Posts

ਗੀਤ: ਅਸੀਂ ਧਰਤੀ, ਪਾਣੀ ਵੰਡ ਲਏ ਨੇ.....

ਅਸੀਂ ਧਰਤੀ, ਪਾਣੀ ਵੰਡ ਲਏ ਨੇ,
ਅਜੇ ਹੋਰ ਕੀ ਵੰਡਣਾ ਬਾਕੀ ਏ
ਇਹ ਸਹਿਜ ਸੁਭਾਅ ਦਾ ਕਾਰਾ ਏ,
ਜਾਂ ਨਫ਼ਰਤ ਭਰੀ ਚਲਾਕੀ ਏ
ਅਸੀਂ ਧਰਤੀ, ਪਾਣੀ.....

ਅਸੀਂ ਵੰਡੇ ਗਏ ਵਿੱਚ ਧਰਮਾਂ ਦੇ,
ਅਸੀਂ ਵੰਡੇ ਗਏ ਵਿੱਚ ਰੰਗਾਂ ਦੇ
ਅਸੀਂ ਜਾਤਾਂ ਦੇ ਵਿੱਚ ਬਿਖਰ ਗਏ,
'ਤੇ ਵੰਡੇ ਗਏ ਵਿੱਚ ਕੰਮਾਂ ਦੇ
ਨਹੀਂ ਤੇਲ ਪਾਈਦਾ ਬਲ਼ਦੀ ਤੇ,
ਇਹ ਬਹੁਤ ਬੁਰੀ ਗੁਸਤਾਖ਼ੀ ਏ
ਅਸੀਂ ਧਰਤੀ, ਪਾਣੀ.....

ਕੋਈ ਦੱਸਦਾ ਖ਼ੁਦ ਨੂੰ ਮਾਝੇ ਦਾ,
ਕੋਈ ਫਿਰੇ ਦੁਆਬੀਆ ਜੱਟ ਬਣਿਆ
ਅਸੀਂ ਰੋਗ ਨੂੰ ਨਹੀਂ ਪਛਾਣ ਸਕੇ,
ਹਰ ਜ਼ਖ਼ਮ ਹੀ ਡੂੰਘਾ ਫੱਟ ਬਣਿਆ
ਕਈ ਵਾਰੀ ਮੈਨੂੰ ਇੰਝ ਲੱਗਦਾ,
ਜਿਓਂ ਵੈਦ ਵੀ ਸਾਥੋਂ ਆਕੀ ਏ
ਅਸੀਂ ਧਰਤੀ, ਪਾਣੀ.....

ਜਿਨ੍ਹਾਂ ਪਾਈਆਂ ਫੁੱਟਾਂ ਸਾਡੇ ਵਿੱਚ,
ਓਹ ਖੁਸ਼ ਹੁੰਦੇ ਨੇ ਜਿੱਤਾਂ ਤੇ
ਜੇ ਹੁਣ ਵੀ ਆਪਾਂ ਸੰਭਲੇ ਨਾ,
ਰਹਿਣੇ ਵੱਜਦੇ ਡਾਕੇ ਹਿੱਤਾਂ ਤੇ
ਕੁਝ ਗ਼ੈਰਾਂ ਨੇ ਕਿੜ ਕੱਢੀ ਆ,

ਧੋਖੇ

ਧੋਖੇ ਪਿੱਛੋਂ ਧੋਖੇ ਖਾਧੇ,ਪੀੜਾਂ ਵੀ ਲੱਖ ਜਰੀਆਂ ਨੇਸੌ ਗ਼ਮ ਯਾਰ ਨੇ ਬਣ ਬੈਠੇ, ਜਦ ਦੀਆਂ ਰੀਝਾਂ ਮਰੀਆਂ ਨੇਕੁੱਝ ਲੋਕ ਬੇਦਰਦੀ ਸੱਦਦੇ ਨੇ,'ਕੰਗ' ਦਿਲ ਵਿੱਚ ਸੂਲਾਂ ਮੜ੍ਹੀਆਂ ਨੇਕੋਈ ਲੋੜ ਨਹੀਂ ਕੁੱਝ ਕਹਿਣੇ ਦੀ,ਸਭ ਨਜ਼ਮਾਂ ਲਹੂ ਨਾਲ ਭਰੀਆਂ ਨੇ
ਕਮਲ ਕੰਗ

