Posts

ਗੀਤ - ਤੁਸੀਂ ਹੁਣ ਓ ਨਾ ਰਹੇ…

 ਤੁਸੀਂ ਹੁਣ ਉਹ ਨਾ ਰਹੇ   1ਗੱਭਰੂ: ਆਜਾ ਨੀ ਆ ਬਹਿਜਾ ਦੋ ਪਲ ਕਹਿਜਾ ਨੀ ਤੂੰ ਕੋਈ ਹੀ ਗੱਲ ਕਿੱਥੇ ਰਹਿੰਦੇ ਮਿਲੇ ਨੀ ਮੁੜ ਕੇ, ਕਿੱਥੇ ਰਹਿੰਦੇ ਮਿਲੇ ਨੀ ਮੁੜ, ਬੜੇ ਚਿਰਾਂ ਬਾਦ ਦਿੱਤੀਆਂ ਦਿਖਾਲੀਆਂ ਤੁਸੀਂ ਹੁਣ ਉਹ ਨਾ ਰਹੇ, ਕਿਵੇਂ ਉੱਡੀਆਂ ਨੇ ਮੁਖੜੇ ਤੋਂ ਲਾਲੀਆਂ ਤੁਸੀਂ ਹੁਣ… 1ਮੁਟਿਆਰ: ਖਤਮ ਪਿਆਰ ਕਹਾਣੀ ਹੋਈ ਮੈਂ ਤਾਂ ਸੱਜਣਾ ਜਿਉਂਦੀ ਮੋਈ ਮੇਰੇ ਘਰਦਿਆਂ ਗੱਲ ਚਲਾ ਕੇ, ਮੇਰੇ ਘਰਦਿਆਂ ਗੱਲ ਚਲਾ, ਦਿੱਤਾ ਮੇਰੇ ‘ਨ ਕਨੇਡੀਆ ਵਿਆਹ ਆਪ ਤਾਂ ਉਹ ਮੁੜ ਵੇ ਗਿਆ, ਮੈਨੂੰ ਲੈਣ ਵੀ ਉਹ ਕਦੀ ਆਇਆ ਨਾ ਆਪ ਤਾਂ … 2ਗੱਭਰੂ: ਡੀ ਏ ਵੀ ‘ਚ ਆਪਾਂ ਜਦ, ਪੜ੍ਹਦੇ ਨੀ ਹੁੰਦੇ ਸੀ ਮੁਖੜੇ ਦੇ ਰੰਗ ਹੁੰਦੇ, ਹਾਸਿਆਂ ‘ਚ ਗੁੰਦੇ ਸੀ ਅੱਜ ਚਿਹਰਾ ਏ ਉਦਾਸ, ਜਿਵੇਂ ਕਿਸੇ ਸ਼ੈਅ ਦਾ ਵਾਸ ਤੇਰੇ ਮੁਖੜੇ ਤੇ ਲੱਖ ਪਰੇਸ਼ਾਨੀਆਂ ਤੁਸੀਂ ਹੁਣ ਉਹ ਨਾ ਰਹੇ, ਕਿਵੇਂ ਉੱਡੀਆਂ ਨੇ ਮੁਖੜੇ ਤੋਂ ਲਾਲੀਆਂ ਤੁਸੀਂ ਹੁਣ… 2ਮੁਟਿਆਰ: ਯਾਦ ਨਾ ਕਰਾ ਵੇ ਮੈਨੂੰ, ਦਿਨ ਬੀਤੇ ਪਿਛਲੇ ਵੇ ਮੈਨੂੰ ਪਤਾ ਚਾਰ ਸਾਲ, ਹੁਣ ਕਿੱਦਾਂ ਨਿਕਲ਼ੇ ਵੇ ਕੀਤਾ ਦਿਲੋਂ ਮੈਂ ਪਿਆਰ, ਲਿਖੇ ਖ਼ਤ ਮੈਂ ਹਜ਼ਾਰ ਉਹਨੇ ਇੱਕ ਵੀ ਜਵਾਬ ਪਾਇਆ ਨਾ ਆਪ ਤਾਂ ਉਹ ਮੁੜ ਵੇ ਗਿਆ, ਮੈਨੂੰ ਲੈਣ ਵੀ ਉਹ ਕਦੀ ਆਇਆ ਨਾ ਆਪ ਤਾਂ … 3ਗੱਭਰੂ: ਓਸ ਪੰਛੀ ਪਰਦੇਸੀ ਦਾ ਤੂੰ, ਕੀਤਾ ਇਤਬਾਰ ਕਾਤ੍ਹੇ ਕਿਉਂ ਦਿਲ ਵਾਲੇ ਖੇਤ, ਉਹਦੇ ਨਾਮ ਤੂੰ ਕਰਾਤੇ ਕਦੇ ਫੇਰਾ ਨਹੀਂ ਪਾਉਂਦੇ, ਕਦੇ ਵਫਾ ਨਹੀਂ ਕਮਾਉਂਦੇ ਲਾਏ ਪਿਆਰ ਤੇ ਨਿਸ਼ਾਨ ਨੇ ਸਵਾਲੀਆ

