Posts

ਗੀਤ: ਸੁਣ ਬਾਬਾ ਇਨਸਾਫ਼ ਨਹੀਂ ਇਹ.....

ਸੁਣ ਬਾਬਾ ਇਨਸਾਫ਼ ਨਹੀਂ ਇਹ ਸਤਿਗੁਰ ਨਾਨਕ ਤੇਰਾ ਵੇਲ਼ਾ, ਅੱਜ ਫਿਰ ਤਾਜ਼ਾ ਕਰ ਦਿੱਤਾ ਛੱਡ ਗਰੀਬ ਦੀ ਝੋਲ਼ੀ ਲੋਕਾਂ, ਤਕੜੇ ਦੀ ਨੂੰ ਭਰ ਦਿੱਤਾ ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ ਸੁਣ ਬਾਬਾ.... ਵਿਹਲੜ ਅੱਜ ਹੈ ਮੌਜ ਕਰੇਂਦਾ, ਰੱਬ ਦੇ ਨਾਂ ਤੇ ਲੁੱਟਦਾ ਏ ਤੇਰਾ ਲਾਲੋ ਨਿੱਤ ਹੈ ਮਰਦਾ, ਕੰਮ ਕਰ ਕਰ ਕੇ ਟੁੱਟਦਾ ਏ ਉਸ ਦੀ ਮਿਹਨਤ ਦਾ ਮੁੱਲ ਕੋਈ, ਪਾਉਂਦਾ ਨਾ ਵਿਓਪਾਰੀ ਹੈ ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ ਸੁਣ ਬਾਬਾ.... ਪਾਠ ਕਰਾਉਂਦੇ ਲੋਕੀਂ ਨਿੱਤ ਹੀ, ਲੱਖਾਂ ਅਤੇ ਕਰੋੜਾਂ ਨੇ ਮਨ ਨੂੰ ਐਪਰ ਕੋਈ, ਕੋਈ, ਬੰਦਾ ਪਾਉਂਦਾ ਮੋੜਾ ਏ ਢਿੱਡ ਤੇ ਹੱਥ ਫੇਰ ਕੇ ਬਹੁਤੇ, ਕਰਦੇ ਘਰ ਨੂੰ ਤਿਆਰੀ ਹੈ ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ ਸੁਣ ਬਾਬਾ.... ਧਰਮਾਂ ਦੇ ਵਿਓਪਾਰੀ ਬਾਬਾ, ਖੁਦ ਨੂੰ ਰੱਬ ਕਹਿਲਾਉਂਦੇ ਨੇ ‘ਕੰਗ’ ਜਹੇ ਇਹ ਲੋਕ ਹਜ਼ਾਰਾਂ, ਰੋਜ਼ ਕੁਰਾਹੇ ਪਾਉਂਦੇ ਨੇ ‘ਕਮਲ’ ਤੇਰੇ ਦੀ ਸੋਚ ਹੀ ਪਾਪਣ, ਬਣ ਬੈਠੀ ਹਤਿਆਰੀ ਹੈ ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ ਸੁਣ ਬਾਬਾ....

ਨਜ਼ਮ: ਆਸ.......

ਕਿੰਨਾ ਚੰਗਾ ਹੁੰਦਾ! .... ਜੋ ਆਪਾਂ ਚਾਹੁੰਦੇ ਹਾਂ, .... ਗੁਜ਼ਰ ਰਿਹਾ ਹੁੰਦਾ!

ਕੁਝ ਸ਼ਿਅਰ.........

