Posts

ਈਮਾਨਦਾਰੀ ਨੂੰ ਖਾ ਜਾਂਦੀ ਏ, ਆਦਤ ਵੱਢੀ ਦੀ ਜਿੰਨੀ ਦੇਰ ਤਈਂ ਸਾਹ ਚੱਲਦੇ ਨੇ, ਆਸ ਨਈਂ ਛੱਡੀ ਦੀ

ਨਜ਼ਮ - ਬੀਜ

ਬੀਜ ਜ਼ਿਹਨ ਦੀ ਨਦੀ ਤੈਰਦੇ ਹੋਏ ਲਫ਼ਜ਼ ਜਜ਼ਬਾਤਾਂ ਦੇ ਕੰਢੇ,  ਭੁਰਨ ਕਿਨਾਰੇ ਖੁਰਨ ਕਿਨਾਰੇ ਕੰਢੇ ਖੁਰੇ ਲਫ਼ਜ਼ ਤੁਰੇ ਭਾਲ਼ ਕਿਸਦੀ? ਸ਼ਬਦ ਸਮੁੰਦਰ ਦੀ! ਜ਼ਿਹਨ ਦਾ ਹਾਲ ਲਫ਼ਜ਼ਾਂ ਦਾ ਕਾਲ ਕੁਝ ਹੀ ਪਲਾਂ ਵਿੱਚ ਅਚਾਨਕ ਪੈੜ ਉੱਭਰ ਆਈ ਸੋਚ ਦਾ ਬੀਜ ਦਿਲ ਚ ਸਮਾਈ। ਜ਼ਿਹਨ ਦੀ ਨਦੀ ਤੈਰਦੇ ਹੋਏ ਲਫ਼ਜ਼ ਜਜ਼ਬਾਤਾਂ ਦੇ ਕੰਢੇ,  ਭੁਰਨ ਕਿਨਾਰੇ ਖੁਰਨ ਕਿਨਾਰੇ! ਕਮਲ ਕੰਗ

ਗੀਤ - ਯਾਦ ਆਵੇ ਵਤਨਾਂ ਦੀ.......

ਸ਼ਿਅਰ: ਵਰ੍ਹੇ ਹੋਏ ਪਰਦੇਸੀਂ ਆਇਆ, ਤੇ ਮੈਂ ਬਣ ਬੈਠਾ ਪਰਦੇਸੀ ਦਿਲ ਕਰਦਾ ਮੁੜ ਵਤਨੀਂ ਜਾਵਾਂ, ਬਣ ਜਾਵਾਂ ਮੁੜ ਦੇਸੀ ਗੀਤ: ਯਾਦ ਆਵੇ ਵਤਨਾਂ ਦੀ, ਹਾਏ ਨੀਂਦ ਨਾ ਆਵੇ ਰਾਤੀਂ ਅੱਖੀਂ ਦੇਖਾਂ ਜਾ ਕੇ ਮੈਂ, ਦਿਲ ਹੋ ਗਿਆ ਏ ਜਜ਼ਬਾਤੀ ਯਾਦ ਆਵੇ ਵਤਨਾਂ ਦੀ,… ਇੱਕ ਸੁਫਨਾ ਆਇਆ ਸੀ, ਅੱਖ ਲੱਗੀ ਪਹਿਰ ਦੇ ਤੜਕੇ, ਮਾਪੇ ਕਰਨ ਉਡੀਕਾਂ ਪਏ, ਬੋਲੇ ਹੱਥ 'ਚ ਕਾਲਜਾ ਫੜਕੇ ਕਹਿੰਦੇ ਉਮਰਾਂ ਬੀਤ ਗਈਆਂ, ਪੁੱਤਰਾ ਸਾਡੀ ਯਾਦ ਭੁਲਾਤੀ ਯਾਦ ਆਵੇ ਵਤਨਾਂ ਦੀ,… ਵੀਰਾ ਕਦ ਤੂੰ ਆਉਣਾ ਏ, ਛੋਟੀ ਭੈਣ ਵਾਸਤੇ ਪਾਉਂਦੀ, ਛੇਤੀਂ ਆ ਕੇ ਮਿਲ਼ਜਾ ਵੇ, ਸਿੱਲੀਆਂ ਅੱਖਾਂ ਫਿਰੇ ਛੁਪਾਉਂਦੀ ਦਿਲ ਗਿਆ ਚੀਰਿਆ ਹਾਏ, ਰੱਖੜੀ ਓਹਨੇ ਯਾਦ ਕਰਾਤੀ ਯਾਦ ਆਵੇ ਵਤਨਾਂ ਦੀ,… ਮੈਂ ਤੇਰੇ ਸਿਰ ਤੇ ਉੱਡਦਾ ਸੀ, ਵੀਰਾ ਜਦ ਸਾਂ ਚੌਧਰ ਕਰਦਾ, ਹੁੰਦੇ ਇੱਕ ਤੇ ਇੱਕ ਗਿਆਰਾਂ, ਫਿਰਦਾ ਹਾਂ ਹੁਣ ਕੱਲਾ ਡਰਦਾ ਬਾਪੂ ਦੀ ਗੱਲ ਕਹੀਓ ਹਾਏ, ਛੋਟੇ ਵੀਰ ਨੇ ਫੇਰ ਸੁਣਾਤੀ ਯਾਦ ਆਵੇ ਵਤਨਾਂ ਦੀ,… ਹੱਥ ਡੀਕਣ ਮਹਿੰਦੀ ਲਈ, ਬਾਹਵਾਂ ਤਰਸਣ ਚੂੜੇ ਲਈ ਵੇ, ਨਿੱਤ ਕਰਾਂ ਉਡੀਕਾਂ ਮੈਂ, ਬਨੇਰੇ ਬੋਲੇ ਅੱਜ ਕਾਂ ਕਈ ਵੇ ਓਹਦਾ ਜੋਬਨ ਲੰਘ ਚੱਲਿਆ, ਰਮਜ਼ਾਂ ਨਾਲ ਸੀ ਗੱਲ ਸਮਝਾਤੀ ਯਾਦ ਆਵੇ ਵਤਨਾਂ ਦੀ,… ਇੱਥੇ ਸਭ ਕੁਝ ਮਿਲਦਾ ਏ, ਇੱਕ ਮਾਂ ਨਹੀਂ ਮਿਲਦੀ ਅੰਮੀਏ, ਆਪਣਾ ਦੇਸ ਆਪਣਾ ਏ, ਉੱਥੇ ਮਰ ਜਾਈਏ ਜਿੱਥੇ ਜੰਮੀਏ ਦਿਲ ਦਰਦਾਂ ਹੇਠ ਦੱਬਿਆ, ਨਾ ਕੋਈ ਮਿਲਦਾ ਸੰਗੀ ਸਾਥੀ ਯਾਦ ਆਵੇ ਵਤਨਾਂ ਦੀ,… ਉੱਠ ਛੇਤੀਂ ਕਰ ਮਨ ਵੇ, ਜ