Posts

ਸੁਣਿਆ ਹੁਣ ਪਿੰਡ ਦੇ ਗੱਭਰੂ.... ਗੀਤ

ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ, ਇੱਕੀਆਂ ਦੇ ਕਹਿੰਦੇ 'ਕੱਤੀ, ਪਾਉਣੇ ਵੀ ਆਉਂਦੇ ਨੇ, ਸੁਣਿਆ ਮੇਰੇ ਪਿੰਡ ਦੇ ਗੱਭਰੂ.... ਸ਼ੇਰਾਂ ਨੇ ਘੇਰ ਲਈ ਦਿੱਲੀ, ਬੈਠੀ ਜਿਉਂ ਭਿੱਜੀਓ ਬਿੱਲੀ ਕਹਿੰਦੇ ਇੱਕ ਪਾਸਾ ਕਰਨਾ, ਗਿੱਦੜ ਘਬਰਾਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਬਈ ਪਿੰਡ ਦੇ ਗੱਭਰੂ... ਜ਼ਾਲਮ ਨੇ ਅੱਤ ਸੀ ਚੁੱਕੀ, ਚੋਰਾਂ ਨਾਲ ਰਲ਼ ਗਈ ਕੁੱਤੀ ਖੇਤਾਂ ਦਾ ਹੋਇਆ ਏਕਾ, ਵਾੜਾਂ ਨੂੰ ਢਾਹੁੰਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਮੇਰੇ ਪਿੰਡ ਦੇ ਗੱਭਰੂ... ਵੰਡ ਕੇ ਹੈ ਛਕਣਾ ਸਿੱਖਿਆ, ਕੰਗ ਨੇ ਵੀ ਸੱਚ ਹੀ ਲਿਖਿਆ ਹੱਕਾਂ ਨੂੰ ਲੈ ਕੇ ਮੁੜਨਾ, ਯੋਧੇ ਫੁਰਮਾਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਮੇਰੇ ਪਿੰਡ ਦੇ ਗੱਭਰੂ, ਦਿੱਲੀ ਦਬਕਾਉਂਦੇ ਨੇ ਇੱਕੀਆਂ ਦੇ ਕਹਿੰਦੇ'ਕੱਤੀ, ਪਾਉਣੇ ਵੀ ਆਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ.... ਕਮਲ ਕੰਗ ੭ ਜਨਵਰੀ ੨੦੨੧

ਗੀਤ - ਮੇਰੇ ਸ਼ਹਿਰ ਵਿੱਚ ਤੇਰਾ ਸਤਿਕਾਰ ਦੋਸਤਾ....

ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਤੇਰੇ ਪੈਰਾਂ ਹੇਠ ਫੁੱਲ ਯਾਰਾ, ਖੁਸ਼ੀ ਦੇ ਵਿਛਾਵਾਂ ਮੈਂ ਤੇਰੀ ਪੈੜ ਵਾਲੀ ਮਿੱਟੀ ਚੁੱਕ ਮੱਥੇ ਨੂੰ ਛੁਹਾਵਾਂ ਮੈਂ ਤੇਰੇ ਆਉਣ ਨਾਲ ਆ ਗਈ ਏ, ਬਹਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਵਰਿੵਅਾਂ ਤੋਂ ਪਈਆਂ ਸੀ ਇਹ ਨਜ਼ਰਾਂ ਪਿਆਸੀਆਂ ਸੱਧਰਾਂ ਦੇ ਮੁੱਖੜੇ ਤੇ ਛਾਈਆਂ ਸੀ ਉਦਾਸੀਆਂ ਹੁਣ ਲੱਗੇ ਜਾਊ ਬਦਲੀ, ਨੁਹਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਪੁੱਛਦੀ ਹਵਾ ਸੀ ਮੈਂਨੂੰ, ਕਿੱਥੇ ਤੇਰਾ ਫੁੱਲ ਵੇ ਕਰਦਾ ਏ ਯਾਦ ਤੈਨੂੰ ਜਾਂ ਉਹ ਗਿਆ ਭੁੱਲ ਵੇ ਪਰ ਤੇਰੇ ਸੱਚੇ, ਕੌਲ ਤੇ, ਕਰਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਬਿਰਖਾਂ ਦੇ ਗਲ ਲੱਗ, ਰੋਇਆ ਤੇਰੇ ਮਗਰੋਂ ਮੈਂ ਟੁੱਟੇ ਟਾਹਣਾਂ ਵਾਗੂੰ ਜਦੋਂ ਮੋਇਆ ਤੇਰੇ ਮਗਰੋਂ ਮੈਂ ਕਿਸੇ ਤੇਰੇ ਜਿਹਾ ਦਿੱਤਾ ਨਾ, ਪਿਆਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ 'ਕਮਲ' ਨਿਮਾਣੇ ਵਿੱਚ, ਤੇਰਾ ਜੋ ਯਕੀਨ ਏਂ ਤੇਰੇ ਹੀ ਸਹਾਰੇ ਓਦ੍ਹੀ ਜ਼ਿੰਦਗੀ ਹੁਸੀਨ ਏਂ 'ਕੰਗ' ਭੁੱਲਦਾ ਨਹੀਂ ਤੇਰਾ, ਉਪਕਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾ

