ਗੀਤ: ਸੁਣ ਬਾਬਾ ਇਨਸਾਫ਼ ਨਹੀਂ ਇਹ.....

ਸੁਣ ਬਾਬਾ ਇਨਸਾਫ਼ ਨਹੀਂ ਇਹ

ਸਤਿਗੁਰ ਨਾਨਕ ਤੇਰਾ ਵੇਲ਼ਾ, ਅੱਜ ਫਿਰ ਤਾਜ਼ਾ ਕਰ ਦਿੱਤਾ
ਛੱਡ ਗਰੀਬ ਦੀ ਝੋਲ਼ੀ ਲੋਕਾਂ, ਤਕੜੇ ਦੀ ਨੂੰ ਭਰ ਦਿੱਤਾ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ
ਸੁਣ ਬਾਬਾ....

ਵਿਹਲੜ ਅੱਜ ਹੈ ਮੌਜ ਕਰੇਂਦਾ, ਰੱਬ ਦੇ ਨਾਂ ਤੇ ਲੁੱਟਦਾ ਏ
ਤੇਰਾ ਲਾਲੋ ਨਿੱਤ ਹੈ ਮਰਦਾ, ਕੰਮ ਕਰ ਕਰ ਕੇ ਟੁੱਟਦਾ ਏ
ਉਸ ਦੀ ਮਿਹਨਤ ਦਾ ਮੁੱਲ ਕੋਈ, ਪਾਉਂਦਾ ਨਾ ਵਿਓਪਾਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ
ਸੁਣ ਬਾਬਾ....

ਪਾਠ ਕਰਾਉਂਦੇ ਲੋਕੀਂ ਨਿੱਤ ਹੀ, ਲੱਖਾਂ ਅਤੇ ਕਰੋੜਾਂ ਨੇ
ਮਨ ਨੂੰ ਐਪਰ ਕੋਈ, ਕੋਈ, ਬੰਦਾ ਪਾਉਂਦਾ ਮੋੜਾ ਏ
ਢਿੱਡ ਤੇ ਹੱਥ ਫੇਰ ਕੇ ਬਹੁਤੇ, ਕਰਦੇ ਘਰ ਨੂੰ ਤਿਆਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ
ਸੁਣ ਬਾਬਾ....

ਧਰਮਾਂ ਦੇ ਵਿਓਪਾਰੀ ਬਾਬਾ, ਖੁਦ ਨੂੰ ਰੱਬ ਕਹਿਲਾਉਂਦੇ ਨੇ
‘ਕੰਗ’ ਜਹੇ ਇਹ ਲੋਕ ਹਜ਼ਾਰਾਂ, ਰੋਜ਼ ਕੁਰਾਹੇ ਪਾਉਂਦੇ ਨੇ
‘ਕਮਲ’ ਤੇਰੇ ਦੀ ਸੋਚ ਹੀ ਪਾਪਣ, ਬਣ ਬੈਠੀ ਹਤਿਆਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ
ਸੁਣ ਬਾਬਾ....

Popular posts from this blog

ਕਵਿਤਾ: ਦੇਸ ਪੰਜਾਬ.....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਗੀਤ - ਤੁਸੀਂ ਹੁਣ ਓ ਨਾ ਰਹੇ…