ਕਵਿਤਾ: ਦੇਸ ਪੰਜਾਬ.....
ਦੇਸ ਪੰਜਾਬ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
ਬੇਲੀ ਮਿੱਤਰ, ਖੂਹ ਦੀਆਂ ਗੱਲਾਂ
ਵਗਦਾ ਪਾਣੀ, ਨੱਚਦੀਆਂ ਛੱਲਾਂ
ਸੱਥ ਵਿੱਚ ਹੱਸਦੇ, ਬਾਬੇ ਪੋਤੇ
ਕੁਝ ਲਿਬੜੇ ਕੁਝ, ਨਾਹਤੇ ਧੋਤੇ
ਤਾਸ਼ ਦੀ ਬਾਜ਼ੀ, ਛੂਹਣ ਛੁਹਾਈਆਂ
ਬੋੜ੍ਹ ਦੀ ਛਾਵੇਂ, ਮੱਝੀਆਂ ਗਾਈਆਂ
ਚੇਤੇ ਕਰ ਕੇ, ਮਨ ਭਰ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਪਿੰਡਾਂ ਦੀ ਹੁਣ, ਸ਼ਕਲ ਬਦਲ ਗਈ
ਲੋਕਾਂ ਦੀ ਹੁਣ, ਅਕਲ ਬਦਲ ਗਈ
ਖੇਤੀ ਦੇ ਹੁਣ, ਸੰਦ ਬਦਲ ਗਏ
ਕੰਮ ਦੇ ਵੀ ਹੁਣ, ਢੰਗ ਬਦਲ ਗਏ
ਟਾਹਲੀ ਤੇ ਕਿੱਕਰਾਂ ਮੁੱਕ ਗਈਆਂ
ਤੂਤ ਦੀਆਂ ਨਾ, ਝਲਕਾਂ ਪਈਆਂ
ਸੱਥ ਵਿੱਚ ਹੁਣ ਨਾ, ਮਹਿਫ਼ਲ ਲੱਗਦੀ
ਬਿਜਲੀ ਅੱਗੇ, ਵਾਂਗ ਹੈ ਭੱਜਦੀ
ਪਿੰਡ ਵੇਖ ਪਰ, ਚਾਅ ਚੜ੍ਹ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਸ਼ਹਿਰੀ ਸੜਕ ਨੂੰ, ਸੁਰਤ ਹੈ ਆਈ
ਪਿੰਡਾਂ ਦੀ ਪਰ, ਪਈ ਤੜਫਾਈ
ਬਾਈਪਾਸਾਂ ਤੇ, ਟੋਲ ਨੇ ਲੱਗੇ
ਐਪਰ ਬੰਦਾ, ਪਹੁੰਚੇ ਝੱਬੇ
ਮਹਿੰਗਾਈ ਨੇ, ਵੱਟ ਹਨ ਕੱਢੇ
ਤਾਂਹੀਂ ਮਿਲਾਵਟ, ਜੜ੍ਹ ਨਾ ਛੱਡੇ
ਵਿਓਪਾਰੀ ਹੈ, ਹੱਸਦਾ ਗਾਉਂਦਾ
ਮਾੜਾ ਰੋਂਦਾ, ਘਰ ਨੂੰ ਆਉਂਦਾ
ਅਜੇ ਰੁਪਈਆ, ਪਿਆ ਕੁਮਲ਼ਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਕੁੜੀਆਂ ਚਿੜੀਆਂ, ਵਧਣ ਨਾ ਫੁੱਲਣ
ਚਿੜੇ ਹਨੇਰੀ, ਵਾਂਗੂੰ ਝੁੱਲਣ
ਟੀਵੀ ਵਿੱਚ ਹੁਣ, ਸੂਟ ਨਾ ਦਿਸਦਾ
ਸੁਰ ਸੰਗਮ ਦਾ, ਰੂਟ ਨਾ ਦਿਸਦਾ
