Posts

ਗੀਤ - ਰੰਗਲੀ ਜਵਾਨੀ.........

ਰੰਗਲੀ ਜਵਾਨੀ ਤੇਰੀ ਰੰਗਲੀ ਜਵਾਨੀ, ਮੇਰੀ ਲੁੱਟੇ ਜ਼ਿੰਦਗਾਨੀ ਜਦੋਂ ਵੇਖਦਾ ਮੈਂ ਪਿੜ ਵਿੱਚ ਨੱਚਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਪਿੜ..... ਕੀਤਾ ਏ ਹੈਰਾਨ ਸਾਰਾ ਪਿੰਡ ਤੇਰੇ ਠੁਮਕੇ ਨੇ ਲੁੱਟ ਲਏ ਕੁਆਰੇ ਦਿਲ ਬਿੱਲੋ ਤੇਰੇ ਝੁਮਕੇ ਨੇ ਦਿਲ ਮੱਚਦਾ ਏ ਮੇਰਾ, ਦੱਸ ਕਰਾਂ ਕਿਵੇਂ ਜੇਰਾ ਜਦੋਂ ਵੇਖਦਾ ਮੈਂ ਗਿੱਧੇ ਵਿੱਚ ਮੱਚਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਪਿੜ..... ਨੱਚ ਨੱਚ ਹੋਇਆ ਤੇਰਾ ਮੁੱਖ ਸੂਹਾ ਲਾਲ ਨੀ ਸੂਟ ਤੈਨੂੰ ਲੈ ਦੂੰ ਜੇਹੜਾ ਜਚੂ ਰੰਗ ਨਾਲ ਨੀ ਤੇਰਾ ਨਖਰਾ ਨੀ ਮਾਨ, ਮੇਰੀ ਕੱਢਦਾ ਏ ਜਾਨ ਜਦੋਂ ਵੇਖਦਾ ਮੈਂ ਬਣ ਬਣ ਜੱਚਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਪਿੜ..... ਤੋਰ ਤੇਰੀ ਵਿੱਚ ਤਾਂ ਰਵਾਨੀ ਏ ਝਨਾਬ ਦੀ ਗਿੱਧਾ ਤੇਰਾ ਵੱਖਰੀ ਨਿਸ਼ਾਨੀ ਏ ਪੰਜਾਬ ਦੀ ਇੱਕ ਨੈਣ ਨੀਲੇ ਨੀਲੇ, ਜਾਪੇ ਹੋਰ ਵੀ ਨਸ਼ੀਲੇ ਜਦੋਂ ਵੇਖਦਾ ਸੁਰਾਹੀ ਧੌਣ ਕੱਚ ਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ

ਗੀਤ - ਜਦੋਂ ਦੀ ਜੁਦਾਈ ਦੇ ਗਿਓਂ..................

ਜਦੋਂ ਦੀ ਜੁਦਾਈ  ਜੁਦਾ ਚੰਨ ਕੋਲੋਂ ਹੋਵੇ ਨਾ ਚਕੋਰ ਵੀ ਵਰ੍ਹੇ ਸਾਉਣ ਜਦੋਂ ਨੱਚਦੇ ਨੇ ਮੋਰ ਵੀ ਮੈਨੂੰ ਗ਼ਮਾਂ ਵਾਲ਼ੀ ਭੱਠੀ ਵਿੱਚ ਝੋਕ ਕੇ, ਯਾਦਾਂ ਦੀ ਦਵਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ...... ਪਵੇ ਅੰਬੀਆਂ ਨੂੰ ਬੂਰ ਕੋਇਲਾਂ ਗਾਉਂਦੀਆਂ ਮਾਹੀ ਮਿਲਣੇ ਦੀ ਖੁਸ਼ੀ ਉਹ ਮਨਾਉਂਦੀਆਂ ਕਾਹਦੇ ਹੌਂਸਲੇ ਮੈਂ ਦਿਲ ਖੁਸ਼ ਰੱਖ ਲਾਂ, ਕਿਹੜੀ ਤੂੰ ਖੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ...... ਮਹਿਕ ਬਿਨਾਂ ਫੁੱਲ ਦੱਸ ਕਾਹਦੇ ਫੁੱਲ ਨੇ ਜੀਣ ਜੋਗਿਆ ਤੂੰ ਗਿਆਂ ਮੈਨੂੰ ਭੁੱਲ ਵੇ ਗਾਨੀ ਤੇਰੀ ਮੈਂ ਮੜ੍ਹਾ ਲਈ ਵਿੱਚ ਹਿਜਰਾਂ, ਜਦੋਂ ਤੋਂ ਰੁਸਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ...... ਨਾਮ ਤੇਰਾ ਲੈ ਲੈ ਜੱਗ ਤਾਹਨੇ ਮਾਰਦਾ ਚੰਦਰਾ ਇਹ ਦਿਲ ਹੋਰ ਨਾ ਸਹਾਰਦਾ ਤੈਨੂੰ ਖੁਦ ਕੋਲੋਂ ਦੂਰ ਕਿਵੇਂ ਕਰ ਲਾਂ, ਜੱਗ ਦੀ ਹਸਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ...... 'ਕੰਗ' ਲਾਈ ਕਾਹਨੂੰ ਨਈਂ ਜੇ ਨਿਭਾਉਣੀ ਸ