ਤੂੰ ਛੱਡ ਪਰ੍ਹੇ 'ਕੰਗ' ਇਸ਼ਕੇ ਨੂੰ, ਕੀ ਲੈਣਾ ਯਾਰ ਮੁਹੱਬਤਾਂ ਤੋਂ, ਕੁਝ ਸਿੱਖ ਲੈ ਤੂੰ ਵੀ ਲੋਕਾਂ ਤੋਂ, ਜੋ ਵਾਰਨ ਜਾਨ ਨਫ਼ਰਤਾਂ ਤੋਂ। * ਗਿਲ਼ਾ ਪਰਾਇਆਂ ਉੱਤੇ ਰੱਬਾ, ਦੱਸ ਤਾਂ ਕਾਹਦਾ ਕਰੀਏ ਵੇ ਜਦ ਨਾ ਬੋਲੇ ਪਿਆਰ ਅਸਾਡਾ, ਜੀਂਦੇ ਜੀਅ ਹਾਏ ਮਰੀਏ ਵੇ ਕਿਸ ਦੇ ਮੋਢੇ ਤੇ ਸਿਰ ਦੱਸ ਸਹੀ, ਰੱਬਾ ਹੁਣ ਅਸੀਂ ਧਰੀਏ ਵੇ ਹੋਣਾ ਕੋਈ ਕਸੂਰ ਹੀ 'ਕੰਗ' ਦਾ, ਤਾਂਹੀਓ ਦੁੱਖ ਅੱਜ ਭਰੀਏ ਵੇ। * ਦਿਲ ਆਸ਼ਕੀਆਂ ਕਰਦਾ ਏ, ਤਿਲ਼ ਤਿਲ਼ ਕਰ ਕੇ ਮਰਦਾ ਏ ਮਗਰੋਂ ਸਾਰੀ ਉਮਰ ਹੀ ਯਾਰੋ, 'ਕੰਗ' ਜੁਰਮਾਨੇ ਭਰਦਾ ਏ।

ਗੀਤ: ਪੈਂਤੀ.........

ਮਾਂ ਬੋਲੀ ਪੰਜਾਬੀਏ , ਤੈਨੂੰ ਸੀਸ ਨਿਵਾਵਾਂ , ਵਸ ਕੇ ਵਿੱਚ ਪਰਦੇਸ ਵੀ , ਤੈਨੂੰ ਹਰ ਪਲ ਚਾਹਵਾਂ ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ..... ਊੜਾ ਐੜਾ ਈੜੀ ਸੱਸਾ , ਹਾਹਾ ਹਰ ਦਮ ਯਾਦ ਕਰਾਂ , ਕੱਕਾ ਖੱਖਾ ਗੱਗਾ ਘੱਗਾ , ਙੰਙੇ ਨੂੰ ਫਰਿਆਦ ਕਰਾਂ ਚੱਚਾ ਛੱਛਾ ਸੋਹਣੀਏ , ਮੈਂ ਗਲ਼ ਨੂੰ ਲਾਵਾਂ ਮਾਂ ਬੋਲੀ ਪੰਜਾਬੀਏ , ਤੈਨੂੰ ਸੀਸ ਨਿਵਾਵਾਂ , ਵਸ ਕੇ ਵਿੱਚ ਪਰਦੇਸ ਵੀ , ਤੈਨੂੰ ਹਰ ਪਲ ਚਾਹਵਾਂ ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ..... ਜੱਜਾ ਝੱਜਾ ਞੱਈਆਂ ਮੈਨੂੰ , ਸਾਹਾਂ ਤੋਂ ਵੀ ਪਿਆਰੇ ਨੇ , ਟੈਂਕਾ ਠੱਠਾ ਡੱਡਾ ਢੱਡਾ , ਣਾਣਾ ਰਾਜ ਦੁਲਾਰੇ ਨੇ ਤੱਤੇ ਥੱਥੇ ਬਿਨਾਂ ਮੈਂ ਪਲ ਵਿੱਚ ਮਰ ਜਾਵਾਂ ਮਾਂ ਬੋਲੀ ਪੰਜਾਬੀਏ , ਤੈਨੂੰ ਸੀਸ ਨਿਵਾਵਾਂ , ਵਸ ਕੇ ਵਿੱਚ ਪਰਦੇਸ ਵੀ , ਤੈਨੂੰ ਹਰ ਪਲ ਚਾਹਵਾਂ ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ..... ਦੱਦਾ ਧੱਦਾ ਨੱਨਾ ਪੱਪਾ , ਪੈਂਤੀ ਦਾ ਪਰਵਾਰ ਨੇ , ਫੱਫਾ ਬੱਬਾ ਭੱਬਾ ਮੱਮਾ , ਸਾਡੇ ਪਹਿਰੇਦਾਰ ਨੇ ਯੱਈਏ ਨਾਲ਼ ਮੈਂ ਯਾਰੀਆਂ ਜੀਅ ਤੋੜ ਚੜਾਵਾਂ ਮਾਂ ਬੋਲੀ ਪੰਜਾਬੀਏ , ਤੈ