ਓਹਦੇ ਦਿਲ ਵਿੱਚ ਕੀ - ਗੀਤ

ਓਹਦੇ ਦਿਲ ਵਿੱਚ ਕੀ ਦੇਖ ਦੇਖ ਕੇ, ਹੱਸਦੀ ਏ ਓਹ, ਅੱਖੀਆਂ 'ਚੇ ਹਾਏ, ਵੱਸਦੀ ਏ ਓਹ ਹੋ ਗਈ ਵੱਸੋਂ ਬਾਹਰੀ ਗੱਲ ਹੁਣ, ਲੱਗਦਾ ਨਾ ਮੇਰਾ ਜੀਅ ਕਾਸ਼ ਮੈਨੂੰ ਹੁਣ ਓਹ ਵੀ ਦੱਸ ਦਏ, ਓਹਦੇ ਦਿਲ ਵਿੱਚ ਕੀ ਹਾਂ, ਓਹਦੇ ਦਿਲ ਵਿੱਚ ਕੀ ਓਹ ਰੱਬਾ ਓਹਦੇ ਦਿਲ ਵਿੱਚ ਕੀ ਵਾਲ਼ ਸੁਨਹਿਰੀ, ਰੰਗ ਦੁਪਹਿਰੀ, ਅੱਖੀਆਂ ਨੀਲਾ ਸਾਗਰ ਨੇ, ਤੁਰਦੀ ਏ ਜਦੋਂ, ਮੋਰ ਝੂਮਦੇ, ਪਤਲਾ ਲੱਕ ਜਿਓਂ ਗਾਗਰ ਏ ਓਹਦੇ ਬਿਨ ਮੇਰੀ ਉਮਰ ਹੈ ਥੋੜੀ, ਰੱਬ ਬਣਾ ਦਏ ਸਾਡੀ ਜੋੜੀ ਆ ਜਏ ਰੁੱਤ ਵਸਲ ਦੀ ਹੁਣ ਤਾਂ, ਹਿਜਰ 'ਚ ਰੱਖਿਆ ਕੀ ਕਾਸ਼ ਮੈਨੂੰ ਹੁਣ ਓਹ ਵੀ ਦੱਸ ਦਏ, ਓਹਦੇ ਦਿਲ ਵਿੱਚ ਕੀ ਹਾਂ, ਓਹਦੇ ਦਿਲ ਵਿੱਚ ਕੀ ਓਹ ਰੱਬਾ ਓਹਦੇ ਦਿਲ ਵਿੱਚ ਕੀ ਕੋਈ ਅਰਸ਼ਾਂ ਦੀ, ਪਰੀ ਵੀ ਯਾਰੋ, ਓਹਦੇ ਰੂਪ ਨੂੰ ਝੱਲਦੀ ਨਹੀਂ, ਤਾਰੇ ਚੰਦ ਤੇ, ਸੂਰਜ ਵੀ ਹਾਏ, ਓਹਦੇ ਸਾਹਵੇਂ ਕੁਝ ਵੀ ਨਹੀਂ ਓਹ ਮੇਰੀ ਤਕਦੀਰ ਜੇ ਬਣ ਜਏ, ਖ਼ਾਬਾਂ ਦੀ ਤਾਮੀਰ ਜੇ ਬਣ ਜਏ ਸਾਰੀ ਕੁੜੱਤਣ ਇਸ ਜ਼ਿੰਦਗੀ ਦੀ, ਮੈਂ ਜਾਊਂ ਗਾ ਪੀ ਕਾਸ਼ ਮੈਨੂੰ ਹੁਣ ਓਹ ਵੀ ਦੱਸ ਦਏ, ਓਹਦੇ ਦਿਲ ਵਿੱਚ ਕੀ ਹਾਂ, ਓਹਦੇ ਦਿਲ ਵਿੱਚ ਕੀ ਓਹ ਰੱਬਾ ਓਹਦੇ ਦਿਲ ਵਿੱਚ ਕੀ ਰੱਬ ਦੀ ਰਹਿਮਤ, ਹੋ ਜਾਵੇ ਜੇ, ਯਾਰ ਵੀ ਹੋ ਸਹਿਮਤ ਹੋ ਜਾਊਗਾ 'ਕੰਗ' ਦੇ ਖ਼ਾਬੀਂ, ਸੱਚੇ ਸੁਪਨੇ, ਸੱਚ ਵੀ ਨਿਹਮਤ ਹੋ ਜਾਊਗਾ 'ਕਮਲ' ਨੂੰ ਰਾਹੇ ਪਾ ਜਾ ਆ ਕੇ, ਰੂਹ ਨੂੰ ਚੈਨ ਦਿਵਾ ਜਾ ਆ ਕੇ ਕਈ ਜਨਮਾਂ ਦੀ ਜ਼ਿੰਦ ਤੜਫ਼ਦੀ, ਤੇਰੇ ਹਿਜਰ 'ਚ ਨੀ ਕਾਸ਼

