ਨਜ਼ਮ: ਫੁੱਲ ਦੀ ਆਸ.......

ਫੁੱਲ ਦੀ ਆਸ

ਫੁੱਲ ਕੰਡਿਆਂ ਨਾਲ ਭਿੜਦਾ,

ਭਿੜਦਾ ਭਿੜਦਾ ਹੈ ਖਿੜਦਾ

ਕੰਡਿਆਂ ਦਾ ਕਾਰਜ ਤਾਂ

ਹੈ ਉਸ ਦੀ ਰਖਵਾਲੀ ਕਰਨਾ,

ਪਰ ਕਰਦੇ ਨੇ ਉਲਟ।

ਪਰ ਫੁੱਲ ਦੀ ਸੋਚ

ਇਨ੍ਹਾਂ ਤੋਂ ਹੈ ਵੱਖਰੀ

ਕਿਉਂਕਿ ਉਸ ਦੀ ਝੋਲ

ਨਹੀਂ ਹੈ ਸੱਖਣੀ

ਉਸ ਵਿੱਚ ਖ਼ੁਸ਼ਬੋਅ

ਕੁਝ ਰੰਗ

ਥੋੜਾ ਸੁਹਜ

ਥੋੜੀ ਸੁੰਦਰਤਾ।

ਪਰ, ਕੰਡਿਆਂ ਨੂੰ ਸੰਵਾਰਨਾ ਨਹੀਂ

ਵਿਗਾੜਨਾ ਹੀ ਆਉਂਦਾ ਏ

ਫੁੱਲ ਮਾਣ ਤੋਂ ਰਹਿਤ

ਆਪਣਾ ਆਪ ਲੁਟਾਉਣਾ ਜਾਣੇ

ਆਸ'ਚ ਜਿਉਂਦਾ

ਮਹਿਕ ਖਿਲਾਰੇ।

ਕੰਡਿਆਂ ਵਿੱਚ ਪਲ਼ਦਾ,

ਝੱਖੜਾਂ'ਚ ਵਧਦਾ

ਤੁਫ਼ਾਨਾਂ, ਹਨੇਰੀਆਂ'ਚ,

ਘਿਰਿਆ ਹੋਇਆ ਵੀ

ਖਿੜਿਆ ਰਹਿੰਦਾ,

ਚਹਿਕਦਾ ਰਹਿੰਦਾ,

ਮਹਿਕਦਾ ਰਹਿੰਦਾ।

ਜ਼ਿੰਦਗੀ ਦੇ ਬਾਗ'ਚ

ਨਵੀਂਆਂ ਖਿੜਦੀਆਂ ਕਲੀਆਂ ਲਈ,

ਅਧੂਰਾ ਕਰਮ ਛੱਡ,

ਆਖਰ ਇਕ ਦਿਨ,

ਮਿੱਟੀ ਦਾ ਕਣ ਹੋ ਨਿੱਬੜਦਾ,

ਐਪਰ ਉਸ ਨੂੰ ਅਹਿਸਾਸ ਸੀ

ਕਿ ਫੁੱਲ ਦੀ ਉਮਰ ਥੋੜੀ ਹੁੰਦੀ ਹੈ

ਪਰ

ਮਹਿਕ ਵਧੇਰੀ!

ਮਹਿਕ ਲੰਮੇਰੀ!!

ਮਹਿਕ ਚੰਗੇਰੀ!!!

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....