ਕਵਿਤਾ: ਜ਼ਖ਼ਮੀ ਮਨੁੱਖਤਾ...

ਜ਼ਖ਼ਮੀ ਮਨੁੱਖਤਾ
ਪਿਆਰ ‘ਚ ਪੈ ਗਿਆ, ਮੋਹ ਮਾਇਆ ਦਾ ਸੁਰਾਖ਼

ਹਰ ਪਾਸੇ ਜਦ ਵੇਖਾਂ, ਤਾਂ ਦਿਸੇ ਰਾਖ ਹੀ ਰਾਖ
ਨਾ ਕੋਈ ਬਿਰਖ ਸਬੂਤਾ, ਤੇ ਨਾ ਹੀ ਕੋਈ ਸ਼ਾਖ
ਇਹ ਸੰਸਾਰ ਚੋਂ ਸ਼ਾਂਤੀ, ਅੱਜ ਕਿਸ ਨੇ ਚੁਰਾਈ ?
ਘਟਾ ਕਾਲ਼ੀ ਜ਼ੁਲਮ ਦੀ, ਕਿਉਂ ਰਹਿੰਦੀ ਹੈ ਛਾਈ ?

ਮਨੁੱਖਤਾ ਵੀ ਹੈ ਜ਼ਖ਼ਮੀ, ਸੱਭਿਅਤਾ ਵੀ ਹੈ ਛਲਨੀ
ਭੁੱਬੀਂ ਰੋਂਦੀ ਏ ਮਮਤਾ, ਤੇ ਬੁੱਕ ਬੁੱਕ ਰੋਵੇ ਜਣਨੀ
ਸਾਡੀ ਕਹਿਣੀ ਏ ਹੋਰ, ਸਾਡੀ ਵੱਖਰੀ ਹੈ ਕਰਨੀ
ਇਹ ਹਾਲਤ ਹੈ ਅੱਜ, ਅਸੀਂ ਖੁਦ ਹੀ ਬਣਾਈ
ਤਾਂਹੀ ਦੁਖੀ ਏ ਆਲਮ, ਤਾਂਹੀਓ ਤੜਫੇ ਲੁਕਾਈ ।

ਹਰ ਬੰਦਾ ਹੀ ਬਾਰੂਦ ਦੇ, ਢੇਰ ਤੇ ਹੈ ਅੱਜ ਸੌਂਦਾ
ਜੇ ਖਾਵੇ ਤਾਂ ਦਹਿਸ਼ਤ, ਦਹਿਸ਼ਤ ਹੀ ਗਾਉਂਦਾ
ਭੈੜੇ ਛੱਰ੍ਹੇ ਬਾਰੂਦ ਦੇ, ਵਿੱਚ ਭਾਸ਼ਣ ਚਲਾਉਂਦਾ
ਬੇਲੋੜੀ ਇਹ ਤਾਕਤ, ਮਨੁੱਖਤਾ ਤੇ ਅਜ਼ਮਾਈ
ਖਾ ਕੇ ਠੋਕਰਾਂ ਹਜ਼ਾਰਾਂ, ਅਜੇ ਸਮਝ ਨਾ ਆਈ ।

ਜੀਹਦੀ ਸਾਜੀ ਇਹ ਦੁਨੀਆਂ, ਜਿਸ ਗੋਂਦ ਗੁੰਦਾਈ
ਇਸ ਪੁਰਾਣੀ ਬਿਮਾਰੀ ਲਈ, ਹੈ ਉਹੀ ਦਵਾਈ
ਸਾਰੇ ਕਣ ਕਣ ‘ਚੇ ਦੇਖੋਂ, ਜੇ ‘ਰੱਬ‘ ਦੀ ਪਰਛਾਈ
ਤਾਂ ਮੁੱਕ ਜਾਣ ਝਗੜੇ, ‘ਕੰਗ‘ ਮੁੱਕ ਜਏ ਲੜਾਈ
ਕਰਕੇ ਰੱਬ ਤੋਂ ਸ਼ੁਰੂ ਗੱਲ, ਜਾਏ ਰੱਬ ਤੇ ਮੁਕਾਈ ।
2 comments

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!