Posts

ਗੀਤ - ਇੱਕ ਤੇਰਾ ਅਹਿਸਾਨ....

ਜਦ ਵੀ ਤੇਰੀ ਯਾਦ ਸਤਾਉਂਦੀ, ਮੈਨੂੰ ਮੇਰੇ ਹੋਸ਼ ਭੁਲਾਉਂਦੀ ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ ਤੂੰ ਰਾਣੀ ਤੇ ਮੈਂ ਸੀ ਰਾਜਾ, ਪਿਆਰ ਦਾ ਸਿਰ ਤੇ ਤਾਜ ਸੀ ਹੁੰਦਾ ਫੁੱਲ ਤੇ ਭੌਰੇ ਵਾਲਾ ਅੜੀਏ, ਸਾਡਾ ਵੀ ਕਦੀ ਸਾਥ ਸੀ ਹੁੰਦਾ ਸਾਭੇਂ ਮੈਂ ਯਾਦਾਂ ਦੇ ਮੋਤੀ, ਕਦੀ ਵੀ ਮੈਂ ਨਾ ਕੋਈ ਗਵਾਇਆ ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ ਅੰਬਰਾਂ ਤੇ ਜਦ ਚਮਕਣ ਤਾਰੇ, ਕਦੀ ਕਦੀ ਕੋਈ ਟੁੱਟ ਜਾਂਦਾ ਏ ਮੇਰੇ ਵਾਗੂੰ ਹੱਸਦਾ ਵੱਸਦਾ, ਕਦੀ ਕਦੀ ਕੋਈ ਲੁੱਟ ਜਾਂਦਾ ਏ ਤੇਰੀ ਯਾਦ ਤੇ ਹੰਝੂ ਮੇਰੇ, ਰਹਿ ਗਿਆ ਹੁਣ ਇਹੀ ਸਰਮਾਇਆ ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ ਤਪਦੇ ਦਿਲ ਨੂੰ ਠਾਰਨ ਦੇ ਲਈ, ਕੌਣ ਹੈ ਅੱਜ ਝਨਾਂਅ ਤਰਦਾ ਖ਼ਤ ਤਸਵੀਰਾਂ ਛੱਲੇ ਮੁੰਦੀਆਂ, ਦਾ ਮੈਂ ਹੁਣ ਦੱਸ ਕੀ ਕਰਦਾ ਰੋੜ੍ਹ ਕੇ ਵਿੱਚ ਮੈਂ ਵਗਦੇ ਪਾਣੀ, ਪਾਣੀ ਦਾ ਘੁੱਟ ਮੂੰਹ ਨੂੰ ਲਾਇਆ ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ ਪਿਆਰ'ਚ ਅਕਲਾਂ ਕੰਮ ਨਾ ਦਿੰਦੀਆਂ, ਨਈਂ ਤਾਂ 'ਕੰਗ' ਕੁਝ ਸੋਚ ਹੀ ਲੈਂਦਾ ਬੇ ਦਰਦੀ ਜਹੇ ਯ

ਗੀਤ - ਆ ਰੂਹਾਂ ਦੀ ....

ਆ ਰੂਹਾਂ ਦੀ ਗੱਲ ਕੋਈ ਕਰੀਏ, ਪਿਆਰ ਦੀ ਆਜਾ ਪੌਡ਼ੀ ਚਡ਼੍ਹੀਏ ਦੁਨੀਆਂ ਕੋਲੋਂ ਹੁਣ ਨਾ ਡਰੀਏ, ਡੂੰਘੇ ਇਸ਼ਕ ਝਨਾਂ ਨੂੰ ਤਰੀਏ ਆ ਰੂਹਾਂ ਦੀ.... ਤੇਰੇ ਦਿਲ ਦਾ ਵਰਕਾ ਵਰਕਾ, ਮੈਂ ਤਾਂ ਅੱਜ ਪਡ਼੍ਹ ਲੈਣਾ ਏਂ ਤੇਰੇ ਨੈਣਾਂ ਵਿੱਚ ਮੈਂ ਡੁੱਬ ਕੇ, ਤੈਨੂੰ ਆਪਣਾ ਕਹਿਣਾ ਏਂ ਖ਼ਾਬ ਭਰੀ ਇਸ ਦੁਨੀਆਂ ਅੰਦਰ, ਸੁੱਚਾ ਸਬਕ ਇਸ਼ਕ ਦਾ ਪਡ਼੍ਹੀਏ ਆ ਖ਼ਾਬਾਂ ਨੂੰ ਆਪਾਂ ਫਡ਼ੀਏ ਆ ਰੂਹਾਂ ਦੀ.... ਸੱਤ ਜਨਮਾਂ ਦੀ ਗੱਲ ਹੈ ਖੋਟੀ, ਸਾਂਝ ਹੈ ਸਾਡੀ ਰੂਹਾਂ ਦੀ ਦੁਨੀਆ ਸਾਡੇ ਲਈ ਹੈ ਛੋਟੀ, ਕੌਣ ਕਰੇ ਗੱਲ ਜੂਹਾਂ ਦੀ ਜੀਣਾ ਮਰਨਾ ਸਾਥ ਅਸਾਡਾ, ਦੁੱਖ ਤੇ ਸੁੱਖ ਨੂੰ ਹੱਸ ਕੇ ਜਰੀਏ ਦੋਂਵੇਂ ਇਕ ਬਰਾਬਰ ਧਰੀਏ ਆ ਰੂਹਾਂ ਦੀ.... 'ਕੰਗ' ਅਮਾਨਤ ਪਿਆਰ ਦੀ ਹੀਰੇ, ਤੇਰੇ ਲੇਖੇ ਲਾ ਦੇਵੇ ਆਪਣਾ ਆਪਾ ਤੇਰੀ ਖਾਤਿਰ, ਤੇਰੇ ਉੱਤੋਂ ਲੁਟਾ ਦੇਵੇ ਇਕ ਦੂਜੇ ਵਿੱਚ ਐਦਾਂ ਖੋਈਏ, ਕਲਬੂਤਾਂ 'ਚੇ ਫਰਕ ਨਾ ਕਰੀਏ ਆਜਾ ਹੁਣ ਨੀ ਆਪਾਂ ਅਡ਼ੀਏ ਆ ਰੂਹਾਂ ਦੀ.... ੧੪ ਫਰਵਰੀ ੨੦੦੮

