Posts

ਗੀਤ - ਯਾਦ ਆਵੇ ਵਤਨਾਂ ਦੀ.......

ਸ਼ਿਅਰ: ਵਰ੍ਹੇ ਹੋਏ ਪਰਦੇਸੀਂ ਆਇਆ, ਤੇ ਮੈਂ ਬਣ ਬੈਠਾ ਪਰਦੇਸੀ ਦਿਲ ਕਰਦਾ ਮੁੜ ਵਤਨੀਂ ਜਾਵਾਂ, ਬਣ ਜਾਵਾਂ ਮੁੜ ਦੇਸੀ ਗੀਤ: ਯਾਦ ਆਵੇ ਵਤਨਾਂ ਦੀ, ਹਾਏ ਨੀਂਦ ਨਾ ਆਵੇ ਰਾਤੀਂ ਅੱਖੀਂ ਦੇਖਾਂ ਜਾ ਕੇ ਮੈਂ, ਦਿਲ ਹੋ ਗਿਆ ਏ ਜਜ਼ਬਾਤੀ ਯਾਦ ਆਵੇ ਵਤਨਾਂ ਦੀ,… ਇੱਕ ਸੁਫਨਾ ਆਇਆ ਸੀ, ਅੱਖ ਲੱਗੀ ਪਹਿਰ ਦੇ ਤੜਕੇ, ਮਾਪੇ ਕਰਨ ਉਡੀਕਾਂ ਪਏ, ਬੋਲੇ ਹੱਥ 'ਚ ਕਾਲਜਾ ਫੜਕੇ ਕਹਿੰਦੇ ਉਮਰਾਂ ਬੀਤ ਗਈਆਂ, ਪੁੱਤਰਾ ਸਾਡੀ ਯਾਦ ਭੁਲਾਤੀ ਯਾਦ ਆਵੇ ਵਤਨਾਂ ਦੀ,… ਵੀਰਾ ਕਦ ਤੂੰ ਆਉਣਾ ਏ, ਛੋਟੀ ਭੈਣ ਵਾਸਤੇ ਪਾਉਂਦੀ, ਛੇਤੀਂ ਆ ਕੇ ਮਿਲ਼ਜਾ ਵੇ, ਸਿੱਲੀਆਂ ਅੱਖਾਂ ਫਿਰੇ ਛੁਪਾਉਂਦੀ ਦਿਲ ਗਿਆ ਚੀਰਿਆ ਹਾਏ, ਰੱਖੜੀ ਓਹਨੇ ਯਾਦ ਕਰਾਤੀ ਯਾਦ ਆਵੇ ਵਤਨਾਂ ਦੀ,… ਮੈਂ ਤੇਰੇ ਸਿਰ ਤੇ ਉੱਡਦਾ ਸੀ, ਵੀਰਾ ਜਦ ਸਾਂ ਚੌਧਰ ਕਰਦਾ, ਹੁੰਦੇ ਇੱਕ ਤੇ ਇੱਕ ਗਿਆਰਾਂ, ਫਿਰਦਾ ਹਾਂ ਹੁਣ ਕੱਲਾ ਡਰਦਾ ਬਾਪੂ ਦੀ ਗੱਲ ਕਹੀਓ ਹਾਏ, ਛੋਟੇ ਵੀਰ ਨੇ ਫੇਰ ਸੁਣਾਤੀ ਯਾਦ ਆਵੇ ਵਤਨਾਂ ਦੀ,… ਹੱਥ ਡੀਕਣ ਮਹਿੰਦੀ ਲਈ, ਬਾਹਵਾਂ ਤਰਸਣ ਚੂੜੇ ਲਈ ਵੇ, ਨਿੱਤ ਕਰਾਂ ਉਡੀਕਾਂ ਮੈਂ, ਬਨੇਰੇ ਬੋਲੇ ਅੱਜ ਕਾਂ ਕਈ ਵੇ ਓਹਦਾ ਜੋਬਨ ਲੰਘ ਚੱਲਿਆ, ਰਮਜ਼ਾਂ ਨਾਲ ਸੀ ਗੱਲ ਸਮਝਾਤੀ ਯਾਦ ਆਵੇ ਵਤਨਾਂ ਦੀ,… ਇੱਥੇ ਸਭ ਕੁਝ ਮਿਲਦਾ ਏ, ਇੱਕ ਮਾਂ ਨਹੀਂ ਮਿਲਦੀ ਅੰਮੀਏ, ਆਪਣਾ ਦੇਸ ਆਪਣਾ ਏ, ਉੱਥੇ ਮਰ ਜਾਈਏ ਜਿੱਥੇ ਜੰਮੀਏ ਦਿਲ ਦਰਦਾਂ ਹੇਠ ਦੱਬਿਆ, ਨਾ ਕੋਈ ਮਿਲਦਾ ਸੰਗੀ ਸਾਥੀ ਯਾਦ ਆਵੇ ਵਤਨਾਂ ਦੀ,… ਉੱਠ ਛੇਤੀਂ ਕਰ ਮਨ ਵੇ, ਜ...