ਮਿਸ ਪੂਜਾ ਨੇ, ਲੁੱਟ ਲਏ ਸਾਰੇ
ਸੋਲੋ ਫਿਰਦੇ, ਮਾਰੇ ਮਾਰੇ
ਬੱਬੂ ਮਾਨ ਨੇ, ਬਾਬੇ ਰੋਲ਼ੇ
ਢੱਡਰੀਆਂ ਵਾਲ਼ੇ, ਦੀ ਪੰਡ ਖੋਹਲੇ
ਮਾਨ ਪੰਜਾਬ ਨੇ, ਜਦੋਂ ਜਿਤਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਇਕ ਪਿੰਡ ਦੇ ਵਿੱਚ, ਦੋ ਦੋ ਠੇਕੇ
ਚੋਬਰ ਮੁੰਡੇ, ਕਿਤੇ ਨਈਂ ਵੇਖੇ
ਭਈਆਂ ਦਾ, ਲੁਧਿਆਣੇ ਕਬਜ਼ਾ
ਕੰਮ ਕਰਨੇ ਦਾ, ਮਰਿਆ ਜਜ਼ਬਾ
ਲੀਡਰ ਫਿਰਨ, ਰੰਗਾਉਂਦੇ ਪੱਗਾਂ
ਚੁਣ ਦੇ ਸੋਚ ਕੇ, ਸੱਜਾ ਖੱਬਾ
ਪਰ ਪੰਜਾਬ, ਅਜੇ ਵੀ ਹੱਸਦਾ
ਮਰਦਾ ਮਰਦਾ, ਜਿਉਂਦਾ ਵੱਸਦਾ
ਹਾਲਤ ਵੇਖ, ਤਰਸ ਸੀ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਫਾਸਟ ਫੂਡ ਤੇ, ਪੀਜ਼ਾ ਬਰਗਰ
ਪਹੁੰਚ ਗਏ ਨੇ, ਅੱਜ ਇਹ ਘਰ ਘਰ
ਧਰਤੀ ਹੇਠਾਂ, ਮੋਟਰ ਦੱਬੀ
ਪਾਣੀ ਜਾਂਦਾ, ਨੀਵਾਂ ਨੱਠੀ
ਵਿੱਚ ਕੋਠੀਆਂ, ਵਸਦੇ ਭਈਏ
ਡਾਲਰ ਰੁਲ਼ਦਾ, ਵਿੱਚ ਰੁਪਈਏ
ਦਿੱਲੀ ਨੇ ਹੋਰ, ਦਗਾ ਕਮਾਇਆ
ਗਾਂਧੀ ਨੂੰ ਹਰ, ਨੋਟ ਤੇ ਲਾਇਆ
ਭਗਤ, ਸਰਾਭਾ, ਗਿਆ ਭੁਲਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਮੰਡੀ ਦੇ ਵਿੱਚ, ਫਸਲ ਹੈ ਰੁਲ਼ਦੀ
ਅਸਲੀ ਕੀਮਤ, ਕਦੇ ਨਾ ਮਿਲ਼ਦੀ
ਵਿੱਚ ਦੁਆਬੇ, ਲੱਭੇ ਨਾ ਗੰਨਾ
ਮਿੱਲਾਂ ਦੇ ਵਿੱਚ, ਫਿਰੇ ਨਾ ਬੰਦਾ
ਕਿਤੇ ਸਕੋਰਪੀਓ, ਕਿਤੇ ਸਕੌਡਾ
ਕਿਤੇ ਬਲੈਰੋ, ਕਿਤੇ ਹੈ ਹੌਂਡਾ
ਲੀਡਰ ਰੱਖਦੇ, ਲੈਕਸਸ ਥੱਲੇ
ਐਸ ਜੀ ਪੀ ਸੀ, ਟੋਇਟਾ ਝੱਲੇ
ਬਾਬਿਆਂ ਔਡੀ, ਨੂੰ ਹੱਥ ਲਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ ਚੇਤੇ ਆਇਆ
.....