ਨਜ਼ਮ - ਗੱਲ ਗੱਲ ਤੇ ਨਜ਼ਮ...

ਗੱਲ ਗੱਲ ਤੇ ਨਜ਼ਮ ਫੁਰਦੀ, ਮਨ ਦਾ ਮੁਕਾਮ ਕੈਸਾ ਬਿਨ ਪੀਤਿਆਂ ਨਸ਼ਾ ਹੈ, ਸ਼ਬਦਾਂ ਦਾ ਜਾਮ ਕੈਸਾ ਲੱਗਦਾ ਹੁਣ ਮੇਰੀ ਰੂਹ ਤਾਂ, ਚਾਹੁੰਦੀ ਅਜ਼ਾਦ ਹੋਣਾ, ਹੈ ਜਿਸਮ ਸਾਰਾ ਜਲ਼ਦਾ, ਇਹ ਸ਼ਮਸ਼ਾਨ ਕੈਸਾ ਪੈਰ ਮੇਰੇ ਹਨ ਜਿਮੀਂ ਤੇ! ਪਰ ਮੈਨੂੰ ਨਹੀਂ ਯਕੀਨ, ਦਿਲ ਸੋਚਦਾ ਹੈ ਹਰ ਪਲ, ਇਹ ਅਸਮਾਨ ਕੈਸਾ ਤੂੰ ਆਪਣੀ ਲੋਅ 'ਚੋਂ ਮੈਨੂੰ, ਕੁਝ ਕਿਰਨਾਂ ਹੋਰ ਦੇ, ਮੈਂ ਤੇਰਾ ਹੀ ਰਹਾਂ ਗਾ, ਮੇਰਾ ਫ਼ੁਰਮਾਨ ਕੈਸਾ ਤੂੰ ਮੇਰੀ ਰੂਹ ਨੂੰ ਆਪਣਾ, ਕਦੀ ਕਹਿ ਕੇ ਮਹਿਰਮ ਵੇਖ, ਇਸ ਜਿਸਮ ਨੂੰ ਤਿਆਗਾਂ, ਦਿਲ ਦਾ ਅਰਮਾਨ ਕੈਸਾ ਮੈਂ, 'ਮੈਂ' ਦੀ ਵਲਗਣ ਵਿੱਚੋਂ, ਅਜ਼ਾਦ ਹੋਣਾ ਕਦ ਨੂੰ? ਜਦ ਰੂਹ ਨੇ 'ਤੂੰ' ਕਹਾਉਣਾ, ਪਾਉਣਾ ਸਨਮਾਨ ਕੈਸਾ ਅੱਜ ਕਰਦੇ ਸਲਾਮ ਲੋਕੀਂ, ਤੱਕ ਮੈਂ ਸੀ ਖੁਸ਼ ਹੋਇਆ, ਸੁਣ ਮੇਰੇ ਮਹਿਰਮਾਂ ਵੇ, ਤੇਰਾ ਹੈ ਨਾਮ ਕੈਸਾ ਕਰਦਾ ਹੈ ਸਭ ਕੁਝ ਉਹ ਹੀ, ਪਰ ਨਾਂ ਹੈ ਮੇਰਾ ਵੱਜਦਾ, ਉਹ ਕਰਦਾ ਕਿਹੜੇ ਵੇਲੇæ? ਹੈ ਗੁੰਮਨਾਮ ਕੈਸਾ "ਮਿੱਟੀ ਤੂੰ ਰੱਖ ਲੈ ਕੋਲ਼, ਰੂਹ ਮੈਨੂੰ ਭੇਜ ਦੇ ਹੁਣ", ਆਹ ਵੇਖੋ! ਮੌਤ ਦਾ ਬਈ, ਆਇਆ ਪੈਗ਼ਾਮ ਕੈਸਾ ਅੱਜ ਸ਼ਿਅਰਾਂ ਦੀਆਂ ਡਾਰਾਂ, ਹਨ ਕਿਹੜੇ ਪਾਸੇ ਤੁਰੀਆਂ? 'ਕੰਗ' ਬਣ ਗਿਆਂ ਏਂ ਰੁੱਖ ਤੂੰ? ਹੈ ਇਹ ਗੁਮਾਨ ਕੈਸਾ।