ਕੁਝ ਸ਼ਿਅਰ.........
ਨਾ ਸੇਜ ਵਿਛਾ ਤੂੰ ਫੁੱਲਾਂ ਦੀ,
ਇਹ ਫੁੱਲ ਛੇਤੀਂ ਮੁਰਝਾਅ ਜਾਂਦੇ
ਨਾ ਸੁਫਨੇ ਸਿਰਜੀਂ ਪਰੀਆਂ ਦੇ,
ਇਹ ਝੂਠੇ ਜ਼ਿੰਦ ਮੁਕਾ ਜਾਂਦੇ!
*
ਤੇਰੇ ਬਿਨਾਂ ਇਹ ਦੀਵਾਲ਼ੀ ਕਾਹਦੀ ਸੋਹਣਿਆ,
ਵੇ ਤੂੰ ਤਾਂ ਨੈਣੋਂ ਦੂਰ ਵੱਸਦਾ
ਤੇਲ ਹਿਜਰਾਂ ਦਾ, ਬੱਤੀ ਬਲ਼ੇ ਯਾਦ ਦੀ,
ਵੇ ਚੰਨਾ ਸਦਾ ਰਹਿ ਹੱਸਦਾ.....ਰਹਿ ਹੱਸਦਾ!
*
ਇਕ ਤੇਰੀ ਖਾਤਰ ਜੀਂਦਾ ਹਾਂ,
ਮੈਂ ਜ਼ਹਿਰ ਗ਼ਮਾਂ ਦਾ ਪੀਂਦਾ ਹਾਂ
"ਅੱਜ ਬੋਤਲ ਤੇਰੀਆਂ ਯਾਦਾਂ ਦੀ,
ਮੇਰੇ ਨੈਣਾਂ ਸਾਹਵੇਂ ਖੁੱਲ੍ਹੀ ਪਈ,
ਤੂੰ ਬਣ ਕੇ ਦਾਰੂ ਦੇਸੀ ਨੀ,
ਮਿੱਤਰਾਂ ਦੇ ਮੁੱਖ ਤੇ ਡੁੱਲ੍ਹੀ ਗਈ"
ਤੈਨੂੰ ਕਰ ਕੇ ਚੇਤੇ ਨਿੱਤ ਕੁੜੇ,
ਮੈਂ ਜ਼ਖਮਾਂ ਨੂੰ ਹਾਏ ਸੀਂਦਾ ਹਾਂ!
ਇਕ ਤੇਰੀ ਖਾਤਰ ਜੀਂਦਾ ਹਾਂ,
ਮੈਂ ਜ਼ਹਿਰ ਗ਼ਮਾਂ ਦਾ ਪੀਂਦਾ ਹਾਂ!!
*
ਅਸੀਂ ਧੂੜ ਸਮੇਂ ਦੀ ਬਣ ਜਾਣਾ,
ਤੂੰ ਤਾਰਾ ਬਣਨਾ ਅੰਬਰ ਦਾ
ਤੂੰ ਹੱਸਣਾ ਹਾਸਾ ਲੋਅ ਬਣ ਕੇ,
ਅਸੀਂ ਰੇਤਾ ਬਣਨਾ ਖੰਡਰ ਦਾ
ਇਹ ਫੁੱਲ ਛੇਤੀਂ ਮੁਰਝਾਅ ਜਾਂਦੇ
ਨਾ ਸੁਫਨੇ ਸਿਰਜੀਂ ਪਰੀਆਂ ਦੇ,
ਇਹ ਝੂਠੇ ਜ਼ਿੰਦ ਮੁਕਾ ਜਾਂਦੇ!
*
ਤੇਰੇ ਬਿਨਾਂ ਇਹ ਦੀਵਾਲ਼ੀ ਕਾਹਦੀ ਸੋਹਣਿਆ,
ਵੇ ਤੂੰ ਤਾਂ ਨੈਣੋਂ ਦੂਰ ਵੱਸਦਾ
ਤੇਲ ਹਿਜਰਾਂ ਦਾ, ਬੱਤੀ ਬਲ਼ੇ ਯਾਦ ਦੀ,
ਵੇ ਚੰਨਾ ਸਦਾ ਰਹਿ ਹੱਸਦਾ.....ਰਹਿ ਹੱਸਦਾ!
*
ਇਕ ਤੇਰੀ ਖਾਤਰ ਜੀਂਦਾ ਹਾਂ,
ਮੈਂ ਜ਼ਹਿਰ ਗ਼ਮਾਂ ਦਾ ਪੀਂਦਾ ਹਾਂ
"ਅੱਜ ਬੋਤਲ ਤੇਰੀਆਂ ਯਾਦਾਂ ਦੀ,
ਮੇਰੇ ਨੈਣਾਂ ਸਾਹਵੇਂ ਖੁੱਲ੍ਹੀ ਪਈ,
ਤੂੰ ਬਣ ਕੇ ਦਾਰੂ ਦੇਸੀ ਨੀ,
ਮਿੱਤਰਾਂ ਦੇ ਮੁੱਖ ਤੇ ਡੁੱਲ੍ਹੀ ਗਈ"
ਤੈਨੂੰ ਕਰ ਕੇ ਚੇਤੇ ਨਿੱਤ ਕੁੜੇ,
ਮੈਂ ਜ਼ਖਮਾਂ ਨੂੰ ਹਾਏ ਸੀਂਦਾ ਹਾਂ!
ਇਕ ਤੇਰੀ ਖਾਤਰ ਜੀਂਦਾ ਹਾਂ,
ਮੈਂ ਜ਼ਹਿਰ ਗ਼ਮਾਂ ਦਾ ਪੀਂਦਾ ਹਾਂ!!
*
ਅਸੀਂ ਧੂੜ ਸਮੇਂ ਦੀ ਬਣ ਜਾਣਾ,
ਤੂੰ ਤਾਰਾ ਬਣਨਾ ਅੰਬਰ ਦਾ
ਤੂੰ ਹੱਸਣਾ ਹਾਸਾ ਲੋਅ ਬਣ ਕੇ,
ਅਸੀਂ ਰੇਤਾ ਬਣਨਾ ਖੰਡਰ ਦਾ