ਕਰਜ਼ੇ ਹੇਠਾਂ, ਜੱਟ ਹੈ ਦੜਿਆ
ਖੁਦਕਸ਼ੀਆਂ ਦੀ, ਪੌੜੀ ਚੜਿਆ
ਰੀਸੋ-ਰੀਸ ਕਈ, ਪਾਏ ਪੰਗੇ
ਫੋਕੀ ਸ਼ੋਹਰਤ, ਲੋਕ ਨੇ ਟੰਗੇ
ਵਿਆਹਾਂ ਤੇ ਹੁਣ, ਕਈ ਲੱਖ ਲੱਗਦੇ
ਪਹਿਲਾਂ ਜਏ ਪਰ, ਚਾਅ ਨਾ ਲੱਭਦੇ
ਆਪਣੇ ਬਣ ਗਏ, ਵਾਂਗ ਨੇ ਗੈਰਾਂ
ਹਰ ਖਾਣੇ ਵਿੱਚ, ਲੁਕੀਆਂ ਜ਼ਹਿਰਾਂ
ਭੁੱਲ ਕੇ ਲੱਡੂ, ਨੂੰ ਹੱਥ ਲਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁਡ਼ ਕੇ ਸਭ ਕੁਝ, ਚੇਤੇ ਆਇਆ
.....
ਸਕੂਲ ਪਿੰਡ ਦਾ, ਖਾਲੀ ਖਾਲੀ
ਨਾ ਕੋਈ ਬੱਚਾ, ਤੇ ਨਾ ਮਾਲੀ
ਹਰ ਕੋਈ ਇੰਗਲਸ਼, ਸਿੱਖਣੀ ਚਾਹੁੰਦਾ
ਕੌਨਵਿੰਟ ਦੇ, ਸੋਹਲੇ ਗਾਉਂਦਾ
ਯੂ-ਟਿਊਬ ਨੇ, ਕਈ ਘਰ ਪੱਟੇ
ਫੇਸਬੁੱਕ ਕਈ, ਫੜ ਫੜ ਰੱਖੇ
ਕਿਤੇ ਕੰਪਿਊਟਰ, ਕਿਤੇ ਮੋਬਾਇਲਾਂ
ਫਿਰੇ ਜਵਾਨੀ, ਪਾਉਂਦੀ ਪੈਲਾਂ
ਗੂਗਲ ਗੁਰੂ ਹੈ, ਸਭ ਨੂੰ ਭਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁਡ਼ ਕੇ ਸਭ ਕੁਝ, ਚੇਤੇ ਆਇਆ
.....
ਕਾਲਜ ਕੋਲੋਂ, ਜਦ ਮੈਂ ਲੰਘਿਆ,
ਗ਼ਮ ਦੀਆਂ ਸੂਲ਼ਾਂ, ਦਿਲ ਨੂੰ ਡੰਗਿਆ
ਅੱਖਾਂ ਦੇ ਵਿੱਚ, ਬਿਜਲੀ ਲਿਸ਼ਕੀ
ਇਕ ਤਸਵੀਰ, ਬਣੀ ਤੇ ਮਿਟਗੀ
ਬੱਸਾਂ ਦੇ ਓਹ, ਮਗਰ ਲਟਕਣਾ
ਮੁੱਕਣੀ ਨਾ ਦਿਲਾ, ਕਦੇ ਭਟਕਣਾ
ਯਾਦਾਂ, ਯਾਦਾਂ, ਕਮਲ਼ੀਆਂ ਯਾਦਾਂ
ਮਨ ਤੇ ਪਾਉਂਦੀਆਂ, ਡਾਹਢਾ ਦਾਬਾ
ਬਣ ਕੇ ਰਹਿੰਦੀਆਂ, ਮੇਰਾ ਸਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁਡ਼ ਕੇ ਸਭ ਕੁਝ, ਚੇਤੇ ਆਇਆ
.....
