Posts

ਝਾਂਜਰਾਂ ਦੇ ਬੋਲ - ਰਾਣਾ ਗਿੱਲ (ਪੰਜਾਬੀ ਗੀਤਾਂ ਦੀ ਐਲਬਮ)

"ਝਾਂਜਰਾਂ ਦੇ ਬੋਲ" ਐਲਬਮ "COSMO ROYALz MUSIC Entertainment" ਦੁਆਰਾ ਭਾਰਤ ਵਿੱਚ ਬੜੇ ਜੋਸ਼ ਨਾਲ਼ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਐਲਬਮ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਰ ਵਰਗ ਦੇ ਸਰੋਤਿਆਂ ਦੀ ਪਸੰਦ ਦਾ ਧਿਆਨ ਰੱਖਦਿਆਂ ਹੋਇਆਂ ਗੀਤਾਂ ਦੀ ਚੋਣ ਕੀਤੀ ਗਈ ਹੈ। "ਰਾਣਾ ਗਿੱਲ" ਪੰਜਾਬੀ ਸੰਗੀਤ ਵਿੱਚ ਉੱਭਰਦਾ ਹੋਇਆ ਬਹੁਤ ਹੀ ਸੁਰੀਲਾ ਕਲਾਕਾਰ ਹੈ। ਰਾਣਾ ਗਿੱਲ ਦੀ ਇਹ ਪੰਜਾਬੀ ਦੀ ਪਲੇਠੀ ਪੇਸ਼ਕਸ਼ ਹੈ। ਇਸ ਐਲਬਮ ਵਿੱਚ ਨੌਂ ਗੀਤ ਹਨ, ਜਿਨ੍ਹਾਂ ਦਾ ਸੰਗੀਤ ਦਿਨੇਸ਼, ਵਿਕਰਮ ਨਾਗੀ ਅਤੇ ਨਸੀਬ ਦੁਆਰਾ ਤਿਆਰ ਕੀਤਾ ਗਿਆ ਹੈ। ਗੀਤਾਂ ਦੀ ਵੀਡੀਓਜ਼ ਗੁਰਚਰਨ ਵਿਰਕ ਦੁਆਰਾ ਤਿਆਰ ਕੀਤੀ ਗਈ ਹੈ। ਚਰਨ ਠਾਕੁਰ ਜੀ ਹੋਰਾਂ ਨੇ ਆਪਣੀ ਕੰਪਨੀ ਕੌਸਮੋ ਰੋਇਲਜ਼ ਇੰਟਰਟੇਨਮਿੰਟ ਦੇ ਬੈਨਰ ਹੇਠ ਇਸ ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਕੀਤਾ ਹੈ। ਨੌਂ ਗੀਤਾਂ ਵਿੱਚੋਂ ਪੰਜ ਗੀਤ ਰਾਣਾ ਗਿੱਲ ਦੀ ਕਲਮ ਦਾ ਕਮਾਲ ਹੈ, ਇਕ ਗੀਤ ਪੰਜਾਬੀ ਫੋਕ ਵਿੱਚੋਂ ਲਿਆ ਗਿਆ ਹੈ, ਰਾਣਾ ਗਿੱਲ ਦੁਆਰਾ ਇਸ ਗੀਤ ਵਿੱਚ ਬਹੁਤ ਹੀ ਮਿੱਠੀਆਂ ਮਿੱਠੀਆਂ ਬੋਲੀਆਂ ਪਰੋਈਆਂ ਗਈਆਂ ਹਨ ਅਤੇ ਬਾਕੀ ਤਿੰਨ ਗੀਤ ਕਮਲ ਕੰਗ ਦੀ ਕਲਮ 'ਚੋਂ ਜਨਮੇਂ ਹਨ। ਇਸ ਐਲਬਮ ਵਿੱਚ ਭੰਗੜਾ ਗੀਤ (ਬੀਟ), ਪਿਆਰ ਮੁਹੱਬਤ, ਉਦਾਸ ਟੱਚ ਅਤੇ ਸੰਸਾਰਕ ਪੱਧਰ ਤੇ ਉਪਜੀ ਸੋਚ ਦਾ ਸਰੋਤੇ ਅਨੰਦ ਮਾਣ ਸਕਣਗੇ। ਗੁਜਾਰਸ਼ ਹੈ ਕਿ ਅਸਲੀ ਐਲਬਮ ਹੀ ਖਰੀਦੋ। ਮਿਹਰਬਾਨੀ ਹੋਵੇਗੀ।