ਗੀਤ - ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ .....

"ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ"       ਤਾਰਿਆ ਵੇ ਤਾਰਿਆ,  ਤਾਰਿਆ ਵੇ ਤਾਰਿਆ ਅਸੀਂ ਸੱਜਣਾਂ ਨੂੰ ਦਿਲ ਹਾਰਿਆ ਤਾਰਿਆ ਵੇ ਤਾਰਿਆ,  ਤਾਰਿਆ ਵੇ ਤਾਰਿਆ ਅਸੀਂ ਸੱਜਣਾਂ ਤੋਂ ਮਨ ਵਾਰਿਆ ਬੱਦਲਾਂ ਦੇ ਓਹਲੇ ਕਦੇ, ਲੁਕ ਨਾ ਤੂੰ ਜਾਵੀਂ ਚੰਨਾਂ ਤੂੰ ਵੀ ਮੰਨੀਂ ਮੇਰੀ ਗੱਲ, ਜਿਵੇਂ ਤੇਰੀ ਮੈਂ ਮੰਨਾਂ ਕੁਝ ਪਿਆ ਆਖੇ ਜੱਗ,  ਦੁਨੀਆਂ ਦੇ ਪਿੱਛੇ ਲੱਗ,  ਬੋਲੀਂ ਨਾ ਪਿਆਰਿਆ ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ ਅਸੀਂ ਸੱਜਣਾਂ ਨੂੰ ਦਿਲ ਹਾਰਿਆ ਤੋੜੀਂ ਨਾ ਸੱਜਣ ਦਿਲ, ਲਾ ਕੇ ਨਿਭਾਈਂ ਵੇ ਕੀਤੇ ਜੋ ਕਰਾਰ ਚੰਨਾਂ, ਤੋੜ ਤੂੰ ਚੜ੍ਹਾਈਂ ਵੇ ਤੇਰੀ ਸਦਾ ਸੁੱਖ ਮੰਗਾਂ, ਤੇਰਾ ਵੇ ਵਿਛੋੜਾ ਚੰਨਾਂ,  ਜਾਣਾ ਨਈਂ ਸਹਾਰਿਆ ਤਾਰਿਆ ਵੇ ਤਾਰਿਆ,  ਤਾਰਿਆ ਵੇ ਤਾਰਿਆ ਅਸੀਂ ਸੱਜਣਾਂ ਨੂੰ ਦਿਲ ਹਾਰਿਆ ਕਿਸੇ ਨੇ ਨਾ ਕੀਤਾ ਹੋਵੇ, ਪਿਆਰ ਉਂਨਾ ਕਰੀਂ ਵੇ ਫੁੱਲਾਂ ਵਾਂਗੂੰ ਮਹਿਕੀਂ ਸਦਾ, ਘਟਾ ਬਣ ਵਰ੍ਹੀਂ ਵੇ ਤੇਰੇ ਹੀ ਪਿਆਰ ਮੇਰੇ,  ਮੇਰੇ ਸੋਹਣੇ ਯਾਰ ਮੇਰੇ,  ਰੂਪ ਨੂੰ ਸੰਵਾਰਿਆ ਤਾਰਿਆ ਵੇ ਤਾਰਿਆ,  ਤਾਰਿਆ ਵੇ ਤਾਰਿਆ ਅਸੀਂ ਸੱਜਣਾਂ ਨੂੰ ਦਿਲ ਹਾਰਿਆ ਸਾਹਵਾਂ ਤੇਰਿਆਂ 'ਚੋਂ ਮੈਨੂੰ, ਮੋਹ ਬੜਾ ਆਉਂਦਾ ਵੇ ਤੇਰੇ ਹੀ ਸਰੂਰ ਵਿੱਚ, ਦਿਲ ਨਸ਼ਿਆਉਂਦਾ ਵੇ ਜਾਵੀਂ ਨਾ ਵੇ ਚੰਨਾਂ