ਕੇਬਲ ਟੀਵੀ, ਘਰ ਘਰ ਆਏ
ਮੀਡੀਆ ਵਾਲ਼ੇ, ਪੂਰੇ ਛਾਏ
ਸਟਿੰਗ ਅਪਰੇਸ਼ਨ, ਜਦੋਂ ਵਿਖਾਉਂਦੇ
ਲੀਡਰ ਫਿਰਦੇ, ਨੀਵੀਂਆਂ ਪਾਉਂਦੇ
ਬੇਰੁਜ਼ਗਾਰ ਤਾਂ, ਫਿਰਦੇ ਭਾਉਂਦੇ
ਹਾਏ ਸਰਕਾਰ, ਦੇ ਨਾਰੇ ਲਾਉਂਦੇ
ਗਰੀਬ ਤੱਕ ਨਾ, ਪਹੁੰਚੇ ਡਾਕਟਰ
ਕਿਡਨੀਆਂ ਵਿਕੀਆਂ, ਵਾਂਗ ਟਮਾਟਰ
ਮਾਤ੍ਹੜ ਪੈਰਾਂ, ਹੇਠ ਵਿਛਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁਡ਼ ਕੇ ਸਭ ਕੁਝ, ਚੇਤੇ ਆਇਆ
.....
ਗੁਰੂਆਂ, ਪੀਰਾਂ, ਦੇ ਪੰਜਾਬ ਨੂੰ
ਹੀਰਾਂ ਸੱਸੀਆਂ, ਦੇ ਸ਼ਬਾਬ ਨੂੰ
ਲੁੱਟਣ ਵਾਲ਼ੇ, ਲੁੱਟੀ ਜਾਂਦੇ
ਕੁੱਟਣ ਵਾਲ਼ੇ, ਕੁੱਟੀ ਜਾਂਦੇ
ਵਿਹਲੜ ਪਏ ਨੇ, ਮੌਜ ਮਾਣਦੇ
ਕੰਮ ਨੂੰ ਓਹ ਤਾਂ, ਝੱਖ ਜਾਣਦੇ
ਐਪਰ ਅੱਗੇ, ਵੱਧਦਾ ਜਾਂਦਾ
ਸਦਾ ਤਰੱਕੀ, ਕਰਦਾ ਜਾਂਦਾ
'ਕੰਗ' ਪੰਜਾਬ ਹੈ, ਦੂਣ ਸਵਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
ਬੇਲੀ ਮਿੱਤਰ, ਖੂਹ ਦੀਆਂ ਗੱਲਾਂ
ਵਗਦਾ ਪਾਣੀ, ਨੱਚਦੀਆਂ ਛੱਲਾਂ
ਸੱਥ ਵਿੱਚ ਹੱਸਦੇ, ਬਾਬੇ ਪੋਤੇ
ਕੁਝ ਲਿਬੜੇ ਕੁਝ, ਨਾਹਤੇ ਧੋਤੇ
ਤਾਸ਼ ਦੀ ਬਾਜ਼ੀ, ਛੂਹਣ ਛੁਹਾਈਆਂ
ਬੋੜ੍ਹ ਦੀ ਛਾਵੇਂ, ਮੱਝੀਆਂ ਗਾਈਆਂ
ਚੇਤੇ ਕਰ ਕੇ, ਮਨ ਭਰ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਪਿੰਡਾਂ ਦੀ ਹੁਣ, ਸ਼ਕਲ ਬਦਲ ਗਈ
ਲੋਕਾਂ ਦੀ ਹੁਣ, ਅਕਲ ਬਦਲ ਗਈ
ਖੇਤੀ ਦੇ ਹੁਣ, ਸੰਦ ਬਦਲ ਗਏ
ਕੰਮ ਦੇ ਵੀ ਹੁਣ, ਢੰਗ ਬਦਲ ਗਏ
ਟਾਹਲੀ ਤੇ ਕਿੱਕਰਾਂ ਮੁੱਕ ਗਈਆਂ
ਤੂਤ ਦੀਆਂ ਨਾ, ਝਲਕਾਂ ਪਈਆਂ
ਸੱਥ ਵਿੱਚ ਹੁਣ ਨਾ, ਮਹਿਫ਼ਲ ਲੱਗਦੀ
ਬਿਜਲੀ ਅੱਗੇ, ਵਾਂਗ ਹੈ ਭੱਜਦੀ
