ਗੀਤ - ਦਿਲ ਨਾ ਦੁਖਾਇਓ ਯਾਰੋ.........

ਦਿਲ ਨਾ ਦੁਖਾਇਓ ਯਾਰੋ

ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ
ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ
ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ

ਦੁਨੀਆਂ ਤੇ ਹਰ ਕੋਈ, ਇੱਕ ਵਾਰ ਆਉਂਦਾ ਏ
ਚੰਗੇ ਮੰਦੇ ਕੰਮ ਕਰ, ਨਾਮ ਕਮਾਉਂਦਾ ਏ
ਤੁਰ ਇੱਥੋਂ ਹਰ ਕੋਈ, ਇੱਕ ਦਿਨ ਜਾਂਵਦਾ
ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ
ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ
ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ

ਪਿਆਰ ਤੇ ਮੁਹੱਬਤਾਂ ਦਾ, ਜਿਸ ਕੋਲ਼ ਖੇੜਾ ਏ
ਓਹਦੇ ਦਿਲ ਵਿੱਚ ਰੱਬ, ਪਾਉਂਦਾ ਨਿੱਤ ਫੇਰਾ ਏ
ਬਣ ਜਾਵੇ ਬੰਦਾ ਖੁਦ, ਰੂਪ ਭਗਵਾਨ ਦਾ
ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ
ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ
ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ

ਦੁਨੀਆਂ ਤੇ ਬੜਾ ਕੁਝ, ਨਿੱਤ ਹੁੰਦਾ ਰਹਿੰਦਾ ਏ
ਸ਼ੀਸ਼ਾ ਤੇ ਜਨਾਬ ਸਦਾ, ਸੱਚੀ ਗੱਲ ਕਹਿੰਦਾ ਏ
ਖੂਹ ਜਿਉਂ ਅਵਾਜ਼ਾ ਅੱਗੋਂ, ਓਹੋ ਹੀ ਲਗਾਂਵਦਾ
ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ
ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ
ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ

ਸ਼ੋਹਰਤਾਂ ਤਾਂ ਹੁੰਦੀਆਂ ਨੇ, ਪੈਰਾਂ ਵਿੱਚ ਬੇੜੀਆਂ
ਅੱਜ ਤੇਰੇ ਕੱਲ੍ਹ ਮੇਰੇ, ਦਰ ਪਾਉਣ ਫੇਰੀਆਂ
ਸੁਣ ਲੈ 'ਕਮਲ' ਗੱਲ, ਜੱਗ ਹੈ ਸੁਣਾਂਵਦਾ
ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ
ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ
ਬੰਦਾ ਇੱਥੇ ਬੰਦੇ ਦੇ, ਕੰਮ 'ਕੰਗ' ਆਂਵਦਾ


03 ਅਪ੍ਰੈਲ 2010 © ਕਮਲ ਕੰਗ

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....