Posts

ਸ਼ਿਅਰ - ਕਮਲ ਕੰਗ

ਮੈਂ ਟੁੱਟਿਆ ਜਦੋਂ ਵੀ ਮੈਂ ਟੁੱਟਿਆ ਜਦੋਂ ਵੀ, ਨਾ ਤਿੜ ਤਿੜ ਹੀ ਹੋਈ ਨਾ ਰੋਂਦਾ ਕੋਈ ਸੁਣਿਆ, ਨਾ ਖਿੜ ਖਿੜ ਹੀ ਹੋਈ ਕੁਝ ਚਿੜੀਆਂ ਗ਼ਮਾਂ ਸੰਗ, ਸੀ ਉੱਡੀਆਂ ਆਕਾਸ਼ੀਂ ਨਾ ਚੋਗਾ ਕੋਈ ਚੁਗਿਆ, ਨਾ ਚਿੜ ਚਿੜ ਹੀ ਹੋਈ

ਗੀਤ - ਦਿਲ ਨਾ ਦੁਖਾਇਓ ਯਾਰੋ.........

ਦਿਲ ਨਾ ਦੁਖਾਇਓ ਯਾਰੋ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ ਦੁਨੀਆਂ ਤੇ ਹਰ ਕੋਈ, ਇੱਕ ਵਾਰ ਆਉਂਦਾ ਏ ਚੰਗੇ ਮੰਦੇ ਕੰਮ ਕਰ, ਨਾਮ ਕਮਾਉਂਦਾ ਏ ਤੁਰ ਇੱਥੋਂ ਹਰ ਕੋਈ, ਇੱਕ ਦਿਨ ਜਾਂਵਦਾ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ ਪਿਆਰ ਤੇ ਮੁਹੱਬਤਾਂ ਦਾ, ਜਿਸ ਕੋਲ਼ ਖੇੜਾ ਏ ਓਹਦੇ ਦਿਲ ਵਿੱਚ ਰੱਬ, ਪਾਉਂਦਾ ਨਿੱਤ ਫੇਰਾ ਏ ਬਣ ਜਾਵੇ ਬੰਦਾ ਖੁਦ, ਰੂਪ ਭਗਵਾਨ ਦਾ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ ਦੁਨੀਆਂ ਤੇ ਬੜਾ ਕੁਝ, ਨਿੱਤ ਹੁੰਦਾ ਰਹਿੰਦਾ ਏ ਸ਼ੀਸ਼ਾ ਤੇ ਜਨਾਬ ਸਦਾ, ਸੱਚੀ ਗੱਲ ਕਹਿੰਦਾ ਏ ਖੂਹ ਜਿਉਂ ਅਵਾਜ਼ਾ ਅੱਗੋਂ, ਓਹੋ ਹੀ ਲਗਾਂਵਦਾ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ ਸ਼ੋਹਰਤਾਂ ਤਾਂ ਹੁੰਦੀਆਂ ਨੇ, ਪੈਰਾਂ ਵਿੱਚ ਬੇੜੀਆਂ ਅੱਜ ਤੇਰੇ ਕੱਲ੍ਹ ਮੇਰੇ, ਦਰ ਪਾਉਣ ਫੇਰੀਆਂ ਸੁਣ ਲੈ 'ਕਮਲ' ਗੱਲ, ਜੱਗ ਹੈ ਸੁਣਾਂਵਦਾ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ

ਗੀਤ - ਓ ਮੇਰੇ ਮਹਿਰਮਾ, ਵੇ ਮੇਰੇ ਮਹਿਰਮਾ........

ਓ ਮੇਰੇ ਮਹਿਰਮਾ,  ਵੇ ਮੇਰੇ ਮਹਿਰਮਾ ਵੇ ਮੇਰੇ ਮਹਿਰਮਾ, ਓ ਮੇਰੇ ਮਹਿਰਮਾ ਆਜਾ ਵੇ ਰਲ਼, ਗੱਲਾਂ ਕਰੀਏ, ਇਕ ਦੂਜੇ ਦੇ, ਦੁੱਖੜੇ ਹਰੀਏ ਵੇ ਮੇਰੇ ਮਹਿਰਮਾ, ਓ… ਪੌਣ ਵੀ ਸਾਂ ਸਾਂ, ਕਰਦੀ ਵੱਗੇ, ਹਾਏ ਵੇ ਤੇਰੀ, ਸੂਰਤ ਠੱਗੇ, ਤੇਰੇ ਬਿਨ ਵੇ, ਦਿਲ ਨਾ ਲੱਗੇ ਵੇ ਮੇਰੇ ਮਹਿਰਮਾ… ਰਾਹ ਅੱਧਵਾਟੇ, ਛੱਡ ਨਾ ਜਾਈਂ, ਅੜਿਆ ਵੇ ਤੂੰ, ਸਾਥ ਨਿਭਾਈਂ, ਸਦਾ ਹੀ ਮੈਨੂੰ, ਗਲ਼’ਨ ਲਾਈਂ ਵੇ ਮੇਰੇ ਮਹਿਰਮਾ… ਚੰਨ ਬੁੱਕਲ ’ਚੇ, ਅੱਜ ਮੈਂ ਡਿੱਠਾ ਬੋਲ ਤੇਰਾ ਹਰ, ਲੱਗਦਾ ਮਿੱਠਾ ਗ਼ਮ ਚੰਦਰਾ ਵੀ, ਪੈ ਗਿਆ ਛਿੱਥਾ ਵੇ ਮੇਰੇ ਮਹਿਰਮਾ… ‘ਕੰਗ’ ਤੂੰ ਮੇਰਾ, ਮੈਂ ਹਾਂ ਤੇਰੀ, ਤੇਰੇ ਬਿਨ ਤਾਂ, ਜ਼ਿੰਦਗੀ ਨੇਰ੍ਹੀ, ਹੋ ਜੇ ਅੱਜ ਦੀ, ਰਾਤ ਲੰਮੇਰੀ ਵੇ ਮੇਰੇ ਮਹਿਰਮਾ… 18 ਨਵੰਬਰ 2005