ਪਿੰਡ ਵੇਖ ਪਰ, ਚਾਅ ਚੜ੍ਹ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਸ਼ਹਿਰੀ ਸੜਕ ਨੂੰ, ਸੁਰਤ ਹੈ ਆਈ
ਪਿੰਡਾਂ ਦੀ ਪਰ, ਪਈ ਤੜਫਾਈ
ਬਾਈਪਾਸਾਂ ਤੇ, ਟੋਲ ਨੇ ਲੱਗੇ
ਐਪਰ ਬੰਦਾ, ਪਹੁੰਚੇ ਝੱਬੇ
ਮਹਿੰਗਾਈ ਨੇ, ਵੱਟ ਹਨ ਕੱਢੇ
ਤਾਂਹੀਂ ਮਿਲਾਵਟ, ਜੜ੍ਹ ਨਾ ਛੱਡੇ
ਵਿਓਪਾਰੀ ਹੈ, ਹੱਸਦਾ ਗਾਉਂਦਾ
ਮਾੜਾ ਰੋਂਦਾ, ਘਰ ਨੂੰ ਆਉਂਦਾ
ਅਜੇ ਰੁਪਈਆ, ਪਿਆ ਕੁਮਲ਼ਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਕੁੜੀਆਂ ਚਿੜੀਆਂ, ਵਧਣ ਨਾ ਫੁੱਲਣ
ਚਿੜੇ ਹਨੇਰੀ, ਵਾਂਗੂੰ ਝੁੱਲਣ
ਟੀਵੀ ਵਿੱਚ ਹੁਣ, ਸੂਟ ਨਾ ਦਿਸਦਾ
ਸੁਰ ਸੰਗਮ ਦਾ, ਰੂਟ ਨਾ ਦਿਸਦਾ
ਮਿਸ ਪੂਜਾ ਨੇ, ਲੁੱਟ ਲਏ ਸਾਰੇ
ਸੋਲੋ ਫਿਰਦੇ, ਮਾਰੇ ਮਾਰੇ
ਬੱਬੂ ਮਾਨ ਨੇ, ਬਾਬੇ ਰੋਲ਼ੇ
ਢੱਡਰੀਆਂ ਵਾਲ਼ੇ, ਦੀ ਪੰਡ ਖੋਹਲੇ
ਮਾਨ ਪੰਜਾਬ ਨੇ, ਜਦੋਂ ਜਿਤਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਇਕ ਪਿੰਡ ਦੇ ਵਿੱਚ, ਦੋ ਦੋ ਠੇਕੇ
ਚੋਬਰ ਮੁੰਡੇ, ਕਿਤੇ ਨਈਂ ਵੇਖੇ
ਭਈਆਂ ਦਾ, ਲੁਧਿਆਣੇ ਕਬਜ਼ਾ
ਕੰਮ ਕਰਨੇ ਦਾ, ਮਰਿਆ ਜਜ਼ਬਾ
ਲੀਡਰ ਫਿਰਨ, ਰੰਗਾਉਂਦੇ ਪੱਗਾਂ
ਚੁਣ ਦੇ ਸੋਚ ਕੇ, ਸੱਜਾ ਖੱਬਾ
ਪਰ ਪੰਜਾਬ, ਅਜੇ ਵੀ ਹੱਸਦਾ
ਮਰਦਾ ਮਰਦਾ, ਜਿਉਂਦਾ ਵੱਸਦਾ
ਹਾਲਤ ਵੇਖ, ਤਰਸ ਸੀ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਫਾਸਟ ਫੂਡ ਤੇ, ਪੀਜ਼ਾ ਬਰਗਰ
ਪਹੁੰਚ ਗਏ ਨੇ, ਅੱਜ ਇਹ ਘਰ ਘਰ
ਧਰਤੀ ਹੇਠਾਂ, ਮੋਟਰ ਦੱਬੀ
ਪਾਣੀ ਜਾਂਦਾ, ਨੀਵਾਂ ਨੱਠੀ
ਵਿੱਚ ਕੋਠੀਆਂ, ਵਸਦੇ ਭਈਏ
ਡਾਲਰ ਰੁਲ਼ਦਾ, ਵਿੱਚ ਰੁਪਈਏ