ਗੀਤ - ਸੱਧਰਾਂ ਦੇ ਦੀਪ.............

ਸੱਧਰਾਂ ਦੇ ਦੀਪ ਉੱਡ ਗਈ ਏ ਨੀਂਦ ਮੇਰੀ, ਲੱਗਦੀ ਨਾ ਭੁੱਖ ਵੇ ਤੇਰੇ ਬਿਨਾਂ ਸੁੱਖ ਸਾਰੇ, ਬਣ ਗਏ ਨੇ ਦੁੱਖ ਵੇ ਕਿਹੜੇ ਜਨਮਾਂ ਦਾ ਵੈਰ ਵੇ ਤੂੰ ਕੱਢਿਆ, ਵਿਛੋੜੇ ਵਾਲ਼ਾ ਲਾ ਕੇ ਡੰਨ ਵੇ ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ ਕਾਹਤੋਂ ਖੁਦ ਨੂੰ ਬਣਾਇਆ, ਸਾਡੇ ਲਈ ਨਾਸੂਰ ਵੇ ਐਡੀ ਕੀ ਸੀ ਮਜਬੂਰੀ, ਸਾਥੋਂ ਹੋਇਆ ਦੂਰ ਵੇ ਤੇਰੀ ਆਉਂਦੀ ਬੜੀ ਯਾਦ, ਕੀਹਨੂੰ ਕਰਾਂ ਫਰਿਆਦ ਜੀਹਨੇ ਮੰਨਣੀ ਸੀ ਗੱਲ ਮੇਰੇ ਦਿਲ ਦੀ, ਨਾ ਕਰੇ ਸਾਡੇ ਵੱਲ ਕੰਨ ਵੇ ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ ਆਸਾਂ ਦੀ ਦੀਵਾਰ ਸਾਡੀ, ਏਨੀ ਵੀ ਤਾਂ ਕੱਚੀ ਨਹੀਂ ਆਉਣ ਵਾਲੀ ਗੱਲ ਕਾਹਤੋਂ, ਹੁੰਦੀ ਹਾਏ ਸੱਚੀ ਨਹੀਂ ਇੱਕ ਖ਼ਤ ਤੇਰਾ ਆਇਆ, ਜੇਹੜਾ ਜਾ ਕੇ ਸੀ ਪਾਇਆ ਉਹਨੂੰ ਪੜ੍ਹ ਪੜ੍ਹ ਮੈਂ ਨਾ ਕਦੇ ਥੱਕਦੀ, ਨਾ ਠਰੇ ਕਦੇ ਮੇਰਾ ਮਨ ਵੇ ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ ਸਾਉਣ ਦਾ ਮਹੀਨਾ ਨਾਲੇ, ਤੀਆਂ ਗਈਆਂ ਬੀਤ ਵੇ ਲੋਚਦਾ ਏ ਦਿਲ ‘ਕੰਗ‘, ਸੁਣਾਂ ਤੇਰੇ ਗੀਤ ਵੇ ਕਰੇ ਚਿੱਤ ਤੈਨੂੰ ਛੋਹਾਂ, ਵੇ ਨਾ ਬਣ ਨਿਰਮੋਹਾ  ਜਿਵੇਂ ਫੁੱਲਾਂ ‘ਚ ਮਹਿਕ ਕੁਝ ਦਿਨ ਹੀ, ਇਹੋ ਜਿਹਾ ਰੂਪ ਧਨ ਵੇ ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ ਕਾਹਤੋਂ ਪਰਦੇਸਾਂ ਵਿੱਚ, ਗਿਆ ਤੂੰ ਨਿਮਾਣਿਆ ਵੇ ਦੁੱਖ ਮੇਰੇ ਦਿਲ ਦਾ ਨਾ, ‘ਕਮਲ‘ ਪਛਾਣਿਆ ਵ...