ਨਜ਼ਮ: ਆਪਾ ਅਤੇ ਆਪਣੇ

ਤੇਰੇ ਮਹਿਲ ਦੇ ਗੁੰਬਦ ਤੇ, ਜਿਹੜਾ ਕਾਲ਼ੀ ਅੱਖਾ, ਹੱਥ ਲਾਇਆ ਮੈਲ਼ਾ ਹੋਣ ਵਾਲ਼ਾ ਬੱਗਾ ਕਬੂਤਰ ਬੈਠਾ ਹੈ, ਏਹਦੇ ਪੈਰਾਂ 'ਚ ਸੋਨੇ ਰੰਗੀਆਂ ਝਾਂਜਰਾਂ ਮੈਂ ਪਾਈਆਂ ਸਨ 'ਮੰਡਾਲ਼ੀ' ਦੇ ਮੇਲੇ ਤੋਂ ਲਿਆ ਕੇ। ਏਹੀ ਕਬੂਤਰ ਜਦੋਂ ਮੇਰੇ ਘਰ ਦੇ ਉੱਤੇ ਉੱਡਦਾ ਹੈ, ਅਸਮਾਨ 'ਚ 'ਤਾਰਾ' ਬਣ ਕੇ ਤਾਂ ਮੈਨੂੰ ਨਿੱਕਾ ਜਿਹਾ ਦਿਖਾਈ ਦਿੰਦਾ ਹੈ, ਪਰ ਅੱਜ ਤੇਰੇ ਮਹਿਲ ਦੇ ਗੋਲ਼, ਨੁਕੀਲੇ, ਵੱਡੇ, ਵਿਸ਼ਾਲ ਗੁੰਬਦ ਤੇ ਬੈਠਾ ਓਹੀ ਕਬੂਤਰ 'ਚੰਦ' ਲੱਗਦਾ ਹੈ। ਇਹਦੀ ਕਾਲ਼ੀ ਅੱਖ 'ਚੋਂ ਮੈਂ ਆਪਣੀ ਰੂਹ ਤੇ ਸਦੀਆਂ ਤੋਂ ਜੰਮੇ ਹੋਏ ਕਾਲ਼ੇ ਦਾਗ਼ ਨੂੰ ਜਦੋਂ ਤੱਕਿਆ ਸੀ, ਤਾਂ ਬੱਗਾ ਕਬੂਤਰ ਮੇਰੇ ਵੱਲ ਵੇਖ ਹੰਝੂ ਕੇਰਦਾ ਹੋਇਆ, ਮੈਨੂੰ ਕੁਝ ਬੋਲਦਾ ਜਾਪਿਆ, ਜਿਵੇਂ ਕਹਿ ਰਿਹਾ ਹੋਵੇ, ਕਦੇ ਮੈਂ ਵੀ 'ਮੰਡਾਲ਼ੀ' ਦੇ ਮੇਲੇ ਤੋਂ, 'ਸਾਂਈ' ਦੇ ਪੈਰਾਂ ਦੀ ਮਿੱਟੀ ਲੈ ਕੇ ਆਵਾਂ, ਤੇਰੇ ਕਾਲ਼ੇ ਦਾਗ਼ ਨੂੰ ਮਿਟਾਉਣ ਲਈ! ਕਦੀ ਕਦੀ, ਜਦੋਂ ਏਹਦੀ ਸੰਦਲੀ ਰੰਗ ਦੀ ਚੁੰਝ ਮੇਰੀ ਤਲ਼ੀ ਤੋਂ ਚੋਗ ਚੁਗਦੀ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਇਹ ਮੇਰਾ ਭਾਰ, ਹੌਲ਼ਾ ਕਰ ਰਿਹਾ ਹੋਵੇ!!