ਦਿੱਲੀ ਨੇ ਹੋਰ, ਦਗਾ ਕਮਾਇਆ
ਗਾਂਧੀ ਨੂੰ ਹਰ, ਨੋਟ ਤੇ ਲਾਇਆ
ਭਗਤ, ਸਰਾਭਾ, ਗਿਆ ਭੁਲਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਮੰਡੀ ਦੇ ਵਿੱਚ, ਫਸਲ ਹੈ ਰੁਲ਼ਦੀ
ਅਸਲੀ ਕੀਮਤ, ਕਦੇ ਨਾ ਮਿਲ਼ਦੀ
ਵਿੱਚ ਦੁਆਬੇ, ਲੱਭੇ ਨਾ ਗੰਨਾ
ਮਿੱਲਾਂ ਦੇ ਵਿੱਚ, ਫਿਰੇ ਨਾ ਬੰਦਾ
ਕਿਤੇ ਸਕੋਰਪੀਓ, ਕਿਤੇ ਸਕੌਡਾ
ਕਿਤੇ ਬਲੈਰੋ, ਕਿਤੇ ਹੈ ਹੌਂਡਾ
ਲੀਡਰ ਰੱਖਦੇ, ਲੈਕਸਸ ਥੱਲੇ
ਐਸ ਜੀ ਪੀ ਸੀ, ਟੋਇਟਾ ਝੱਲੇ
ਬਾਬਿਆਂ ਔਡੀ, ਨੂੰ ਹੱਥ ਲਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ ਚੇਤੇ ਆਇਆ
.....
ਕਰਜ਼ੇ ਹੇਠਾਂ, ਜੱਟ ਹੈ ਦੜਿਆ
ਖੁਦਕਸ਼ੀਆਂ ਦੀ, ਪੌੜੀ ਚੜਿਆ
ਰੀਸੋ-ਰੀਸ ਕਈ, ਪਾਏ ਪੰਗੇ
ਫੋਕੀ ਸ਼ੋਹਰਤ, ਲੋਕ ਨੇ ਟੰਗੇ
ਵਿਆਹਾਂ ਤੇ ਹੁਣ, ਕਈ ਲੱਖ ਲੱਗਦੇ
ਪਹਿਲਾਂ ਜਏ ਪਰ, ਚਾਅ ਨਾ ਲੱਭਦੇ
ਆਪਣੇ ਬਣ ਗਏ, ਵਾਂਗ ਨੇ ਗੈਰਾਂ
ਹਰ ਖਾਣੇ ਵਿੱਚ, ਲੁਕੀਆਂ ਜ਼ਹਿਰਾਂ
ਭੁੱਲ ਕੇ ਲੱਡੂ, ਨੂੰ ਹੱਥ ਲਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁਡ਼ ਕੇ ਸਭ ਕੁਝ, ਚੇਤੇ ਆਇਆ
.....
ਸਕੂਲ ਪਿੰਡ ਦਾ, ਖਾਲੀ ਖਾਲੀ
ਨਾ ਕੋਈ ਬੱਚਾ, ਤੇ ਨਾ ਮਾਲੀ
ਹਰ ਕੋਈ ਇੰਗਲਸ਼, ਸਿੱਖਣੀ ਚਾਹੁੰਦਾ
ਕੌਨਵਿੰਟ ਦੇ, ਸੋਹਲੇ ਗਾਉਂਦਾ
ਯੂ-ਟਿਊਬ ਨੇ, ਕਈ ਘਰ ਪੱਟੇ
ਫੇਸਬੁੱਕ ਕਈ, ਫੜ ਫੜ ਰੱਖੇ
ਕਿਤੇ ਕੰਪਿਊਟਰ, ਕਿਤੇ ਮੋਬਾਇਲਾਂ
ਫਿਰੇ ਜਵਾਨੀ, ਪਾਉਂਦੀ ਪੈਲਾਂ
ਗੂਗਲ ਗੁਰੂ ਹੈ, ਸਭ ਨੂੰ ਭਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁਡ਼ ਕੇ ਸਭ ਕੁਝ, ਚੇਤੇ ਆਇਆ
.....