ਬਦਲ ਦਿੱਤਾ ਤੈਨੂੰ ਵੀ...........ਕਵਿਤਾ

ਬਦਲ ਦਿੱਤਾ ਤੈਨੂੰ ਵੀ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਕਰ ' ਤੇ ਪਰਾਏ ਯਾਰ , ਮੋਏ ਜਜ਼ਬਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਨਾਲ਼ ਰਹਿੰਦਾ ਪਰਛਾਵਾਂ , ਬੀਤੇ ਦੀਆਂ ਯਾਦਾਂ ਦਾ ਪਿਆ ਨਾ ਫਰਕ ਕੁਝ , ਕਾਲ਼ੀਆਂ ਵੀ ਰਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਅਜੇ ਵੀ ਜ਼ਿਹਨ ਵਿੱਚ , ਪੈੜ ਬਚੇ ਟਾਵੀਂ ਟਾਵੀਂ ਨੈਣਾਂ ' ਚੋਂ ਹੜ੍ਹਾਏ ਨਕਸ਼ , ਐਪਰ ਬਰਸਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਚਾਨਣ ਚੁਰਾ ਕੇ ਗਿਓਂ , ਦੂਰ ਮੇਰੇ ਹਿੱਸੇ ਦਾ ਰਾਤਾਂ ਜੇਹੀਆਂ ਹੋਈਆਂ ਹੁਣ , ਯਾਰਾ ਪਰਭਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਦਿਲ ਵਾਲ਼ੇ ਬੂਹੇ ਉੱਤੇ , ਜਿੰਦੇ ਅਸੀਂ ਮਾਰ ਲਏ ਚੁੱਪ ਨਾਲ਼ ਚੁੱਪ - ਚਾਪ , ਨਿੱਤ ਮੁਲਾਕਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਰੁੜੀਆਂ ਇਛਾਵਾਂ ਉਦੋਂ , ਖਾਰੇ ਖਾਰੇ ਪਾਣੀ ਵਿੱਚ ਦੋਸਤਾਂ ਤੋਂ ਜਦੋਂ ਦੀਆਂ , ਮਿਲੀਆਂ ਸੌਗਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਖਿੰਡ - ਪੁੰਡ ਗਈਆਂ ਰੀਝਾਂ , ਸੱਧਰਾਂ ਨੂੰ ਪਿਆ ਸੋਕਾ ਕੀਤਾ ਏ ਹੈਰਾਨ ' ਕੰਗ ', ਇਨ੍ਹਾਂ ਕਰਾਮਾਤਾਂ ਨੇ