ਨਜ਼ਮ- ਵਾਪਸੀ

ਓਹਨੂੰ ਮੇਰਾ ਅੱਜ ਖਿਆਲ ਆਇਆ। ਮੇਰੇ ਮੁੱਖ ਤੇ ਅੱਜ ਜਲਾਲ ਆਇਆ। ਬਾਦ ਮੁੱਦਤ, ਸ਼ਾਮ ਰੰਗੀਨ ਹੋਈ, ਵਾਪਸ ਦਿਲ ਦਾ ਹੈ ਹਾਲ ਆਇਆ।

ਗੀਤ- ਰੁੱਤ ਵੋਟਾਂ ਦੀ ਆਈ.....

ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ ਝੂਠੇ ਵਾਅਦੇ, ਕੋਰੇ ਭਾਸ਼ਣ, ਆਪਣੇ ਨਾਲ ਲਿਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਹਾਥੀ ਦੇ ਦੰਦ ਖਾਣ ਦੇ ਹੋਰ ਤੇ, ਹੁੰਦੇ ਹੋਰ ਦਿਖਾਉਣੇ ਲਈ ਪਾਉਣੀ ਕੁੰਡੀ, ਸਿੱਟਣੀ ਬੋਟੀ, ਵੋਟਰ ਨੂੰ ਫੁਸਲਾਉਣੇ ਲਈ ਝੁਕ ਝੁਕ ਹੋਣੀਆਂ ਅਜੇ ਸਲਾਮਾਂ, ਖੜਕਣਗੇ ਜਾਮ ਪਈਆਂ ਸ਼ਾਮਾਂ ਕਰਕੇ ਹੋਸ਼, ਦਿਮਾਗ ਵਰਤਕੇ, ਕਰ ਲਈਂ ਕੋਈ ਚਤੁਰਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਸੁਣ ਸੁਣ ਨਾਹਰੇ ਘਸੇ ਪੁਰਾਣੇ, ਕੰਨ ਤੇਰੇ ਭਾਂ ਭਾਂ ਕਰਨੇ ਤੇਰੇ ਦਿੱਤੇ, ਟੈਕਸ ’ਚੋਂ ਸੱਜਣਾ, ਕਿਸੇ ਹੋਰ ਆ ਬੁੱਕ ਭਰਨੇ ਹਰ ਪਾਸੇ ਹੁਣ ਚੱਲਣੇ ਚਰਚੇ, ਸ਼ਰਾਬ ਸ਼ਬਾਬ ਤੇ ਹੋਣੇ ਖਰਚੇ ਇੱਕ ਹੱਥ ਦੇਣਾ, ਇੱਕ ਹੱਥ ਲੈਣਾ, ਕੇਹੀ ਰੀਤ ਚਲਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਹਰ ਪਾਸੇ ਹੀ ਚਮਚੇ ਫਿਰਦੇ, ਲੋਕਾਂ ਦਾ ਅੱਜ ਆਇਆ ਚੇਤਾ ਦੇਖੋ ਲੋਕੋ, ਆ ਕੇ ਦੇਖੋ, ਸਾਡੇ ਪਿੰਡ ਅੱਜ ਆਇਆ ਨੇਤਾ ਲੱਗਦਾ ਇਸ ਨੂੰ ਰਸਤਾ ਭੁੱਲਿਆ, ਦੇਖੋ ਕਿਵੇਂ ਪਸੀਨਾ ਡੁੱਲ੍ਹਿਆ ਏ ਸੀ ਕਾਰ ਤੇ, ਕੱਚੀਆਂ ਸੜਕਾਂ, ਕਾਰ ਫਿਰੇ ਬੁੰਦਲ਼ਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਕਿਤੇ ਹੈ ਨੀਲਾ ਕਿਤੇ ਹੈ ਚਿੱਟਾ, ਉੱਡਦਾ ਏ ਕਿਤੇ ਭਗਵਾਂ ਰੰਗ ਸਾਰੇ ਕਰਦੇ ਕੋਸ਼ਿਸ਼ ਨੇ ਕਿ, ਲੋਕ ਤਾਂ ਆਪਾਂ ਕਰਨੇ ਨੰਗ ਇਸ ਵਾਰੀ ਆਊ ਸਾਡੀ ਵਾਰੀ, ਵੇਖੋ ਬਣ ਗਈ