ਗੀਤ - ਗੱਲ ਪਿਆਰ ਦੀ ਕਰਾਂ............

ਗੱਲ ਪਿਆਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ ਜਿਹੜਾ ਦੁਨੀਆਂ ‘ਚੋਂ ਸੋਹਣਾ ਦਿਲਦਾਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ.... ਪੰਜਾਂ ਪਾਣੀਆਂ ਜਏ ਮਿੱਠੇ ਬੋਲ ਸ਼ਹਿਦ ਵਰਗੇ ਉਹਦੇ ਨੈਣਾਂ ਵਿੱਚ ਉਮਰਾਂ ਦੀ ਕੈਦ ਲੱਗ ਜੇ ਉਹਦਾ ਮੁੱਖ ਜਿਉਂ ਗੁਲਾਬ ਨੈਣਾਂ ਵਿੱਚ ਹੈ ਸ਼ਰਾਬ ਤਾਂਹੀਓ ਗੱਲ ਅੱਜ ਪਿਆਰ ਦੇ ਖੁਮਾਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ.... ਮੇਰੇ ਮੱਥੇ ਵਿੱਚ ਦਿਸੇ ਉਹਦੇ ਪਿਆਰ ਦੀ ਲਕੀਰ ਕਿਤੇ ਬਣਜੇ ਨਾ ਰਾਂਝੇ ਵਾਗੂੰ ਸੋਹਣਾ ਹਾਏ ਫਕੀਰ ਕੌਣ ਜਾਣਦਾ ਨਹੀਂ 'ਕੰਗ' ਏਸ ਇਸ਼ਕੇ ਦੇ ਰੰਗ ਤਾਂਹੀਓ ਗੱਲ ਅੱਜ ਓਸ ਦੀ ਨੁਹਾਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ.... ਉਹਦੇ ਗੀਤਾਂ ਵਿੱਚੋਂ ਪਵੇ ਸਦਾ ਮੇਰਾ ਝਲਕਾਰਾ ਮੇਰਾ ਰੱਬ ਜਿਹਾ ਯਾਰ ਮੈਨੂੰ ਜਾਨ ਤੋਂ ਪਿਆਰਾ ਤੇਰੇ ਨਾਲ ਇਹ ਸਰੂਰ ਹੋਵੀਂ ਸੱਜਣਾ ਨਾ ਦੂਰ ਤਾਂਹੀਓ ਗੱਲ ਅੱਜ ਰੂਹਾਂ ਦੇ ਸ਼ਿੰਗਾਰ ਦੀ ਕਰਾਂ ਗੱਲ ਪਿਆਰ ਦੀ ਕਰਾਂ ਸੋਹਣੇ ਯਾਰ ਦੀ ਕਰਾਂ....