ਭਾ ਮਾਰੇ ਹੁਣ ਅੱਡਰੀ - ਕਮਲ ਕੰਗ
ਭਾ ਮਾਰੇ ਹੁਣ ਅੱਡਰੀ
ਜਾਏ ਜ਼ਮਾਨਾ ਬਦਲੀ, ਵੇ ਅੰਗ ਤਾਂ ਓਹੀ ਏ
ਸ਼ਰਮ ਬਣੀ ਬੇ-ਸ਼ਰਮੀ, ਵੇ ਵੰਗ ਤਾਂ ਓਹੀ ਏ
ਵੱਢ 'ਤੇ ਪੈਰ ਅਸਾਡੇ, ਮੰਜ਼ਿਲ ਦੂਰ ਹੋਈ
ਸਾਲਾਂ ਤੋਂ ਪੰਜ-ਆਬ, ਵੇ ਮੰਗ ਤਾਂ ਓਹੀ ਏ
ਕਿਰਤੀ ਕਿਰਤ ਕਰੇਂਦਾ, ਹਾਕਮ ਚੌਧਰ ਜੀ
ਕਾਣੀ ਵੰਡ ਦਾ ਲੋਕਾ, ਵੇ ਢੰਗ ਤਾਂ ਓਹੀ ਏ
ਪਹਿਲੀ, ਦੂਜੀ, ਤੀਜੀ, ਨਾ ਹੁਣ ਲਾਇਓ ਜੀ
ਮਨ ਦੀ ਹਉਮੇ ਮਾਰੋ, ਵੇ ਜੰਗ ਤਾਂ ਓਹੀ ਏ
ਭਾ ਮਾਰੇ ਹੁਣ ਅੱਡਰੀ, ਵੇ ਰੰਗ ਤਾਂ ਓਹੀ ਏ
ਬਦਲ ਗਿਆ ਏ ਯਾਰ, ਵੇ 'ਕੰਗ' ਤਾਂ ਓਹੀ ਏ
੨੦ ਅਪ੍ਰੈਲ ੨੦੧੦ ਕਮਲ ਕੰਗ
ਜਾਏ ਜ਼ਮਾਨਾ ਬਦਲੀ, ਵੇ ਅੰਗ ਤਾਂ ਓਹੀ ਏ
ਸ਼ਰਮ ਬਣੀ ਬੇ-ਸ਼ਰਮੀ, ਵੇ ਵੰਗ ਤਾਂ ਓਹੀ ਏ
ਵੱਢ 'ਤੇ ਪੈਰ ਅਸਾਡੇ, ਮੰਜ਼ਿਲ ਦੂਰ ਹੋਈ
ਸਾਲਾਂ ਤੋਂ ਪੰਜ-ਆਬ, ਵੇ ਮੰਗ ਤਾਂ ਓਹੀ ਏ
ਕਿਰਤੀ ਕਿਰਤ ਕਰੇਂਦਾ, ਹਾਕਮ ਚੌਧਰ ਜੀ
ਕਾਣੀ ਵੰਡ ਦਾ ਲੋਕਾ, ਵੇ ਢੰਗ ਤਾਂ ਓਹੀ ਏ
ਪਹਿਲੀ, ਦੂਜੀ, ਤੀਜੀ, ਨਾ ਹੁਣ ਲਾਇਓ ਜੀ
ਮਨ ਦੀ ਹਉਮੇ ਮਾਰੋ, ਵੇ ਜੰਗ ਤਾਂ ਓਹੀ ਏ
ਭਾ ਮਾਰੇ ਹੁਣ ਅੱਡਰੀ, ਵੇ ਰੰਗ ਤਾਂ ਓਹੀ ਏ
ਬਦਲ ਗਿਆ ਏ ਯਾਰ, ਵੇ 'ਕੰਗ' ਤਾਂ ਓਹੀ ਏ
੨੦ ਅਪ੍ਰੈਲ ੨੦੧੦ ਕਮਲ ਕੰਗ