ਸ਼ਿਅਰ: ਦਿੱਲੀਏ ਨੀ ਦਿਲ ਤੇਰਾ.....

ਦਿੱਲੀਏ ਨੀ ਦਿਲ ਤੇਰਾ, ਪਾਪਾਂ ਨਾਲ਼ ਭਰਿਆ, ਸਾਨੂੰ ਚੇਤਾ, ਜੋ ਜੋ ਸਾਡੇ ਨਾਲ਼ ਹੈ ਤੂੰ ਕਰਿਆ ਹਰ ਹੱਕ ਸਾਡਾ ਤੂੰ ਤਾਂ, ਪੈਰਾਂ 'ਚ ਲਤਾੜਿਆ, ਸਾਨੂੰ ਕਦੀ ਭਾਰਤ ਦਾ, ਅੰਗ ਨਾ ਤੂੰ ਜਾਣਿਆ ਲੁੱਟ ਲੁੱਟ ਖਾਈ ਜਾਵੇਂ, ਤੂੰ ਤਾਂ ਸਾਡਾ ਚੰਮ ਨੀ ਕਰਤਾ ਪੰਜਾਬ ਨੀ ਤੂੰ, ਹਰ ਪੱਖੋਂ ਨੰਗ ਨੀ ਡੇਰੇ ਵੀ ਬਣਾ ਛੱਡੇ, ਪਿੰਡ ਪਿੰਡ ਰੰਨੇ ਨੀ ਹਰ ਸਾਧ ਤੇਰੀ ਕਹਿੰਦੇ, ਲੱਤ ਥੱਲੋਂ ਲੰਘੇ ਨੀ ਰੋਲ਼ 'ਤੀ ਜਵਾਨੀ ਤੂੰ ਤਾਂ, ਨਸ਼ਿਆਂ ਦੇ ਵਿੱਚ ਨੀ ਜਾਣਦੇ ਨਾ ਤੇਰੇ ਮਿੱਤ, ਸਾਨੂੰ ਹੁਣ ਟਿੱਚ ਨੀ ਆਉਂਦੀ ਏ ਸ਼ਰਮ 'ਕੰਗ', ਆਖੋ ਨਾ ਅਜ਼ਾਦ ਹਾਂ ਘਰੋਂ ਦੂਰ ਬੈਠੇ ਹੋਏ, ਅਸੀਂ ਬਰਬਾਦ ਹਾਂ ਅਸੀਂ ਬਰਬਾਦ ਹਾਂ,,,,,,,,, - Posted using BlogPress from my iPhone

ਕਵਿਤਾ: ਦੇਸ ਪੰਜਾਬ.....