ਭਾ ਮਾਰੇ ਹੁਣ ਅੱਡਰੀ - ਕਮਲ ਕੰਗ

ਭਾ ਮਾਰੇ ਹੁਣ ਅੱਡਰੀ ਜਾਏ ਜ਼ਮਾਨਾ ਬਦਲੀ, ਵੇ ਅੰਗ ਤਾਂ ਓਹੀ ਏ ਸ਼ਰਮ ਬਣੀ ਬੇ-ਸ਼ਰਮੀ, ਵੇ ਵੰਗ ਤਾਂ ਓਹੀ ਏ ਵੱਢ 'ਤੇ ਪੈਰ ਅਸਾਡੇ, ਮੰਜ਼ਿਲ ਦੂਰ ਹੋਈ ਸਾਲਾਂ ਤੋਂ ਪੰਜ-ਆਬ, ਵੇ ਮੰਗ ਤਾਂ ਓਹੀ ਏ ਕਿਰਤੀ ਕਿਰਤ ਕਰੇਂਦਾ, ਹਾਕਮ ਚੌਧਰ ਜੀ ਕਾਣੀ ਵੰਡ ਦਾ ਲੋਕਾ, ਵੇ ਢੰਗ ਤਾਂ ਓਹੀ ਏ ਪਹਿਲੀ, ਦੂਜੀ, ਤੀਜੀ, ਨਾ ਹੁਣ ਲਾਇਓ ਜੀ ਮਨ ਦੀ ਹਉਮੇ ਮਾਰੋ, ਵੇ ਜੰਗ ਤਾਂ ਓਹੀ ਏ ਭਾ ਮਾਰੇ ਹੁਣ ਅੱਡਰੀ, ਵੇ ਰੰਗ ਤਾਂ ਓਹੀ ਏ ਬਦਲ ਗਿਆ ਏ ਯਾਰ, ਵੇ 'ਕੰਗ' ਤਾਂ ਓਹੀ ਏ ੨੦ ਅਪ੍ਰੈਲ ੨੦੧੦ ਕਮਲ ਕੰਗ

ਝਾਂਜਰਾਂ ਦੇ ਬੋਲ - ਰਾਣਾ ਗਿੱਲ (ਪੰਜਾਬੀ ਗੀਤਾਂ ਦੀ ਐਲਬਮ)

"ਝਾਂਜਰਾਂ ਦੇ ਬੋਲ" ਐਲਬਮ "COSMO ROYALz MUSIC Entertainment" ਦੁਆਰਾ ਭਾਰਤ ਵਿੱਚ ਬੜੇ ਜੋਸ਼ ਨਾਲ਼ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਐਲਬਮ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਰ ਵਰਗ ਦੇ ਸਰੋਤਿਆਂ ਦੀ ਪਸੰਦ ਦਾ ਧਿਆਨ ਰੱਖਦਿਆਂ ਹੋਇਆਂ ਗੀਤਾਂ ਦੀ ਚੋਣ ਕੀਤੀ ਗਈ ਹੈ। "ਰਾਣਾ ਗਿੱਲ" ਪੰਜਾਬੀ ਸੰਗੀਤ ਵਿੱਚ ਉੱਭਰਦਾ ਹੋਇਆ ਬਹੁਤ ਹੀ ਸੁਰੀਲਾ ਕਲਾਕਾਰ ਹੈ। ਰਾਣਾ ਗਿੱਲ ਦੀ ਇਹ ਪੰਜਾਬੀ ਦੀ ਪਲੇਠੀ ਪੇਸ਼ਕਸ਼ ਹੈ। ਇਸ ਐਲਬਮ ਵਿੱਚ ਨੌਂ ਗੀਤ ਹਨ, ਜਿਨ੍ਹਾਂ ਦਾ ਸੰਗੀਤ ਦਿਨੇਸ਼, ਵਿਕਰਮ ਨਾਗੀ ਅਤੇ ਨਸੀਬ ਦੁਆਰਾ ਤਿਆਰ ਕੀਤਾ ਗਿਆ ਹੈ। ਗੀਤਾਂ ਦੀ ਵੀਡੀਓਜ਼ ਗੁਰਚਰਨ ਵਿਰਕ ਦੁਆਰਾ ਤਿਆਰ ਕੀਤੀ ਗਈ ਹੈ। ਚਰਨ ਠਾਕੁਰ ਜੀ ਹੋਰਾਂ ਨੇ ਆਪਣੀ ਕੰਪਨੀ ਕੌਸਮੋ ਰੋਇਲਜ਼ ਇੰਟਰਟੇਨਮਿੰਟ ਦੇ ਬੈਨਰ ਹੇਠ ਇਸ ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਕੀਤਾ ਹੈ। ਨੌਂ ਗੀਤਾਂ ਵਿੱਚੋਂ ਪੰਜ ਗੀਤ ਰਾਣਾ ਗਿੱਲ ਦੀ ਕਲਮ ਦਾ ਕਮਾਲ ਹੈ, ਇਕ ਗੀਤ ਪੰਜਾਬੀ ਫੋਕ ਵਿੱਚੋਂ ਲਿਆ ਗਿਆ ਹੈ, ਰਾਣਾ ਗਿੱਲ ਦੁਆਰਾ ਇਸ ਗੀਤ ਵਿੱਚ ਬਹੁਤ ਹੀ ਮਿੱਠੀਆਂ ਮਿੱਠੀਆਂ ਬੋਲੀਆਂ ਪਰੋਈਆਂ ਗਈਆਂ ਹਨ ਅਤੇ ਬਾਕੀ ਤਿੰਨ ਗੀਤ ਕਮਲ ਕੰਗ ਦੀ ਕਲਮ 'ਚੋਂ ਜਨਮੇਂ ਹਨ। ਇਸ ਐਲਬਮ ਵਿੱਚ ਭੰਗੜਾ ਗੀਤ (ਬੀਟ), ਪਿਆਰ ਮੁਹੱਬਤ, ਉਦਾਸ ਟੱਚ ਅਤੇ ਸੰਸਾਰਕ ਪੱਧਰ ਤੇ ਉਪਜੀ ਸੋਚ ਦਾ ਸਰੋਤੇ ਅਨੰਦ ਮਾਣ ਸਕਣਗੇ। ਗੁਜਾਰਸ਼ ਹੈ ਕਿ ਅਸਲੀ ਐਲਬਮ ਹੀ ਖਰੀਦੋ। ਮਿਹਰਬਾਨੀ ਹੋਵੇਗੀ।

