ਗੀਤ - ਗੱਲ ਪਿਆਰ ਦੀ ਕਰਾਂ............


ਗੱਲ ਪਿਆਰ ਦੀ ਕਰਾਂ

ਗੱਲ ਪਿਆਰ ਦੀ ਕਰਾਂ
ਸੋਹਣੇ ਯਾਰ ਦੀ ਕਰਾਂ
ਜਿਹੜਾ ਦੁਨੀਆਂ ‘ਚੋਂ ਸੋਹਣਾ
ਦਿਲਦਾਰ ਦੀ ਕਰਾਂ
ਗੱਲ ਪਿਆਰ ਦੀ ਕਰਾਂ
ਸੋਹਣੇ ਯਾਰ ਦੀ ਕਰਾਂ....

ਪੰਜਾਂ ਪਾਣੀਆਂ ਜਏ ਮਿੱਠੇ ਬੋਲ ਸ਼ਹਿਦ ਵਰਗੇ
ਉਹਦੇ ਨੈਣਾਂ ਵਿੱਚ ਉਮਰਾਂ ਦੀ ਕੈਦ ਲੱਗ ਜੇ
ਉਹਦਾ ਮੁੱਖ ਜਿਉਂ ਗੁਲਾਬ
ਨੈਣਾਂ ਵਿੱਚ ਹੈ ਸ਼ਰਾਬ
ਤਾਂਹੀਓ ਗੱਲ ਅੱਜ ਪਿਆਰ ਦੇ ਖੁਮਾਰ ਦੀ ਕਰਾਂ
ਗੱਲ ਪਿਆਰ ਦੀ ਕਰਾਂ
ਸੋਹਣੇ ਯਾਰ ਦੀ ਕਰਾਂ....

ਮੇਰੇ ਮੱਥੇ ਵਿੱਚ ਦਿਸੇ ਉਹਦੇ ਪਿਆਰ ਦੀ ਲਕੀਰ
ਕਿਤੇ ਬਣਜੇ ਨਾ ਰਾਂਝੇ ਵਾਗੂੰ ਸੋਹਣਾ ਹਾਏ ਫਕੀਰ
ਕੌਣ ਜਾਣਦਾ ਨਹੀਂ 'ਕੰਗ'
ਏਸ ਇਸ਼ਕੇ ਦੇ ਰੰਗ
ਤਾਂਹੀਓ ਗੱਲ ਅੱਜ ਓਸ ਦੀ ਨੁਹਾਰ ਦੀ ਕਰਾਂ
ਗੱਲ ਪਿਆਰ ਦੀ ਕਰਾਂ
ਸੋਹਣੇ ਯਾਰ ਦੀ ਕਰਾਂ....

ਉਹਦੇ ਗੀਤਾਂ ਵਿੱਚੋਂ ਪਵੇ ਸਦਾ ਮੇਰਾ ਝਲਕਾਰਾ
ਮੇਰਾ ਰੱਬ ਜਿਹਾ ਯਾਰ ਮੈਨੂੰ ਜਾਨ ਤੋਂ ਪਿਆਰਾ
ਤੇਰੇ ਨਾਲ ਇਹ ਸਰੂਰ
ਹੋਵੀਂ ਸੱਜਣਾ ਨਾ ਦੂਰ
ਤਾਂਹੀਓ ਗੱਲ ਅੱਜ ਰੂਹਾਂ ਦੇ ਸ਼ਿੰਗਾਰ ਦੀ ਕਰਾਂ
ਗੱਲ ਪਿਆਰ ਦੀ ਕਰਾਂ
ਸੋਹਣੇ ਯਾਰ ਦੀ ਕਰਾਂ....

Popular posts from this blog

ਕਵਿਤਾ: ਦੇਸ ਪੰਜਾਬ.....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਗੀਤ - ਤੁਸੀਂ ਹੁਣ ਓ ਨਾ ਰਹੇ…