ਛੋਟੀ ਨਜ਼ਮ-ਬਰਾਕ ਓਬਾਮਾ.....
'ਬਰਾਕ ਓਬਾਮਾ' ਤੇਰੇ ਸਿਰ ਤੇ, ਜਿੰਮੇਵਾਰੀ ਭਾਰੀ ਏ, ਕੁਝ ਸਾਲਾਂ ਤੋਂ ਕਈ ਲੋਕਾਂ ਨੇ, ਦੁਨੀਆਂ ਦੀ ਮੱਤ ਮਾਰੀ ਏ! ਆਸ ਹੈ ਸਾਨੂੰ ਹੁਣ ਤੇਰੇ ਤੋਂ, ਖੁਸ਼ੀਆਂ ਪਰਤ ਕੇ ਆਉਣਗੀਆਂ ਇਸ ਦੁਨੀਆਂ ਤੇ ਹਾਸੇ ਖੇੜੇ, ਮੁੜ ਰੂਹਾਂ ਵਰਸਾਉਣਗੀਆਂ!!
“ਫੁੱਲਾਂ ਵਰਗਾ ਦਿਲ ਆ ਸੋਹਣਿਆਂ, ਫੁੱਲਾਂ ਵਾਂਗੂੰ ਰੱਖੀਂ ਵੇ, ਵਿੱਚ ਬਜ਼ਾਰੀਂ ਇਹ ਨਾ ਮਿਲਣੇ, ਸੌਆਂ ਦੇ ਨਾ ਲੱਖੀਂ ਵੇ, ਫੁੱਲਾਂ ਵਰਗਾ ਦਿਲ ਆ ਸੋਹਣਿਆਂ”