ਸ਼ਿਅਰ: ਦਿੱਲੀਏ ਨੀ ਦਿਲ ਤੇਰਾ.....

ਦਿੱਲੀਏ ਨੀ ਦਿਲ ਤੇਰਾ, ਪਾਪਾਂ ਨਾਲ਼ ਭਰਿਆ, ਸਾਨੂੰ ਚੇਤਾ, ਜੋ ਜੋ ਸਾਡੇ ਨਾਲ਼ ਹੈ ਤੂੰ ਕਰਿਆ ਹਰ ਹੱਕ ਸਾਡਾ ਤੂੰ ਤਾਂ, ਪੈਰਾਂ 'ਚ ਲਤਾੜਿਆ, ਸਾਨੂੰ ਕਦੀ ਭਾਰਤ ਦਾ, ਅੰਗ ਨਾ ਤੂੰ ਜਾਣਿਆ ਲੁੱਟ ਲੁੱਟ ਖਾਈ ਜਾਵੇਂ, ਤੂੰ ਤਾਂ ਸਾਡਾ ਚੰਮ ਨੀ ਕਰਤਾ ਪੰਜਾਬ ਨੀ ਤੂੰ, ਹਰ ਪੱਖੋਂ ਨੰਗ ਨੀ ਡੇਰੇ ਵੀ ਬਣਾ ਛੱਡੇ, ਪਿੰਡ ਪਿੰਡ ਰੰਨੇ ਨੀ ਹਰ ਸਾਧ ਤੇਰੀ ਕਹਿੰਦੇ, ਲੱਤ ਥੱਲੋਂ ਲੰਘੇ ਨੀ ਰੋਲ਼ 'ਤੀ ਜਵਾਨੀ ਤੂੰ ਤਾਂ, ਨਸ਼ਿਆਂ ਦੇ ਵਿੱਚ ਨੀ ਜਾਣਦੇ ਨਾ ਤੇਰੇ ਮਿੱਤ, ਸਾਨੂੰ ਹੁਣ ਟਿੱਚ ਨੀ ਆਉਂਦੀ ਏ ਸ਼ਰਮ 'ਕੰਗ', ਆਖੋ ਨਾ ਅਜ਼ਾਦ ਹਾਂ ਘਰੋਂ ਦੂਰ ਬੈਠੇ ਹੋਏ, ਅਸੀਂ ਬਰਬਾਦ ਹਾਂ ਅਸੀਂ ਬਰਬਾਦ ਹਾਂ,,,,,,,,, - Posted using BlogPress from my iPhone