Posts

ਗੀਤ - ਸੱਧਰਾਂ ਦੇ ਦੀਪ.............

ਸੱਧਰਾਂ ਦੇ ਦੀਪ ਉੱਡ ਗਈ ਏ ਨੀਂਦ ਮੇਰੀ, ਲੱਗਦੀ ਨਾ ਭੁੱਖ ਵੇ ਤੇਰੇ ਬਿਨਾਂ ਸੁੱਖ ਸਾਰੇ, ਬਣ ਗਏ ਨੇ ਦੁੱਖ ਵੇ ਕਿਹੜੇ ਜਨਮਾਂ ਦਾ ਵੈਰ ਵੇ ਤੂੰ ਕੱਢਿਆ, ਵਿਛੋੜੇ ਵਾਲ਼ਾ ਲਾ ਕੇ ਡੰਨ ਵੇ ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ ਕਾਹਤੋਂ ਖੁਦ ਨੂੰ ਬਣਾਇਆ, ਸਾਡੇ ਲਈ ਨਾਸੂਰ ਵੇ ਐਡੀ ਕੀ ਸੀ ਮਜਬੂਰੀ, ਸਾਥੋਂ ਹੋਇਆ ਦੂਰ ਵੇ ਤੇਰੀ ਆਉਂਦੀ ਬੜੀ ਯਾਦ, ਕੀਹਨੂੰ ਕਰਾਂ ਫਰਿਆਦ ਜੀਹਨੇ ਮੰਨਣੀ ਸੀ ਗੱਲ ਮੇਰੇ ਦਿਲ ਦੀ, ਨਾ ਕਰੇ ਸਾਡੇ ਵੱਲ ਕੰਨ ਵੇ ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ ਆਸਾਂ ਦੀ ਦੀਵਾਰ ਸਾਡੀ, ਏਨੀ ਵੀ ਤਾਂ ਕੱਚੀ ਨਹੀਂ ਆਉਣ ਵਾਲੀ ਗੱਲ ਕਾਹਤੋਂ, ਹੁੰਦੀ ਹਾਏ ਸੱਚੀ ਨਹੀਂ ਇੱਕ ਖ਼ਤ ਤੇਰਾ ਆਇਆ, ਜੇਹੜਾ ਜਾ ਕੇ ਸੀ ਪਾਇਆ ਉਹਨੂੰ ਪੜ੍ਹ ਪੜ੍ਹ ਮੈਂ ਨਾ ਕਦੇ ਥੱਕਦੀ, ਨਾ ਠਰੇ ਕਦੇ ਮੇਰਾ ਮਨ ਵੇ ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ ਸਾਉਣ ਦਾ ਮਹੀਨਾ ਨਾਲੇ, ਤੀਆਂ ਗਈਆਂ ਬੀਤ ਵੇ ਲੋਚਦਾ ਏ ਦਿਲ ‘ਕੰਗ‘, ਸੁਣਾਂ ਤੇਰੇ ਗੀਤ ਵੇ ਕਰੇ ਚਿੱਤ ਤੈਨੂੰ ਛੋਹਾਂ, ਵੇ ਨਾ ਬਣ ਨਿਰਮੋਹਾ  ਜਿਵੇਂ ਫੁੱਲਾਂ ‘ਚ ਮਹਿਕ ਕੁਝ ਦਿਨ ਹੀ, ਇਹੋ ਜਿਹਾ ਰੂਪ ਧਨ ਵੇ ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ ਕਾਹਤੋਂ ਪਰਦੇਸਾਂ ਵਿੱਚ, ਗਿਆ ਤੂੰ ਨਿਮਾਣਿਆ ਵੇ ਦੁੱਖ ਮੇਰੇ ਦਿਲ ਦਾ ਨਾ, ‘ਕਮਲ‘ ਪਛਾਣਿਆ ਵੇ

ਗੀਤ - ਗੱਲ ਪਿਆਰ ਦੀ ਕਰਾਂ............