ਦੇਸ ਪੰਜਾਬ ਦੇਸ ਪੰਜਾਬ ਨੂੰ, ਫੇਰਾ ਪਾਇਆ ਮੁੜ ਕੇ ਸਭ ਕੁਝ, ਚੇਤੇ ਆਇਆ ਬੇਲੀ ਮਿੱਤਰ, ਖੂਹ ਦੀਆਂ ਗੱਲਾਂ ਵਗਦਾ ਪਾਣੀ, ਨੱਚਦੀਆਂ ਛੱਲਾਂ ਸੱਥ ਵਿੱਚ ਹੱਸਦੇ, ਬਾਬੇ ਪੋਤੇ ਕੁਝ ਲਿਬੜੇ ਕੁਝ, ਨਾਹਤੇ ਧੋਤੇ ਤਾਸ਼ ਦੀ ਬਾਜ਼ੀ, ਛੂਹਣ ਛੁਹਾਈਆਂ ਬੋੜ੍ਹ ਦੀ ਛਾਵੇਂ, ਮੱਝੀਆਂ ਗਾਈਆਂ ਚੇਤੇ ਕਰ ਕੇ, ਮਨ ਭਰ ਆਇਆ ਦੇਸ ਪੰਜਾਬ ਨੂੰ, ਫੇਰਾ ਪਾਇਆ ਮੁੜ ਕੇ ਸਭ ਕੁਝ, ਚੇਤੇ ਆਇਆ ..... ਪਿੰਡਾਂ ਦੀ ਹੁਣ, ਸ਼ਕਲ ਬਦਲ ਗਈ ਲੋਕਾਂ ਦੀ ਹੁਣ, ਅਕਲ ਬਦਲ ਗਈ ਖੇਤੀ ਦੇ ਹੁਣ, ਸੰਦ ਬਦਲ ਗਏ ਕੰਮ ਦੇ ਵੀ ਹੁਣ, ਢੰਗ ਬਦਲ ਗਏ ਟਾਹਲੀ ਤੇ ਕਿੱਕਰਾਂ ਮੁੱਕ ਗਈਆਂ ਤੂਤ ਦੀਆਂ ਨਾ, ਝਲਕਾਂ ਪਈਆਂ ਸੱਥ ਵਿੱਚ ਹੁਣ ਨਾ, ਮਹਿਫ਼ਲ ਲੱਗਦੀ ਬਿਜਲੀ ਅੱਗੇ, ਵਾਂਗ ਹੈ ਭੱਜਦੀ ਪਿੰਡ ਵੇਖ  ਪਰ , ਚਾਅ ਚੜ੍ਹ ਆਇਆ ਦੇਸ ਪੰਜਾਬ ਨੂੰ, ਫੇਰਾ ਪਾਇਆ ਮੁੜ ਕੇ ਸਭ ਕੁਝ, ਚੇਤੇ ਆਇਆ ..... ਸ਼ਹਿਰੀ ਸੜਕ ਨੂੰ, ਸੁਰਤ ਹੈ ਆਈ ਪਿੰਡਾਂ ਦੀ ਪਰ, ਪਈ ਤੜਫਾਈ ਬਾਈਪਾਸਾਂ ਤੇ, ਟੋਲ ਨੇ ਲੱਗੇ ਐਪਰ ਬੰਦਾ, ਪਹੁੰਚੇ ਝੱਬੇ ਮਹਿੰਗਾਈ ਨੇ, ਵੱਟ ਹਨ ਕੱਢੇ ਤਾਂਹੀਂ ਮਿਲਾਵਟ, ਜੜ੍ਹ ਨਾ ਛੱਡੇ ਵਿਓਪਾਰੀ ਹੈ, ਹੱਸਦਾ ਗਾਉਂਦਾ ਮਾੜਾ ਰੋਂਦਾ, ਘਰ ਨੂੰ ਆਉਂਦਾ ਅਜੇ ਰੁਪਈਆ, ਪਿਆ ਕੁਮਲ਼ਾਇਆ ਦੇਸ ਪੰਜਾਬ ਨੂੰ, ਫੇਰਾ ਪਾਇਆ ਮੁੜ ਕੇ ਸਭ ਕੁਝ, ਚੇਤੇ ਆਇਆ ..... ਕੁੜੀਆਂ ਚਿੜੀਆਂ, ਵਧਣ ਨਾ ਫੁੱਲਣ ਚਿੜੇ ਹਨੇਰੀ, ਵਾਂਗੂੰ ਝੁੱਲਣ ਟੀਵੀ ਵਿੱਚ ਹੁਣ, ਸੂਟ ਨਾ ਦਿਸਦਾ ਸੁਰ ਸੰਗਮ ਦਾ