ਇਸ਼ਕੇ ਦਾ ਰੋਗ - ਗੀਤ

ਇਸ਼ਕੇ ਦਾ ਰੋਗ ਦਰਦ ਵਿਛੋੜੇ ਦਾ ਹਾਏ ਉਹ ਹੀ ਜਾਣੇਂ,  ਜਿਹੜਾ ਰਾਤ ਵਸਲ ਦੀ ਮਾਣਦਾ ਏ  ਬਿਨ ਤੇਰੇ ਵੇ ਕੀ ਕੀ ਗੁਜ਼ਰੀ,  ਬੱਸ ਮੇਰਾ ਹੀ ਦਿਲ ਇਹ ਜਾਣਦਾ ਏ। ਅੱਖੀਆਂ ਮਿਲਾਉਣੇ ਵਾਲਾ,  ਨੀਂਦਰਾਂ ਚੁਰਾ ਗਿਆ  ਇਸ਼ਕੇ ਦਾ ਰੋਗ ਮੇਰੇ,  ਹੱਡਾਂ ਤਾਈਂ ਲਾ ਗਿਆ ਕੀਤਾ ਏ ਪਿਆਰ ਚੰਨਾ, ਕੀਤਾ ਨਹੀਂ ਕਸੂਰ ਵੇ  ਦਿਲ ਦੇ ਤੂੰ ਨੇੜੇ ਨੇੜੇ, ਅੱਖੀਆਂ ਤੋਂ ਦੂਰ ਵੇ  ਦਰਦ ਜੁਦਾਈ ਵਾਲਾ, ਝੋਲ਼ੀ ਵਿੱਚ ਪਾ ਗਿਆ  ਇਸ਼ਕੇ ਦਾ ਰੋਗ ਮੇਰੇ ਹੱਡਾਂ ਤਾਈਂ ਲਾ ਗਿਆ ਹੰਝੂਆਂ ਦੇ ਸਾਗਰਾਂ `ਚ, ਨੈਣ ਮੇਰੇ ਡੁੱਬ ਗਏ  ਹਿਜਰਾਂ ਦੇ ਤੀਰ ਮੇਰੇ, ਕਾਲ਼ਜੇ `ਚ ਖੁੱਭ ਗਏ ਯਾਦਾਂ ਦੀ ਤੂੰ ਸੂਲ਼ੀ ਉਤੇ, ਮੈਨੂੰ ਲਟਕਾ ਗਿਆ  ਇਸ਼ਕੇ ਦਾ ਰੋਗ ...... ਸੋਹਲ ਜਿਹੀ ਜ਼ਿੰਦ ਨੂੰ ਤੂੰ, ਫਿਕਰਾਂ `ਚ ਪਾਈਂ ਨਾ  ਚਾਅ ਮੇਰੇ ਸੱਜਣਾਂ ਵੇ, ਮਿੱਟੀ `ਚ ਮਿਲਾਈਂ ਨਾ  ਜਾਪਦਾ ਤੂੰ ਜਿਵੇਂ ਸੇਜ ਸੂਲ਼ਾਂ ਦੀ ਵਿਛਾ ਗਿਆ  ਇਸ਼ਕੇ ਦਾ ਰੋਗ..... ਸਾਉਣ ਦਾ ਮਹੀਨਾ ਪਵੇ, ਅੰਬੀਆਂ ਨੂੰ ਬੂਰ ਵੇ  ਅਸੀਂ ਤਾਂ ‘ਕਮਲ` ਹੋਏ, ਬੈਠੇ ਮਜਬੂਰ ਵੇ  ਲੰਮੀਆਂ ਤਰੀਖਾਂ ‘ਕੰਗ` ਦੱਸ ਕਾਹਤੋਂ ਪਾ ਗਿਆ  ਇਸ਼ਕੇ ਦਾ ਰੋਗ... ੬ ਜੂਨ ੨੦੦੩ ਕਮਲ ਕੰਗ