ਗੱਲ ਪਿਆਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ ਜਿਹੜਾ ਦੁਨੀਆਂ ‘ਚੋਂ ਸੋਹਣਾ ਦਿਲਦਾਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ.... ਪੰਜਾਂ ਪਾਣੀਆਂ ਜਏ ਮਿੱਠੇ ਬੋਲ ਸ਼ਹਿਦ ਵਰਗੇ ਉਹਦੇ ਨੈਣਾਂ ਵਿੱਚ ਉਮਰਾਂ ਦੀ ਕੈਦ ਲੱਗ ਜੇ ਉਹਦਾ ਮੁੱਖ ਜਿਉਂ ਗੁਲਾਬ ਨੈਣਾਂ ਵਿੱਚ ਹੈ ਸ਼ਰਾਬ ਤਾਂਹੀਓ ਗੱਲ ਅੱਜ ਪਿਆਰ ਦੇ ਖੁਮਾਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ.... ਮੇਰੇ ਮੱਥੇ ਵਿੱਚ ਦਿਸੇ ਉਹਦੇ ਪਿਆਰ ਦੀ ਲਕੀਰ ਕਿਤੇ ਬਣਜੇ ਨਾ ਰਾਂਝੇ ਵਾਗੂੰ ਸੋਹਣਾ ਹਾਏ ਫਕੀਰ ਕੌਣ ਜਾਣਦਾ ਨਹੀਂ 'ਕੰਗ' ਏਸ ਇਸ਼ਕੇ ਦੇ ਰੰਗ ਤਾਂਹੀਓ ਗੱਲ ਅੱਜ ਓਸ ਦੀ ਨੁਹਾਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ.... ਉਹਦੇ ਗੀਤਾਂ ਵਿੱਚੋਂ ਪਵੇ ਸਦਾ ਮੇਰਾ ਝਲਕਾਰਾ ਮੇਰਾ ਰੱਬ ਜਿਹਾ ਯਾਰ ਮੈਨੂੰ ਜਾਨ ਤੋਂ ਪਿਆਰਾ ਤੇਰੇ ਨਾਲ ਇਹ ਸਰੂਰ ਹੋਵੀਂ ਸੱਜਣਾ ਨਾ ਦੂਰ ਤਾਂਹੀਓ ਗੱਲ ਅੱਜ ਰੂਹਾਂ ਦੇ ਸ਼ਿੰਗਾਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ....

ਸ਼ਿਅਰ - ਕਮਲ ਕੰਗ

ਮੈਂ ਟੁੱਟਿਆ ਜਦੋਂ ਵੀ ਮੈਂ ਟੁੱਟਿਆ ਜਦੋਂ ਵੀ, ਨਾ ਤਿੜ ਤਿੜ ਹੀ ਹੋਈ ਨਾ ਰੋਂਦਾ ਕੋਈ ਸੁਣਿਆ, ਨਾ ਖਿੜ ਖਿੜ ਹੀ ਹੋਈ ਕੁਝ ਚਿੜੀਆਂ ਗ਼ਮਾਂ ਸੰਗ, ਸੀ ਉੱਡੀਆਂ ਆਕਾਸ਼ੀਂ ਨਾ ਚੋਗਾ ਕੋਈ ਚੁਗਿਆ, ਨਾ ਚਿੜ ਚਿੜ ਹੀ ਹੋਈ

ਗੀਤ - ਦਿਲ ਨਾ ਦੁਖਾਇਓ ਯਾਰੋ.........

ਦਿਲ ਨਾ ਦੁਖਾਇਓ ਯਾਰੋ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ ਦੁਨੀਆਂ ਤੇ ਹਰ ਕੋਈ, ਇੱਕ ਵਾਰ ਆਉਂਦਾ ਏ ਚੰਗੇ ਮੰਦੇ ਕੰਮ ਕਰ, ਨਾਮ ਕਮਾਉਂਦਾ ਏ ਤੁਰ ਇੱਥੋਂ ਹਰ ਕੋਈ, ਇੱਕ ਦਿਨ ਜਾਂਵਦਾ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ ਪਿਆਰ ਤੇ ਮੁਹੱਬਤਾਂ ਦਾ, ਜਿਸ ਕੋਲ਼ ਖੇੜਾ ਏ ਓਹਦੇ ਦਿਲ ਵਿੱਚ ਰੱਬ, ਪਾਉਂਦਾ ਨਿੱਤ ਫੇਰਾ ਏ ਬਣ ਜਾਵੇ ਬੰਦਾ ਖੁਦ, ਰੂਪ ਭਗਵਾਨ ਦਾ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ ਦੁਨੀਆਂ ਤੇ ਬੜਾ ਕੁਝ, ਨਿੱਤ ਹੁੰਦਾ ਰਹਿੰਦਾ ਏ ਸ਼ੀਸ਼ਾ ਤੇ ਜਨਾਬ ਸਦਾ, ਸੱਚੀ ਗੱਲ ਕਹਿੰਦਾ ਏ ਖੂਹ ਜਿਉਂ ਅਵਾਜ਼ਾ ਅੱਗੋਂ, ਓਹੋ ਹੀ ਲਗਾਂਵਦਾ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ ਇੱਥੇ ਬੰਦੇ ਦੇ, ਯਾਰੋ ਕੰਮ ਆਂਵਦਾ ਸ਼ੋਹਰਤਾਂ ਤਾਂ ਹੁੰਦੀਆਂ ਨੇ, ਪੈਰਾਂ ਵਿੱਚ ਬੇੜੀਆਂ ਅੱਜ ਤੇਰੇ ਕੱਲ੍ਹ ਮੇਰੇ, ਦਰ ਪਾਉਣ ਫੇਰੀਆਂ ਸੁਣ ਲੈ 'ਕਮਲ' ਗੱਲ, ਜੱਗ ਹੈ ਸੁਣਾਂਵਦਾ ਦਿਲ ਨਾ ਦੁਖਾਇਓ ਯਾਰੋ, ਕਿਸੇ ਇਨਸਾਨ ਦਾ ਬੰਦਾ ਇੱਥੇ ਬੰਦੇ ਦੇ, ਕੰਮ ਸਦਾ ਆਂਵਦਾ ਬੰਦਾ

