ਸੁਣਿਆ ਹੁਣ ਪਿੰਡ ਦੇ ਗੱਭਰੂ.... ਗੀਤ

ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ,

ਇੱਕੀਆਂ ਦੇ ਕਹਿੰਦੇ 'ਕੱਤੀ, ਪਾਉਣੇ ਵੀ ਆਉਂਦੇ ਨੇ,

ਸੁਣਿਆ ਮੇਰੇ ਪਿੰਡ ਦੇ ਗੱਭਰੂ....


ਸ਼ੇਰਾਂ ਨੇ ਘੇਰ ਲਈ ਦਿੱਲੀ,

ਬੈਠੀ ਜਿਉਂ ਭਿੱਜੀਓ ਬਿੱਲੀ

ਕਹਿੰਦੇ ਇੱਕ ਪਾਸਾ ਕਰਨਾ, ਗਿੱਦੜ ਘਬਰਾਉਂਦੇ ਨੇ

ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ

ਸੁਣਿਆ ਬਈ ਪਿੰਡ ਦੇ ਗੱਭਰੂ...


ਜ਼ਾਲਮ ਨੇ ਅੱਤ ਸੀ ਚੁੱਕੀ,

ਚੋਰਾਂ ਨਾਲ ਰਲ਼ ਗਈ ਕੁੱਤੀ

ਖੇਤਾਂ ਦਾ ਹੋਇਆ ਏਕਾ, ਵਾੜਾਂ ਨੂੰ ਢਾਹੁੰਦੇ ਨੇ

ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ

ਸੁਣਿਆ ਮੇਰੇ ਪਿੰਡ ਦੇ ਗੱਭਰੂ...


ਵੰਡ ਕੇ ਹੈ ਛਕਣਾ ਸਿੱਖਿਆ,

ਕੰਗ ਨੇ ਵੀ ਸੱਚ ਹੀ ਲਿਖਿਆ

ਹੱਕਾਂ ਨੂੰ ਲੈ ਕੇ ਮੁੜਨਾ, ਯੋਧੇ ਫੁਰਮਾਉਂਦੇ ਨੇ

ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ

ਸੁਣਿਆ ਮੇਰੇ ਪਿੰਡ ਦੇ ਗੱਭਰੂ, ਦਿੱਲੀ ਦਬਕਾਉਂਦੇ ਨੇ

ਇੱਕੀਆਂ ਦੇ ਕਹਿੰਦੇ'ਕੱਤੀ, ਪਾਉਣੇ ਵੀ ਆਉਂਦੇ ਨੇ

ਸੁਣਿਆ ਹੁਣ ਪਿੰਡ ਦੇ ਮੁੰਡੇ....


ਕਮਲ ਕੰਗ

੭ ਜਨਵਰੀ ੨੦੨੧

Popular posts from this blog

ਕਵਿਤਾ: ਦੇਸ ਪੰਜਾਬ.....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਗੀਤ - ਤੁਸੀਂ ਹੁਣ ਓ ਨਾ ਰਹੇ…