 09 ਜੁਲਾਈ 2014