ਗੀਤ - ਓ ਮੇਰੇ ਮਹਿਰਮਾ, ਵੇ ਮੇਰੇ ਮਹਿਰਮਾ........

ਓ ਮੇਰੇ ਮਹਿਰਮਾ,  ਵੇ ਮੇਰੇ ਮਹਿਰਮਾ ਵੇ ਮੇਰੇ ਮਹਿਰਮਾ, ਓ ਮੇਰੇ ਮਹਿਰਮਾ ਆਜਾ ਵੇ ਰਲ਼, ਗੱਲਾਂ ਕਰੀਏ, ਇਕ ਦੂਜੇ ਦੇ, ਦੁੱਖੜੇ ਹਰੀਏ ਵੇ ਮੇਰੇ ਮਹਿਰਮਾ, ਓ… ਪੌਣ ਵੀ ਸਾਂ ਸਾਂ, ਕਰਦੀ ਵੱਗੇ, ਹਾਏ ਵੇ ਤੇਰੀ, ਸੂਰਤ ਠੱਗੇ, ਤੇਰੇ ਬਿਨ ਵੇ, ਦਿਲ ਨਾ ਲੱਗੇ ਵੇ ਮੇਰੇ ਮਹਿਰਮਾ… ਰਾਹ ਅੱਧਵਾਟੇ, ਛੱਡ ਨਾ ਜਾਈਂ, ਅੜਿਆ ਵੇ ਤੂੰ, ਸਾਥ ਨਿਭਾਈਂ, ਸਦਾ ਹੀ ਮੈਨੂੰ, ਗਲ਼’ਨ ਲਾਈਂ ਵੇ ਮੇਰੇ ਮਹਿਰਮਾ… ਚੰਨ ਬੁੱਕਲ ’ਚੇ, ਅੱਜ ਮੈਂ ਡਿੱਠਾ ਬੋਲ ਤੇਰਾ ਹਰ, ਲੱਗਦਾ ਮਿੱਠਾ ਗ਼ਮ ਚੰਦਰਾ ਵੀ, ਪੈ ਗਿਆ ਛਿੱਥਾ ਵੇ ਮੇਰੇ ਮਹਿਰਮਾ… ‘ਕੰਗ’ ਤੂੰ ਮੇਰਾ, ਮੈਂ ਹਾਂ ਤੇਰੀ, ਤੇਰੇ ਬਿਨ ਤਾਂ, ਜ਼ਿੰਦਗੀ ਨੇਰ੍ਹੀ, ਹੋ ਜੇ ਅੱਜ ਦੀ, ਰਾਤ ਲੰਮੇਰੀ ਵੇ ਮੇਰੇ ਮਹਿਰਮਾ… 18 ਨਵੰਬਰ 2005

ਗੀਤ - ਰੰਗਲੀ ਜਵਾਨੀ.........

