ਕੁਝ ਸ਼ਿਅਰ........

ਦੋ ਪੈੱਗ ਲਾ ਕੇ ਯਾਰਾ,
ਤੇਰੀ ਯਾਦ ਬੁਲਾ ਲੈਨਾਂ,
ਹਾਸੇ ਥੱਲੇ ਜ਼ਖ਼ਮੀ ਕੁਝ,
ਅਰਮਾਨ ਛੁਪਾ ਲੈਨਾਂ।
*
ਤੂੰ ਮੈਥੋਂ ਪਾਸਾ ਵੱਟ ਲਿਆ,
ਪਰ ਦਿਲ ਦੀ ਗੱਲ ਤਾਂ ਦੱਸੀ ਨੀਂ,
ਮੇਰਾ 'ਮੌਤ ਤਮਾਸ਼ਾ' ਵੇਖ ਲਿਆ,
ਪਰ ਅਜੇ ਤੀਕ ਤੂੰ ਹੱਸੀ ਨੀਂ
*
ਤੇਰਾ ਸੂਰਜ ਹਾਲੇ ਦਗ਼ਦਾ ਏ,
ਸਾਡਾ ਡੁੱਬ ਗਿਆ ਤਾਂ ਕੀ ਹੋਇਆ?
ਜੋ ਜਿਊਂਦਾ ਏ, ਉਸ ਮਰ ਜਾਣਾ,
ਕੁਝ ਨਵਾਂ ਤਾਂ ਯਾਰਾ ਨਹੀਂ ਹੋਇਆ!
*
ਤੈਨੂੰ ਮੇਰੇ ਤੇ ਵਿਸ਼ਵਾਸ਼ ਨਹੀਂ,
ਇਸ ਲਈ ਬੇਗਾਨਾ ਕਹਿਨਾਂ ਏਂ?
ਮੈਂ ਸੁਣਿਐਂ! ਲੋਕਾਂ ਕੋਲ਼ ਅਜੇ,
ਤੂੰ ਮੇਰਾ ਬਣਿਆ ਰਹਿਨਾਂ ਏਂ!
*
ਮੇਰੇ ਜਾਣ ਬਾਅਦ ਤੂੰ ਸੱਜਣਾ ਵੇ,
ਮੈਨੂੰ ਪਤਾ ਹੈ ਜਸ਼ਨ ਮਨਾਉਣੇ ਨੇ
ਮੇਰੀ ਬਰਬਾਦੀ ਦੇ ਮੰਜਰ ਤੇ,
ਤੂੰ ਲੁਕ ਲੁਕ ਭੰਗੜੇ ਪਾਉਣੇ ਨੇ
ਪਰ ਇਕ ਗੱਲ ਚੇਤੇ ਰੱਖੀਂ ਤੂੰ,
ਤੈਨੂੰ ਯਾਦ ਸਦਾ ਮੈਂ ਆਵਾਂਗਾ
ਦਿਲ ਤੇਰੇ ਦੇ ਵਿੱਚ ਮੈਂ ਯਾਰਾ,
ਤੈਨੂੰ ਰਹਿ ਰਹਿ ਕੇ ਤੜਫਾਵਾਂਗਾ!

Popular posts from this blog

ਕਵਿਤਾ: ਦੇਸ ਪੰਜਾਬ.....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਗੀਤ - ਤੁਸੀਂ ਹੁਣ ਓ ਨਾ ਰਹੇ…