ਸਿਰਨਾਵੇਂ

ਜੇੜ੍ਹੇ ਹੱਥੀਂ ਛਾਂਵਾਂ ਕਰਦੇ ਸੀ,
ਉਨ੍ਹਾਂ ਬਦਲ ਲੲੇ ਪਰਛਾਵੇਂ ਵੀ,
ਜੇੜ੍ਹੇ ਖੂਨ ਦਾ ਰਿਸ਼ਤਾ ਦੱਸਦੇ ਸੀ,
ੳੁਨ੍ਹਾਂ ਬਦਲ ਲੲੇ ਸਿਰਨਾਂਵੇਂ ਵੀ!ਕਮਲ ਕੰਗ

ਕੁਝ ਸ਼ਿਅਰ.....

ਕੁਝ ਨਵੇਂ ਬਣਾੲੇ ਯਾਰ ਅਸੀਂ, 
ਕੁਝ ਸਾਹਵਾਂ ਵਿੱਚ ਨੇ ਰਚੇ ਹੋੲੇ
ਬੱਸ ਓਨ੍ਹਾਂ ਕਰਕੇ ਹਾਲੇ ਤੲੀਂ,
ਕੁਝ ਸਾਹ ਨੇ 'ਕੰਗ' ਦੇ ਬਚੇ ਹੋੲੇ!

*****
'ਕੰਗ' ਮਿਲਿਆ ਵਾਂਙ ਨਦੀ ਮੈਨੂੰ,
ਫੁੱਲ ਖਿੜ ਪਏ ਪੀਲੇ ਬੰਜਰਾਂ 'ਚੇ
ਬਣ ਹਾਸੇ, ਖੇੜੇ, ਸਾਹ ਆ ਗੲੇ,
ਮਰ ਮੁੱਕੀਆਂ ਮੇਰੀਆਂ ਸੱਧਰਾਂ 'ਚੇ!

*****
ਰੰਗ ਭਰ ਗੲੇ 'ਕੰਗ' ਦੇ ਲੇਖਾਂ 'ਚੇ,
ਹੁਣ ਜ਼ਿੰਦਗੀ ਕੋੲੀ ਦੁਆ ਜਾਪੇ
ਮਿਲ਼ ਜਾਵੇ ਮੁਰਸ਼ਦ ਜਦ ਸੱਚਾ,
ਫਿਰ ਹਰ ਸ਼ੈਅ ਯਾਰ ਖੁਦਾ ਜਾਪੇ!

*****
ਕੋੲੀ ਸੁੱਚੀ ਰੂਹ ਜਦ ਮਿਲ਼ਦੀ ੲੇ, 
ਕੁਦਰਤ ਵੀ ਕੋਲ਼ੇ ਆ ਬਹਿੰਦੀ
'ਕੰਗ' ਰਹਿਮਤ ਬਣੇ ਨਿਆਮਤ ਜੀ,
ਜਦ ਕਵਿਤਾ ਝੋਲ਼ੀ ਵਿੱਚ ਪੈਂਦੀ!

*****
ਦਸੰਬਰ ੨੦੧੫

ਕਵਿਤਾ - ਜੇੜ੍ਹੇ ਫੁੱਲ......