ਰੰਗਲੀ ਜਵਾਨੀ ਤੇਰੀ ਰੰਗਲੀ ਜਵਾਨੀ, ਮੇਰੀ ਲੁੱਟੇ ਜ਼ਿੰਦਗਾਨੀ ਜਦੋਂ ਵੇਖਦਾ ਮੈਂ ਪਿੜ ਵਿੱਚ ਨੱਚਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਪਿੜ..... ਕੀਤਾ ਏ ਹੈਰਾਨ ਸਾਰਾ ਪਿੰਡ ਤੇਰੇ ਠੁਮਕੇ ਨੇ ਲੁੱਟ ਲਏ ਕੁਆਰੇ ਦਿਲ ਬਿੱਲੋ ਤੇਰੇ ਝੁਮਕੇ ਨੇ ਦਿਲ ਮੱਚਦਾ ਏ ਮੇਰਾ, ਦੱਸ ਕਰਾਂ ਕਿਵੇਂ ਜੇਰਾ ਜਦੋਂ ਵੇਖਦਾ ਮੈਂ ਗਿੱਧੇ ਵਿੱਚ ਮੱਚਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਪਿੜ..... ਨੱਚ ਨੱਚ ਹੋਇਆ ਤੇਰਾ ਮੁੱਖ ਸੂਹਾ ਲਾਲ ਨੀ ਸੂਟ ਤੈਨੂੰ ਲੈ ਦੂੰ ਜੇਹੜਾ ਜਚੂ ਰੰਗ ਨਾਲ ਨੀ ਤੇਰਾ ਨਖਰਾ ਨੀ ਮਾਨ, ਮੇਰੀ ਕੱਢਦਾ ਏ ਜਾਨ ਜਦੋਂ ਵੇਖਦਾ ਮੈਂ ਬਣ ਬਣ ਜੱਚਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਪਿੜ..... ਤੋਰ ਤੇਰੀ ਵਿੱਚ ਤਾਂ ਰਵਾਨੀ ਏ ਝਨਾਬ ਦੀ ਗਿੱਧਾ ਤੇਰਾ ਵੱਖਰੀ ਨਿਸ਼ਾਨੀ ਏ ਪੰਜਾਬ ਦੀ ਇੱਕ ਨੈਣ ਨੀਲੇ ਨੀਲੇ, ਜਾਪੇ ਹੋਰ ਵੀ ਨਸ਼ੀਲੇ ਜਦੋਂ ਵੇਖਦਾ ਸੁਰਾਹੀ ਧੌਣ ਕੱਚ ਦੀ ਨੂੰ ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ

ਗੀਤ - ਜਦੋਂ ਦੀ ਜੁਦਾਈ ਦੇ ਗਿਓਂ..................

ਜਦੋਂ ਦੀ ਜੁਦਾਈ  ਜੁਦਾ ਚੰਨ ਕੋਲੋਂ ਹੋਵੇ ਨਾ ਚਕੋਰ ਵੀ ਵਰ੍ਹੇ ਸਾਉਣ ਜਦੋਂ ਨੱਚਦੇ ਨੇ ਮੋਰ ਵੀ ਮੈਨੂੰ ਗ਼ਮਾਂ ਵਾਲ਼ੀ ਭੱਠੀ ਵਿੱਚ ਝੋਕ ਕੇ, ਯਾਦਾਂ ਦੀ ਦਵਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ...... ਪਵੇ ਅੰਬੀਆਂ ਨੂੰ ਬੂਰ ਕੋਇਲਾਂ ਗਾਉਂਦੀਆਂ ਮਾਹੀ ਮਿਲਣੇ ਦੀ ਖੁਸ਼ੀ ਉਹ ਮਨਾਉਂਦੀਆਂ ਕਾਹਦੇ ਹੌਂਸਲੇ ਮੈਂ ਦਿਲ ਖੁਸ਼ ਰੱਖ ਲਾਂ, ਕਿਹੜੀ ਤੂੰ ਖੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ...... ਮਹਿਕ ਬਿਨਾਂ ਫੁੱਲ ਦੱਸ ਕਾਹਦੇ ਫੁੱਲ ਨੇ ਜੀਣ ਜੋਗਿਆ ਤੂੰ ਗਿਆਂ ਮੈਨੂੰ ਭੁੱਲ ਵੇ ਗਾਨੀ ਤੇਰੀ ਮੈਂ ਮੜ੍ਹਾ ਲਈ ਵਿੱਚ ਹਿਜਰਾਂ, ਜਦੋਂ ਤੋਂ ਰੁਸਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ...... ਨਾਮ ਤੇਰਾ ਲੈ ਲੈ ਜੱਗ ਤਾਹਨੇ ਮਾਰਦਾ ਚੰਦਰਾ ਇਹ ਦਿਲ ਹੋਰ ਨਾ ਸਹਾਰਦਾ ਤੈਨੂੰ ਖੁਦ ਕੋਲੋਂ ਦੂਰ ਕਿਵੇਂ ਕਰ ਲਾਂ, ਜੱਗ ਦੀ ਹਸਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ...... 'ਕੰਗ' ਲਾਈ ਕਾਹਨੂੰ ਨਈਂ ਜੇ ਨਿਭਾਉਣੀ ਸ