ਕਾਲਜ ਕੋਲੋਂ, ਜਦ ਮੈਂ ਲੰਘਿਆ,
ਗ਼ਮ ਦੀਆਂ ਸੂਲ਼ਾਂ, ਦਿਲ ਨੂੰ ਡੰਗਿਆ
ਅੱਖਾਂ ਦੇ ਵਿੱਚ, ਬਿਜਲੀ ਲਿਸ਼ਕੀ
ਇਕ ਤਸਵੀਰ, ਬਣੀ ਤੇ ਮਿਟਗੀ
ਬੱਸਾਂ ਦੇ ਓਹ, ਮਗਰ ਲਟਕਣਾ
ਮੁੱਕਣੀ ਨਾ ਦਿਲਾ, ਕਦੇ ਭਟਕਣਾ
ਯਾਦਾਂ, ਯਾਦਾਂ, ਕਮਲ਼ੀਆਂ ਯਾਦਾਂ
ਮਨ ਤੇ ਪਾਉਂਦੀਆਂ, ਡਾਹਢਾ ਦਾਬਾ
ਬਣ ਕੇ ਰਹਿੰਦੀਆਂ, ਮੇਰਾ ਸਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁਡ਼ ਕੇ ਸਭ ਕੁਝ, ਚੇਤੇ ਆਇਆ
.....
ਕੇਬਲ ਟੀਵੀ, ਘਰ ਘਰ ਆਏ
ਮੀਡੀਆ ਵਾਲ਼ੇ, ਪੂਰੇ ਛਾਏ
ਸਟਿੰਗ ਅਪਰੇਸ਼ਨ, ਜਦੋਂ ਵਿਖਾਉਂਦੇ
ਲੀਡਰ ਫਿਰਦੇ, ਨੀਵੀਂਆਂ ਪਾਉਂਦੇ
ਬੇਰੁਜ਼ਗਾਰ ਤਾਂ, ਫਿਰਦੇ ਭਾਉਂਦੇ
ਹਾਏ ਸਰਕਾਰ, ਦੇ ਨਾਰੇ ਲਾਉਂਦੇ
ਗਰੀਬ ਤੱਕ ਨਾ, ਪਹੁੰਚੇ ਡਾਕਟਰ
ਕਿਡਨੀਆਂ ਵਿਕੀਆਂ, ਵਾਂਗ ਟਮਾਟਰ
ਮਾਤ੍ਹੜ ਪੈਰਾਂ, ਹੇਠ ਵਿਛਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁਡ਼ ਕੇ ਸਭ ਕੁਝ, ਚੇਤੇ ਆਇਆ
.....
ਗੁਰੂਆਂ, ਪੀਰਾਂ, ਦੇ ਪੰਜਾਬ ਨੂੰ
ਹੀਰਾਂ ਸੱਸੀਆਂ, ਦੇ ਸ਼ਬਾਬ ਨੂੰ
ਲੁੱਟਣ ਵਾਲ਼ੇ, ਲੁੱਟੀ ਜਾਂਦੇ
ਕੁੱਟਣ ਵਾਲ਼ੇ, ਕੁੱਟੀ ਜਾਂਦੇ
ਵਿਹਲੜ ਪਏ ਨੇ, ਮੌਜ ਮਾਣਦੇ
ਕੰਮ ਨੂੰ ਓਹ ਤਾਂ, ਝੱਖ ਜਾਣਦੇ
ਐਪਰ ਅੱਗੇ, ਵੱਧਦਾ ਜਾਂਦਾ
ਸਦਾ ਤਰੱਕੀ, ਕਰਦਾ ਜਾਂਦਾ
'ਕੰਗ' ਪੰਜਾਬ ਹੈ, ਦੂਣ ਸਵਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....