ਜੇੜ੍ਹੇ ਫੁੱਲ ਖੁਸ਼ਬੋਅ ਨਹੀਂ ਦਿੰਦੇ, ਸਾਡੇ ਵਿਹੜੇ ਉੱਗਣ ਨਾ
ਜੇੜ੍ਹੇ ਬੋਲ ਵਫ਼ਾ ਨਹੀਂ ਕਰਦੇ, ਸਾਨੂੰ 'ਕੰਗ' ੳੁਹ ਪੁੱਗਣ ਨਾ

ਆਪਣਾ ਆਪਾ ਖੋਰ ਖੋਰ ਕੇ, ਤੈਨੂੰ ਇੰਨਾ ਹਸਾਇਆ ਮੈਂ
ਖੰਜਰ ਵੀ ਕੀ ਦੁੱਖ ਦੇਣਗੇ, ਉਹ ਵੀ ਹੁਣ ਤਾਂ ਚੁੱਭਣ ਨਾ

ਦੂਰ ਗ਼ਮਾਂ ਤੋਂ ਜਿੰਨਾ ਰਹਿ ਲਾਂ, ਕੋਲ਼ੇ ਕੋਲ਼ੇ ਆੳੁਂਦੇ ਨੇ
ਇਸ਼ਕ ਦੇ ਝੱਖੜ ਸੁਣ ਓ ਰੱਬਾ, ਹੋਰ ਦਿਲਾਂ 'ਤੇ ਝੁੱਲਣ ਨਾ

ਇੱਕ ਛੱਤ ਥੱਲੇ ਰਹਿਨੇਂ ਆਂ, ਨਿੱਤ ਸੁਣਦੇ ਨਿੱਤ ਕਹਿਨੇਂ ਆਂ
ਫਿਰ ਵੀ ਤੇਰੇ ਦਿਲ ਤੋਂ ਮੇਰੇ, ਦਿਲ ਦੀਆਂ ਦੂਰੀਆਂ ਮੁੱਕਣ ਨਾ

ਸਾਰੀ ਜ਼ਿੰਦਗੀ ਗ਼ਮੀ ਕਮਾੲੀ, ਤੇ ਕੁਝ ਕੂਲ਼ੀਆਂ ਯਾਦਾਂ ਵੀ
ਜਾਂ ਕੁਝ ਐਸੇ ਯਾਰ ਕਮਾੲੇ, ਜੇੜ੍ਹੇ ਕਦੀ ਵੀ ਭੁੱਲਣ ਨਾ

ਇਸ਼ਕ ਕਿਤਾਬਾਂ ਫੋਲ ਫੋਲ ਕੇ, ਸਾਰੇ ਵਰਕੇ ਪਾੜ ਲੲੇ
ਯਾਰ ਨੂੰ ਮਿਲਣਾ ਕਿੰਝ 'ਕਮਲ', ਡਿੱਗੇ ਪਰਦੇ ੳੁਠਣ ਨਾ

ਦਸੰਬਰ ੨੦੧੫

ਕਵਿਤਾ - ਪੰਜਾਬ.....