ਗੀਤ - ਜਦੋਂ ਦੀ ਤੂੰ....

ਥੋੜ੍ਹ ਵੀ ਨਾ ਰਹੀ ਏ ਤੇ ਮੌਜ ਲੱਗ ਗਈ ਏ ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ ਥੋੜ੍ਹ ਵੀ ਨਾ… ਤੇਰੇ ਨਾਲ ਜ਼ਿੰਦਗੀ'ਚ, ਆ ਗਈਆਂ ਬਹਾਰਾਂ ਨੇ ਰਾਹ ਛੱਡ ਦਿੱਤੇ ਸਾਡੇ, ਅੱਜ ਸਾਰੇ ਖਾਰਾਂ ਨੇ ਨੇਰ ਭਰੇ ਰਾਹਵਾਂ ਵਿੱਚ ਲੋਅ ਚੜ੍ਹ ਪਈ ਏ ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ ਥੋੜ੍ਹ ਵੀ ਨਾ… ਕੱਲ੍ਹ ਸਾਨੂੰ ਕਰਦੀ ਸੀ, ਦੁਨੀਆਂ ਇਹ ਟਿੱਚਰਾਂ ਵਿਹੜਾ ਅੱਜ ਭਰਿਆ ਏ, ਵੇਖ ਕਿੰਝ ਮਿੱਤਰਾਂ ਵੇਖ ਖੁਸ਼ੀਆਂ ਦੀ ਕਿੰਝ ਬਰਸਾਤ ਹੋ ਰਈ ਏ ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ ਥੋੜ੍ਹ ਵੀ ਨਾ… ਪਿਆਰ ਵਿੱਚ ਖੁੱਭ ਖੁੱਭ, ਲਿਖਦਾ ਏ 'ਕੰਗ' ਨੀ ਤੇਰੇ ਆਉਣ ਨਾਲ ਆਏ, ਘਰ ਵਿੱਚ ਰੰਗ ਨੀ ਬਾਦ ਮੁੱਦਤਾਂ ਦੇ ਅੱਜ, ਵੇਖ ਦਾਰੂ ਚੜ੍ਹ ਗਈ ਏ ਜਦੋਂ ਦੀ ਤੂੰ ਬਿੱਲੋ ਮੇਰੀ ਬਾਂਹ ਫੜ ਲਈ ਏ ਸੋਹਣਿਆ ਓ ਮੇਰੇ ਮਹਿਰਮਾ, ਮੇਰੇ ਜਾਨੀਆ ਓ ਮੇਰੇ ਰਹਿਬਰਾ ਥੋੜ੍ਹ ਵੀ ਨਾ… ੨੮ ਮਈ ੨੦੦੫