ਪੰਜਾਬ

ਦੱਸਿਆ ਸੀ ਤੈਨੂੰ, ਕਿ ਆਵਾਂਗਾ ਮੁੜ ਕੇ
ਚੁੱਪ ਨਹੀਂ ਰਹਾਂਗਾ, ਮੈਂ ਗਾਵਾਂਗਾ ਮੁੜ ਕੇ

ਤੂੰ ਕਰ ਬੈਠਾ ਜੋ ਤੈਂ, ਕਰਨਾ ਸੀ ਕਾਤਿਲ
ਜ਼ਿੰਦਗੀ ਦੀ ਲੋਅ ਨੂੰ, ਜਗਾਵਾਂਗਾ ਮੁੜ ਕੇ

ਨਾ ਮਰਦੇ ਓਹ ਮਾਰੇ, ਨਾ ਸੜਦੇ ਓਹ ਸਾੜੇ
ਤੂੰ ਭੁੱਲਿਆ ਸੀ, ਤੈਨੂੰ, ਦਿਖਾਵਾਂਗਾ ਮੁੜ ਕੇ

ਕਈ ਬਾਬਰ ਭਜਾਏ, ਕਈ ਨਾਦਰ ਦੌੜਾਏ
ਇਤਿਹਾਸ ਮਾਣਮੱਤਾ, ਦੁਹਰਾਵਾਂਗਾ ਮੁੜ ਕੇ

ਜੋ ਅਣਖ਼ਾਂ ਦੀ ਖ਼ਾਤਰ, ਤਸੀਹੇ ਨੇ ਝੱਲ ਦੇ
ਉਹ ਬੂਟੇ, ਬਿਰਖ਼ ਮੈਂ, ਉਗਾਵਾਂਗਾ ਮੁੜ ਕੇ

ਲਹੂ ਮੇਰਾ ਕਦੀ "ਕੰਗ", ਪਾਣੀ ਨਹੀਂ ਬਣਦਾ
ਵੇਖੀਂ ਇੱਕੀਆਂ ਦੇ 'ਕੱਤੀ, ਪਾਵਾਂਗਾ ਮੁੜ ਕੇ

ਨਵੰਬਰ 2015

ਗੀਤ - ਸੱਚੀਆਂ ਮੁਹੱਬਤਾਂ.......

ਸੱਚੀਆਂ ਮੁਹੱਬਤਾਂ

ਭੇਤ ਸੱਚੀਆਂ ਮੁਹੱਬਤਾਂ ਦੇ ਖੁੱਲ੍ਹ ਗਏ, 
ਸੱਜਣ ਜੀ ਕੀ ਕਰੀਏ
ਹੰਝੂ ਰੱਤ ਰੰਗੇ ਗੱਲ੍ਹਾਂ ਉੱਤੇ ਡੁੱਲ੍ਹ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ…

ਪਿਆਰ ਦਿਆਂ ਵੈਰੀਆਂ ਨੇ, ਸੂਹ ਕਿੱਥੋਂ ਕੱਢ ਲਈ
ਚੰਗੇ ਭਲੇ ਮਾਣਦੇ ਸੀ, ਮੌਜਾਂ ਜਦੋਂ ਬਿੱਜ ਪਈ
ਅਸੀਂ ਚੰਦਰੇ ਜਮਾਨੇ ਨੂੰ ਸੀ ਭੁੱਲ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ…

ਸੋਚਿਆ ਨਹੀਂ ਸੀ ਦਿਨ, ਇਹੋ ਜਿਹੇ ਆਉਣਗੇ
ਖਾਬ ਜੋ ਅਧੂਰੇ ਰਹਿਗੇ, ਮਿੱਟੀ 'ਚ ਮਿਲਾਉਣਗੇ
ਲੋਕੀਂ ਪੈਰਾਂ ਹੇਠ ਰੋਲ਼ਣੇ ਤੇ ਤੁੱਲ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ…

ਭਾਵੇਂ ਇੱਕ ਥਾਂ ਤੇ ਰਹੀਏ, ਭਾਵੇਂ ਵੱਖ ਵੱਖ 'ਕੰਗ'
ਸਾਡੀ ਇੱਕ ਜ਼ਿੰਦ-ਜਾਨ, ਸਾਡੇ ਇੱਕੋ ਰੰਗ ਢੰਗ
ਸਾਨੂੰ ਵੰਡਣੇ ਵਾਲੇ ਤਾਂ ਖੁਦ ਰੁਲ਼ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ ਦੇ ਖੁੱਲ੍ਹ ਗਏ, 
ਸੱਜਣ ਜੀ ਕੀ ਕਰੀਏ
ਹੰਝੂ ਰੱਤ ਰੰਗੇ ਗੱਲ੍ਹਾਂ ਉੱਤੇ ਡੁੱਲ੍ਹ ਗਏ, 
ਸੱਜਣ ਜੀ ਕੀ ਕਰੀਏ
ਭੇਤ ਸੱਚੀਆਂ ਮੁਹੱਬਤਾਂ…